SBI ਨੇ ਜਾਰੀ ਕੀਤਾ ਅਲਰਟ,ਇਨ੍ਹਾਂ 6 ਤਰੀਕਿਆਂ ਨਾਲ ਕਰੋਂ ਆਪਣੇ ਬੈਂਕ ਖਾਤਿਆਂ ਦੀ ਸੁਰੱਖਿਆ

SBI ਵੱਲੋਂ ਗਾਹਰਾਂ ਦੇ ਲਈ ਅਲਰਟ ਜਾਰੀ 

SBI ਨੇ ਜਾਰੀ ਕੀਤਾ ਅਲਰਟ,ਇਨ੍ਹਾਂ 6 ਤਰੀਕਿਆਂ ਨਾਲ ਕਰੋਂ ਆਪਣੇ ਬੈਂਕ ਖਾਤਿਆਂ ਦੀ ਸੁਰੱਖਿਆ
SBI ਵੱਲੋਂ ਗਾਹਰਾਂ ਦੇ ਲਈ ਅਲਰਟ ਜਾਰੀ

ਦਿੱਲੀ : ਕੋਰੋਨਾ ਵਾਇਰਸ ਦੀ ਵਜ੍ਹਾਂ ਨਾਲ ਹੋਏ ਲਾਕਡਾਊਨ ਦੇ ਵਿੱਚ ਗਾਹਕਾਂ ਨੂੰ ਭਾਰਤੀ ਸਟੇਟ ਬੈਂਕ  ਨੇ ਫਰਾਡ ਤੋਂ ਬਚਾਉਣ ਦੇ ਲਈ ਅਲਰਟ ਜਾਰੀ ਕੀਤਾ ਹੈ, ਇਹ ਇਸ ਲਈ ਕੀਤਾ ਗਿਆ ਹੈ ਕਿਉਂਕਿ ਸਾਈਬਰ ਹੈੱਕਰ ਇੰਨੇ ਦਿਨੀ ਲੋਕਾਂ ਨੂੰ ਚੂਨਾ ਲਗਾਉਣ ਵਿੱਚ ਲੱਗੇ ਹੋਏ ਨੇ, ਹੁਣ SBI ਨੇ ਲੋਕਾਂ ਦੀ ਸੁਵਿਧਾ ਦੇ ਲਈ 6 ਤਰ੍ਹਾਂ ਦੀ ਸੁਰੱਖਿਆ ਅਪਨਾਉਣ ਦੇ ਨਿਰਦੇਸ਼ ਦਿੱਤੇ ਨੇ ਤਾਕੀ ਹੈੱਕਰ ਫਿਸ਼ਿੰਗ,ਕਾਰਡ ਕੋਲੋਨਿੰਗ,ਵਿਸ਼ਿੰਗ ਨਾਲ ਪੈਸਾ ਨਾ ਲੁੱਟ ਸਕੇ,SBI ਨੇ ਆਪਣੇ ਗਾਹਕਾਂ ਨੂੰ ਟਵੀਟ ਕਰਦੇ ਹੋਏ ਕਿਹਾ ਕੀ ਗਾਹਕਾਂ ਦੀ ਸੁਰੱਖਿਆ ਅਤੇ ਸੁਰੱਖਿਅਤ ਬੈਂਕਿੰਗ ਦੇ ਲਈ ਅਲਰਟ ਰਹਿਣਾ ਜ਼ਰੂਰੀ ਹੈ,ਇਸ ਲਈ ਬੈਂਕ ਨੇ ਗਾਹਕਾਂ ਨੂੰ ਇਨ੍ਹਾਂ 6 ਚੀਜ਼ਾਂ ਦਾ ਧਿਆਨ ਰੱਖਣਾ ਦੀ ਅਪੀਲ ਕੀਤੀ ਹੈ

ਕਿਹੜੀ ਚੀਜ਼ਾਂ ਦਾ ਧਿਆਨ ਰੱਖਣਾ ਚਾਹੀਦਾ ਹੈ ?

  ਕਿਸੇ ਵੀ ਅਜਿਹੇ ਆਫਿਸ਼ਿਅਲ ਲਿੰਕ 'ਤੇ ਕਲਿੱਕ ਨਾ ਕਰੋਂ,ਜਿਸ ਵਿੱਚ OTP,ਬੈਂਕ ਡਿਟੇਲ ਅਤੇ 
  EMI,ਡਾਇਰੈਕਟ ਬੈਂਕ ਟਰਾਂਸਫ਼ਰ ਜਾਂ ਪੀਐੱਮ ਕੇਅਰ ਫੰਡ ਦੇ ਬਾਰੇ ਪੁੱਛਿਆ ਗਿਆ ਹੋਵੇ
  ਕਿਸੇ ਵੀ ਅਜਿਹੀ ਬੋਗਸ ਸਕੀਮ ਤੋਂ ਸਾਵਧਾਨ ਰਹੋ ਜੋ ਨਗਦ ਇਨਾਮ ਜਾਂ ਫਿਰ ਨੌਕਰੀ ਦੇਣ ਦਾ  ਵਾਅਦਾ SMS,ਈ-ਮੇਲ,ਫ਼ੋਨ ਕਾਲ ਅਤੇ ਵਿਗਿਆਪਨ ਦੇ ਜ਼ਰੀਏ ਕਰ ਰਹੀ ਹੋਵੇ 
 ਬੈਂਕ ਨਾਲ ਸਬੰਧਤ ਪਾਸਵਰਡ ਨੂੰ ਸਮੇਂ-ਸਮੇਂ 'ਤੇ ਬਦਲੋ
 ਇਸ ਗੱਲ ਦਾ ਹਮੇਸ਼ਾ ਖ਼ਿਆਲ ਰੱਖੋਂ ਕੀ ਕੋਈ ਬੈਂਕ ਮੁਲਾਜ਼ਮ ਵੀ ਤੁਹਾਡੇ ਕੋਲ OTP ਅਤੇ ਬੈਂਕ ਡਿਟੇਲ ਨਹੀਂ ਮੰਗ ਸਕਦਾ ਹੈ
 ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲੈਣ ਦੇ ਲਈ SBI ਦੀ ਵੈੱਬ ਸਾਈਟ 'ਤੇ ਜਾਊ, ਇੰਟਰਨੈਟ 'ਤੇ ਸਰਚ ਨਾ ਕਰੋ 
 ਕਿਸੇ ਵੀ ਤਰ੍ਹਾਂ ਦਾ ਫਰਾਡ ਹੋਣ 'ਤੇ ਆਪਣੇ ਨਜ਼ਦੀਕੀ ਪੁਲਿਸ ਸਟੇਸ਼ਨ ਅਤੇ ਬੈਂਕ ਦੀ ਬਰਾਂਚ 'ਤੇ ਸ਼ਿਕਾਇਤ ਕਰੋ