Ambala Accident: ਅੰਬਾਲਾ 'ਚ ਵਾਪਰਿਆ ਦਰਦਨਾਕ ਹਾਦਸਾ, ਵੈਸ਼ਨੋ ਦੇਵੀ ਜਾ ਰਹੇ 6 ਸ਼ਰਧਾਲੂਆਂ ਦੀ ਮੌਤ, 15 ਜ਼ਖਮੀ
Advertisement
Article Detail0/zeephh/zeephh2261069

Ambala Accident: ਅੰਬਾਲਾ 'ਚ ਵਾਪਰਿਆ ਦਰਦਨਾਕ ਹਾਦਸਾ, ਵੈਸ਼ਨੋ ਦੇਵੀ ਜਾ ਰਹੇ 6 ਸ਼ਰਧਾਲੂਆਂ ਦੀ ਮੌਤ, 15 ਜ਼ਖਮੀ

Road accident in Ambala: ਅੰਬਾਲਾ 'ਚ ਵਾਪਰਿਆ ਦਰਦਨਾਕ ਹਾਦਸਾ ਹੈ ਜਿਸ ਵਿੱਚ  6 ਸ਼ਰਧਾਲੂਆਂ ਦੀ ਮੌਤ ਅਤੇ ਕਈ  ਜ਼ਖਮੀ ਦੱਸ ਜਾ ਰਹੇ ਹਨ। ਹਰਿਆਣਾ ਦੇ ਅੰਬਾਲਾ 'ਚ ਦਿੱਲੀ ਅੰਮ੍ਰਿਤਸਰ ਨੈਸ਼ਨਲ ਹਾਈਵੇ 'ਤੇ ਇੱਕ ਸੜਕ ਹਾਦਸਾ ਵਾਪਰਿਆ। 

 

Ambala Accident: ਅੰਬਾਲਾ 'ਚ ਵਾਪਰਿਆ ਦਰਦਨਾਕ ਹਾਦਸਾ, ਵੈਸ਼ਨੋ ਦੇਵੀ ਜਾ ਰਹੇ 6 ਸ਼ਰਧਾਲੂਆਂ ਦੀ ਮੌਤ, 15 ਜ਼ਖਮੀ

Ambala Accident/ ਅਮਨ ਕਪੂਰਹਰਿਆਣਾ ਦੇ ਅੰਬਾਲਾ 'ਚ ਸ਼ੁੱਕਰਵਾਰ ਨੂੰ ਵੱਡਾ ਹਾਦਸਾ ਵਾਪਰ ਗਿਆ ਦਰਅਸਲ ਇਕ ਟੈਂਪੂ ਟਰੈਵਲਰ ਦੀ ਇਕ ਕੈਂਟਰ ਨਾਲ ਟੱਕਰ ਹੋ ਗਈ, ਜਿਸ 'ਚ ਬੱਸ 'ਚ ਸਵਾਰ 2 ਦਰਜਨ ਦੇ ਕਰੀਬ ਲੋਕ ਜ਼ਖਮੀ ਹੋ ਗਏ ਅਤੇ ਇਕ ਲੜਕੀ ਸਮੇਤ 6 ਲੋਕਾਂ ਦੀ ਮੌਤ ਹੋ ਗਈ। ਇਹ ਹਾਦਸਾ ਅੰਬਾਲਾ 'ਚ ਮੋਹੜਾ ਨੇੜੇ ਦਿੱਲੀ ਅੰਮ੍ਰਿਤਸਰ ਨੈਸ਼ਨਲ ਹਾਈਵੇ 'ਤੇ ਵਾਪਰਿਆ ਹੈ। ਟੈਂਪੂ ਟਰੈਵਲਰ 'ਤੇ ਸਵਾਰ ਲੋਕ ਬੁਲੰਦਸ਼ਹਿਰ ਤੋਂ ਵੈਸ਼ਨੋ ਦੇਵੀ ਦੇ ਦਰਸ਼ਨਾਂ ਲਈ ਜਾ ਰਹੇ ਸਨ।

ਅੰਬਾਲਾ ਦੇ ਮੋਹੜਾ ਨੇੜੇ ਅੰਮ੍ਰਿਤਸਰ ਦਿੱਲੀ ਨੈਸ਼ਨਲ ਹਾਈਵੇ 'ਤੇ ਟੈਂਪੂ ਦੀ ਤੇਜ਼ ਰਫ਼ਤਾਰ ਕੈਂਟਰ ਨਾਲ ਟੱਕਰ ਹੋ ਗਈ, ਜਿਸ ਕਾਰਨ ਟੈਂਪੂ ਟਰੈਵਲਰ ਦੇ ਟੁਕੜੇ-ਟੁਕੜੇ ਹੋ ਗਏ। ਇਸ ਹਾਦਸੇ 'ਚ 2 ਦਰਜਨ ਦੇ ਕਰੀਬ ਲੋਕ ਜ਼ਖਮੀ ਹੋ ਗਏ ਅਤੇ 1 ਲੜਕੀ ਸਮੇਤ 6 ਲੋਕਾਂ ਦੀ ਮੌਤ ਹੋ ਗਈ। 

ਇਹ ਵੀ ਪੜ੍ਹੋ: Ferozepur News: ਫਿਰੋਜ਼ਪੁਰ 'ਚ ਇੱਕ ਪਰਿਵਾਰ ਦੇ 4 ਜੀਆਂ ਨੇ ਖਾਦੀ ਜਹਿਰੀਲੀ ਵਸਤੂ, ਮੌਕੇ ਉੱਤੇ ਹੋਈ ਮੌਤ

ਦੱਸਿਆ ਜਾ ਰਿਹਾ ਹੈ ਕਿ ਟੈਂਪੂ ਟਰੈਵਲਰ 'ਚ ਕਰੀਬ 30 ਲੋਕ ਸਵਾਰ ਸਨ ਅਤੇ ਇਹ ਸਾਰੇ ਇਕ ਹੀ ਪਰਿਵਾਰ ਦੇ ਸਨ ਅਤੇ ਟੈਂਪੋ ਟਰੈਵਲਰ 'ਚ ਬੁਲੰਦਸ਼ਹਿਰ ਤੋਂ ਵੈਸ਼ਨੋ ਦੇਵੀ ਦੇ ਦਰਸ਼ਨਾਂ ਲਈ ਜਾ ਰਹੇ ਸਨ। ਪਰ ਉਹ ਅੰਬਾਲਾ ਨੇੜੇ ਹਾਦਸੇ ਦਾ ਸ਼ਿਕਾਰ ਹੋ ਗਿਆ। ਹਾਦਸੇ ਦੇ ਪਿੱਛੇ ਅਸਲ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ ਕਿਉਂਕਿ ਹਾਦਸੇ ਸਮੇਂ ਸਾਰੇ ਲੋਕ ਸੌਂ ਰਹੇ ਸਨ।

ਨਰਿੰਦਰ ਮੋਦੀ ਦਾ ਟਵੀਟ
ਹਰਿਆਣਾ ਦੇ ਅੰਬਾਲਾ ਵਿੱਚ ਵਾਪਰਿਆ ਸੜਕ ਹਾਦਸਾ ਬਹੁਤ ਹੀ ਦਰਦਨਾਕ ਹੈ। ਇਸ ਹਾਦਸੇ ਵਿੱਚ ਆਪਣੇ ਅਜ਼ੀਜ਼ਾਂ ਨੂੰ ਗੁਆਉਣ ਵਾਲਿਆਂ ਦੇ ਦੁਖੀ ਪਰਿਵਾਰਾਂ ਪ੍ਰਤੀ ਮੇਰੀ ਡੂੰਘੀ ਸੰਵੇਦਨਾ ਹੈ। ਇਸ ਦੇ ਨਾਲ ਹੀ ਮੈਂ ਸਾਰੇ ਜ਼ਖਮੀਆਂ ਦੇ ਜਲਦੀ ਠੀਕ ਹੋਣ ਦੀ ਕਾਮਨਾ ਕਰਦਾ ਹਾਂ। ਸੂਬਾ ਸਰਕਾਰ ਦੀ ਦੇਖ-ਰੇਖ 'ਚ ਸਥਾਨਕ ਪ੍ਰਸ਼ਾਸਨ ਪੀੜਤਾਂ ਨੂੰ ਹਰ ਸੰਭਵ ਮਦਦ ਦੇਣ 'ਚ ਲੱਗਾ ਹੋਇਆ ਹੈ।

ਹਾਦਸੇ ਤੋਂ ਬਾਅਦ ਹਾਈਵੇਅ 'ਤੇ ਹਫੜਾ-ਦਫੜੀ ਮੱਚ ਗਈ, ਹਾਦਸਾ ਇੰਨਾ ਭਿਆਨਕ ਸੀ ਕਿ ਟੈਂਪੂ ਟਰੈਵਲਰ ਚਕਨਾਚੂਰ ਹੋ ਗਿਆ। ਟੈਂਪੂ 'ਚ ਸਵਾਰ 1-2 ਲੋਕਾਂ ਨੂੰ ਛੱਡ ਕੇ ਬਾਕੀ ਸਾਰੇ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਨੇੜਲੇ ਹਸਪਤਾਲਾਂ 'ਚ ਲਿਜਾਇਆ ਗਿਆ, ਜਿੱਥੇ ਹੁਣ ਤੱਕ 1 ਲੜਕੀ ਸਮੇਤ 6 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 6 ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।

ਇਹ ਵੀ ਪੜ੍ਹੋ: Punjab Breaking News Live Updates: ਪੰਜਾਬ ਦੀਆਂ ਹੁਣ ਤੱਕ ਦੀਆਂ ਵੱਡੀਆਂ ਖ਼ਬਰਾਂ, ਦੇਖੋ ਇੱਥੇ ਇੱਕ ਲਿੰਕ ਵਿੱਚ

ਮਿਲੀ ਜਾਣਕਾਰੀ ਦੇ ਅਨੁਸਾਰ ਜ਼ਖ਼ਮੀ ਯਾਤਰੀਆਂ ਨੂੰ ਨੇੜਲੇ ਆਦੇਸ਼ ਹਸਪਤਾਲ ਅਤੇ ਹੋਰਨਾਂ ਨੂੰ ਅੰਬਾਲਾ ਛਾਉਣੀ ਦੇ ਸਿਵਲ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ। ਅੰਬਾਲਾ ਪੁਲਿਸ ਘਟਨਾ ਦੀ ਜਾਂਚ ਕਰ ਰਹੀ ਹੈ। ਇਹ ਹਾਦਸਾ ਸਵੇਰੇ ਤੜਕੇ ਵਾਪਰਿਆ ਹੈ।

Trending news