WPL 2023 news: RCB ਲਈ ਖੇਡੇਗੀ ਪਟਿਆਲਾ ਦੀ ਕਨਿਕਾ ਅਹੂਜਾ, ਮਾਪਿਆਂ ਦਾ ਵਧਾਇਆ ਮਾਨ
ਕਨਿਕਾ ਨੇ ਕਿਹਾ ਕਿ ਉਸਨੇ ਬਹੁਤ ਲੰਮਾ ਸਫ਼ਰ ਤੈਅ ਕੀਤਾ ਹੈ ਪਰ ਇਹ ਸਿਰਫ਼ ਸ਼ੁਰੂਆਤ ਹੈ ਅਤੇ ਉਹ ਫਰੈਂਚਾਇਜ਼ੀ ਲਈ ਬਿਹਤਰ ਪ੍ਰਦਰਸ਼ਨ ਕਰੇਗੀ।
Punjab Patiala Kanika Ahuja to play for RCB in WPL 2023 news: ਮਹਿਲਾ ਪ੍ਰੀਮੀਅਰ ਲੀਗ 2023 ਦੀ ਨਿਲਾਮੀ ਹੋ ਚੁੱਕੀ ਹੈ ਅਤੇ ਹੁਣ ਇਸ ਦਾ ਸ਼ਡਿਊਲ ਵੀ ਜਾਰੀ ਕਰ ਦਿੱਤਾ ਗਿਆ ਹੈ। ਇਸ ਦੌਰਾਨ ਪੰਜਾਬ ਦੇ ਪਟਿਆਲਾ ਜ਼ਿਲ੍ਹੇ ਦੀ ਕਨਿਕਾ ਅਹੂਜਾ ਨੂੰ RCB ਵੱਲੋਂ 35 ਲੱਖ ਰੁਪਏ ਵਿੱਚ ਖਰੀਦਿਆ ਗਿਆ ਹੈ।
ਦੱਸ ਦਈਏ ਕਿ ਕਨਿਕਾ ਆਹੂਜਾ ਆਲ ਰਾਉਂਡਰ ਹੈ ਅਤੇ ਉਹ ਖੱਬੇ ਹੱਥ ਨਾਲ ਬੱਲੇਬਾਜ਼ੀ ਕਰਦੀ ਹੈ ਤੇ ਸੱਜੇ ਹੱਥ ਨਾਲ ਗੇਂਦਬਾਜ਼ੀ ਕਰਦੀ ਹੈ। ਸ਼੍ਰੀ ਅਰਬਿੰਦੋ ਇੰਟਰਨੈਸ਼ਨਲ ਸਕੂਲ ਵਿੱਚ ਆਪਣੇ ਸਕੂਲ ਦੀ ਪੜਾਈ ਕਰਦੇ ਹੋਏ, ਕਨਿਕਾ ਆਹੂਜਾ ਨੂੰ ਪੁੱਛਿਆ ਗਿਆ ਸੀ ਕਿ ਉਸਨੇ ਸਕੇਟਿੰਗ ਦੀ ਚੋਣ ਕਰਨੀ ਹੈ ਜਾਂ ਕ੍ਰਿਕਟ ਦੀ।
ਜ਼ਾਹਿਰ ਹੈ ਕਿ ਕਨਿਕਾ ਨੇ ਕ੍ਰਿਕੇਟ ਨੂੰ ਚੁਣਿਆ ਅਤੇ ਹੁਣ ਉਹ ਆਪਣਾ ਫੈਸਲਾ ਮਾਣ ਨਾਲ ਦੱਸ ਸਕਦੀ ਹੈ ਕਿ ਉਸਨੇ ਜੋ ਚੋਣ ਕੀਤੀ ਉਹ ਸਹੀ ਸੀ। ਸੋਮਵਾਰ ਨੂੰ, ਜਦੋਂ ਕਨਿਕਾ ਨੂੰ ਰਾਇਲ ਚੈਲੰਜਰਜ਼ ਬੈਂਗਲੁਰੂ ਨੇ (RCB) WPL ਦੀ ਨਿਲਾਮੀ ਵਿੱਚ 35 ਲੱਖ ਰੁਪਏ ਵਿੱਚ ਚੁਣਿਆ ਤਾਂ ਉਸਦੇ ਪਰਿਵਾਰ ਵਿੱਚ ਖੁਸ਼ੀ ਦੀ ਲਹਿਰ ਦੌੜ ਪਈ।
ਕਨਿਕਾ ਨੇ ਕਿਹਾ ਕਿ ਉਸਨੇ ਬਹੁਤ ਲੰਮਾ ਸਫ਼ਰ ਤੈਅ ਕੀਤਾ ਹੈ ਪਰ ਇਹ ਸਿਰਫ਼ ਸ਼ੁਰੂਆਤ ਹੈ ਅਤੇ ਉਹ ਫਰੈਂਚਾਇਜ਼ੀ ਲਈ ਬਿਹਤਰ ਪ੍ਰਦਰਸ਼ਨ ਕਰੇਗੀ।
ਇਹ ਵੀ ਪੜ੍ਹੋ: CBSE Board Exams 2023: ਅੱਜ ਤੋਂ ਸ਼ੁਰੂ ਹੋਈਆਂ CBSE ਬੋਰਡ ਦੀਆਂ ਪ੍ਰੀਖਿਆਵਾਂ, 7000 ਤੋਂ ਵੱਧ ਕੇਂਦਰਾਂ 'ਤੇ ਕੀਤੇ ਗਏ ਪ੍ਰਬੰਧ
ਕਨਿਕਾ ਦੇ ਦਾਦਾ ਸਤਪਾਲ ਉਹਨਾਂ ਦਿਨਾਂ ਨੂੰ ਚੰਗੀ ਤਰ੍ਹਾਂ ਯਾਦ ਕਰਦੇ ਹਨ ਜਦੋਂ ਉਹ ਕਨਿਕਾ ਦੇ ਨਾਲ ਉਸਦੇ ਅਭਿਆਸ ਸੈਸ਼ਨਾਂ ਵਿੱਚ ਜਾਂਦੇ ਸਨ। ਉਸਦੇ ਦਾਦਾ ਨੇ ਕਿਹਾ ਕਿ ਉਹ ਉਸਨੂੰ ਧਰੁਵ ਪਾਂਡਵ ਸਟੇਡੀਅਮ ਲੈ ਜਾਂਦੇ ਸਨ ਅਤੇ ਜਦੋਂ ਉਹ ਖੇਡਦੀ ਸੀ, ਤਾਂ ਉਹ ਬਾਰਾਂਦਰੀ ਗਾਰਡਨ ਵਿੱਚ ਸੈਰ ਕਰਨ ਚਲੇ ਜਾਂਦੇ ਸਨ।
ਕਨਿਕਾ ਦੇ ਪਿਤਾ ਨੇ ਦੱਸਿਆ ਕਿ ਉਸ ਦੀ ਪੜ੍ਹਾਈ 'ਚ ਰੂਚੀ ਘੱਟ ਸੀ। ਇਸ ਦੌਰਾਨ ਉਹ ਇੱਕ ਦਿਨ ਵਿੱਚ 5 ਘੰਟੇ ਅਭਿਆਸ ਕਰਦੀ ਹੈ। ਇਸਦੇ ਨਾਲ ਹੀ ਕਨਿਕਾ ਦੀ ਮਾਂ ਵੱਲੋਂ ਕਿਹਾ ਗਿਆ ਕਿ ਉਸ ਨੇ ਇਸ ਮੁਕਾਮ 'ਤੇ ਪਹੁੰਚਣ ਲਈ ਬਹੁਤ ਮਿਹਨਤ ਕੀਤੀ ਜਿਸ ਕਰਕੇ ਉਸ ਦੀ ਮਿਹਨਤ ਰੰਗ ਲਿਆਈ ਹੈ।
ਇਹ ਵੀ ਪੜ੍ਹੋ: Manisha Gulati news: ਮਨੀਸ਼ਾ ਗੁਲਾਟੀ ਨੂੰ ਹਾਈਕੋਰਟ ਤੋਂ ਮਿਲੀ ਵੱਡੀ ਰਾਹਤ; ਬਣੀ ਰਹੇਗੀ ਮਹਿਲਾ ਕਮਿਸ਼ਨ ਦੀ ਚੇਅਰਮੈਨ
(For more news apart from Kanika Ahuja from Punjab's Patiala playing for RCB in WPL 2023, stay tuned to Zee PHH)