Khanna News: ਖੰਨਾ ਵਿੱਚ ਗੁੰਡਾਗਰਦੀ ਦੇ ਨੰਗੇ ਨਾਚ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ। ਖੰਨਾ ਦੀ ਜੀਟੀਬੀ ਮਾਰਕੀਟ ਵਿੱਚ, ਇੱਕ ਕਾਰ ਸਵਾਰ ਬਦਮਾਸ਼ਾਂ ਨੇ ਇੱਕ ਨੌਜਵਾਨ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕੀਤਾ। ਫਿਰ ਉਹ ਉਸਨੂੰ ਅਗਵਾ ਕਰ ਆਪਣੇ ਨਾਲ ਕਿਸੇ ਹੋਰ ਜਗ੍ਹਾ ਲੈ ਜਾਂਦੇ ਹਨ ਅਤੇ ਮੁੜ ਉਸਦੀ ਕੁੱਟਮਾਰ ਕਰਦੇ ਹਨ। ਬਾਅਦ ਵਿੱਚ, ਬਦਮਾਸ਼ਾਂ ਵੱਲੋਂ ਨੌਜਵਾਨ ਨੂੰ ਅੱਧਮਰਿਆ ਛੱਡ ਕੇ ਇੱਕ ਨਿੱਜੀ ਹਸਪਤਾਲ ਦੇ ਨੇੜੇ ਸੁੱਟ ਦਿੰਦੇ ਹਨ ਅਤੇ ਭੱਜ ਜਾਂਦੇ ਹਨ। ਜ਼ਖਮੀ ਦੀ ਪਛਾਣ ਲਲਿਤ ਜੋਸ਼ੀ ਵਜੋਂ ਹੋਈ ਹੈ, ਜੋ ਕਿ ਨਵਾਂ ਆਬਾਦੀ ਖੰਨਾ ਦਾ ਰਹਿਣ ਵਾਲਾ ਹੈ। ਜਿਸਨੂੰ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।


COMMERCIAL BREAK
SCROLL TO CONTINUE READING

ਜਾਣਕਾਰੀ ਅਨੁਸਾਰ ਲਲਿਤ ਜੋਸ਼ੀ ਆਪਣੇ ਦੋਸਤਾਂ ਨਾਲ ਜੀਟੀਬੀ ਮਾਰਕੀਟ ਵਿੱਚ ਖੜ੍ਹਾ ਸੀ। ਇੱਕ ਕੁੜੀ ਉੱਥੇ ਆਉਂਦੀ ਹੈ ਅਤੇ ਉਸ ਨਾਲ ਗੱਲ ਕਰਦੀ ਹੈ। ਫਿਰ 4-5 ਨੌਜਵਾਨ ਇੱਕ ਕਾਰ ਵਿੱਚ ਆਉਂਦੇ ਹਨ ਅਤੇ ਆਉਂਦੇ ਹੀ ਲਲਿਤ ਜੋਸ਼ੀ 'ਤੇ ਤਲਵਾਰਾਂ ਨਾਲ ਹਮਲਾ ਕਰ ਦਿੰਦੇ ਹਨ। ਲਲਿਤ ਨੂੰ ਜ਼ਖਮੀ ਹਾਲਤ ਵਿੱਚ ਅਗਵਾ ਕਰ ਲਿਆ ਜਾਂਦਾ ਹੈ ਅਤੇ ਇੱਕ ਕਾਰ ਵਿੱਚ ਲੈ ਜਾਇਆ ਜਾਂਦਾ ਹੈ। ਇਸ ਤੋਂ ਬਾਅਦ, ਉਨ੍ਹਾਂ ਨੇ ਮਲੇਰਕੋਟਲਾ ਰੋਡ 'ਤੇ ਪਿੰਡ ਮਾਜਰੀ ਨੇੜੇ ਸੜਕ 'ਤੇ ਹੀ ਉਸਦੀ ਕੁੱਟਮਾਰ ਕੀਤੀ। ਫਿਰ ਉਹ ਉਸਨੂੰ ਬਸੰਤ ਨਗਰ ਖੰਨਾ ਦੇ ਸਹਾਰਾ ਹਸਪਤਾਲ ਦੇ ਨੇੜੇ ਸੁੱਟ ਦਿੰਦੇ ਹਨ ਅਤੇ ਭੱਜ ਜਾਂਦੇ ਹਨ। ਇੱਕ ਹੋਰ ਵੀਡੀਓ ਸਾਹਮਣੇ ਆਇਆ ਹੈ ਜਿਸ ਵਿੱਚ ਇੱਕ ਖੂਨ ਨਾਲ ਲੱਥਪੱਥ ਲਲਿਤ ਹਸਪਤਾਲ ਜਾਣ ਦੀ ਕੋਸ਼ਿਸ਼ ਕਰਦਾ ਹੈ ਪਰ ਹਸਪਤਾਲ ਦੇ ਬਾਹਰ ਬੇਹੋਸ਼ ਹੋ ਕੇ ਡਿੱਗ ਪੈਂਦਾ ਹੈ। ਫਿਰ ਰਾਹਗੀਰ ਉਸਨੂੰ ਸੰਭਾਲਣ ਦੀ ਕੋਸ਼ਿਸ਼ ਕਰਦੇ ਹਨ।


ਜਿਸ ਤੋਂ ਬਾਅਦ ਨੌਜਵਾਨ ਦੇ ਨੇੜੇ ਮੌਜੂਦ ਲੋਕਾਂ ਵੱਲੋਂ ਇਸ ਘਟਨਾ ਬਾਰੇ ਸੂਚਿਤ ਕੀਤਾ ਜਾਂਦਾ ਹੈ। ਪੁਲਿਸ ਨੇ ਮੌਕੇ ਉੱਤੇ ਪਹੁੰਚਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਸੀ।