Barnala News: ਟਰਇਡੈਂਟ ਗਰੁੱਪ ਦੇ ਧੌਲਾ ਕੰਪਲੈਕਸ `ਚ ਲੱਗੀ ਅੱਗ `ਤੇ ਪਾਇਆ ਗਿਆ ਕਾਬੂ, ਜਾਨੀ ਨੁਕਸਸਾਨ ਤੋਂ ਰਿਹਾ ਬਚਾਅ
Barnala News: ਗਣੀਮਤ ਇਹ ਰਹੀ ਕਿ ਇਸ ਅੱਗ ਦੇ ਕਾਰਨ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਇਹ ਤੂੜੀ ਵਾਲਾ ਸਟੋਕ ਯਾਰਡ ਪਲਾਂਟ ਤੋਂ ਬਾਹਰ ਸੀ ਅਤੇ ਦੂਜਾ ਜਿਉਂ ਹੀ ਅੱਗ ਦੀ ਖ਼ਬਰ ਮਿਲੀ ਤਾਂ ਸਾਰੇ ਹੀ ਪਲਾਂਟ ਬੰਦ ਕਰ ਦਿੱਤੇ ਗਏ ਸਨ ਅਤੇ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ।
Barnala News: ਟਰਾਈਡੈਂਟ ਗਰੁੱਪ ਦੇ ਬਰਨਾਲਾ ਨੇੜੇ ਧੌਲਾ ਫਲਾਂਟ ਕੰਪਲੈਕਸ ਵਿੱਚ ਤੂੜੀ ਦੇ ਸਟਾਕਯਾਰਡ ਨੂੰ ਲੱਗੀ ਭਿਆਨਕ ਅੱਗ ਤੇ ਕਾਫੀ ਹੱਦ ਤੱਕ ਕਾਬੂ ਪਾ ਲਿਆ ਗਿਆ ਹੈ। ਗਣੀਮਤ ਇਹ ਰਹੀ ਕਿ ਇਸ ਅੱਗ ਦੇ ਕਾਰਨ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਕਿਉਂਕਿ ਇੱਕ ਤਾਂ ਇਹ ਤੂੜੀ ਵਾਲਾ ਸਟੋਕ ਯਾਰਡ ਪਲਾਂਟ ਤੋਂ ਬਾਹਰ ਸੀ ਅਤੇ ਦੂਜਾ ਜਿਉਂ ਹੀ ਅੱਗ ਦੀ ਖ਼ਬਰ ਮਿਲੀ ਤਾਂ ਸਾਰੇ ਹੀ ਪਲਾਂਟ ਬੰਦ ਕਰ ਦਿੱਤੇ ਗਏ ਸਨ ਅਤੇ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ।
ਇਹ ਜਾਣਕਾਰੀ ਦਿੰਦੇ ਹੋਏ ਟਰਾਈਡ ਗਰੁੱਪ ਦੇ ਐਮਡੀ ਦੀਪਕ ਨੰਦਾ ਨੇ ਦੱਸਿਆ ਕਿ ਕਿ ਅੱਗ ਦੀ ਖ਼ਬਰ ਮਿਲਦਿਆਂ ਹੀ ਪੰਜਾਬ ਸਰਕਾਰ ਅਤੇ ਲੋਕਲ ਬਾਡੀ ਮਹਿਕਮੇ ਦੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਅਤੇ ਨੇੜੇ ਦੇ ਅਤੇ ਆਲੇ ਦੁਆਲੇ ਦੇ ਹੋਰ ਹੋਰ ਪਲਾਂਟਾਂ ਹੋਰ ਕੰਪਨੀਆਂ ਦੇ ਪਲਾਂਟਾਂ ਤੋਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ਪਹੁੰਚੇ ਗਈਆਂ ਸਨ। ਇਸੇ ਤਰ੍ਹਾਂ ਏਅਰਫੋਰਸ ਅਤੇ ਕੁਝ ਹੋਰ ਅਦਾਰਿਆਂ ਦੀਆਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਵੀ ਪੁੱਜ ਗਈਆਂ। ਜਿਨ੍ਹਾਂ ਨੇ ਕਾਫੀ ਜ਼ਿਆਦਾ ਮੁਕਸ਼ਤ ਕਰਨ ਤੋਂ ਬਾਅਦ ਅੱਗ ਉੱਤੇ ਕਾਬੂ ਪਾ ਲਿਆ।
ਜਾਣਕਾਰੀ ਮੁਤਾਬਿਕ 30 ਦੇ ਕਰੀਬ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਅੱਗ ਨੂੰ ਕੰਟਰੋਲ ਕਰ ਲਿਆ ਹੈ। ਦੀਪਕ ਨੰਦਾ ਨੇ ਪੰਜਾਬ ਸਰਕਾਰ ਅਤੇ ਬਾਕੀ ਅਦਾਰਿਆਂ ਵੱਲੋਂ ਇਸ ਸੰਕਟ ਮੌਕੇ ਮਿਲੀ ਹਮਾਇਤ ਅਤੇ ਮਦਦ ਲਈ ਧੰਨਵਾਦ ਕੀਤਾ ਅਤੇ ਸ਼ੁਕਰਾਨਾ ਕੀਤਾ ਕਿ ਇਸ ਅੱਗ ਨਾਲ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਉਨ੍ਹਾਂ ਇਲਾਕੇ ਦੇ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਓਹ ਕਿਸੇ ਵੀ ਤਰ੍ਹਾਂ ਘਬਰਾਹਟ ਵਿੱਚ ਨਾ ਆਉਣ ਕਿਓਂ ਕਿ ਅੱਗ ਉੱਤੇ ਕਾਬੂ ਪਾ ਲਿਆ ਗਿਆ ਹੈ।
ਦੱਸ ਦਈਏ ਕਿ ਦੇਰ ਰਾਤ ਤੇਜ਼ ਹਨੇਰੀ ਕਾਰਨ ਟਰਾਈਡੈਂਟ ਗਰੁੱਪ ਦੇ ਬਰਨਾਲਾ ਨੇੜੇ ਧੌਲਾ ਫਲਾਂਟ ਕੰਪਲੈਕਸ ਵਿੱਚ ਤੂੜੀ ਦੇ ਸਟਾਕਯਾਰਡ ਨੂੰ ਲੱਗੀ ਭਿਆਨਕ ਅੱਗ ਲੱਗ ਗਈ ਸੀ। ਫੈਕਟਰੀ ਵਿੱਚ ਕਈ ਤਰ੍ਹਾਂ ਦੇ ਕੈਮਿਕਲ ਬਣਾਏ ਜਾਂਦੇ ਹਨ। ਜੇਕਰ ਅੱਗ ਇਸ ਵਿੱਚ ਲੱਗ ਜਾਂਦੀ ਤਾਂ ਅੱਗ ਉੱਤੇ ਕਾਬੂ ਪਾਉਣਾ ਔਖਾ ਹੋ ਜਾਂਦਾ।