4 ਕਰੋੜ ਵੇਖ ਚੰਡੀਗੜ੍ਹ ਦੇ ਇਸ ਬੈਂਕ ਦੇ ਮੁਲਾਜ਼ਮ ਦੀ ਨੀਅਤ ਵਿਗੜੀ, ਇਸ ਤਰ੍ਹਾਂ ਮਿੰਟਾਂ 'ਚ ਟਰੰਕ ਕੀਤਾ ਖ਼ਾਲੀ
Advertisement

4 ਕਰੋੜ ਵੇਖ ਚੰਡੀਗੜ੍ਹ ਦੇ ਇਸ ਬੈਂਕ ਦੇ ਮੁਲਾਜ਼ਮ ਦੀ ਨੀਅਤ ਵਿਗੜੀ, ਇਸ ਤਰ੍ਹਾਂ ਮਿੰਟਾਂ 'ਚ ਟਰੰਕ ਕੀਤਾ ਖ਼ਾਲੀ

ਚੰਡੀਗੜ੍ਹ ਦੇ  Bank ਵਿੱਚ 4 ਕਰੋੜ ਦੀ ਚੋਰੀ ਨੇ ਪੁਲਿਸ ਦੀ ਨੀਂਦ ਉਡਾ ਦਿੱਤੀ ਹੈ, ਚੋਰੀ ਕਰਨ ਵਾਲੇ ਮੁਲਜ਼ਮ ਦੀ ਪੁਲਿਸ ਨੇ ਪਛਾਣ ਵੀ ਕਰ ਰਹੀ ਹੈ ਅਤੇ ਉਸ ਦਾ ਨਾਂ ਵੀ ਸਾਹਮਣੇ ਆ ਗਿਆ ਹੈ ਪਰ ਹੁਣ ਤੱਕ ਪੁਲਿਸ ਦੀ ਪਹੁੰਚ ਤੋਂ ਮੁਲਜ਼ਮ ਫ਼ਰਾਰ ਹੈ

 Bank ਵਿੱਚੋਂ 4 ਕਰੋੜ ਦੀ ਚੋਰੀ ਹੋਈ ਹੈ

ਬਜਮ ਵਰਮਾ/ਚੰਡੀਗੜ੍ਹ : ਚੰਡੀਗੜ੍ਹ ਦੇ Axis Bank ਵਿੱਚ 4 ਕਰੋੜ ਦੀ ਚੋਰੀ ਨੇ ਪੁਲਿਸ ਦੀ ਨੀਂਦ ਉਡਾ ਦਿੱਤੀ ਹੈ, ਚੋਰੀ ਕਰਨ ਵਾਲੇ ਮੁਲਜ਼ਮ ਦੀ ਪੁਲਿਸ ਨੇ ਪਛਾਣ ਵੀ ਕਰ ਰਹੀ ਹੈ ਅਤੇ ਉਸ ਦਾ ਨਾਂ ਵੀ ਸਾਹਮਣੇ ਆ ਗਿਆ ਹੈ ਪਰ ਹੁਣ ਤੱਕ ਪੁਲਿਸ ਦੀ ਪਹੁੰਚ ਤੋਂ ਮੁਲਜ਼ਮ ਫ਼ਰਾਰ ਹੈ, ਚੋਰੀ ਦੀ ਇਸ ਵਾਰਦਾਤ ਨੂੰ ਬਣੇ ਹੀ ਸ਼ਾਤਰਾਨਾਂ ਤਰੀਕੇ ਨਾਲ ਬੈਂਕ ਦੇ ਮੁਲਾਜ਼ਮ ਨੇ ਹੀ ਅੰਜਾਮ ਦਿੱਤਾ ਗਿਆ ਹੈ, ਪਰ ਇਹ ਪੂਰੀ ਵਾਰਦਾਤ CCTV ਕੈਮਰਿਆਂ ਨੇ ਬੇਨਕਾਬ ਕਰ ਦਿੱਤੀ ਹੈ 
 
ਇਸ ਤਰ੍ਹਾਂ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ   

ਦਰਅਸਲ ਚੰਡੀਗੜ੍ਹ ਦੇ ਸੈਕਟਰ 34 ਦੇ ਵਿੱਚ ਸਥਿਤ Axis Bank ਵਿੱਚੋਂ 4 ਕਰੋੜ ਦੀ ਚੋਰੀ ਹੋਈ ਹੈ ਅਤੇ ਇਸ ਦਾ ਸ਼ੱਕ ਹੋਰ ਕਿਸੇ 'ਤੇ ਨਹੀਂ ਬਲਕਿ ਬੈਂਕ ਦੇ ਗਾਰਡ ਉੱਤੇ ਜਤਾਇਆ ਜਾ ਰਿਹਾ ਹੈ, ਸਿਕਿਉਰਿਟੀ ਗਾਰਡ ਦਾ ਨਾਂ ਸੁਮਿਤ ਹੈ ਜੋ ਕਿ ਬੈਂਕ ਵਿੱਚ ਰੱਖਿਆ ਟਰੰਕ ਕੱਟ ਕੇ 4 ਕਰੋੜ ਰੁਪਏ ਲੈ ਕੇ ਭੱਜ ਗਿਆ  ਉਹ ਤੜਕੇ ਤਿੰਨ ਵਜੇ ਦਾ ਮਿਸਿੰਗ ਹੈ CCTV ਫੁਟੇਜ ਦੇ ਵਿੱਚ ਵੀ ਆਖਿਰੀ ਵਾਰ 3 ਵਜੇ ਹੀ ਵਿਖਾਈ ਦੇ ਰਿਹਾ ਹੈ ਦੱਸਿਆ ਜਾ ਰਿਹਾ ਹੈ ਕਿ ਇੰਨੇ ਸਾਰੇ ਰੁਪਏ ਵੇਖ ਕੇ ਉਸ ਦੀ ਨੀਅਤ ਵਿਗੜ ਗਈ ਸੀ, ਬੈਂਕ ਵਿੱਚ  4 ਸਕਿਉਰਿਟੀ ਗਾਰਡ ਸਨ ਇਨ੍ਹਾਂ ਵਿਚੋਂ ਇੱਕ ਮੁਲਜ਼ਮ ਸੁਮਿਤ  ਦੀ ਪੁਲਿਸ ਨੂੰ ਤਲਾਸ਼ ਹੈ

WATCH LIVE TV

Trending news