Amritsar News (ਭਰਤ ਸ਼ਰਮਾ): ਰੂਸ ਤੇ ਯੂਕ੍ਰੇਨ ਜੰਗ ਦੌਰਾਨ ਅੰਮ੍ਰਿਤਸਰ ਦੇ ਨੌਜਵਾਨ ਤੇਜਪਾਲ ਦੀ ਮੌਤ ਹੋ ਗਈ ਸੀ। ਸੁਨਹਿਰੀ ਭਵਿੱਖ ਲਈ ਤੇਜਪਾਲ ਇਸ ਸਾਲ ਜਨਵਰੀ ਵਿੱਚ ਰੂਸ ਗਿਆ ਸੀ ਅਤੇ ਉਥੇ ਜਾ ਕੇ ਰੂਸ ਆਰਮੀ ਵਿੱਚ ਭਰਤੀ ਹੋ ਗਿਆ ਸੀ। ਮਾਰਚ ਤੋਂ ਬਾਅਦ ਤੇਜਪਾਲ ਦੀ ਉਸਦੇ ਪਰਿਵਾਰ ਦੇ ਨਾਲ ਗੱਲਬਾਤ ਨਹੀਂ ਹੋਈ ਸੀ, ਜਿਸ ਤੋਂ ਬਾਅਦ ਲਗਾਤਾਰ ਤੇਜਪਾਲ ਦੀ ਪਤਨੀ ਅਤੇ ਉਸਦੇ ਪਰਿਵਾਰ ਵੱਲੋਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਸਨ ਕਿ ਤੇਜਪਾਲ ਦੇ ਬਾਰੇ ਕੁਝ ਪਤਾ ਲੱਗ ਸਕੇ। ਜੇਕਰ ਉਸਦੀ ਮੌਤ ਵੀ ਹੋ ਗਈ ਹੈ ਤਾਂ ਉਸਦਾ ਮ੍ਰਿਤਕ ਸਰੀਰ ਉਨ੍ਹਾਂ ਨੂੰ ਮਿਲ ਸਕੇ।


COMMERCIAL BREAK
SCROLL TO CONTINUE READING

ਤੇਜਪਾਲ ਦੀ ਪਤਨੀ ਵੱਲੋਂ ਲਗਾਤਾਰ ਰੂਸ ਸਰਕਾਰ ਦੇ ਨਾਲ ਸੰਪਰਕ ਕੀਤਾ ਜਾ ਰਿਹਾ ਸੀ ਪਰ ਰੂਸ ਸਰਕਾਰ ਅਤੇ ਰੂਸ ਆਰਮੀ ਨੂੰ ਤੇਜਪਾਲ ਦੇ ਬਾਰੇ ਕੋਈ ਵੀ ਜਾਣਕਾਰੀ ਨਹੀਂ ਸੀ ਪਰ ਹੁਣ ਰੂਸ ਸਰਕਾਰ ਵੱਲੋਂ ਤੇਜਪਾਲ ਦੇ ਪਰਿਵਾਰ ਨੂੰ ਪੀਆਰ ਦੇਣ ਦਾ ਐਲਾਨ ਕਰ ਦਿੱਤਾ ਹੈ ਅਤੇ ਵਿੱਤੀ ਮਦਦ ਦਿੱਤੀ ਜਾ ਰਹੀ ਹੈ।


ਜ਼ੀ ਮੀਡੀਆ ਦੇ ਨਾਲ ਖਾਸ ਗੱਲਬਾਤ ਕਰਦੇ ਹੋਏ ਤੇਜਪਾਲ ਦੀ ਪਤਨੀ ਪਰਵਿੰਦਰ ਕੌਰ ਨੇ ਦੱਸਿਆ ਕਿ ਰੂਸ ਸਰਕਾਰ ਵੱਲੋਂ ਉਨ੍ਹਾਂ ਨੂੰ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਪੀਆਰ ਦੇਣ ਦਾ ਐਲਾਨ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਪੀਆਰ ਮਿਲ ਚੁੱਕੀ ਅਤੇ ਜਦ ਉਸ ਦਾ ਪਰਿਵਾਰ ਰੂਸ ਜਾਵੇਗਾ ਉਨ੍ਹਾਂ ਨੂੰ ਵੀ ਪੀਆਰ ਮਿਲ ਜਾਵੇਗੀ। ਪਰਮਿੰਦਰ ਕੌਰ ਨੇ ਕਿਹਾ ਕਿ ਉਨ੍ਹਾਂ ਦੇ ਦੋਵੇਂ ਬੱਚਿਆਂ ਨੂੰ 20-20 ਹਜ਼ਾਰ ਰੁਪਏ ਪ੍ਰਤੀ ਮਹੀਨਾ ਖ਼ਰਚਾ ਵੀ ਦਿੱਤਾ ਜਾਵੇਗਾ।


ਉਨ੍ਹਾਂ ਨੇ ਕਿਹਾ ਕਿ ਉਹ ਢਾਈ ਮਹੀਨੇ ਰੂਸ ਰਹਿ ਕੇ ਆਏ ਹਨ ਅਤੇ ਸਾਰੇ ਆਪਣੇ ਅਤੇ ਆਪਣੇ ਪਰਿਵਾਰ ਦੇ ਕਾਗਜ ਉੱਥੇ ਜਮ੍ਹਾਂ ਕਰਵਾ ਆਏ ਹਨ। ਉਨ੍ਹਾਂ ਨੇ ਕਿਹਾ ਕਿ ਜਦ ਉਨ੍ਹਾਂ ਦਾ ਪਰਿਵਾਰ ਰੂਸ ਜਾਵੇਗਾ ਤਾਂ ਰੂਸ ਸਰਕਾਰ ਵੱਲੋਂ ਉਨ੍ਹਾਂ ਦੇ ਪੂਰੇ ਪਰਿਵਾਰ ਨੂੰ ਪੈਨਸ਼ਨ ਦਿੱਤੀ ਜਾਵੇਗੀ। ਉਨ੍ਹਾਂ ਦੇ ਬੱਚੇ ਵੀ ਰੂਸ ਵਿੱਚ ਜਾ ਕੇ ਮੁਫ਼ਤ ਸਿੱਖਿਆ ਲੈਣਗੇ।


ਉਨ੍ਹਾਂ ਨੇ ਕਿਹਾ ਕਿ ਫਿਲਹਾਲ ਤਾਂ ਰੂਸ ਵਿੱਚ ਕਾਫੀ ਠੰਢ ਹੈ। ਉਨ੍ਹਾਂ ਨੇ ਕਿਹਾ ਕਿ ਉਹ ਤੇ ਅਤੇ ਉਨ੍ਹਾਂ ਦਾ ਪਰਿਵਾਰ ਰੂਸ ਜਾਵੇਗਾ ਪਰ ਹਮੇਸ਼ਾ ਲਈ ਉਥੇ ਨਹੀਂ ਰਹਿਣਗੇ। ਭਾਰਤ ਵਿੱਚ ਵੀ ਉਹ ਆਉਂਦੇ ਰਹਿਣਗੇ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਵੱਲੋਂ ਯੂਕ੍ਰੇਨ ਸਰਕਾਰ ਨੂੰ ਵੀ ਚਿੱਠੀਆਂ ਲਿਖੀਆਂ ਗਈਆਂ ਹੈ ਕਿ ਜੇਕਰ ਤੇਜਪਾਲ ਨੂੰ ਯੂਕ੍ਰੇਨ ਵਿੱਚ ਬੰਦੀ ਬਣਾਇਆ ਗਿਆ ਹੈ ਤਾਂ ਉਨ੍ਹਾਂ ਨੂੰ ਇਸ ਬਾਰੇ ਜਾਣਕਾਰੀ ਦਿੱਤੀ ਜਾਵੇ। ਤੇਜਪਾਲ ਦੀ ਪਤਨੀ ਪਰਮਿੰਦਰ ਕੌਰ ਨੇ ਕਿਹਾ ਕਿ ਭਾਰਤ ਸਰਕਾਰ ਅਤੇ ਭਾਰਤ ਅੰਬੈਸੀ ਵੱਲੋਂ ਉਨ੍ਹਾਂ ਦੀ ਕਿਸੇ ਤਰ੍ਹਾਂ ਦੀ ਵੀ ਕੋਈ ਵੀ ਮਦਦ ਨਹੀਂ ਕੀਤੀ ਗਈ ਹੈ।


ਇਹ ਵੀ ਪੜ੍ਹੋ : Chandigarh News: ਚੰਡੀਗੜ੍ਹ 'ਚ ਸ਼ੋਅ ਦੌਰਾਨ ਦਿਲਜੀਤ ਦੁਸਾਂਝ ਨੂੰ ਪਟਿਆਲਾ ਪੈਗ ਤੇ ਕੁਝ ਹੋਰ ਗੀਤ ਨਾ ਗਾਉਣ ਲਈ ਐਡਵਾਇਜ਼ਰੀ ਜਾਰੀ