ਪਹਿਲਾਂ ਪਤਨੀ ਤੇ 4 ਸਾਲ ਦੇ ਬੱਚੇ ਨੂੰ ਮਾਰੀ ਗੋਲੀ, ਜਾਣੋ ਕੀ ਹੋਈ ਆਖ਼ਿਰ ?
Advertisement
Article Detail0/zeephh/zeephh840627

ਪਹਿਲਾਂ ਪਤਨੀ ਤੇ 4 ਸਾਲ ਦੇ ਬੱਚੇ ਨੂੰ ਮਾਰੀ ਗੋਲੀ, ਜਾਣੋ ਕੀ ਹੋਈ ਆਖ਼ਿਰ ?

ਅੰਮ੍ਰਿਤਸਰ ਦੇ ਗੁਰੂ ਤੇਗ ਬਹਾਦੁਰ ਨਗਰ ਵਿੱਚ ਇੱਕ ਸ਼ਖਸ ਨੇ ਅਪਣੇ ਹੱਥੀਂ ਅਪਣਾ ਭਰਿਆ ਪੂਰਾ ਪਰਿਵਾਰ ਤਬਾਹ ਕਰ ਦਿੱਤਾ

ਅੰਮ੍ਰਿਤਸਰ ਦੇ ਗੁਰੂ ਤੇਗ ਬਹਾਦੁਰ ਨਗਰ ਵਿੱਚ ਇੱਕ ਸ਼ਖਸ ਨੇ ਅਪਣੇ ਹੱਥੀਂ ਅਪਣਾ ਭਰਿਆ ਪੂਰਾ ਪਰਿਵਾਰ ਤਬਾਹ ਕਰ ਦਿੱਤਾ

ਤਪਿਨ ਮਲਹੋਤਰਾ/ਅੰਮ੍ਰਿਤਸਰ  : ਅੰਮ੍ਰਿਤਸਰ ਦੇ ਗੁਰੂ ਤੇਗ ਬਹਾਦਰ ਨਗਰ ਵਿੱਚ ਇੱਕ ਸ਼ਖ਼ਸ ਨੇ ਆਪਣੇ ਹੱਥੀਂ ਅਪਣਾ ਭਰਿਆ ਪੂਰਾ ਪਰਿਵਾਰ ਤਬਾਹ ਕਰ ਦਿੱਤਾ। ਪਹਿਲਾਂ ਆਪਣੀ ਪਤਨੀ ਨੂੰ ਗੋਲੀ ਮਾਰੀ, ਫੇਰ ਆਪਣੇ 4 ਸਾਲ ਦੇ ਬੱਚੇ ਨੂੰ ਗੋਲੀ ਮਾਰੀ ਅਤੇ ਫੇਰ ਖ਼ੁਦਕੁਸ਼ੀ ਕਰ ਲਈ। ਮ੍ਰਿਤਕ ਦੀ ਪਛਾਣ ਵਿਕਰਮਜੀਤ ਸਿੰਘ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਅੰਮ੍ਰਿਤਸਰ ਦੇ ਗੁਰੂ ਤੇਗ ਬਹਾਦੁਰ ਨਗਰ ਦਾ ਰਹਿਣ ਵਾਲਾ ਵਿਕਰਮਜੀਤ ਇੱਕ ਫਾਇਨੈਂਸਰ ਵੱਜੋਂ ਕੰਮ ਕਰਦਾ ਸੀ।

ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਮੁਤਾਬਕ ਉਨ੍ਹਾਂ ਨੂੰ ਫ਼ੋਨ ਆਇਆ ਕਿ ਉਨ੍ਹਾਂ ਦੀ ਜੀਜੇ ਨੇ ਆਪਣੇ ਆਪ ਨੂੰ ਗੋਲੀ ਮਾਰ ਲਈ। ਪਰ ਜਦੋਂ ਤੱਕ ਉਹ ਪਹੁੰਚੇ ਤਾਂ ਉਨ੍ਹਾਂ ਦੀ ਭੈਣ, ਉਨ੍ਹਾਂ ਦੇ ਭਾਂਜੇ ਅਤੇ ਉਨ੍ਹਾਂ ਦੇ ਜੀਜੇ ਦੀ ਮੌਤ ਹੋ ਚੁੱਕੀ ਸੀ।  ਫਾਇਨੈਂਸਰ ਹੋਣ ਦੇ ਨਾਤੇ ਮਾਮਲਾ ਪੈਸੇ ਦੇ ਪੱਖ ਤੋਂ ਖੰਗਾਲਿਆ ਜਾਣਾ ਲਾਜ਼ਮੀ ਹੈ। ਪਰਿਵਾਰ ਦਾ ਕਹਿਣਾ ਵੀ ਇਹੀ ਹੈ ਕਿ ਉਨ੍ਹਾਂ ਦੇ ਜੀਜਾ ਨੇ ਮਾਰਕਿਟ ਤੋਂ ਪੈਸੇ ਲੈਣ ਸਨ, ਪਰ ਕਿੰਨੇ ਅਤੇ ਕਿਸ ਕੋਲੋਂ ਉਨ੍ਹਾਂ ਨੂੰ ਇਸ ਬਾਰੇ ਕੁੱਝ ਜ਼ਿਆਦਾ ਨਹੀਂ ਪਤਾ।

ਗੌਰਤਲਬ ਹੈ ਕਿ ਮਰਨੇ ਤੋਂ ਪਹਿਲਾਂ ਇੱਕ ਸੁਸਾਇਡ ਨੋਟ ਵੀ ਲਿਖਿਆ ਗਿਆ ਸੀ। ਜੋ ਕਿ ਪੁਲਿਸ ਨੂੰ ਮਿਲਿਆ ਹੈ, ਇਸ ਵਿੱਚ ਲਿਖਿਆ ਗਿਆ ਹੈ ਕਿ ਉਹ ਆਪਣੀ ਮੌਤ ਲਈ ਖ਼ੁਦ ਜਿੰਮੇਵਾਰ ਹੈ। ਫਿਲਹਾਲ ਪੁਲਿਸ ਨੇ ਸੁਸਾਇਡ ਨੋਟ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰਦਿਆਂ ਲਾਸ਼ਾਂ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ। 

 

 

Trending news