Hoshiarpur News: ਹੁਸ਼ਿਆਰਪੁਰ ਦੇ ਵਿਧਾਨ ਸਭਾ ਹਲਕਾ ਮੁਕੇਰੀਆਂ ਦੇ ਪਿੰਡ ਸਿੰਘਵਾਲ ਵਿੱਚ ਇੱਕ ਦੁਖਦਾਈ ਖਬਰ ਸਾਹਮਣੇ ਆ ਰਹੀ ਹੈ ਜਿਥੇ ਦੋ ਬੱਚੀਆਂ ਸਮੇਤ ਇੱਕ ਔਰਤ ਨਹਿਰ ਵਿੱਚ ਡਿੱਗ ਗਈ ਹੈ। ਹਾਦਸੇ ਵਿੱਚ 4 ਮਹੀਨੇ ਦੀ ਬੱਚੀ ਨੀਰੂ ਤੇ 5 ਸਾਲਾਂ ਭੂਮਿਕਾ ਦੀ ਨਹਿਰ ਵਿੱਚ ਡੁੱਬਣ ਕਾਰਨ ਮੌਤ ਹੋ ਗਈ, ਜਿਨ੍ਹਾਂ ਦੀਆਂ ਲਾਸ਼ਾਂ ਨੂੰ ਬਰਾਮਦ ਕਰ ਲਿਆ ਗਿਆ ਹੈ। ਉਤੇ ਮਾਂ ਨੂੰ ਰਾਹਗੀਰਾਂ ਵੱਲੋਂ ਬਾਹਰ ਕੱਢ ਲਿਆ ਗਿਆ ਹੈ।


COMMERCIAL BREAK
SCROLL TO CONTINUE READING

ਔਰਤ ਦਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ। ਉਥੇ ਇਸ ਮਾਮਲੇ ਵਿੱਚ ਪੁਲਿਸ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਪੁਲਿਸ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਕੋਲ ਅਜੇ ਤੱਕ ਕੋਈ ਵੀ ਸ਼ਿਕਾਇਤ ਦਰਜ ਨਹੀਂ ਹੋਈ ਹੈ ਪਰ ਇਸ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਉਥੇ ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਬੱਚੀਆਂ ਦਾ ਬਾਪ ਵਿਦੇਸ਼ ਵਿੱਚ ਰਹਿੰਦਾ ਹੈ, ਜਿਸ ਦੇ ਇਥੇ ਪੁੱਜਣ ਉਤੇ ਉਨ੍ਹਾਂ ਦੇ ਬਿਆਨਾਂ ਦੇ ਆਧਾਰ ਉਤੇ ਜਾਂਚ ਵਿੱਚ ਜੋ ਤੱਥ ਸਾਹਮਣੇ ਆਵੇਗਾ ਕਾਰਵਾਈ ਕੀਤੀ ਜਾਵੇਗੀ।


ਜਾਣਕਾਰੀ ਮੁਤਾਬਕ ਥਾਣਾ ਇੰਚਾਰਜ ਜੋਗਿੰਦਰ ਸਿੰਘ ਮੁਕੇਰੀਆਂ ਨੇ ਦੱਸਿਆ ਕਿ ਅਜੇ ਤੱਕ ਜਾਂਚ ਵਿੱਚ ਇਹ ਗੱਲ ਸਾਹਮਣੇ ਆ ਰਹੀ ਹੈ ਕਿ ਸਪਨਾ ਦੇਵੀ ਪਤਨੀ ਜਤਿੰਦਰ ਸਿੰਘ ਵਾਸੀ ਪਿੰਡ ਸਿੰਗੋਵਾਲ ਵੱਲ਼ੋਂ ਆਪਣੀ ਦੋਵੇਂ ਬੱਚੀਆਂ ਦੇ ਨਾਲ ਪਿੰਡ ਬੰਬੋਵਾਲ ਦੇ ਕੋਲ ਵਗਦੀ ਮੁਕੇਰੀਆਂ ਹਾਈਡਲ ਨਹਿਰ ਵਿੱਚ ਪੁਲ ਤੋਂ ਫੋਨ ਉਪਰ ਵੀਡੀਓ ਬਣਾਉਂਦੇ ਸਮੇਂ ਪੈਰ ਤਿਲਕਣ ਕਾਰਨ ਨਹਿਰ ਵਿੱਚ ਜਾ ਡਿੱਗੇ।


ਇਹ ਵੀ ਪੜ੍ਹੋ : Chandigarh Farmers Protest: ਕਿਸਾਨਾਂ ਨੇ ਮੁਹਾਲੀ 'ਚ ਲਗਾਏ ਡੇਰੇ; ਪੁਲਿਸ ਵੱਲੋਂ ਚੰਡੀਗੜ੍ਹ ਦੇ ਐਂਟਰੀ ਪੁਆਇੰਟ ਬੰਦ


ਪੁਲਿਸ ਅਧਿਕਾਰੀ ਨੇ ਦੱਸਿਆ ਕਿ ਬੱਚੀਆਂ ਦਾ ਪਿਤਾ ਵਿਦੇਸ਼ ਵਿੱਚ ਰਹਿੰਦਾ ਹੈ, ਜਿਸ ਨੂੰ ਸੂਚਿਤ ਕੀਤਾ ਜਾ ਚੁੱਕਾ ਹੈ। ਉਸ ਦੇ ਆਉਂਦੇ ਹੀ ਘਟਨਾ ਦੇ ਸਾਰੇ ਕਾਰਨਾਂ ਦਾ ਪਤਾ ਚੱਲ ਪਾਏਗਾ। ਪੁਲਿਸ ਅਧਿਕਾਰੀ ਨੇ ਇਹ ਵੀ ਦੱਸਿਆ ਕਿ ਉਨ੍ਹਾਂ ਦੇ ਕੋਲ ਅਜੇ ਕਿਸੇ ਵੀ ਤਰ੍ਹਾਂ ਦੀ ਸ਼ਿਕਾਇਤ ਨਹੀਂ ਪੁੱਜੀ ਹੈ। ਦੂਜੇ ਪਾਸੇ ਸੂਤਰਾਂ ਦਾ ਕਹਿਣਾ ਹੈ ਕਿ ਇਹ ਹਾਦਸਾ ਨਹੀਂ ਖੁਦਕੁਸ਼ੀ ਹੈ। ਬਾਕੀ ਪੁਲਿਸ ਜਾਂਚ ਵਿੱਚ ਸਾਰਾ ਖੁਲਾਸਾ ਹੋਵੇਗਾ।


ਇਹ ਵੀ ਪੜ੍ਹੋ : Ludhiana News: ਸ਼ੋਅਰੂਮ ਵਿੱਚ ਖੇਡ ਰਹੀ ਸੀ 3 ਸਾਲਾ ਬੱਚੀ, ਅਚਾਨਕ ਸ਼ੀਸ਼ਾ ਡਿੱਗਣ ਨਾਲ ਹੋਈ ਮੌਤ