ਮਿਲੋ 10ਵੀਂ CBSE 2020 ਦੇ ਇੰਨਾ Toppers ਨਾਲ, ਜਾਣੋ ਇੰਨਾ ਦੇ ਮਿਹਨਤ ਦਾ ਰਾਜ਼
Advertisement
Article Detail0/zeephh/zeephh712004

ਮਿਲੋ 10ਵੀਂ CBSE 2020 ਦੇ ਇੰਨਾ Toppers ਨਾਲ, ਜਾਣੋ ਇੰਨਾ ਦੇ ਮਿਹਨਤ ਦਾ ਰਾਜ਼

ਇਸ ਵਾਰ 10ਵੀਂ ਵਿੱਚ 91.45 ਫ਼ੀਸਦੀ ਬੱਚੇ ਹੋਏ ਪਾਸ 

ਇਸ ਵਾਰ 10ਵੀਂ ਵਿੱਚ 91.45 ਫ਼ੀਸਦੀ ਬੱਚੇ ਹੋਏ ਪਾਸ

ਚੰਡੀਗੜ੍ਹ : ਕੋਵਿਡ ਮਹਾਂਮਾਰੀ ਦੀ ਵਜ੍ਹਾਂ ਕਰ ਕੇ 10ਵੀਂ CBSE ਬੋਰਡ ਦੇ ਵਿਦਿਆਰਥੀ ਲੰਮੇ ਵਕਤ ਤੋਂ ਨਤੀਜਿਆਂ ਦੀ ਉਡੀਕ ਕਰ ਰਹੇ ਸਨ, 15 ਜੁਲਾਈ ਨੂੰ ਨਤੀਜੇ ਆਏ ਤਾਂ 91.46 ਫ਼ੀਸਦੀ ਬੱਚਿਆਂ ਨੇ 10ਵੀਂ ਦਾ ਇਮਤਿਹਾਨ ਪਾਸ ਕਰ ਲਿਆ ਹੈ,ਤ੍ਰਿਵੇਂਦਰਮ ਰੀਜਨ ਨੇ ਇੱਕ ਵਾਰ ਮੁੜ ਤੋਂ ਟਾਪ ਕੀਤਾ ਹੈ,ਇਸ ਰੀਜਨ ਵਿੱਚ 99.28 ਫ਼ੀਸਦੀ ਬੱਚੇ ਪਾਸ ਹੋਏ ਨੇ,ਪੰਚਕੂਲਾ ਰੀਜਨ 94.31 ਫ਼ੀਸਦੀ ਨਾਲ 6ਵੇਂ ਨੰਬਰ 'ਤੇ ਰਿਹਾ ਜਦਕਿ ਚੰਡੀਗੜ੍ਹ ਰੀਜ਼ਨ 'ਚ 91.83 ਫ਼ੀਸਦੀ ਵਿਦਿਆਰਥੀ ਪਾਸ ਹੋਏ ਅਤੇ ਦੇਸ਼ ਵਿੱਚ 8ਵੇਂ ਨੰਬਰ 'ਤੇ ਚੰਡੀਗੜ੍ਹ ਦੇ ਨਤੀਜੇ ਰਹੇ, ਜੇਕਰ ਗੱਲ ਕਰੀਏ ਟਾਪਰ ਦੀ ਤਾਂ CBSE 10ਵੀਂ ਦੇ ਨਤੀਜਿਆਂ ਵਿੱਚ ਵੱਡੀ ਗਿਣਤੀ ਵਿੱਚ ਪੰਜਾਬ ਅਤੇ ਹਰਿਆਣਾ ਤੋਂ ਵਿਦਿਆਰਥੀ Topper ਦੀ ਲਿਸਟ ਵਿੱਚ ਸ਼ਾਮਲ ਨੇ  

ਪੰਚਕੂਲਾ ਤੋਂ ਭਵਨ ਸਕੂਲ ਦੀ ਭੁਵੀ ਨੇ 99 ਫ਼ੀਸਦੀ ਨੰਬਰ ਹਾਸਲ ਕੀਤੇ,ਭੂਵੀ ਮਾਰਸ਼ਲ ਆਰਟ ਵਿੱਚ ਨੈਸ਼ਨਲ ਲੈਵਲ ਵਿੱਚ ਗੋਲਡ ਹਾਸਲ ਕਰ ਚੁੱਕੀ ਹੈ, ਅੱਗੇ ਜਾਕੇ   ਭੂਵੀ ਫ਼ੌਜ ਵਿੱਚ ਜਾਣਾ ਚਾਉਂਦੀ ਹੈ, ਕਿਉਂਕਿ ਭੂਵੀ ਦੇ ਦਾਦਾ ਜੀ ਫ਼ੌਜ ਵਿੱਚ ਸਨ, ਭੂਵੀ ਦੀ ਮਾਂ ਅਤੇ ਪਿਤਾ ਦੋਵੇਂ ਨੌਕਰੀ ਕਰਦੇ ਨੇ,10 ਵੀਂ ਵਿੱਚ 99 ਫ਼ੀਸਦੀ ਹਾਸਲ ਕਰਨ 'ਤੇ ਮਾਂ-ਪਿਓ ਨੇ ਕਿਹਾ ਉਨ੍ਹਾਂ ਦੀ ਧੀ ਦੀ ਮਿਹਨਤ ਰੰਗ ਲਿਆਈ ਹੈ

ਗਰਿਮਾ ਬੇਨੀਵਾਲ ਨੇ ਵੀ 99 ਫ਼ੀਸਦੀ ਨੰਬਰ ਹਾਸਲ ਕੀਤੇ ਨੇ,ਬੇਨਿਵਾਲ ਨੇ ਇੰਗਲਿਸ਼ ਵਿੱਚ 99,ਹਿੰਦੀ ਵਿੱਚ 97,ਹਿਸਾਬ 100, ਵਿਗਿਆਨ 99 

ਗਰਿਮਾ ਬੇਨੀਵਾਲ ਵਾਂਗ ਅਸ਼ਮਿਤਾ ਨੇ ਵੀ 99 ਫ਼ੀਸਦੀ ਨੰਬਰ ਹਾਸਲ ਕਰ ਕੇ ਆਪਣੇ ਮਾਂ-ਪਿਓ ਦਾ ਨਾਂ ਰੌਸ਼ਨ ਕੀਤਾ ਹੈ, ਅਸ਼ਮਿਤਾ ਨੇ ਤਿੰਨ ਵਿਸ਼ਿਆਂ  ਹਿਸਾਬ,  IT ਅਤੇ ਸੰਸਕ੍ਰਿਤ ਵਿੱਚ 100 ਵਿੱਚੋਂ 100 ਨੰਬਰ ਹਾਸਲ ਕੀਤੇ ਨੇ, ਵਿਗਿਆਨ 97,ਇੰਗਲਿਸ਼ 96,ਹਿੰਦੀ 95,ਅਸ਼ਮਿਤਾ  ਨੂੰ ਲਿਖਣ ਦਾ ਸ਼ੋਕ ਹੈ ਅਤੇ ਉਹ  ਐਕਟਿੰਗ ਦੇ ਨਾਲ ਬੈਡਮਿੰਟਨ ਦੀ ਵੀ ਸ਼ੌਕੀਨ ਹੈ 
 
ਰਸਲੀਨ ਕੌਰ ਨੇ ਵੀ 99 ਫ਼ੀਸਦੀ ਨੰਬਰ ਹਾਸਲ ਕੀਤੇ ਨੇ, ਉਸ ਨੇ ਕੰਪਿਊਟਰ ਅਤੇ ਸੰਸਕ੍ਰਿਤ 'ਚ 100 ਵਿੱਚੋਂ 100 ਨੰਬਰ ਹਾਸਲ ਕੀਤੇ ਨੇ ਜਦਕਿ ਹਿਸਾਬ ਵਿੱਚ 99, ਇੰਗਲਿਸ਼ 97,ਵਿਗਿਆਨ 97 ਨੰਬਰ ਹਾਸਲ ਕੀਤੇ ਨੇ 

ਲੁਧਿਆਣਾ ਦੀ ਇੱਕ ਹੋਰ ਵਿਦਿਆਰਥਣ ਅਨਹਦ ਗਿੱਲ ਨੇ 99.4 ਫ਼ੀਸਦੀ ਨੰਬਰ  ਹਾਸਲ ਕਰ ਕੇ 10ਵੀਂ ਦੇ ਇਮਤਿਹਾਨਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ, ਅਨਹਦ ਗਿੱਲ ਦਾ ਕਹਿਣਾ ਹੈ ਕਿ ਉਸ ਨੇ ਕਦੇ ਵੀ ਸਕੂਲ ਮਿਸ ਨਹੀਂ ਅਤੇ ਰੈਗੁਲਰ ਪੜਾਈ ਕੀਤੀ ਜਿਸ ਦੀ ਵਜ੍ਹਾਂ ਕਰਕੇ ਉਸ ਨੂੰ ਇਮਤਿਹਾਨਾਂ ਵਿੱਚ ਇਹ ਸਫ਼ਲਤਾ ਮਿਲੀ ਹੈ, ਅਨਹਦ ਗਿੱਲ ਆਪਣੀ ਕਾਮਯਾਬੀ ਦਾ ਸ਼੍ਰੇਅ ਮਾਂ-ਪਿਤਾ ਦੇ ਨਾਲ ਅਧਿਆਪਕਾਂ ਨੂੰ ਵੀ ਦੇ ਰਹੀ ਹੈ  

Trending news