ਪਾਕਿਸਤਾਨ ਵਿੱਚ ਹਿਜ਼ਬੁਲ ਸਰਗਨਾ ਸਲਾਹੁਦੀਨ 'ਤੇ ਜਾਨਲੇਵਾ ਹਮਲਾ, ਹਾਲਤ ਗੰਭੀਰ

ਪਾਕਿਸਤਾਨ ਦੀ ਖ਼ੁਫ਼ੀਆ ਏਜੰਸੀ ISI 'ਤੇ ਸਾਜ਼ਿਸ਼ ਰਚਣ ਦਾ ਇਲਜ਼ਾਮ

ਪਾਕਿਸਤਾਨ ਵਿੱਚ ਹਿਜ਼ਬੁਲ ਸਰਗਨਾ ਸਲਾਹੁਦੀਨ 'ਤੇ ਜਾਨਲੇਵਾ ਹਮਲਾ, ਹਾਲਤ ਗੰਭੀਰ
ਪਾਕਿਸਤਾਨ ਦੀ ਖ਼ੁਫ਼ੀਆ ਏਜੰਸੀ ISI 'ਤੇ ਸਾਜ਼ਿਸ਼ ਰਚਣ ਦਾ ਇਲਜ਼ਾਮ

ਇਸਲਾਮਾਬਾਦ : ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ(Islamabad) ਵਿੱਚ ਹਿਜ਼ਬੁਲ ਸਰਗਨਾ ਸਈਅਦ ਸਲਾਹੁਦੀਨ (Syed Sallaudding) 'ਤੇ ਜਾਨਲੇਵਾ ਹਮਲਾ ਹੋਇਆ ਹੈ, ਤੁਹਾਨੂੰ ਦੱਸ ਦੇਈਏ ਕਿ ਸਲਾਹੁਦੀਨ ਗੰਭੀਰ ਤੌਰ 'ਤੇ ਜ਼ਖ਼ਮੀ ਹੋਇਆ ਹੈ, ਹਮਲਾ 25 ਮਈ ਨੂੰ 11 ਵਜੇ ਹੋਇਆ, ਪਾਕਿਸਤਾਨੀ ਖ਼ੁਫ਼ੀਆ ਏਜੰਸੀ ISI 'ਤੇ ਸਾਜ਼ਿਸ਼ ਰਚਨ ਦਾ  ਸ਼ੱਕ ਹੈ, ਦੱਸਿਆ ਜਾ ਰਿਹਾ ਹੈ ਕਿ ਪਿਛਲੇ ਕਈ ਦਿਨਾਂ ਤੋਂ ISI ਸਲਾਹੁਦੀਨ ਤੋਂ ਨਾਰਾਜ਼ ਸੀ ਜਿਸ ਦੀ ਵਜ੍ਹਾਂ ਕਰ ਕੇ ਉਸ 'ਤੇ ਜਾਨਲੇਵਾ ਹਮਲਾ ਕਰਵਾਇਆ ਗਿਆ ਹੈ

ਸੂਤਰਾਂ ਦਾ ਕਹਿਣਾ ਹੈ ਕਿ ਹਾਲ ਹੀ ਦੇ ਦਿਨਾਂ ਵਿੱਚ ਹਿਜ਼ਬੁਲ ਮੁਜ਼ਾਹਦੀਨ ਨੂੰ ISI ਦੀ ਹਿਮਾਇਤ ਨਹੀਂ ਮਿਲ ਰਹੀ ਸੀ ਜਿਸ ਤੋਂ ਸਲਾਹੁਦੀਨ ਨਾਖ਼ੁਸ਼ ਸੀ, ਹਿਜ਼ਬੁਲ ਦੇ ਦਹਿਸ਼ਤਗਰਦਾਂ ਨੂੰ ਹਥਿਆਰ ਅਤੇ ਸਪੋਰਟ ਨਾ ਦੇਣ ਦੀਆਂ ਕਈ ਰਿਪੋਰਟ ਸਾਹਮਣੇ ਆਇਆ ਸਨ 

ਸੂਤਰਾਂ ਦਾ ਕਹਿਣਾ ਹੈ ਕੀ ਸਲਾਹੁਦੀਨ 6 ਮਈ ਨੂੰ ਦੱਖਣੀ ਕਸ਼ਮੀਰ ਦੇ ਪੁਲਵਾਮਾ ਖੇਤਰ ਵਿੱਚ ਹਿਜ਼ਬੁਲ ਰਿਆਜ਼ ਨਾਇਕੂ ਦੇ ਕਤਲ ਤੋਂ ਦੁਖੀ ਸੀ ਅਤੇ ਪਾਕਿਸਤਾਨ ਏਜੰਸੀਆਂ ਤੋਂ ਨਾਖ਼ੁਸ਼ ਵੀ ਸੀ