ਦੁਬਈ ਤੋਂ ਮਿਲੀ 2 ਪੰਜਾਬੀਆਂ ਨੂੰ 20 ਲੱਖ 'ਚ ਕਤਲ ਦੀ ਸੁਪਾਰੀ, ਦਿੱਲੀ 'ਚ ਸੀ ਇਹ ਵੱਡਾ ਟਾਰਗੇਟ, ਫਿਰ ਹੋਇਆ ਇਹ ਅੰਜਾਮ

ਫਰੀਦਕੋਟ ਦੇ ਕੋਟਕਾਪੁਰਾ ਪਿੰਡ ਦੇ ਰਹਿਣ 2 ਸਖ਼ਸ ਨੂੰ ਪੰਜਾਬ  ਦੇ ਗੈਂਗਸਟਰ ਨੇ 20 ਲੱਖ ਰੁਪਏ ਦੀ ਸੁਪਾਰੀ ਦਿੱਤੀ ਸੀ

ਦੁਬਈ ਤੋਂ ਮਿਲੀ 2 ਪੰਜਾਬੀਆਂ ਨੂੰ 20 ਲੱਖ 'ਚ ਕਤਲ ਦੀ ਸੁਪਾਰੀ, ਦਿੱਲੀ 'ਚ ਸੀ ਇਹ ਵੱਡਾ ਟਾਰਗੇਟ, ਫਿਰ ਹੋਇਆ ਇਹ ਅੰਜਾਮ
ਫਰੀਦਕੋਟ ਦੇ ਕੋਟਕਾਪੁਰਾ ਪਿੰਡ ਦੇ ਰਹਿਣ 2 ਸਖ਼ਸ ਨੂੰ ਪੰਜਾਬ ਦੇ ਗੈਂਗਸਟਰ ਨੇ 20 ਲੱਖ ਰੁਪਏ ਦੀ ਸੁਪਾਰੀ ਦਿੱਤੀ ਸੀ

ਦਿੱਲੀ : ਦਿੱਲੀ ਪੁਲਿਸ ਨੇ ਫਰੀਦਕੋਟ ਦੇ ਰਹਿਣ ਵਾਲੇ 2 ਲੋਕਾਂ ਨੂੰ ਗਿਰਫ਼ਤਾਰ ਕੀਤਾ ਹੈ।  ਦਾਅਵਾ ਇਹ ਕੀਤਾ ਹੈ ਕਿ ਇਹ ਲੋਕ ਕਸ਼ਮੀਰੀ ਐਕਟੀਵਿਸਟ ਸੁਸ਼ੀਲ ਪੰਡਿਤ ਦਾ ਕਤਲ ਕਰਨ ਆਏ ਸਨ। ਇਸ ਕੰਮ ਲਈ ਇਨ੍ਹਾਂ ਨੂੰ ਪੰਜਾਬ  ਦੇ ਗੈਂਗਸਟਰ ਨੇ 20 ਲੱਖ ਰੁਪਏ ਦੀ ਸੁਪਾਰੀ ਦਿੱਤੀ ਸੀ। ਪੁਲਿਸ ਦੀ ਗਿਰਫ਼ਤ ਵਿੱਚ ਇਨ੍ਹਾਂ ਦੋਹਾਂ ਦੀ ਪਛਾਣ ਸੁਖਵਿੰਦਰ ਸਿੰਘ ਅਤੇ ਲੱਖਨ ਵਜੋਂ ਹੋਈ ਹੈ, ਦੋਵੇਂ ਫਰੀਦਕੋਟ ਦੇ ਕੋਟਕਪੂਰਾ ਪਿੰਡ ਦੇ ਰਹਿਣ ਵਾਲੇ ਨੇ, ਇਲਜ਼ਾਮ ਇਹ ਵੀ ਹਨ ਕਿ ਦੋਵਾਂ ਨੂੰ 20 ਲੱਖ ਰੁਪਏ ਦੇਕੇ ਇੱਕ ਕਸ਼ਮੀਰੀ ਐਕਟੀਵਿਸਟ ਨੂੰ ਜਾਨੋਂ ਮਾਰਨ ਦੀ ਸੁਪਾਰੀ ਦਿੱਤੀ ਗਈ ਸੀ।

ਇਸ ਤਰ੍ਹਾਂ ਫੜੇ ਗਏ ਮੁਲਜ਼ਮ

ਦਿੱਲੀ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ  2 ਬਦਮਾਸ਼ਾਂ ਦੇ RK ਪੁਰਮ ਵਿੱਚ ਆਉਣ ਦੀ ਜਾਣਕਾਰੀ ਮਿਲੀ ਸੀ। ਇਨ੍ਹਾਂ ਕੋਲ ਹਥਿਆਰ ਹੋਣ ਦੀ ਗੱਲ ਆਖੀ ਜਾ ਰਹੀ ਸੀ ਅਤੇ ਉਹ ਕਿਸੇ ਐਕਟੀਵਿਸਟ ਦਾ ਕਤਲ ਕਰਨ ਆਏ ਸਨ,  ਪੁਲਿਸ ਟੀਮ ਨੇ ਤੁਰੰਤ ਟਰੈਪ ਲਗਾਇਆ ਅਤੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ। ਇਨ੍ਹਾਂ ਕੋਲੋਂ 2 ਪਿਸਤੌਲਾਂ, 2 ਦੇਸੀ ਕੱਟੇ ਅਤੇ ਚਾਰ ਜ਼ਿੰਦਾ ਕਾਰਤੂਸ ਬਰਾਮਦ ਹੋਏ ਨੇ, ਪੁਲਿਸ ਮੁਤਾਬਕ ਜੇਲ੍ਹ ਵਿੱਚ ਬੰਦ ਗੈਂਗਸਟਰ ਪ੍ਰਿੰਸ ਨੇ ਇਨ੍ਹਾਂ ਨੂੰ ਦਿੱਲੀ ਭੇਜਿਆ ਸੀ, ਅਤੇ ਪ੍ਰਿੰਸ ਨੂੰ ਇਹ ਕੰਮ ਦੁਬਈ ਅਤੇ ਪਾਕਿਸਤਾਨ ਵਿੱਚ ਬੈਠੇ 2 ਲੋਕਾਂ ਨੇ ਸਪੁਰਦ ਕੀਤਾ ਸੀ। ਇਹ ਲੋਕ ਆਪਸ ਵਿੱਚ ਕਿਸੇ ਸਿਗਨਲ ਐੱਪ ਜ਼ਰੀਏ ਗੱਲ ਕਰਦੇ ਸਨ, ਹੋਰ ਤੋ ਹੋਰ ਪ੍ਰਿੰਸ ਅਤੇ ਲਖਨ ਆਪਸ ਵਿੱਚ ਦੋਸਤ ਵੀ ਦੱਸੇ ਦਾ ਰਹੇ ਹਨ।

ਪਾਕਿਸਤਾਨ ਵਿੱਚ ਮਿਲਣ ਵਾਲੇ ਹਥਿਆਰ ਬਰਾਮਦ

ਦੱਸ ਦਈਏ ਕਿ ਇਨ੍ਹਾਂ ਨੂੰ ਉਸ ਵੇਲੇ ਕਾਬੂ ਕੀਤਾ ਗਿਆ ਜਦੋਂ ਇਹ ਦੱਖਣ ਦਿੱਲੀ ਵਿੱਚ ਕੁੱਝ ਦਿਨ ਵਾਸਤੇ ਰਹਿਣ ਲਈ ਕਿਰਾਏ ਦਾ ਮਕਾਨ ਲੱਭ ਰਹੇ ਸਨ। ਤੇ ਇਨ੍ਹਾਂ ਨੇ ਪੁੱਛਗਿਛ ਵਿੱਚ ਦੱਸਿਆ ਕਿ ਪੰਜਾਬ ਦੀ ਜੇਲ੍ਹ ਵਿੱਚ ਬੰਦ ਪ੍ਰਿੰਸ ਨੇ ਸੁਪਾਰੀ ਦਿੱਤੀ ਸੀ।  ਇਹ ਮੁਲਜ਼ਮ ਫਰੀਦਕੋਟ ਦੇ ਰਹਿਣ ਵਾਲੇ ਹੈ, ਪਰ ਅਸਲ ਦੋਸ਼ੀ ਕੋਈ ਹੋਰ ਹੈ। ਪੁਲਿਸ ਦਾ ਕਹਿਣਾ ਹੈ ਕਿ ਪਿਸਤੌਲ ਵਿੱਚ USSR ਲਿਖਿਆ ਹੋਇਆ ਹੈ ਪਰ ਜੋ ਸਟਾਰ ਬਣਿਆ ਹੈ ਉਹ ਪਾਕਿਸਤਾਨ ਵਿੱਚ ਬਣਦਾ ਹੈ। ਸੋ ਜੋ ਪਿਸਤੌਲ ਬਰਾਮਦ ਕੀਤੀ ਹੈ ਅਜਿਹੀ ਪਿਸਤੌਲ ਪਾਕਿਸਤਾਨ ਵਿੱਚ ਬਣਦੀ ਹੈ। ਅੱਗੇ ਕੀ ਖ਼ੁਲਾਸੇ ਹੋਣਗੇ ਇਹ ਤਾਂ ਭੱਵਿਖ ਦੇ ਗਰਭ ਵਿੱਚ ਹੈ ਪਰ ਜ਼ਾਹਿਰ ਤੌਰ ਤੇ ਇਹ ਗ੍ਰਿਫ਼ਤਾਰੀਆਂ ਕਈ ਵੱਡੇ ਖੁਲਾਸੇ ਕਰ ਸਕਦੀਆਂ ਹਨ।