ਖੰਨਾ ਵਿੱਚ ਸ਼ਿਵਸੈਨਾ ਆਗੂ ਮਹੰਤ ਕਸ਼ਮੀਰਗਿਰੀ 'ਤੇ ਚੱਲੀ ਗੋਲੀ,ਵਾਲ-ਵਾਲ ਬੱਚੇ
Advertisement

ਖੰਨਾ ਵਿੱਚ ਸ਼ਿਵਸੈਨਾ ਆਗੂ ਮਹੰਤ ਕਸ਼ਮੀਰਗਿਰੀ 'ਤੇ ਚੱਲੀ ਗੋਲੀ,ਵਾਲ-ਵਾਲ ਬੱਚੇ

ਮੋਟਰਸਾਈਕਲ 'ਤੇ ਆਏ ਸਨ ਹਮਲਾਵਰ,ਪੂਰੀ ਵਾਰਦਾਤ CCTV ਵਿੱਚ ਕੈਦ  

ਖੰਨਾ ਵਿੱਚ ਸ਼ਿਵਸੈਨਾ ਆਗੂ ਮਹੰਤ ਕਸ਼ਮੀਰਗਿਰੀ 'ਤੇ ਚੱਲੀ ਗੋਲੀ,ਵਾਲ-ਵਾਲ ਬੱਚੇ

ਫਤਿਹਗੜ੍ਹ ਸਾਹਿਬ : ਪੰਜਾਬ ਵਿੱਚ ਸ਼ਿਵਸੈਨਾ ਆਗੂ ਇੱਕ ਵਾਰ ਮੁੜ ਤੋਂ ਨਿਸ਼ਾਨੇ 'ਤੇ ਨਜ਼ਰ ਆ ਰਹੇ ਨੇ, 30 ਦਿਨਾਂ ਦੇ ਅੰਦਰ ਸ਼ਿਵਸੈਨਾ ਆਗੂ 'ਤੇ ਜਾਨਲੇਵਾ ਹਮਲੇ ਦਾ ਤੀਜਾ ਮਾਮਲਾ ਸਾਹਮਣੇ ਆਇਆ ਹੈ,ਹਮਲੇ ਦਾ ਤਾਜ਼ਾ ਮਾਮਲਾ ਖੰਨਾ ਵਿੱਚ ਸ਼ਿਵਸੈਨਾ ਆਗੂ ਮਹੰਤ ਕਸ਼ਮੀਰਗਿਰੀ 'ਤੇ ਹੋਇਆ ਹੈ,ਮਹੰਤ ਕਸ਼ਮੀਰਗਿਰੀ ਖੰਨਾ ਵਿੱਚ ਆਪਣੇ ਘਰ ਕੁੱਝ ਹੀ ਮਿਨਟ ਪਹਿਲੇ ਪਹੁੰਚੇ ਸਨ, ਕੁੱਝ ਅਣਪਛਾਤੇ ਮੁਲਜ਼ਮ ਘਰ ਪਹੁੰਚੇ ਅਤੇ ਗੋਲੀਆਂ ਚਲਾਉਣੀਆਂ ਸ਼ੂਰੂ ਕਰ ਦਿੱਤੀਆਂ, ਰਾਹਤ ਦੀ ਗੱਲ ਇਹ ਹੈ ਕੀ ਸ਼ਿਵਸੈਨਾ ਆਗੂ ਮਹੰਤ ਕਸ਼ਮੀਰਗਿਰੀ ਵਾਲ-ਵਾਲ ਬੱਚ ਗਏ 

ਕਿਵੇਂ ਹੋਇਆ ਹਮਲਾ ?

ਖੰਨਾ ਵਿੱਚ ਸ਼ਿਵਸੈਨਾ ਆਗੂ ਮਹੰਤ ਕਸ਼ਮੀਰਗਿਰੀ ਆਪਣੇ ਘਰ ਪਹੁੰਚੇ ਹੀ ਸਨ ਕੀ ਘਰ ਦੇ ਬਾਹਰ ਮੋਟਰਸਾਈਕਲ 'ਤੇ ਸਵਾਰ ਲੋਕ ਆਏ ਅਤੇ ਗੋਲਿਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ,ਮਹੰਤ ਕਮਸ਼ੀਰਗਿਰੀ ਹਮਲੇ ਵਿੱਚ ਬੱਚ ਗਏ, ਹਮਲਾਵਰਾਂ ਦੀ ਇੱਕ ਗੋਲੀ ਘਰ ਦੇ ਦਰਵਾਜ਼ੇ 'ਤੇ ਲੱਗੀ, ਮੌਕੇ 'ਤੇ ਪਹੁੰਚੀ ਪੁਲਿਸ ਨੇ ਜਾਂਚ ਸ਼ੂਰ ਕਰ ਦਿੱਤੀ ਹੈ, ਹਮਲੇ ਦੀ ਪੂਰੀ ਵਾਰਦਾਤ CCTV ਵਿੱਚ ਕੈਦ ਹੋ ਗਈ ਹੈ ਪੁਲਿਸ CCTV ਦੀ ਫੁੱਟੇਜ ਨੂੰ ਖੰਘਾਲਨ ਵਿੱਚ ਲੱਗੀ ਹੈ। 

 

 

  

ਇੱਕ ਮਹੀਨੇ ਦੇ ਅੰਦਰ ਤੀਜਾ ਹਮਲਾ

11 ਫਰਵਰੀ ਨੂੰ ਧਾਰੀਵਾਲ ਦੇ ਡਡਵਾਂ ਰੋਡ 'ਤੇ ਸ਼ਾਮ ਵੇਲੇ ਕਾਰ ਵਿੱਚ ਆਏ 2 ਹਥਿਆਰਬੰਦ ਹਮਲਾਵਰਾਂ ਨੇ ਸ਼ਿਵ ਸੈਨਾ ਹਿੰਦੂਸਤਾਨ ਦੇ ਯੂਥ ਵਿੰਗ ਪੰਜਾਬ ਦੇ ਪ੍ਰਧਾਨ ਹੰਨੀ ਮਹਾਜਨ ਦੀ ਦੁਕਾਨ 'ਤੇ ਅੰਨ੍ਹੇਵਾਹ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਸਨ, ਹਮਲਾਵਰ ਦੀਆਂ  ਗੋਲੀਆਂ ਹੰਨੀ ਮਹਾਜਨ ਦੀ ਲੱਤ 'ਤੇ ਲੱਗੀ ਸੀ,ਗੰਭੀਰ ਤੌਰ 'ਤੇ ਜ਼ਖ਼ਮੀ ਹੋਏ ਹੰਨੀ ਮਹਾਜਨ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ ਜਦਕਿ ਫਾਇਰਿੰਗ ਵਾਲੀ ਥਾਂ 'ਤੇ ਮੌਜੂਦ ਇੱਕ ਦੁਕਾਨਦਾਰ ਅਸ਼ੋਕ ਕੁਮਾਰ ਦੀ  ਮੌਤ ਹੋ ਗਈ ਸੀ, ਪੁਲਿਸ ਨੇ ਇਸ ਮਾਮਲੇ ਵਿੱਚ 2 ਲੋਕਾਂ ਨੂੰ ਗਿਰਫ਼ਤਾਰ ਕੀਤਾ ਸੀ

ਹੰਨੀ 'ਤੇ ਹਮਲੇ ਮਾਮਲੇ ਵਿੱਚ 3 ਗਿਰਫ਼ਤਾਰ  

ਪੁਲਿਸ ਨੇ ਜਿੰਨਾ 2 ਹਮਲਾਵਰਾਂ ਨੂੰ ਕਾਬੂ ਕੀਤਾ ਉਨ੍ਹਾਂ ਵਿੱਚੋਂ ਇੱਕ ਮੁਲਜ਼ਮ ਸੰਨੀ 'ਤੇ ਪਹਿਲਾਂ NDPS  ਐਕਟ ਅਧੀਨ ਮਾਮਲਾ ਦਰਜ ਸੀ,ਜਦਕਿ ਦੂਜਾ ਮੁਲਜ਼ਮ ਸਿਮਰਜੀਤ ਸਿੰਘ ਨੂੰ ਕੰਡਿਆਲਾ ਤੋਂ ਗਿਰਫ਼ਤਾਰ ਕੀਤਾ ਗਿਆ ਸੀ,ਪੁਲਿਸ ਮੁਤਾਬਿਕ ਹਨੀ 'ਤੇ ਹੋਏ ਹਮਲੇ ਮਾਮਲੇ ਦੀਆਂ ਤਾਰਾ ਵਿਦੇਸ਼ਾਂ ਨਾਲ ਜੁੜੇ ਹੋਣ ਦੀ ਵਜ੍ਹਾਂ ਕਰਕੇ ਮੁਲਜ਼ਮਾਂ 'ਤੇ UAPA ਐਕਟ ਲਗਾਇਆ ਗਿਆ ਸੀ, ਇਨ੍ਹਾਂ ਦੋਵੇਂ ਮੁਲਜ਼ਮਾਂ ਦੀ ਗਿਰਫ਼ਤਾਰੀ 'ਤੇ ਪੰਜਾਬ ਪੁਲਿਸ ਦੇ ਇੱਕ ਸਿਪਾਈ ਦੀ ਗਿਰਫ਼ਤਾਰੀ ਹੋਈ ਸੀ,ਦਰਾਸਲ 2 ਮੁਲਜ਼ਮ ਸਿਮਰਜੀਤ ਅਤੇ ਸੰਨੀ  ਦੀ ਨਿਸ਼ਾਨਦੇਹੀ 'ਤੇ ਜਿਹੜੇ 20 ਕਾਰਤੂਸ ਬਰਾਮਦ ਕੀਤੇ ਗਏ ਸਨ ਉਨ੍ਹਾਂ ਕਾਰਤੂਸ ਦਾ ਸਾਈਜ਼ ਹੰਨੀ ਮਹਾਜਨ 'ਤੇ ਚਲਾਏ ਕਾਰਤੂਸਾਂ ਵਾਲਾ ਸੀ, ਪੁੱਛਗਿੱਛ ਤੋਂ ਸਾਹਮਣੇ ਆਇਆ ਹੈ ਕਿ ਸਿਮਰਜੀਤ ਨੇ ਇਹ ਕਾਰਤੂਸ ਪੰਜਾਬ ਪੁਲਿਸ ਦੇ ਸੈਕੰਡ ਕਮਾਂਡੋ ਵਿੱਚ ਤਾਇਨਾਤ ਸਿਪਾਹੀ ਪ੍ਰਿੰਸ ਕੁਮਾਰ ਕੋਲੋਂ ਲਏ ਸਨ, ਪ੍ਰਿੰਸ ਨੇ ਇਹ ਕਾਰਤੂਸ ਤਰਨਤਾਰਨ ਦੇ ਗੰਨ ਹਾਊਸ ਤੋਂ ਦਿੱਤੇ ਸਨ,ਪੁਲਿਸ ਨੇ ਪ੍ਰਿੰਸ ਕੁਮਾਰ ਨੂੰ ਗਿਰਫ਼ਤਾਰ ਕਰਕੇ 5 ਕਾਰਤੂਸ ਵੀ ਬਰਾਮਦ ਕਰ ਲਏ ਸਨ

Trending news