Punjab Police Recruitment and Jobs 2023: ਜੇਕਰ ਤੁਸੀਂ ਵੀ ਪੁਲਿਸ ’ਚ ਭਰਤੀ ਹੋਣਾ ਚਾਹੁੰਦੇ ਹੋ ਤਾਂ ਇਹ ਖ਼ਬਰ ਤੁਹਾਡੇ ਲਈ ਹੈ। ਜੀ ਹਾਂ ਸੂਬੇ ਦੀ ਮਾਨ ਸਰਕਾਰ ਵਲੋਂ ਪੁਲਿਸ ਵਿਭਾਗ (Punjab Police) ’ਚ ਕਾਂਸਟੇਬਲਾਂ ਦੀਆਂ 1800 ਅਤੇ ਸਬ-ਇੰਸਪੈਕਟਰਾਂ ਦੀਆਂ 300 ਅਸਾਮੀਆਂ ਦੀ ਭਰਤੀ ਕੀਤੀ ਜਾਵੇਗੀ।
ਪੁਲਿਸ ਵਿਭਾਗ ਦੁਆਰਾ ਇਸਦਾ ਬਲਿਊ-ਪ੍ਰਿੰਟ ਤਿਆਰ ਕਰਨ ਉਪਰੰਤ ਮਨਜ਼ੂਰੀ ਲਈ ਗ੍ਰਹਿ ਵਿਭਾਗ ਨੂੰ ਭੇਜ ਦਿੱਤਾ ਗਿਆ ਹੈ। ਦੱਸ ਦੇਈਏ ਕਿ ਕੁਝ ਦਿਨ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ (Bhagwant Mann) ਨੇ ਜਾਣਕਾਰੀ ਦਿੰਦਿਆ ਦੱਸਿਆ ਸੀ ਕਿ ਭਰਤੀ ਸਬੰਧੀ ਜਨਵਰੀ ’ਚ ਨੋਟੀਫ਼ਿਕੇਸ਼ਨ ਹੋਵੇਗਾ, ਮਈ-ਜੂਨ ’ਚ ਲਿਖਤੀ ਪ੍ਰੀਖਿਆ ਲਈ ਜਾਵੇਗੀ। ਇਸਦੇ ਨਾਲ ਹੀ ਸਤੰਬਰ ਦੇ ਮਹੀਨੇ ’ਚ ਸਰੀਰਕ ਯੋਗਤਾ ਟੈਸਟ ਲਿਆ ਜਾਵੇਗਾ।
ਮੁੱਖ ਮੰਤਰੀ ਨੇ ਦੱਸਿਆ ਕਿ ਅਕਤੂਬਰ-ਨਵੰਬਰ ਦੇ ਮਹੀਨੇ ’ਚ ਸਫ਼ਲ ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਸੌਂਪ ਦਿੱਤੇ ਜਾਣਗੇ। ਉਨ੍ਹਾਂ ਕਿਹਾ ਕਿ ਭਰਤੀ ਪਿਛਲੀਆਂ ਸਰਕਾਰਾਂ ਵੇਲੇ ਵੀ ਹੁੰਦੀ ਸੀ, ਪਰ ਉਸ ਸਮੇਂ ਨੌਜਵਾਨਾਂ ਨੂੰ ਸਿਰਫ਼ ਦੋ ਮਹੀਨੇ ਪਹਿਲਾਂ ਜਾਣਕਾਰੀ ਦਿੱਤੀ ਜਾਂਦੀ ਸੀ, ਸਮਾਂ ਘੱਟ ਹੋਣ ਕਾਰਨ ਬਹੁਤੇ ਨੌਜਵਾਨ ਟੈਸਟ ਪਾਸ ਨਹੀਂ ਕਰ ਪਾਉਂਦੇ ਸਨ।
ਉਨ੍ਹਾਂ ਇਹ ਵੀ ਦਾਅਵਾ ਕੀਤਾ ਸੀ ਕਿ ਭਰਤੀ ਸਿਰਫ਼ ਯੋਗਤਾ ਦੇ ਅਧਾਰ ’ਤੇ ਬਿਨਾਂ ਰਿਸ਼ਵਤ ਦੇ ਕੀਤੀ ਜਾਵੇਗੀ।
ਸੋ, ਹੁਣ ਇਹ ਸਾਰਾ ਬਲਿਊ-ਪ੍ਰਿੰਟ ਇਸ ਢੰਗ ਨਾਲ ਤਿਆਰ ਕੀਤਾ ਗਿਆ ਹੈ ਕਿ ਨੌਜਵਾਨਾਂ ਦੀ ਪੜ੍ਹਾਈ ਵੀ ਪ੍ਰਭਾਵਿਤ ਨਾ ਹੋਵੇ ਅਤੇ ਉਹ ਪੁਲਿਸ ਦੀ ਪ੍ਰੀਖਿਆ ਦੀ ਤਿਆਰੀ ਵੀ ਆਰਾਮ ਨਾਲ ਕਰ ਸਕਣ। ਇਸ ਭਰਤੀ ਲਈ ਜ਼ਿਲ੍ਹਾਵਾਰ ਪੁਲਿਸ ਪ੍ਰਸ਼ਾਸਨ ਦੁਆਰਾ ਪ੍ਰਬੰਧ ਕੀਤੇ ਜਾ ਰਹੇ ਹਨ।
ਭਰਤੀ ਪ੍ਰਕਿਰਿਆ ਦੀ ਪੜਾਅਵਾਰ ਸਾਰਣੀ
ਪੜਾਅ ਅਨੁਮਾਨਿਤ ਮਿਤੀਆਂ
ਸਬ-ਇੰਸਪੈਕਟਰ ਕਾਂਸਟੇਬਲ
ਇਸ਼ਤਿਹਾਰ 1 ਜਨਵਰੀ 1 ਜਨਵਰੀ
ਲਿਖਤੀ ਪ੍ਰੀਖਿਆ 10 ਜੂਨ 3 ਜੂਨ
ਨਤੀਜਾ 1 ਅਗਸਤ 1 ਅਗਸਤ
ਸਰੀਰਕ ਟੈਸਟ 16 ਤੋਂ 25 ਸਤੰਬਰ 1 ਤੋਂ 15 ਸਤੰਬਰ
ਅੰਤਿਮ ਨਤੀਜਾ 20 ਅਗਸਤ 20 ਅਗਸਤ