CURFEW IN PUNJAB:'ਸਮਾਜ ਦੇ ਦੁਸ਼ਮਣਾਂ' ਦਾ ਹੁਣ ਇਹ ਹਾਲ ਕਰੇਗੀ ਪੰਜਾਬ ਪੁਲਿਸ
Advertisement
Article Detail0/zeephh/zeephh658745

CURFEW IN PUNJAB:'ਸਮਾਜ ਦੇ ਦੁਸ਼ਮਣਾਂ' ਦਾ ਹੁਣ ਇਹ ਹਾਲ ਕਰੇਗੀ ਪੰਜਾਬ ਪੁਲਿਸ

ਕਰਫ਼ਿਊ ਤੋੜਨ ਵਾਲਿਆਂ ਦੀ ਫ਼ੋਟੋ ਸੋਸ਼ਲ ਮੀਡੀਆ 'ਤੇ ਸ਼ੇਅਰ ਕਰੇਗੀ

ਕਰਫ਼ਿਊ ਤੋੜਨ ਵਾਲਿਆਂ ਦੀ ਫ਼ੋਟੋ ਸੋਸ਼ਲ ਮੀਡੀਆ 'ਤੇ ਸ਼ੇਅਰ ਕਰੇਗੀ

ਆਨੰਦਪੁਰ ਸਾਹਿਬ: ਪੂਰੀ ਦੁਨੀਆ ਕੋਰੋਨਾ ਵਰਗੀ ਬਿਮਾਰੀ ਨਾਲ ਕੰਬੀ ਹੋਈ ਹੈ, ਪ੍ਰਧਾਨ ਮੰਤਰੀ ਨਰੇਂਦਰ ਮੋਦੀ ਤੋਂ ਲੈਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਵਾਰ-ਵਾਰ ਅਪੀਲ ਅਤੇ ਚੇਤਾਵਨੀ ਦੇ ਬਾਵਜੂਦ ਕੁੱਝ ਸਿਰ-ਫ਼ਿਰੇ ਲੋਕ ਅਜਿਹੇ ਨੇ ਜੋ ਹੁਣ ਵੀ ਸੁਧਰਨ ਨੂੰ ਤਿਆਰ ਨਹੀਂ ਨੇ, ਪੰਜਾਬ ਪੁਲਿਸ ਦੀ ਸਖ਼ਤੀ ਦੇ ਬਾਵਜੂਦ ਸੜਕਾਂ 'ਤੇ ਆਵਾਰਾਗਰਦੀ ਕਰ ਰਹੇ ਨੇ, ਹੁਣ ਇਨ੍ਹਾਂ ਲੋਕਾਂ ਨੂੰ ਸੁਧਾਰਨ ਦੇ ਲਈ ਪੰਜਾਬ ਪੁਲਿਸ ਨੇ  ਯੂਪੀ ਅਤੇ ਗੁਜਰਾਤ ਪੁਲਿਸ ਤੋਂ ਸਿੱਖ ਕੇ ਸੁਧਾਰਨ ਦਾ ਨਵਾਂ ਤਰੀਕਾ ਲੱਭਿਆ ਹੈ ,ਪੁਲਿਸ ਦੇ ਮੁਲਾਜ਼ਮ ਡੰਡਿਆਂ ਨਾਲ ਨਹੀਂ ਮੋਬਾਈਲ ਦੇ ਇੱਕ ਕਲਿੱਕ ਨਾਲ ਇਨ੍ਹਾਂ ਦੀ ਕਰਤੂਤ ਪੂਰੀ ਦੁਨੀਆ ਤੱਕ ਪਹੁੰਚਾ ਰਹੇ  ਨੇ

ਐਕਸ਼ਨ ਵਿੱਚ ਪੰਜਾਬ ਪੁਲਿਸ 

ਕਰਫ਼ਿਊ ਦੇ 2 ਦਿਨ ਬਾਅਦ ਵੀ ਜਦੋਂ ਕੁੱਝ ਲੋਕ ਨਹੀਂ ਸੁਧਰੇ ਅਤੇ ਕਰਫ਼ਿਊ ਦੇ ਨਿਯਮਾਂ ਦਾ ਪਾਲਨ ਨਹੀਂ ਕਰਦੇ ਵਿਖਾਈ ਦਿੱਤੇ ਤਾਂ ਪੰਜਾਬ ਪੁਲਿਸ ਦੇ ਇੱਕ ਪੋਸਟਰ ਤਿਆਰ ਕੀਤਾ ਹੈ, ਜਿਸ ਵਿੱਚ ਲਿਖਿਆ ਹੈ ਕੀ 'ਮੈਂ ਸਮਾਜ ਦਾ ਦੁਸ਼ਮਣ ਹਾਂ ਅਤੇ ਮੈਂ ਘਰ ਨਹੀਂ ਬੈਠ ਸਕਦਾ,ਆਨੰਦਪੁਰ ਸਾਹਿਬ ਪੁਲਿਸ ਨੇ ਕਰਫ਼ਿਊ ਦੇ ਬਾਵਜੂਦ ਸੜਕਾਂ 'ਤੇ ਉੱਤਰੇ ਜਿਸ ਸ਼ਖ਼ਸ ਨੂੰ ਫੜਿਆ ਉਸ ਦੇ ਹੱਥ ਵਿੱਚ ਪੋਸਟਰ ਫੜਾ ਦਿੱਤਾ ਅਤੇ ਫੋਟੋ ਖਿੱਚ ਕੇ ਸੋਸ਼ਲ ਮੀਡੀਆ 'ਤੇ ਪਾ ਦਿੱਤੀ, ਕੁੱਝ ਬੇਸ਼ਰਮ ਲੋਕ ਅਜਿਹੇ ਹੁੰਦੇ ਨੇ ਜੋ ਡੰਡਿਆਂ ਨਾਲ ਨਹੀਂ ਸੁਧਰਦੇ ਨੇ ਉਨ੍ਹਾਂ ਨੂੰ ਪੁਲਿਸ ਸੋਸ਼ਲ ਮੀਡੀਆ ਦੇ ਜ਼ਰੀਏ ਪੂਰੇ ਸਮਾਨ ਵਿੱਚ ਬੇਨਕਾਬ ਕਰਨ ਵਿੱਚ ਲੱਗੀ ਹੈ, ਪੁਲਿਸ ਦਾ ਦਾਅਵਾ ਹੈ ਇਨ੍ਹਾਂ ਫੋਟੋਆਂ ਦੇ ਵਾਇਰਲ ਹੋਣ ਤੋਂ ਬਾਅਦ ਆਲੇ-ਦੁਆਲੇ ਦੇ ਲੋਕਾਂ ਅਤੇ ਪਰਿਵਾਰ ਦੇ ਲੋਕਾਂ ਦਾ ਜਦੋਂ ਇਨ੍ਹਾਂ 'ਤੇ ਦਬਾਅ ਬਣੇਗਾ ਤਾਂ ਹੀ ਇਹ ਲੋਕ ਸੁਧਰਨਗੇ, ਮੰਗਲਵਾਰ ਨੂੰ ਪੰਜਾਬ ਵਿੱਚ ਜਿਨ੍ਹਾਂ ਲੋਕਾਂ ਨੇ ਕਰਫ਼ਿਊ ਤੋੜਿਆ ਹੈ ਉਨ੍ਹਾਂ ਖਿਲਾਫ਼ ਪੁਲਿਸ ਨੇ ਵੱਡੀ ਕਾਰਵਾਈ ਕੀਤੀ ਸੀ, ਕਰਫ਼ਿਊ ਤੋੜਨ ਦੇ ਮਾਮਲੇ ਵਿੱਚ 111 ਲੋਕਾਂ ਨੂੰ ਗਿਰਫ਼ਤਾਰ ਕੀਤਾ ਗਿਆ ਹੈ ਜਦਕਿ 232 ਲੋਕਾਂ ਦੇ ਖ਼ਿਲਾਫ਼ FIR ਦਰਜ ਕੀਤੀ ਗਈ ਹੈ

ਕੀ ਨੇ CM ਕੈਪਟਨ ਨੇ ਨਵੇਂ ਦਿਸ਼ਾ ਨਿਰਦੇਸ਼ 

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਡਿਪਟੀ ਕਮਿਸ਼ਨਰਾਂ ਨੂੰ ਹਿਦਾਇਤਾਂ ਦਿੱਤਿਆਂ ਨੇ ਕੀ ਲੋਕਾਂ ਨੂੰ ਜ਼ਰੂਰੀ ਸਮਾਨ ਉਨ੍ਹਾਂ ਦੇ ਦਰਵਾਜ਼ੇ ਤੱਕ ਪਹੁੰਚਾਇਆ ਜਾਵੇ, ਜਿਵੇਂ ਦੁੱਧ,ਫਲ,ਸਬਜ਼ੀਆਂ, ਇਸ ਦੇ ਲਈ ਰੇੜੀ ਵਾਲਿਆਂ ਦੀ ਨਿਸ਼ਾਨਦੇਹੀ ਦਿੱਤੀ ਜਾਵੇ,ਡਿਸਟ੍ਰੀਬਿਊਟਰ ਲੱਭੇ ਜਾਣ, ਮੁੱਖ ਮੰਤਰੀ ਨੇ ਸੂਬੇ ਵਿੱਚ ਗੱਡੀਆਂ ਦੇ ਚੱਲਣ 'ਤੇ ਪੂਰੀ ਤਰ੍ਹਾਂ ਨਾਲ ਰੋਕ ਲੱਗਾ ਦਿੱਤੀ ਹੈ ਨਾਲ ਹੀ ਮੁੱਖ ਮੰਤਰੀ ਨੇ ਕਿਹਾ ਜਿਹੜੇ ਵੀ ਸ਼ਖ਼ਸ ਨੂੰ ਐਮਰਜੈਂਸੀ ਹੈ ਉਹ ਪਹਿਲਾਂ ਇਜਾਜ਼ਤ ਲਏ ਅਤੇ ਪੈਦਲ ਚੱਲ ਕੇ ਜਾਵੇਂ, ਸੀਐੱਮ ਕੈਪਟਨ ਨੇ ਕਿਹਾ ਜੇਕਰ ਜ਼ਿਆਦਾ ਐਂਮਰਜੈਂਸੀ ਹੈ ਤਾਂ ਪੁਲਿਸ ਅਤੇ ਸਿਵਿਲ ਕੰਟਰੋਲ ਰੂਮ ਵਿੱਚ ਫ਼ੋਨ ਕਰਕੇ ਜ਼ਰੂਰੀ ਚੀਜ਼ਾਂ ਮੰਗਵਾਇਆ ਜਾ ਸਕਦੀਆਂ ਨੇ, ਮੁੱਖ ਮੰਤਰੀ ਨੇ ਡੀਸੀ ਅਤੇ ਪੁਲਿਸ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਨੇ ਕੀ ਇਸ ਨੂੰ ਯਕੀਨੀ ਬਣਾਇਆ ਜਾਵੇਂ ਕੀ ਲੋਕਾਂ ਨੂੰ ਪਰੇਸ਼ਾਨੀ ਨਾ ਹੋਵੇ, ਮੁੱਖ ਮੰਤਰੀ ਨੇ ਹਿਦਾਇਤਾਂ ਦਿੱਤੀਆਂ ਨੇ ਦੁੱਧ,ਕਰਿਆਨੇ ਦੀ ਦੁਕਾਨ, ਫਲਾਂ ਅਤੇ ਸਬਜ਼ੀਆਂ ਦੀਆਂ ਦੁਕਾਨਾਂ ਇੱਕ ਹੀ ਸਮੇਂ ਖੌਲਣ ਦੀ ਥਾਂ ਇਸ ਨੂੰ ਵੱਖ-ਵੱਖ ਸਮੇਂ ਤੇ ਖ਼ੋਲਿਆਂ ਜਾਵੇਂ ਤਾਂ ਜੋ ਭੀੜ ਨਾ ਲੱਗੇ, ਇਸ ਦੇ ਨਾਲ ਸੀਐੱਮ ਕੈਪਟਨ ਨੇ ਕਿਹਾ ਕੀ ਪੂਰੇ ਇਲਾਕੇ ਵਿੱਚ ਇੱਕ ਹੀ ਦੁਕਾਨ ਖੁੱਲ੍ਹੇ ਜੋ ਡੋਰ- ਟੂ-ਡੋਰ ਸਰਵਿਸ ਦੇਵੇ 

Trending news