WhatsApp ਨੇ ਲਾਂਚ ਕੀਤਾ ਨਵਾਂ ਫੀਚਰ `Accidental delete`, ਹੁਣ ਮੁੜ ਸੁਧਾਰੀ ਜਾ ਸਕਦੀ ਹੈ ਗ਼ਲਤੀ
ਮੈਟਾ ਦੀ ਐਪ WhatsApp ਨੂੰ ਹੋਰ ਵਧੀਆ ਬਣਾਉਣ ਲਈ ਹੁਣ ਕੰਪਨੀ ਵੱਲੋਂ ਇੱਕ ਨਵਾਂ ਅਪਡੇਟ ਲਿਆਇਆ ਗਿਆ ਹੈ।
WhatsApp Accidental delete feature: ਅੱਜ ਦੇ ਸਮੇਂ ਵਿੱਚ ਦੁਨੀਆਂ ਭਰ ਦੇ ਲੋਕ ਵਾਟਸ ਐਪ ਦੀ ਵਰਤੋਂ ਕਰਦੇ ਹਨ ਅਤੇ ਇਸ ਦੀ ਵਰਤੋਂ ਦਿਨੋਂ ਦਿਨ ਵੱਧਦੀ ਜਾ ਰਹੀ ਹੈ। ਇਸ ਨੂੰ ਲੈ ਕੇ ਮੈਟਾ ਵੱਲੋਂ ਸਮੇਂ-ਸਮੇਂ 'ਤੇ ਕਈ ਅਪਡੇਟਸ ਲਾਂਚ ਕੀਤੇ ਜਾਂਦੇ ਹਨ।
ਮੈਟਾ ਦੀ ਐਪ WhatsApp ਨੂੰ ਹੋਰ ਵਧੀਆ ਬਣਾਉਣ ਲਈ ਹੁਣ ਕੰਪਨੀ ਵੱਲੋਂ ਇੱਕ ਨਵਾਂ ਅਪਡੇਟ ਲਿਆਇਆ ਗਿਆ ਹੈ। ਇਸ ਨਵੇਂ ਅਪਡੇਟ ਦੇ ਤਹਿਤ ਗਲਤੀ ਨਾਲ ਡਿਲੀਟ ਕੀਤਾ ਗਿਆ ਮੈਸੇਜ ਅਨਡੂ ਕੀਤਾ ਜਾ ਸਕਦਾ ਹੈ ਯਾਨੀ ਮੁੜ ਗਲਤੀ ਨੂੰ ਸੁਧਾਰਿਆ ਜਾ ਸਕਦਾ ਹੈ।
ਦੱਸ ਦਈਏ ਕਿ ਵਾਟਸ ਐਪ ਵੱਲੋਂ ਸੋਮਵਾਰ ਨੂੰ ਇੱਕ ਨਵਾਂ 'ਐਕਸੀਡੈਂਟਲ ਡਿਲੀਟ' ਫੀਚਰ ਪੇਸ਼ ਕੀਤਾ ਗਿਆ ਜੋ ਕਿ ਇੱਕ ਨਵੀਂ ਸੁਰੱਖਿਆ ਲੇਅਰ ਵਜੋਂ ਕੰਮ ਕਰਦਾ ਹੈ।
ਕੰਪਨੀ ਵੱਲੋਂ ਇੱਕ ਬਿਆਨ 'ਚ ਕਿਹਾ ਗਿਆ ਕਿ ਜਦੋਂ ਕਿਸੇ ਤੋਂ ਕਿਸੇ ਗਲਤ ਵਿਅਕਤੀ ਜਾਂ ਗਰੁੱਪ ਨੂੰ ਮੈਸੇਜ ਭੇਜ ਦਿੱਤਾ ਜਾਂਦਾ ਹੈ ਅਤੇ ਬਾਅਦ ਵਿੱਚ ਗਲਤੀ ਨਾਲ 'ਡਿਲੀਟ ਫਾਰ ਐਵਰੀਵਨ' ਦੀ ਥਾਂ 'ਡਿਲੀਟ ਫਾਰ ਮੀ' 'ਤੇ ਕਲਿੱਕ ਹੋ ਜਾਂਦਾ ਹੈ ਤਾਂ ਉਨ੍ਹਾਂ ਨੂੰ ਸਮੱਸਿਆ ਹੋ ਜਾਂਦੀ ਹੈ।
ਇਸੇ ਸਮੱਸਿਆ ਨੂੰ ਹੱਲ ਕਰਨ ਲਈ WhatsApp ਵੱਲੋਂ Accidental delete feature ਪੇਸ਼ ਕੀਤਾ ਗਿਆ ਹੈ ਜਿਸ ਦੇ ਤਹਿਤ ਯੂਜ਼ਰਸ ਵੱਲੋਂ ਗਲਤੀ ਨਾਲ ਡਿਲੀਟ ਕੀਤੇ ਗਏ ਮੈਸੇਜ ਨੂੰ ਪੰਜ ਸੈਕਿੰਡ ਦੇ ਵਿੱਚ 'ਡੀਲੀਟ ਫਾਰ ਮੀ' ਤੋਂ 'ਡਿਲੀਟ ਫਾਰ ਏਵਿਨੀਅਨ' ਕੀਤਾ ਜਾ ਸਕਦਾ ਹੈ।
ਹੋਰ ਪੜ੍ਹੋ: ਪੁਲਿਸ ’ਚ ਭਰਤੀ ਹੋਣ ਦੇ ਚਾਹਵਾਨਾਂ ਲਈ ਖੁਸ਼ਖਬਰੀ, 1800 ਕਾਂਸਟੇਬਲ ਅਤੇ 300 ਸਬ-ਇੰਸਪੈਕਟਰਾਂ ਦੀ ਹੋਵੇਗੀ ਭਰਤੀ
WhatsApp Accidental delete feature: ਹੁਣ ਮੁੜ ਸੁਧਾਰੀ ਜਾ ਸਕਦੀ ਹੈ ਗ਼ਲਤੀ
ਇਸ ਫੀਚਰ ਕਰਕੇ ਯੂਜ਼ਰਸ ਵੱਲੋਂ ਡਿਲੀਟ ਕੀਤੇ ਗਏ ਮੈਸੇਜ ਨੂੰ 5 ਸੈਕਿੰਡ ਵਿੱਚ ਅਨਡੂ ਕੀਤਾ ਜਾ ਸਕਦਾ ਹੈ। ਦੱਸ ਦਈਏ ਕਿ ਇਹ ਫੀਚਰ ਐਂਡ੍ਰਾਇਡ ਅਤੇ ਆਈਫੋਨ 'ਤੇ ਸਾਰੇ ਯੂਜ਼ਰਸ ਲਈ ਉਪਲੱਬਧ ਕੀਤਾ ਗਿਆ ਹੈ।
ਪਿਛਲੇ ਮਹੀਨੇ WhatsApp ਵੱਲੋਂ ਭਾਰਤ ਵਿੱਚ ਇੱਕ ਨਵਾਂ 'ਮੈਸੇਜ ਯੂਅਰ ਸੈਲਫ' ਫੀਚਰ ਲਾਂਚ ਕਰਨ ਦਾ ਐਲਾਨ ਕੀਤਾ ਗਿਆ ਸੀ। ਇਸ ਫ਼ੀਚਰ ਵਿੱਚ ਤੁਹਾਨੂੰ ਨੋਟਸ, ਰੀਮਾਈਂਡਰ ਅਤੇ ਅੱਪਡੇਟ ਭੇਜਣ ਲਈ ਤੁਸੀਂ ਆਪਣੇ ਖ਼ੁਦ ਦੇ ਨੰਬਰ 'ਤੇ ਸੁਨੇਹਾ ਭੇਜ ਸਕਦੇ ਹੋ। ਇਸ ਫੀਚਰ ਦੇ ਨਾਲ ਲੋਕ ਆਪਣੇ ਵਟਸਐਪ 'ਤੇ ਆਪਣੀ ਟੂ-ਡੂ ਲਿਸਟ ਨੂੰ ਮੈਨੇਜ ਕਰ ਲਈ ਨੋਟਸ, ਰੀਮਾਈਂਡਰ, ਸ਼ਾਪਿੰਗ ਲਿਸਟ ਵਰਗੇ ਮੈਸੇਜ ਭੇਜ ਸਕਦੇ ਹਨ।
ਹੋਰ ਪੜ੍ਹੋ: ਪੰਜਾਬ ਤੋਂ ਸਿੱਧੀਆਂ ਅੰਤਰਰਾਸ਼ਟਰੀ ਉਡਾਣਾਂ ਸ਼ੁਰੂ ਕਰਨ ਲਈ ਰਾਘਵ ਚੱਢਾ ਨੇ ਸੰਸਦ ‘ਚ ਚੁੱਕਿਆ ਮੁੱਦਾ