ਇਮਤਿਹਾਨਾਂ ਨੂੰ ਲੈਕੇ ਮੁੜ ਤੋਂ ਬਦਲੀ ਡੇਟਸ਼ੀਟ, ਹੁਣ ਇਸ ਤਰੀਕ ਤੋਂ ਹੋਵੇਗੀ ਪਰੀਖਿਆ

CBSE ਨੇ 10ਵੀਂ ਤੇ 12ਵੀਂ ਦੇ ਇਮਤਿਹਾਨਾਂ ਨੂੰ ਲੈਕੇ ਮੁੜ ਤੋਂ ਡੇਟਸ਼ੀਟ ਬਦਲ ਦਿੱਤੀ ਹੈ 

ਇਮਤਿਹਾਨਾਂ ਨੂੰ ਲੈਕੇ ਮੁੜ ਤੋਂ ਬਦਲੀ ਡੇਟਸ਼ੀਟ, ਹੁਣ ਇਸ ਤਰੀਕ ਤੋਂ ਹੋਵੇਗੀ ਪਰੀਖਿਆ
CBSE ਨੇ 10ਵੀਂ ਤੇ 12ਵੀਂ ਦੇ ਇਮਤਿਹਾਨਾਂ ਨੂੰ ਲੈਕੇ ਮੁੜ ਤੋਂ ਡੇਟਸ਼ੀਟ ਬਦਲ ਦਿੱਤੀ ਹੈ

ਚੰਡੀਗੜ੍ਹ :   ਸੀਬੀਐੱਸਈ  (CBSE) ਨੇ 10ਵੀਂ, 12 ਵੀਂ ਦੀ ਬੋਰਡ ਪ੍ਰੀਖਿਆ (CBSE Board Exams 2021) ਦੇ ਸ਼ੈਡਿਊਲ ਵਿੱਚ ਬਦਲਾਅ ਕੀਤਾ ਗਿਆ ਹੈ ਬੋਰਡ ਨੇ ਕੁੱਝ ਵਿਸ਼ਿਆਂ ਦੀ ਡੇਟਸ਼ੀਟ (CBSE Board Exams 2021 Date Sheet) ਨੂੰ ਬਦਲਿਆ ਹੈ ਜਿਸ ਦੀ ਜਾਣਕਾਰੀ ਸੀਬੀਐੱਸਈ ਦੀ ਆਫੀਸ਼ੀਅਲ ਵੈੱਬਸਾਈਟ cbse.nic.in ਉੱਤੇ ਦਿੱਤੀ ਗਈ ਹੈ ਅਜਿਹੇ ਵਿਚ ਵਿਦਿਆਰਥੀਆਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਪੁਰਾਣੀ ਡੇਟਸ਼ੀਟ ਨੂੰ ਹਟਾ ਕੇ ਸਿਰਫ ਰਿਵਾਈਜ਼ਡ ਡੇਟਸ਼ੀਟ (CBSE Date Sheet 2021 Revised) ਦੇ ਹਿਸਾਬ ਨਾਲ ਹੀ ਤਿਆਰੀ ਕਰੋ  

CBSE ਟਾਈਮ ਟੇਬਲ ਵਿੱਚ ਹੋਏ ਵੱਡੇ ਬਦਲਾਅ  

CBSE ਦੀ ਆਫੀਸ਼ੀਅਲ ਵੈੱਬਸਾਈਟ 'ਤੇ ਜਾਰੀ ਨਵੇਂ ਸ਼ਡਿਊਲ ਦੇ ਮੁਤਾਬਿਕ 12ਵੀਂ ਜਮਾਤ ਦਾ ਫਿਜ਼ਿਕਸ   (CBSE Class 12th Physics Exam) ਦਾ ਪੇਪਰ  8 ਜੂਨ ਨੂੰ ਕਰਵਾਇਆ ਜਾਵੇਗਾ ਪਹਿਲਾਂ ਇਹ 13 ਮਈ ਨੂੰ ਹੋਣਾ ਸੀ ਇਸ ਤੋਂ ਇਲਾਵਾ ਇਤਿਹਾਸ ਅਤੇ ਬੈਂਕਿੰਗ ਐਗਜ਼ਾਮ  (CBSE Class 12th History & Banking Exam) ਦੀ ਪ੍ਰੀਖਿਆਵਾਂ ਦੀ ਤਰੀਕਾ ਵੀ ਬਦਲ ਦਿੱਤੀਆਂ ਗਈਆਂ ਹਨ.

10ਵੀਂ ਜਮਾਤ ਦੀ ਪ੍ਰੀਖਿਆ ਦਾ ਸ਼ਡਿਊਲ   (CBSE Class 10th Date Sheet) ਵਿੱਚ ਵੀ ਥੋੜ੍ਹਾ ਬਦਲਾਅ ਕੀਤਾ ਗਿਆ ਹੈ ਬੋਰਡ ਦੀ ਨਵੀਂ ਡੇਟਸ਼ੀਟ ਦੇ ਮੁਤਾਬਕ ਹੁਣ 10ਵੀਂ ਜਮਾਤ ਦੀ ਸਾਇੰਸ   (CBSE Class 10th Science Exam) ਦੀ ਪਰੀਖਿਆ   21 ਮਈ ਨੂੰ ਅਤੇ ਹਿਸਾਬ (CBSE Class 10th Math Exam) ਦੀ ਪਰੀਖਿਆ 2 ਜੂਨ ਨੂੰ  ਹੋਵੇਗੀ  

2 ਗੇੜ ਵਿੱਚ ਹੋਵੇਗੀ  12ਵੀਂ ਦੀ ਪ੍ਰੀਖਿਆ  

CBSE ਵੱਲੋਂ ਜਾਰੀ ਕੀਤੀ ਗਈ ਨਵੀਂ ਡੇਟਸ਼ੀਟ ਦੇ ਮੁਤਾਬਿਕ 12 ਵੀਂ ਦੀ ਪ੍ਰੀਖਿਆ 4  ਦਿਨਾਂ ਤੱਕ 2 ਗੇੜ੍ਹ ਵਿੱਚ ਕਰਵਾਈ ਜਾਵੇਗੀ, ਪਹਿਲੇ ਗੇੜ ਦੀ ਪ੍ਰੀਖਿਆ ਸਵੇਰੇ  10.30 ਵਜੇ ਸ਼ੁਰੂ ਹੋਕੇ ਦੁਪਹਿਰ  1.30 ਵਜੇ ਤੱਕ ਚੱਲੇਗੀ ਅਤੇ ਸਾਰੇ ਪ੍ਰੀਖਿਆਰਥੀਆਂ ਨੂੰ 10-10.15 ਵਜੇ ਦੇ ਵਿਚਕਾਰ ਬੁਕਲੇਟ ਦੇ ਦਿੱਤੀ ਜਾਏਗੀ  

ਉੱਥੇ ਹੀ ਦੂਜੇ ਗੇੜ ਦੀ ਪੀਖਿਆ ਦੁਪਹਿਰ   2.30 ਵਜੇ ਤੋਂ ਸ਼ੁਰੂ ਹੋਕੇ ਸ਼ਾਮ ਦੇ  5.30 ਵਜੇ ਤੱਕ ਚੱਲੇਗੀ ਇਸ ਗੇੜ ਦੇ ਵਿਦਿਆਰਥੀਆਂ ਨੂੰ  2-2.15 ਵਜੇ ਦੇ ਵਿੱਚਕਾਰ ਬੁਕਲੇਟ ਦੇ ਦਿੱਤੀ ਜਾਏਗੀ  

ਤੁਹਾਨੂੰ ਦੱਸ ਦਈਏ ਕਿ ਸੀਬੀਐੱਸਸੀ ਬੋਰਡ ਦੀ 4 ਮਈ ਤੋਂ ਸ਼ੁਰੂ ਹੋਣ ਵਾਲੀ ਬੋਰਡ ਪ੍ਰੀਖਿਆ ਦਸਵੀਂ ਦੇ ਵਿਦਿਆਰਥੀਆਂ ਦੇ ਲਈ 7 ਜੂਨ ਨੂੰ ਖਤਮ ਹੋਵੇਗੀ ਉਥੇ ਹੀ ਬਾਰਾਂਵੀੰ ਦੀ ਪ੍ਰੀਖਿਆ 11 ਜੂਨ ਤੱਕ ਚੱਲੇਗੀ