Ludhiana News(ਤਰਸੇਮ ਲਾਲ ਭਾਰਦਵਾਜ): ਲੁਧਿਆਣਾ ਦੇ ਬੱਸ ਸਟੈਂਡ 'ਤੇ ਦਰਦਨਾਕ ਹਾਦਸਾ ਵਾਪਰਿਆ ਹੈ। ਬੱਸ ਸਟੈਂਡ ਦੇ ਬਾਹਰ ਚੰਡੀਗੜ੍ਹ ਤੋਂ ਲੁਧਿਆਣਾ ਆ ਰਹੀ ਪੰਜਾਬ ਰੋਡਵੇਜ ਜਗਰਾਉਂ ਡੀਪੂ ਦੀ ਬੱਸ ਦੀਆਂ ਬਰੇਕਾਂ ਫੇਲ ਹੋ ਗਈਆਂ ਅਤੇ ਬੱਸ ਸੜਕ ਪਾਰ ਕਰ ਰਹੇ ਨੌਜਵਾਨ 'ਤੇ ਚੜ੍ਹ ਗਈ। ਹਾਦਸੇ ਵਿੱਚ ਨੌਜਵਾਨ ਨੂੰ ਬੁਰੀ ਤਰ੍ਹਾਂ ਦੇ ਨਾਲ ਦਰੜਿਆ ਗਿਆ। ਖੂਨ ਨਾਲ ਲੱਥਪੱਥ ਜਖ਼ਮੀ ਨੂੰ ਮੌਕੇ ਤੇ ਮੌਜੂਦ ਲੋਕਾਂ ਨੇ ਹਸਪਤਾਲ ਪਹੁੰਚਿਆ ਜਿੱਥੇ ਉਸ ਦੀ ਮੌਤ ਹੋ ਗਈ।


COMMERCIAL BREAK
SCROLL TO CONTINUE READING

ਲੋਕਾਂ ਨੇ ਡਰਾਈਵਰ ਨੂੰ ਕਾਬੂ ਕਰ ਲਿਆ ਅਤੇ ਬੱਸ ਤੋਂ ਥੱਲੇ ਉਤਾਰ ਲਿਆ। ਜਦਕਿ ਕੰਡਕਟਰ ਫਰਾਰ ਹੋ ਗਿਆ। ਘਟਨਾ ਵਾਲੀ ਥਾਂ ’ਤੇ ਮੌਜੂਦ ਕੁਝ ਲੋਕਾਂ ਨੇ ਡਰਾਈਵਰ ’ਤੇ ਸ਼ਰਾਬ ਪੀਣ ਦੇ ਗੰਭੀਰ ਦੋਸ਼ ਵੀ ਲਾਏ। ਜਿਸ 'ਤੇ ਡਰਾਈਵਰ ਨੇ ਕਿਹਾ ਕਿ ਉਸਦਾ ਮੈਡੀਕਲ ਕਰਾ ਲਿਆ ਜਾਵੇ ਉਸਨੇ ਸ਼ਰਾਬ ਨਹੀਂ ਪੀਤੀ ਹੋਈ।  ਲੋਕਾਂ ਨੇ ਮੌਕੇ ’ਤੇ ਬੱਸ ਸਟੈਂਡ ਪੁਲਿਸ ਚੌਕੀ ਨੂੰ ਸੂਚਨਾ ਦਿੱਤੀ। ਪੁਲਿਸ ਨੇ ਮੌਕੇ ’ਤੇ ਪਹੁੰਚ ਪਹਿਲਾਂ ਮੌਕੇ ਤੇ ਮੌਜੂਦ ਲੋਕਾਂ ਨੂੰ ਭੀੜ ਨੂੰ ਸ਼ਾਤ ਕਰਵਾਇਆ ਅਤੇ ਡਰਾਇਵਰ ਤੋਂ ਪੁੱਛਗਿੱਛ ਕੀਤੀ।


PUNBUS ਦੇ ਡਰਾਈਵਰ ਨੇ ਦੱਸਿਆ ਕਿ ਉਹ ਚੰਡੀਗੜ੍ਹ ਤੋਂ ਜਗਰਾਉਂ ਰੂਟ ’ਤੇ ਬੱਸ ਚਲਾਉਂਦਾ ਹੈ। ਉਹ ਜਗਰਾਉਂ ਡਿਪੂ ਦਾ ਡਰਾਈਵਰ ਹੈ। ਅੱਜ ਅਚਾਨਕ ਜਦੋਂ PUNBUS ਬੱਸ ਸਟੈਂਡ ਪੁਲ 'ਤੇ ਉਤਰੀ ਤਾਂ ਪ੍ਰੈਸ਼ਰ ਲੀਕ ਹੋਣ ਕਾਰਨ ਹੇਠਾਂ ਉਤਰ ਗਈ। ਜਿਸ ਕਾਰਨ ਬੱਸ ਨੂੰ ਰੋਕਣਾ ਅਸੰਭਵ ਹੋ ਗਿਆ।


ਡਰਾਈਵਰ ਨੇ ਕਿਹਾ ਕਿ ਉਸ ਨੇ ਵੀ ਰੌਲਾ ਪਾਇਆ। ਬੱਸ ਸਟੈਂਡ ਚੌਕ ਦੇ ਵਿਚਕਾਰ ਅਚਾਨਕ ਇੱਕ ਵਿਅਕਤੀ ਖੜ੍ਹਾ ਸੀ, ਜਿਸ ਨੂੰ ਬੱਸ ਨੇ ਟੱਕਰ ਮਾਰ ਦਿੱਤੀ। ਡਰਾਈਵਰ ਨੇ ਦੱਸਿਆ ਕਿ ਭੀੜ ਨੇ ਉਸ ਨੂੰ ਚਾਰੋਂ ਪਾਸਿਓਂ ਘੇਰ ਲਿਆ। ਕੁਝ ਸ਼ਰਾਰਤੀ ਅਨਸਰਾਂ ਨੇ ਉਸ ਦਾ ਮੋਬਾਈਲ ਅਤੇ ਪਰਸ ਵੀ ਚੋਰੀ ਕਰ ਲਿਆ।


ਇਹ ਵੀ ਪੜ੍ਹੋ: Chandigarh News: ਚੰਡੀਗੜ੍ਹ ਪੁਲਿਸ ਦੇ ਸਬ-ਇੰਸਪੈਕਟਰ ਦੀ ਧੀ ਨੇ UPSC ਪ੍ਰੀਖਿਆ 'ਚ 434ਵਾਂ ਰੈਂਕ ਹਾਸਲ ਕੀਤਾ


 


ਲੋਕਾਂ ਨੇ ਮੌਕੇ ’ਤੇ ਬੱਸ ਸਟੈਂਡ ਪੁਲੀਸ ਚੌਕੀ ਨੂੰ ਸੂਚਨਾ ਦਿੱਤੀ। ਪੁਲੀਸ ਨੇ ਮੌਕੇ ’ਤੇ ਪਹੁੰਚ ਕੇ ਬੱਸ ਨੂੰ ਕਬਜ਼ੇ ਵਿੱਚ ਲੈ ਲਿਆ। ਡਰਾਈਵਰ ਤੋਂ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ।


ਇਹ ਵੀ ਪੜ੍ਹੋ: Rail Roko Protest: ਸ਼ੰਭੂ ਬਾਰਡਰ 'ਤੇ ਕਿਸਾਨ ਅੱਜ ਰੋਕਣਗੇ ਰੇਲਾਂ, ਜੇਲ੍ਹਾਂ 'ਚ ਬੰਦ ਕਿਸਾਨਾਂ ਦੀ ਰਿਹਾਈ ਦੀ ਮੰਗ