ਅੰਮ੍ਰਿਤਸਰ ਵਿੱਚ ਫੜੀ ਗਈ 194 ਕਿੱਲੋ ਹੈਰੋਈਨ ਦਾ ਕੀ ਹੈ ਗੁਜਰਾਤ ਕੁਨੈਕਸ਼ਨ ?
Advertisement

ਅੰਮ੍ਰਿਤਸਰ ਵਿੱਚ ਫੜੀ ਗਈ 194 ਕਿੱਲੋ ਹੈਰੋਈਨ ਦਾ ਕੀ ਹੈ ਗੁਜਰਾਤ ਕੁਨੈਕਸ਼ਨ ?

STF ਨੇ ਜਿਸ ਟਰੱਕ ਦੇ ਜ਼ਰੀਏ ਹੈਰੋਈਨ ਅੰਮ੍ਰਿਤਸਰ ਆਈ ਸੀ ਉਸ ਨੂੰ ਜ਼ਬਤ ਕਰ ਲਿਆ ਹੈ,ਟਰੱਕ 'ਤੇ ਗੁਜਰਾਤ ਦਾ ਨੰਬਰ ਸੀ

ਅੰਮ੍ਰਿਤਸਰ ਵਿੱਚ ਫੜੀ ਗਈ 194 ਕਿੱਲੋ ਹੈਰੋਈਨ ਦਾ ਕੀ ਹੈ ਗੁਜਰਾਤ ਕੁਨੈਕਸ਼ਨ ?

ਅੰਮ੍ਰਿਤਸਰ : ਪੰਜਾਬ ਵਿੱਚ ਨਸ਼ੇ ਦੇ 194 ਕਿੱਲੋ ਜ਼ਖ਼ੀਰੇ ਦੇ ਲਿੰਕ ਨੂੰ STF ਨੇ DE-CODE ਕੀਤਾ ਹੈ, 194 ਕਿੱਲੋ ਫੜੀ ਗਈ ਹੈਰੋਈਨ ਦੇ ਤਾਰ ਗੁਜਰਾਤ ਤੋਂ ਸਾਹਮਣੇ ਆਏ ਨੇ, STF ਨੇ ਗੁਜਰਾਤ ਨੰਬਰ ਦਾ ਇੱਕ ਟਰੱਕ ਬਰਾਮਦ ਕੀਤਾ ਹੈ,STF ਦਾਅਵਾ ਹੈ ਕਿ ਗੁਜਰਾਤ ਨੰਬਰ ਦੇ ਟਰੱਕ ਤੋਂ ਹੀ ਨਸ਼ੇ ਦੀ 194 ਕਿੱਲੋਂ ਖੇਪ ਆਈ ਸੀ

ਕਿੱਥੇ ਪਹੁੰਚਣੀ ਸੀ ਡਰੱਗ ਦੀ ਖੇਪ ?

ਗੁਜਰਾਤ ਨੰਬਰ ਦੇ ਟਰੱਕ ਦੇ ਜ਼ਰੀਏ 194 ਕਿੱਲੋ ਹੈਰੋਈਨ ਅੰਮ੍ਰਿਤਸਰ ਦੇ ਸੁਲਤਾਨਪਿੰਡ ਦੀ ਇੱਕ ਕੋਠੀ ਵਿੱਚ ਪਹੁੰਚਾਉਣੀ ਸੀ, ਗੁਜਰਾਤ ਦੇ ਜਿਸ ਟਰੱਕ ਦੇ ਜ਼ਰੀਏ ਖੇਪ ਅੰਮ੍ਰਿਤਸਰ ਪਹੁੰਚੀ ਸੀ STF ਹੁਣ ਟਰੱਕ ਦੇ ਮਾਲਿਕ ਦੀ ਭਾਲ ਕਰ ਰਹੀ ਹੈ,ਟਰੱਕ ਮਾਲਿਕ ਨੂੰ ਗਿਰਫ਼ਤਾਰ ਕਰਨ ਦੇ ਲਈ ਇੱਕ ਟੀਮ ਗੁਜਰਾਤ ਭੇਜੀ ਗਈ ਹੈ,ਟਰੱਕ ਦਾ ਮਾਲਿਕ ਗੁਜਰਾਤ ਦੇ ਗਾਂਧੀ ਧਾਮ ਇਲਾਕੇ ਦਾ ਦੱਸਿਆ ਜਾ ਰਿਹਾ ਹੈ,ਜਾਂਚ 

ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਪਾਕਿਸਤਾਨ ਦੇ ਸਮੁੰਦਰ ਦੇ ਰਸਤੇ ਤੋਂ 500 ਕਿੱਲੋਂ ਹੈਰੋਈਨ ਆਈ ਸੀ, ਇਟਲੀ ਵਿੱਚ ਰਹਿਣ ਵਾਲੇ ਡਰੱਗ ਦੇ ਕਿੰਗ-ਪਿੰਨ ਸਿਮਰਨਜੀਤ ਸਿੰਘ ਸੰਧੂ ਨੇ ਹੈਰੋਈਨ ਦਾ ਕਨਸਾਇੰਮੈਂਟ ਮੰਗਵਾਈ ਸੀ,ਗੁਜਰਾਤ ATS ਨੇ 300 ਕਿੱਲੋਂ ਹੈਰੋਈਨ ਫੜ ਲਈ ਸੀ ਅਤੇ 200 ਕਿੱਲੋਂ ਹੈਰੋਈਨ ਦਾ ਟਰੱਕ ਅੰਮ੍ਰਿਤਸਰ ਭੇਜਿਆ ਗਿਆ ਸੀ 

ਅੰਮ੍ਰਿਤਸਰ ਡਰੱਗ ਮਾਮਲੇ ਵਿੱਚ ਗਿਰਫ਼ਤਾਰੀਆਂ

ਅੰਮ੍ਰਿਤਸਰ ਵਿੱਚ ਫੜੀ ਗਈ ਡਰੱਗ ਮਾਮਲੇ ਵਿੱਚ STF ਨੇ ਗੈਂਗਸਟਰ ਵਰਸਿਸ ਸਟੇਟ ਫਿਲਮ ਦੇ ਹੀਰੋ ਮਨਤੇਜ ਸਿੰਘ ਉਰਫ਼ ਨਿੱਕੀ ਨੂੰ ਵੀ ਗਿਰਫ਼ਤਾਰ ਕੀਤਾ ਸੀ,ਇਲਜ਼ਾਮ ਹੈ ਕਿ ਮਨਤੇਜ ਨੇ 110 ਕਿੱਲੋ ਹੈਰੋਈਨ ਇਟਲੀ ਵਿੱਚ ਬੈਠੇ ਕਿੰਗ-ਪਿੰਨ ਸਿਮਰਨਜੀਤ ਸਿੰਘ ਸੰਧੂ ਦੇ ਇਸ਼ਾਰੇ 'ਤੇ ਟਿਕਾਣੇ ਲਗਾਈ ਸੀ,ਇਸ ਤੋਂ ਪਹਿਲਾਂ ਗਿਰਫ਼ਤਾਰ ਕਪੜਾ ਕਾਰੋਬਾਰੀ ਅੰਕੁਸ਼ ਕਪੂਰ ਇਸ ਖੇਪ ਨੂੰ ਟਿਕਾਣੇ 

ਲਗਾਉਣ ਦੇ ਲਈ 3-4 ਲੱਖ ਰੁਪਏ ਲੈ ਚੁੱਕਿਆ ਸੀ, ਮੰਨਿਆ ਜਾ ਰਿਹਾ ਹੈ ਕਿ ਡਰੱਗ ਮਨੀ ਦਾ ਵੱਡਾ ਹਿੱਸਾ ਫਿਲਮਾਂ ਦੇ ਨਿਰਮਾਣ ਦੇ ਲਈ ਲਗਾਇਆ ਜਾ ਰਿਹਾ ਹੈ,ਪੁਲਿਸ ਇਸ ਮਾਮਲੇ ਦੀ ਜਾਂਚ ਦੌਰਾਨ ਅਗਲੇ ਆਉਣ ਵਾਲੇ ਦਿਨਾਂ ਵਿੱਚ ਕਈ ਕਲਾਕਾਰਾਂ ਨੂੰ ਵੀ ਸਮਨ ਕਰ ਸਕਦੀ ਹੈ,ਫਿਲਹਾਲ ਮਨਤੇਜ਼ 11 ਫਰਵਰੀ ਤੱਕ ਰਿਮਾਂਡ ਤੇ ਹੈ 

ਕਿਵੇਂ ਡਰੱਕ ਪਹੁੰਚੀ ਅੰਮ੍ਰਿਤਸਰ ?

ਸਭ ਤੋਂ ਵੱਡਾ ਸਵਾਲ ਇਹ ਹੈ ਕਿ ਡਰੱਗ ਦਾ ਭਰਿਆ ਹੋਇਆ ਟਰੱਕ ਆਖ਼ਿਰ ਕਿਵੇਂ ਅੰਮ੍ਰਿਤਸਰ ਪਹੁੰਚਿਆ, ਗੁਜਰਾਤ ਤੋਂ ਚੱਲੇ ਟਰੱਕ ਨੂੰ ਜੇਕਰ ਅੰਮ੍ਰਿਤਸਰ ਪਹੁੰਚਣਾ ਸੀ ਤਾਂ ਉਸ ਨੂੰ ਰਾਜਸਥਾਨ,ਯੂਪੀ,ਹਰਿਆਣਾ, ਤੋਂ ਲੱਗ ਕੇ ਆਉਣਾ ਹੋਵੇਗਾ,ਪਰ ਇੰਨੇ ਵੱਡੇ ਰੂਟ ਦੇ ਬਾਵਜੂਦ ਆਖ਼ਿਰ ਕਿਸੇ ਦੀ ਵੀ ਨਜ਼ਰ ਡਰੱਗ ਨਾਲ ਭਰੇ ਟਰੱਕ 'ਤੇ ਕਿਉਂ ਨਹੀਂ ਪਈ ? ਸਵਾਲ ਸੁਰੱਖਿਆ ਏਜੰਸੀਆਂ ਅਤੇ 

ਇੰਨਾ ਸੂਬਿਆਂ 'ਤੇ ਵੀ ਉੱਠ ਨੇ ਲਾਜ਼ਮੀ ਨੇ, ਜੇਕਰ ਡਰੱਗ ਦੇ ਨੈੱਟਵਰਕ ਨੂੰ ਤੋੜਨਾ ਹੈ ਤਾਂ ਸਾਰੀਆਂ ਏਜੰਸੀਆਂ ਨੂੰ ਮਿਲ ਕੇ ਕੰਮ ਕਰਨਾ ਹੋਵੇਗਾ,ਜਾਂਚ ਇਸ ਦੀ ਵੀ ਹੋਣੀ ਚਾਹੀਦੀ ਹੈ ਕਿ ਆਖਿਰ ਸਰੁੱਖਿਆ ਏਜੰਸੀਆਂ ਨੂੰ ਚਕਮਾ ਕਿਵੇਂ ਦਿੱਤਾ ਗਿਆ ? ਸਫ਼ੇਦ ਡਰੱਗ ਦੇ ਇਸ ਕਾਲੇ ਧੰਦੇ ਵਿੱਚ ਕਿੰਨੇ ਨੇ ਸਫ਼ੇਦ ਪੋਸ਼ ? 

Trending news