Punjab Breaking Live Updates: ਸ੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੁਰਬ ਅੱਜ, ਕਿਸਾਨਾਂ ਦੀ CM ਮਾਨ ਨਾਲ ਮੀਟਿੰਗ, ਜਾਣੋ ਹੁਣ ਤੱਕ ਦੀਆਂ ਵੱਡੀਆਂ ਖ਼ਬਰਾਂ
Advertisement
Article Detail0/zeephh/zeephh2478842

Punjab Breaking Live Updates: ਸ੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੁਰਬ ਅੱਜ, ਕਿਸਾਨਾਂ ਦੀ CM ਮਾਨ ਨਾਲ ਮੀਟਿੰਗ, ਜਾਣੋ ਹੁਣ ਤੱਕ ਦੀਆਂ ਵੱਡੀਆਂ ਖ਼ਬਰਾਂ

Punjab Breaking Live Updates:  ਪੰਜਾਬ ਦੀ ਸਿਆਸਤ, ਅਪਰਾਧ ਤੇ ਹੋਰ ਅਹਿਮ ਖਬਰਾਂ ਦੀ ਹਰ ਅਪਡੇਟਸ ਲਈ ਜ਼ੀ ਪੰਜਾਬ ਹਰਿਆਣਾ ਹਿਮਾਚਲ ਦੇ ਡਿਜੀਟਲ ਪਲੇਟਫਾਰਮ ਨਾਲ ਜੁੜੇ ਰਹੋ। 

 

Punjab Breaking Live Updates: ਸ੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੁਰਬ ਅੱਜ, ਕਿਸਾਨਾਂ ਦੀ CM ਮਾਨ ਨਾਲ ਮੀਟਿੰਗ, ਜਾਣੋ ਹੁਣ ਤੱਕ ਦੀਆਂ ਵੱਡੀਆਂ ਖ਼ਬਰਾਂ
LIVE Blog

Punjab Breaking Live Updates: ਪੰਜਾਬ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਦੀ ਰਾਜਨੀਤੀ, ਖੇਡਾਂ, ਅਪਰਾਧ ਅਤੇ ਮਨੋਰੰਜਨ ਜਗਤ ਨਾਲ ਜੁੜੀਆਂ ਹਰ ਖ਼ਬਰਾਂ ਬਾਰੇ ਜਾਣਨ ਲਈ ਜ਼ੀ ਪੰਜਾਬ ਹਰਿਆਣਾ ਹਿਮਾਚਲ ਦੇ ਡਿਜ਼ੀਟਲ ਪਲੇਟਫਾਰਮ ਨਾਲ ਜੁੜੇ ਰਹੋ। ਇੱਥੇ ਤੁਹਾਨੂੰ ਦਿਨ ਭਰ ਵਿੱਚ ਕੀ-ਕੀ ਹੋ ਰਿਹਾ ਹੈ ਉਸ ਦੀ ਹਰ ਅਪਡੇਟਸ ਮਿਲੇਗੀ।

ਸ਼੍ਰੀ ਦਰਬਾਰ ਸਾਹਿਬ ਵਿਖੇ ਸ਼੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੁਰਬ ਧੂਮਧਾਮ ਨਾਲ ਮਨਾਇਆ ਜਾਵੇਗਾ, ਅਖੰਡ ਪਾਠ ਦੇ ਭੋਗ ਪਾਏ ਜਾਣਗੇ। ਗੁਰੂਘਰ ਵਿੱਚ ਜਲੌ ਸਜਾਏ ਜਾਣਗੇ। ਸ਼ਾਮ ਨੂੰ ਰੋਸ਼ਨੀ ਅਤੇ ਆਤਿਸ਼ਬਾਜ਼ੀ ਹੋਵੇਗੀ। ਪ੍ਰਕਾਸ਼ ਪੁਰਬ ਮੌਕੇ ਸ੍ਰੀ ਦਰਬਾਰ ਸਾਹਿਬ ਨੂੰ ਫੁੱਲਾਂ ਅਤੇ ਸੁੰਦਰ ਲਾਈਟਾਂ ਨਾਲ ਸਜਾਇਆ ਗਿਆ ਹੈ।

Punjab Breaking Live Updates

22 October 2024
19:28 PM

ਭਾਜਪਾ ਦੇ ਸਟਾਰ ਪ੍ਰਚਾਰਕਾਂ ਦੇ ਨਾਮ ਐਲਾਨੇ
ਪੰਜਾਬ 'ਚ ਜ਼ਿਮਨੀ ਚੋਣਾਂ ਦਾ ਦੰਗਲ ਭਖ ਗਿਆ ਹੈ। ਭਾਜਪਾ ਵੱਲੋਂ ਸਟਾਰ ਕੰਪੇਨਰ ਦੀ ਲਿਸਟ ਜਾਰੀ ਕਰ ਦਿੱਤੀ ਗਈ ਹੈ। ਸਟਾਰ ਪ੍ਰਚਾਰਕਾਂ ਦੀ ਲਿਸਟ 'ਚ ਸੁਨੀਲ ਜਾਖੜ, ਹਰਿਆਣਾ ਦੇ CM ਨਾਇਬ ਸੈਣੀ, ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ,  ਅਮਰਿੰਦਰ ਸਿੰਘ ਦਾ ਵੀ ਨਾਂ ਸ਼ਾਮਲ ਹੈ। ਇਹ ਸਾਰੇ ਭਾਜਪਾ ਲਈ ਪ੍ਰਚਾਰ ਕਰਨਗੇ।

 

12:53 PM

ਸੁਖਵਿੰਦਰ ਸਿੰਘ ਸੁੱਖੂ

ਸਿੱਖ ਧਰਮ ਦੇ ਚੌਥੇ ਗੁਰੂ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਦੀਆਂ ਸਮੂਹ ਪੰਜਾਬ ਵਾਸੀਆਂ ਨੂੰ ਲੱਖ-ਲੱਖ ਵਧਾਈਆਂ। ਗੁਰੂ ਰਾਮਦਾਸ ਜੀ ਦੀਆਂ ਸਿੱਖਿਆਵਾਂ ਸਾਡੇ ਜੀਵਨ ਦਾ ਮਾਰਗ ਦਰਸ਼ਨ ਕਰਦੀਆਂ ਹਨ। ਉਨ੍ਹਾਂ ਦਾ ਸੰਦੇਸ਼ ਨਾ ਸਿਰਫ਼ ਇੱਕ ਸੱਭਿਅਕ ਸਮਾਜ ਦੇ ਨਿਰਮਾਣ ਦੀ ਪ੍ਰੇਰਨਾ ਦਿੰਦਾ ਹੈ ਸਗੋਂ ਮਨੁੱਖਤਾ ਦੀ ਸੇਵਾ ਅਤੇ ਆਪਸੀ ਭਾਈਚਾਰੇ ਦੀ ਭਾਵਨਾ ਨੂੰ ਵੀ ਮਜ਼ਬੂਤ ​​ਕਰਦਾ ਹੈ।

12:32 PM

ਕੋਟਕਪੂਰਾ ਦੇ ਬੱਤੀਆਂ ਵਾਲਾ ਚੌਂਕ ਵਿੱਚ ਕਿਸਾਨਾਂ ਵਲੋਂ ਦਿੱਤਾ ਜਾ ਰਿਹਾ ਧਰਨਾ
ਕੋਟਕਪੁਰਾ ਦੀ ਨਵੀਂ ਅਨਾਜ ਮੰਡੀ ਵਿੱਚ ਝੋਨੇ ਦੀ ਖਰੀਦ ਨਾ ਹੋਣ ਦੇ ਚਲਦਿਆਂ ਕਿਸਾਨਾਂ ਸਮੇਤ ਹੋਰ ਵਰਗਾਂ ਦੇ ਲੋਕਾਂ ਵੱਲੋਂ ਇੱਥੋਂ ਦੇ ਮੁੱਖ ਚੌਂਕ ਨੂੰ ਚਾਰੇ ਪਾਸਿਓਂ ਜਾਮ ਕਰਕੇ ਸਰਕਾਰ ਅਤੇ ਪ੍ਰਸ਼ਾਸਨ ਦੇ ਖਿਲਾਫ ਬੇਮਿਆਦੀ ਧਰਨਾ ਸ਼ੁਰੂ ਕੀਤਾ ਗਿਆ ਹੈ ਅਤੇ ਜੋਰਦਾਰ ਨਾਰੇਬਾਜ਼ੀ ਕੀਤੀ ਜਾ ਰਹੀ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਸਰਕਾਰ ਵੱਲੋਂ 1 ਅਕਤੂਬਰ ਤੋਂ ਸਰਕਾਰੀ ਖਰੀਦ ਸ਼ੁਰੂ ਕਰਨ ਦਾ ਦਾਅਵਾ ਕੀਤਾ ਗਿਆ ਸੀ ਲੇਕਿਨ 18 ਦਿਨ ਬੀਤਣ ਦੇ ਬਾਵਜੂਦ ਸਿਰਫ ਕਾਗਜ਼ਾਂ ਵਿੱਚ ਝੋਨੇ ਦੀ ਖਰੀਦ ਕੀਤੀ ਜਾ ਰਹੀ ਹੈ ਅਤੇ ਜਮੀਨੀ ਹਕੀਕਤ ਵਿੱਚ ਕਿਸਾਨ ਮੰਡੀਆਂ ਵਿੱਚ ਰੁਲਣ ਵਾਸਤੇ ਮਜਬੂਰ ਹੋ ਚੁੱਕੇ ਹਨ ਉਹਨਾਂ ਦੱਸਿਆ ਕਿ ਇੱਕ ਦਿਨ ਪਹਿਲਾਂ ਵੀ ਉਹਨਾਂ ਨੇ ਧਰਨਾ ਦੇ ਕੇ ਰੋਸ਼ ਜਤਾਇਆ ਸੀ ਅਤੇ ਮਾਰਕੀਟ ਕਮੇਟੀ ਦੇ ਅਧਿਕਾਰੀਆਂ ਨੇ ਭਰੋਸਾ ਦਿੱਤਾ ਸੀ ਕਿ ਖਰੀਦ ਦਾ ਕੰਮ ਸੁਚਾਰੂ ਢੰਗ ਨਾਲ ਚਲਾਇਆ ਜਾਵੇਗਾ ਲੇਕਿਨ ਅਜੇ ਤੱਕ ਪ੍ਰਸ਼ਾਸਨ ਅਤੇ ਸਰਕਾਰ ਨੇ ਕੋਈ ਇੰਤਜ਼ਾਮ ਨਹੀਂ ਕੀਤੇ ਅਤੇ ਉਨਾਂ ਨੇ ਮਜਬੂਰ ਹੋ ਕੇ ਇਹ ਬੇਮਿਆਦੀ ਧਰਨਾ ਸ਼ੁਰੂ ਕੀਤਾ ਹੈ।

ਇਸ ਮੌਕੇ ਤੇ ਗੱਲਬਾਤ ਕਰਦੇ ਹੋਏ ਕਿਸਾਨ ਆਗੂ ਨੇ ਕਿਹਾ ਕਿ ਕੋਟਕਪੂਰਾ ਸਮੇਤ ਸੂਬੇ ਭਰ ਦੀਆਂ ਜਿਆਦਾਤਰ ਮੰਡੀਆਂ ਵਿੱਚ ਇਹੀ ਹਾਲਾਤ ਹਨ ਅਤੇ ਪੰਜਾਬ ਸਰਕਾਰ ਕੁੰਭ ਕਰਨੀ ਨੀਂਦ ਸੁੱਤੀ ਪਈ ਹੈ ਅਤੇ ਕਿਸਾਨ ਆਪਣੀ ਫਸਲ ਲੈ ਕੇ ਮੰਡੀਆਂ ਵਿੱਚ ਰੁਲਣ ਵਾਸਤੇ ਮਜਬੂਰ ਹੋ ਚੁੱਕੇ ਹਨ ਉਹਨਾਂ ਚੇਤਾਵਨੀ ਦਿੱਤੀ ਕਿ ਜੇਕਰ ਮੰਡੀਆਂ ਵਿੱਚ ਝੋਨੇ ਦੀ ਖਰੀਦ ਸ਼ੁਰੂ ਨਾ ਕੀਤੀ ਗਈ ਤਾਂ ਉਹ ਇਸ ਤੋਂ ਵੀ ਤਿੱਖਾ ਸੰਘਰਸ਼ ਕਰਨ ਵਾਸਤੇ ਮਜਬੂਰ ਹੋਣਗੇ।

11:36 AM

ਕਿਸਾਨਾਂ ਦਾ ਧਰਨਾ ਪ੍ਰਦਰਸ਼ਨ ਦੂਜੇ ਦਿਨ ਵਿੱਚ ਦਾਖਲ
ਸੰਯੁਕਤ ਕਿਸਾਨ ਮੋਰਚਾ ਵੱਲੋਂ ਚੰਡੀਗੜ੍ਹ ਦੇ ਕਿਸਾਨ ਭਵਨ ਵਿੱਚ ਸ਼ੁਰੂ ਕੀਤਾ ਧਰਨਾ ਅੱਜ ਦੂਜੇ ਦਿਨ ਵਿੱਚ ਦਾਖਿਲ ਹੋ ਗਿਆ। ਕਿਸਾਨਾਂ ਦਾ ਕਹਿਣਾ ਜਦੋਂ ਤੱਕ ਝੋਨੇ ਦੀ ਖਰੀਦ ਸ਼ੁਰੂ ਨਹੀਂ ਹੋ ਜਾਂਦੀ ਸਾਡਾ ਧਰਨਾ ਇਸੇ ਤਰੀਕੇ ਨਾਲ ਜਾਰੀ ਰਹੇਗਾ। ਮੰਡੀਆਂ ਵਿੱਚ ਖਰੀਦ ਸ਼ੁਰੂ ਹੋ ਜਾਂਦੀ ਹੈ ਤਾਂ ਝੋਨੇ ਦੀ ਲਿਫਟਿੰਗ ਦਾ ਮਾਮਲਾ ਸਾਹਮਣੇ ਆ ਜਾਂਦਾ ਅਜਿਹੇ ਦੇ ਵਿੱਚ ਇਹ ਦੋਨੋਂ ਮਾਮਲੇ ਹੱਲ ਕਰਨੇ ਜਰੂਰੀ ਨੇ

ਉੱਥੇ ਹੀ ਕਿਸਾਨਾਂ ਵੱਲੋਂ ਠੀਕ 12 ਵਜੇ ਮੀਟਿੰਗ ਬੁਲਾ ਲਈ ਗਈ ਹੈ। ਜੋ ਚੰਡੀਗੜ੍ਹ ਦੇ ਕਿਸਾਨ ਭਵਨ ਵਿੱਚ ਹੋਏਗੀ ਇਸ ਮੀਟਿੰਗ ਵਿੱਚ ਜਿੱਥੇ ਅਜੰਡੇ ਤੈਅ ਕੀਤੇ ਜਾਣਗੇ ਉੱਥੇ ਹੀ ਸ਼ਾਮ ਨੂੰ 4 ਵਜੇ ਸਰਕਾਰ ਨਾਲ ਮੀਟਿੰਗ ਕਰਨੀ ਹੈ ਜਾਂ ਨਹੀਂ ਕਰਨੀ ਇਹ ਚੀਜ਼ ਵੀ ਤੈਅ ਕੀਤੀ ਜਾਏਗੀ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਸ਼ਾਮੀ 4 ਵਜੇ ਚੰਡੀਗੜ੍ਹ ਪੰਜਾਬ ਭਵਨ ਵਿੱਚ ਕਿਸਾਨਾਂ ਨਾਲ ਮੀਟਿੰਗ ਕਰਨ ਜਾ ਰਹੇ ਹਨ ਪਰ ਕਿਸਾਨਾਂ ਨੇ ਕਿਹਾ ਕਿ ਅਸੀਂ ਤੈਅ ਕਰਨਾ ਕਿ ਮੀਟਿੰਗ ਕਰਾਂਗੇ ਜਾਂ ਨਹੀਂ ਕਰਾਂਗੇ

11:33 AM
ਫਰੀਦਕੋਟ ਸਿੱਖ ਆਗੂ ਗੁਰਪ੍ਰੀਤ ਹਰਿਨੋਂ ਕ਼ਤਲ ਮਾਮਲੇ ਵਿੱਚ ਸਾਂਸਦ ਅਮ੍ਰਿਤਪਾਲ ਨੂੰ ਕੀਤਾ ਨਾਮਜ਼ਦ
 
ਇਸ ਤੋਂ ਇਲਾਵਾ ਗੈਂਗਸਟਰ ਅਰਸ਼ ਡੱਲਾ ਅਤੇ ਉਸਦੇ ਸਾਥੀ ਗੁਰਪ੍ਰੀਤ ਗੋਰਾ ਨੂੰ ਵੀ ਨਾਮਜ਼ਦ ਕੀਤਾ ਗਿਆ ਹੈ,ਗੁਰਪ੍ਰੀਤ ਗੋਰਾ ਦੇ ਇਸ਼ਾਰੇ ਤੋਂ ਬਾਅਦ ਹੀ ਕ਼ਤਲ ਦੀ ਸਾਜਿਸ਼ ਨੂੰ ਅੰਜ਼ਾਮ ਦਿੱਤਾ ਗਿਆ। ਇਸ ਮਾਮਲੇ ਚ ਦੋ ਸ਼ੂਟਰਾਂ ਦੀ ਵੀ ਪਹਿਚਾਣ ਕਰ ਉਨ੍ਹਾਂ ਨੂੰ ਨਾਮਜ਼ਦ ਕੀਤਾ ਗਿਆ ਹੈ ਜਿਨ੍ਹਾਂ ਦੇ ਨਾਮ ਗੁਪਤ ਰੱਖੇ ਗਏ ਹਨ।ਹੁਣ ਤੱਕ ਇਸ ਮਾਮਲੇ ਚ ਸੱਤ ਲੋਕਾਂ ਨੂੰ ਨਾਮਜ਼ਦ ਕੀਤਾ ਜਾ ਚੁਕਾ ਹੈ ਜਿਨ੍ਹਾਂ ਚ ਤਿੰਨ ਆਰੋਪੀ ਬਿਲਾਲ ਅਹਿਮਦ ਉਰਫ ਫੌਜੀ,ਪੰਟੂ ਅਤੇ ਅਰਸ਼ਦੀਪ ਝੰਡੂ ਤੇ ਰੇਕੀ ਦੇ ਇਲਜ਼ਾਮ ਲੱਗੇ ਹਨ।
11:25 AM

ਕਿਸਾਨ ਲੀਡਰ 12 ਵਜੇ ਚੰਡੀਗੜ੍ਹ ਦੇ ਕਿਸਾਨ ਭਵਨ ਵਿੱਚ ਕਰਨਗੇ ਮੀਟਿੰਗ 
ਮੀਟਿੰਗ ਤੋਂ ਬਾਅਦ ਦੁਪਹਿਰ 2 ਵਜੇ ਦੇ ਕਰੀਬ ਕੀਤੀ ਜਾਏਗੀ ਪ੍ਰੈੱਸ ਕਾਨਫਰੰਸ 
ਸ਼ਾਮੀ 4 ਵਜੇ ਦੀ ਮੀਟਿੰਗ ਵਾਲਾ ਸੱਦਾ ਕਬੂਲ ਕਰਨਾ ਹੈ ਜਾਂ ਨਹੀਂ ਇਸ ਚੀਜ਼ ਨੂੰ ਲੈਕੇ ਹੋਏਗੀ ਮੀਟਿੰਗ
ਅਗਰ ਮੀਟਿੰਗ ਵਿੱਚ ਜਾਣਾ ਹੈ ਤਾਂ ਅਜੰਡੇ ਹੋਣਗੇ ਤੈਅ

11:24 AM

Bhagwant Mann X POST - ਪਵਿੱਤਰ ਨਗਰੀ ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ਵਸਾਉਣ ਵਾਲੇ ਚੌਥੇ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਦੀਆਂ ਆਪ ਸਭ ਨੂੰ ਲੱਖ-ਲੱਖ ਵਧਾਈਆਂ...ਆਪ ਜੀ ਨੇ ਧੁਰ ਕੀ ਬਾਣੀ ਦਾ ਅਮੁੱਲ ਭੰਡਾਰ ਮਨੁੱਖਤਾ ਦੀ ਝੋਲੀ ਪਾਇਆ... ਗੁਰੂ ਸਾਹਿਬ ਦੀ ਬਾਣੀ ਸਮੁੱਚੀ ਲੋਕਾਈ ਲਈ ਪ੍ਰੇਰਨਾਸ੍ਰੋਤ ਹੈ...

11:23 AM

ਡੀਜੀਪੀ ਪੰਜਾਬ ਪੁਲਿਸ 

11:03 AM

ਪਰਾਲੀ ਸਾੜਨ ਦੇ ਪੰਜਾਬ ਚ ਹੁਣ ਤੱਕ 1348 ਕੇਸ ਸਾਮਣੇ ਆਏ ਹਨ ਜਿਨ੍ਹਾਂ ਚੋ ਅਮ੍ਰਿਤਸਰ 423 ਪਟਿਆਲਾ 155 ਸੰਗਰੂਰ 123 ਅਤੇ ਤਰਨ ਤਾਰਨ ਚੋ 285 ਕੇਸ ਰਿਕਾਰਡ ਕੀਤੇ ਗਏ ਹਨ

10:51 AM

ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਗੁਰਪੁਰਬ ਮੌਕੇ ਅੰਮ੍ਰਿਤਸਰ ਦੀ 13 ਸਾਲਾਂ ਗੁਰਸੀਰਤ ਕੌਰ ਮੱਲ੍ਹੀ ਨੇ ਤਿਆਰ ਕੀਤਾ ਸ੍ਰੀ ਗੁਰੂ ਰਾਮਦਾਸ ਜੀ  ਦਾ ਸੁੰਦਰ ਸਕੈੱਚ 

ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਗੁਰਪੁਰਬ ਮੌਕੇ ਸਮੂਹ ਸੰਗਤਾਂ ਨੂੰ ਗੁਰਸੀਰਤ ਨੇ ਦਿੱਤੀ ਵਧਾਈ। ਗੁਰਸੀਰਤ ਕੌਰ ਮੱਲ੍ਹੀ ਨੇ ਕਿਹਾ ਬਹੁਤ ਹੀ ਮਿਹਨਤ ਦੇ ਨਾਲ ਸ੍ਰੀ ਗੁਰੂ ਰਾਮਦਾਸ ਜੀ ਦੀ ਇਹ ਤਸਵੀਰ ਉਸ ਵੱਲੋਂ ਤਿਆਰ ਕੀਤੀ ਗਈ ਹੈ। ਗੁਰਸੀਰਤ ਕੌਰ ਮੱਲ੍ਹੀ ਨੇ ਕਿਹਾ ਸਾਨੂੰ ਸ੍ਰੀ ਗੁਰੂ ਰਾਮਦਾਸ ਜੀ ਦੀਆਂ ਦਿੱਤੀਆਂ ਸਿੱਖਿਆਵਾਂ ਤੇ ਚੱਲਣਾ ਚਾਹੀਦਾ। ਗੁਰਸੀਰਤ ਪਹਿਲਾਂ ਵੀ ਬਹੁਤ ਸਾਰੇ ਗੁਰੂਆਂ ਦੀਆਂ ਤਸਵੀਰਾਂ ਬਣਾ ਚੁੱਕੀ ਹੈ। 

ਸ੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਗੁਰਪੁਰਬ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਬਹੁਤ ਹੀ ਵੱਡੇ ਪੱਧਰ ਤੇ ਮਨਾਇਆ ਜਾ ਰਿਹਾ ਹੈ ਉੱਥੇ ਹੀ ਗੁਰੂ ਨਗਰੀ ਅੰਮ੍ਰਿਤਸਰ ਦੀ ਰਹਿਣ ਵਾਲੀ 13 ਸਾਲਾਂ ਗੁਰਸੀਰਤ ਕੌਰ ਮੱਲ੍ਹੀ ਵੱਲੋਂ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਗੁਰਪੁਰਬ ਮੌਕੇ ਉਹਨਾਂ ਦੀ ਇੱਕ ਖਾਸ ਸੁੰਦਰ ਤਸਵੀਰ ਤਿਆਰ ਕੀਤੀ ਹੈ ਗੁਰਸੀਰਤ ਕੌਰ ਮੱਲੀ ਵੱਲੋਂ ਕੁਝ ਘੰਟਿਆਂ ਦੀ ਕੜੀ ਮਿਹਨਤ ਤੋਂ ਬਾਅਦ ਇਸ ਤਸਵੀਰ ਨੂੰ ਬਣਾਇਆ ਗਿਆ ਹੈ, ਗੁਰਸੀਰਤ ਪਹਿਲਾਂ ਵੀ ਬਹੁਤ ਸਾਰੇ ਗੁਰੂਆਂ ਦੀਆਂ ਤਸਵੀਰਾਂ ਬਣਾ ਚੁੱਕੀ ਹੈ

09:49 AM

ਸ੍ਰੀ ਹਰਿਮੰਦਰ ਸਾਹਿਬ ਦੇ ਸਰੋਵਰ ਵਿੱਚ ਇੱਕ ਵਿਅਕਤੀ ਵੱਲੋਂ ਮਾਰੀ ਗਈ ਜਾਣ ਬੁਝ ਕੇ ਛਾਲ

ਮਰਨ ਦੀ ਨੀਅਤ ਨਾਲ ਮਾਰੀ ਗਈ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਸਰੋਵਰ ਦੇ ਵਿੱਚ ਛਾਲ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਹਰਕੀ ਪੌੜੀ ਵਿਖੇ ਸਰੋਵਰ ਚ ਮਾਰੀ ਛਾਲ
ਵਿਅਕਤੀ ਨੂੰ ਐਸਜੀਪੀਸੀ ਦੇ ਮੁਲਾਜ਼ਮਾਂ ਨੇ ਸਰੋਵਰ ਚੋਂ ਕੱਢਿਆ ਬਾਹਰ
ਐਸਜੀਪੀਸੀ ਮੁਲਾਜ਼ਮਾਂ ਨੇ ਵਿਅਕਤੀ ਨੂੰ ਪੁਲਿਸ ਤੇ ਕੀਤਾ ਹਵਾਲੇ
ਵਿਅਕਤੀ ਦਿਮਾਗੀ ਤੌਰ ਤੇ ਸਥਿਰ ਨਹੀਂ

09:38 AM

ਅਮਿਤ ਸ਼ਾਹ 

09:19 AM

ਫਰੀਦਕੋਟ ਵਿੱਚ ਜਾਤੀ ਰੰਜਿਸ਼ ਦੇ ਚੱਲਦੇ ਘਰ ਵਿੱਚ ਆ ਕੇ ਚਲਾਈਆਂ ਗੋਲੀਆਂ।

ਫਰੀਦਕੋਟ ਦੇ ਗੁਰੂ ਤੇਗ ਬਹਾਦੁਰ ਨਗਰ ਵਿੱਚ ਦੇਰ ਰਾਤ ਜਾਤੀ ਰੰਜਿਸ਼ ਦੇ ਚਲਦੇ ਇੱਕ ਘਰ ਤੇ ਫਾਇਰਿੰਗ ਕੀਤੀ ਗਈ। ਦੱਸਿਆ ਜਾ ਰਿਹਾ ਕਿ ਇੱਕ ਨੌਜਵਾਨ ਜੋ ਕਿ ਪਹਿਲਾਂ ਹੀ ਇਸ ਘਰ ਦੇ ਵਿੱਚ ਕਿਰਾਏ ਤੇ ਰਹਿੰਦਾ ਸੀ ਉਸ ਵੱਲੋਂ ਜਾਤੀ ਰੰਜਿਸ਼ ਦੇ ਚਲਦੇ ਦੇਰ ਰਾਤ ਆ ਕੇ ਘਰ ਦੇ ਮਾਲਕ ਤੇ ਗੋਲੀਆਂ ਚਲਾ ਦਿੱਤੀਆਂ ਘਰ ਦੇ ਮਾਲਕ ਵੱਲੋਂ ਭੱਜ ਕੇ ਆਪਣੀ ਜਾਨ ਬਚਾਉਣ ਦੀ ਖਾਤਰ ਦੂਜੇ ਘਰ ਵਿੱਚ ਵੜਿਆ ਤਾਂ ਆਰੋਪੀ ਵੱਲੋਂ ਉਸਦੇ ਪਿੱਛੇ ਆ ਕੇ ਉਸ ਘਰ ਤੇ ਵੀ ਇੱਕ ਫਾਇਰ ਕੀਤਾ ਗਿਆ ਇਸ ਘਟਨਾ ਦੇ ਦੌਰਾਨ ਪੀੜਤ ਦੀ ਜਾਨ ਬਾਲ ਬਾਲ ਬਚੀ।ਫਾਇਰਿੰਗ ਕਰਨ ਤੋਂ ਬਾਅਦ ਆਰੋਪੀ ਉਥੋਂ ਫ਼ਰਾਰ ਹੋ ਗਿਆ।ਗ਼ਨੀਮਤ ਰਹੀ ਕੇ ਇਸ ਘਟਨਾ ਦੌਰਾਨ ਕੋਈ ਜਖਮੀ ਨਹੀਂ ਹੋਇਆ।ਘਟਨਾ ਨਜ਼ਦੀਕੀ ਘਰ ਚ ਲੱਗੇ ਸੀਸੀਟੀਵੀ ਕੈਮਰੇ ਚ ਕ਼ੈਦ ਹੋ ਗਈ।ਫਿਲਹਾਲ ਪੁਲਿਸ ਇਸ ਮਾਮਲੇ ਦੀ ਜਾਂਚ ਚ ਜੁਟ ਗਈ ਹੈ।

09:10 AM

ਲੁਧਿਆਣਾ ਦੇ ਸੰਕਟ ਮੋਚਨ ਸ਼੍ਰੀ ਹਨੂੰਮਾਨ ਮੰਦਿਰ 'ਚ ਦਿਨ-ਦਿਹਾੜੇ ਚੋਰੀ, ਮੱਥਾ ਟੇਕਣ ਦੇ ਬਹਾਨੇ ਚੋਰ ਨੇ ਮੰਦਰ 'ਚ ਦਾਖਲ ਹੋ ਕੇ ਪਹਿਲਾਂ ਮੱਥਾ ਟੇਕਿਆ ਅਤੇ ਫਿਰ ਚਾਂਦੀ ਦਾ ਗਲਾਸ ਚੋਰੀ ਕਰ ਲਿਆ।

ਲੁਧਿਆਣਾ ਦੇ ਹੈਬੋਵਾਲ ਸਥਿਤ ਬਾਲਾ ਜੀ ਮੰਦਿਰ ਤੋਂ ਆ ਕੇ ਇੱਥੇ ਇੱਕ ਨੌਜਵਾਨ ਮੱਥਾ ਟੇਕਣ ਦੇ ਬਹਾਨੇ ਮੰਦਰ ਵਿੱਚ ਆਇਆ ਅਤੇ ਬਾਲਾ ਜੀ ਦੀ ਮੂਰਤੀ ਦੇ ਸਾਹਮਣੇ ਪਿਆ ਚਾਂਦੀ ਦਾ ਗਲਾਸ ਚੋਰੀ ਕਰ ਲਿਆ। ਨੌਜਵਾਨ ਦੀ ਇਹ ਸਾਰੀ ਕਰਤੂਤ ਮੰਦਰ 'ਚ ਲੱਗੇ ਸੀਸੀਟੀਵੀ ਕੈਮਰਿਆਂ 'ਚ ਕੈਦ ਹੋ ਗਈ ਸੀ, ਜਿਸ 'ਚ ਸਾਫ ਦੇਖਿਆ ਜਾ ਸਕਦਾ ਹੈ ਕਿ ਕਿਸ ਤਰ੍ਹਾਂ ਇਕ ਨੌਜਵਾਨ ਮੰਦਰ 'ਚ ਆਉਂਦਾ ਹੈ। ਚੇਅਰਮੈਨ ਰਿਸ਼ੀ ਜੈਨ ਨੇ ਦੱਸਿਆ ਕਿ ਇਸ ਪੂਰੇ ਮਾਮਲੇ ਸਬੰਧੀ ਥਾਣਾ ਹੈਬੋਵਾਲ ਵਿਖੇ ਸ਼ਿਕਾਇਤ ਦੇ ਦਿੱਤੀ ਗਈ ਹੈ, ਇਸ ਦੇ ਨਾਲ ਹੀ ਘਟਨਾ ਦੀ ਸੀ.ਸੀ.ਟੀ.ਵੀ ਫੁਟੇਜ ਵੀ ਪੁਲਿਸ ਨੂੰ ਮੁਹੱਈਆ ਕਰਵਾਈ ਗਈ ਹੈ, ਜਿਸ ਵਿਚ ਚੋਰੀ ਕਰਨ ਵਾਲਾ ਨੌਜਵਾਨ ਅਤੇ ਉਸ ਦੀ ਐਕਟਿਵਾ ਸਾਫ਼ ਹੋ ਸਕਦੀ ਹੈ | ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਦੋਸ਼ੀਆਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕੀਤਾ ਜਾਵੇ।

09:08 AM

ਸ੍ਰੀ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਸੁਲਤਾਨ ਸਿੰਘ ਨੇ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਦਿਹਾੜੇ ਤੇ ਸਮੁੱਚੀ ਸਾਧ ਸੰਗਤ ਨੂੰ ਦਿੱਤੀ ਲੱਖ ਲੱਖ ਵਧਾਈ

ਸਿੰਘ ਸਾਹਿਬ ਨੇ ਕਿਹਾ ਕਿ ਸਾਨੂੰ ਗੁਰੂ ਮਹਾਰਾਜ ਦੇ ਦੱਸੇ ਮਾਰਗ ਤੇ ਚੱਲਣ ਦੀ ਲੋੜ ਹੈ।
ਦੇਸ਼ਾਂ ਵਿਦੇਸ਼ਾਂ ਚ ਵਸਦੀ ਸਿੱਖ ਸੰਗਤ ਨੂੰ ਗਿਆਨੀ ਸੁਲਤਾਨ ਸਿੰਘ ਨੇ ਦਿੱਤੀ ਵਧਾਈ
ਅੱਜ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਮਨਾਇਆ ਜਾ ਰਿਹਾ ਹੈ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੁਰਬ
ਸੰਗਤਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਹੋ ਰਹੀਆਂ ਹਨ ਨਤਮਸਤਕ

09:07 AM

ਵੱਡੀ ਕਾਰਵਾਈ ਕਰਦੇ ਹੋਏ ਈਡੀ ਦੀ ਟੀਮ ਨੇ ਸਾਬਕਾ ਵਿਧਾਇਕ ਗੁਲਾਬ ਯਾਦਵ ਨੂੰ ਦਿੱਲੀ ਤੋਂ ਅਤੇ ਸੰਜੀਵ ਹੰਸ ਨੂੰ ਪਟਨਾ ਤੋਂ ਗ੍ਰਿਫ਼ਤਾਰ ਕੀਤਾ ਹੈ। ਦੋਵਾਂ ਨੂੰ ਮਨੀ ਲਾਂਡਰਿੰਗ ਮਾਮਲੇ 'ਚ ਗ੍ਰਿਫਤਾਰ ਕੀਤਾ ਗਿਆ ਹੈ। ਜਾਣਕਾਰੀ ਮੁਤਾਬਕ ਸੰਜੀਵ ਹੰਸ ਨੇ ਪੰਜਾਬ ਦੇ ਮੋਹਾਲੀ ਅਤੇ ਕਸੌਲੀ 'ਚ ਕਰੋੜਾਂ ਦੀ ਬੇਨਾਮੀ ਜਾਇਦਾਦ ਖਰੀਦੀ ਹੈ। ਈਡੀ ਨੇ ਉਸ ਨੂੰ ਕਰੋੜਾਂ ਦੀ ਜਾਇਦਾਦ ਹਾਸਲ ਕਰਨ ਦੇ ਮਾਮਲੇ ਵਿੱਚ ਹੀ ਗ੍ਰਿਫ਼ਤਾਰ ਕੀਤਾ ਹੈ।

08:34 AM

ਕਿਸਾਨਾਂ ਦੇ ਪੱਕੇ ਮੋਰਚੇ ਦਾ ਦੂਜਾ ਦਿਨ, ਕਿਸਾਨ ਭਵਨ ਦੇ ਬਾਹਰ ਲਗਾਇਆ ਮੋਰਚਾ। ਪੰਜਾਬ 'ਚ ਝੋਨੇ ਦੀ ਗਲਤ ਖਰੀਦ ਦੇ ਵਿਰੋਧ 'ਚ ਕਿਸਾਨ ਵੀਰਵਾਰ ਨੂੰ ਚੰਡੀਗੜ੍ਹ 'ਚ ਮੁੱਖ ਮੰਤਰੀ ਹਾਊਸ ਦਾ ਘਿਰਾਓ ਕਰਨ ਵਾਲੇ ਸਨ। ਵੱਡੀ ਗਿਣਤੀ 'ਚ ਕਿਸਾਨ ਸੈਕਟਰ-35 ਕਿਸਾਨ ਭਵਨ ਪਹੁੰਚੇ ਸਨ, ਜਿਸ ਤੋਂ ਬਾਅਦ ਪੁਲਸ ਨੇ ਕਿਸਾਨ ਭਵਨ ਦੇ ਗੇਟ ਬੰਦ ਕਰ ਕੇ ਬੈਰੀਕੇਡ ਲਗਾ ਦਿੱਤਾ, ਜਿਸ ਤੋਂ ਬਾਅਦ ਕਿਸਾਨਾਂ ਨੇ ਉਥੇ ਹੀ ਪੱਕੇ ਮੋਰਚੇ ਦਾ ਐਲਾਨ ਕਰ ਦਿੱਤਾ, ਕਿਸਾਨਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਉਨ੍ਹਾਂ ਦੀਆਂ ਮੰਗਾਂ ਨੂੰ ਪੂਰਾ ਨਹੀਂ ਕੀਤਾ ਜਾਵੇਗਾ, ਉਦੋਂ ਤੱਕ ਐੱਸ. ਹੜਤਾਲ ਨਹੀਂ ਉਠਾਈ ਜਾਵੇਗੀ।

08:33 AM

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਸ਼ਾਮ 4 ਵਜੇ ਪੰਜਾਬ ਭਵਨ ਚੰਡੀਗੜ੍ਹ ਵਿਖੇ ਸਯੁੰਕਤ ਕਿਸਾਨ ਮੋਰਚਾ ਦੇ ਆਗੂਆਂ ਨਾਲ ਮੀਟਿੰਗ ਕਰਨਗੇ। ਇਸ ਮੀਟਿੰਗ ਵਿੱਚ ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ ਨੁਮਾਇੰਦੇ ਭਾਗ ਲੈਣਗੇ। ਮੀਟਿੰਗ ਦਾ ਉਦੇਸ਼ ਕਿਸਾਨਾਂ ਦੀਆਂ ਸਮੱਸਿਆਵਾਂ ਸੁਣਨਾ ਅਤੇ ਉਨ੍ਹਾਂ ਦੇ ਹੱਲ ਲਈ ਲੋੜੀਂਦੇ ਕਦਮ ਚੁੱਕਣਾ ਹੈ।

Trending news