ਪਤੀ ਦੇ ਹੱਕ ਵਿੱਚ ਸੁਪਰੀਮ ਕੋਰਟ ਦਾ ਇਤਿਹਾਸਕ ਫ਼ੈਸਲਾ
Advertisement

ਪਤੀ ਦੇ ਹੱਕ ਵਿੱਚ ਸੁਪਰੀਮ ਕੋਰਟ ਦਾ ਇਤਿਹਾਸਕ ਫ਼ੈਸਲਾ

ਇੱਕ ਤਲਾਕ ਦੇ ਕੇਸ ਦੀ ਸੁਣਵਾਈ ਦੌਰਾਨ ਸੁਪਰੀਮ ਕੋਰਟ ਫੈਸਲਾ ਦਿੱਤਾ ਹੈ,ਅਦਾਲਤ ਨੇ ਕਿਹਾ ਜਦੋਂ ਜੀਵਨ ਸਾਥੀ ਦੇ ਸਨਮਾਨ ਨੂੰ ਸਮਾਜ ਵਿੱਚ ਵੱਡੇ ਪੈਮਾਨੇ 'ਤੇ ਨੁਕਸਾਨ ਹੁੰਦਾ ਹੈ ਤਾਂ ਮਾਫ਼ੀ ਦੀ ਉਮੀਦ ਲਗਾਉਣਾ ਮੁਸ਼ਕਿਲ ਹੈ 

ਇੱਕ ਤਲਾਕ ਦੇ ਕੇਸ ਦੀ ਸੁਣਵਾਈ ਦੌਰਾਨ ਸੁਪਰੀਮ ਕੋਰਟ ਫੈਸਲਾ ਦਿੱਤਾ ਹੈ,ਅਦਾਲਤ ਨੇ ਕਿਹਾ ਜਦੋਂ ਜੀਵਨ ਸਾਥੀ ਦੇ ਸਨਮਾਨ ਨੂੰ ਸਮਾਜ ਵਿੱਚ ਵੱਡੇ ਪੈਮਾਨੇ 'ਤੇ ਨੁਕਸਾਨ ਹੁੰਦਾ ਹੈ ਤਾਂ ਮਾਫ਼ੀ ਦੀ ਉਮੀਦ ਲਗਾਉਣਾ ਮੁਸ਼ਕਿਲ ਹੈ

ਦਿੱਲੀ :  ਸੁਪਰੀਮ ਕੋਰਟ ਨੇ ਫ਼ੋਜ ਦੇ ਅਫ਼ਸਰ ਅਤੇ ਉਸ ਦੀ  ਪਤਨੀ ਦੇ ਤਲਾਕ ਨੂੰ ਮਨਜ਼ੂਰੀ ਦਿੰਦੇ ਹੋਏ ਵੱਡੀ ਅਤੇ ਇਤਿਹਾਸਕ ਟਿੱਪਣੀ ਕੀਤੀ ਹੈ, ਅਦਾਲਤ ਨੇ ਕਿਹਾ ਹੈ ਕਿ ਜੀਵਨਸਾਥੀ ਦੇ ਖਿਲਾਫ਼ ਮਾਨਹਾਨੀ ਦੀ ਸ਼ਿਕਾਇਤਾਂ ਕਰਨਾ ਅਤੇ ਉਸ ਦੇ ਸਨਮਾਨ ਨੂੰ ਠੇਸ ਪਹੁੰਚਾਉਣਾ ਦਿਮਾਗੀ ਤੌਰ 'ਤੇ ਪਰੇਸ਼ਾਨ ਕਰਨਾ ਗਲਤ ਹੈ  

ਸੁਪਰੀਮ ਕੋਰਟ ਦੇ ਜੱਜ ਜਸਟਿਸ ਐੱਸ.ਕੇ ਕੌਲ ਨੇ ਕਿਹਾ ਹਾਈਕੋਰਟ ਨੇ ਟੁੱਟੇ ਹੋਏ ਸੰਬੰਧਾਂ ਨੂੰ ਲੈਕੇ ਜੋ ਆਪਣਾ ਫ਼ੈਸਲਾ ਦਿੱਤਾ ਹੈ ਉਸ ਵਿੱਚ ਕਈ ਖਾਮੀਆਂ ਨੇ,ਅਪੀਲ ਕਰਨ ਵਾਲੇ ਪਤੀ ਨੂੰ ਆਪਣਾ ਵਿਆਹ ਖ਼ਤਮ ਕਰਨ ਦਾ ਪੂਰਾ ਅਧਿਕਾਰ ਹੈ

14 ਸਾਲ ਤੱਕ ਵੱਖ ਰਹੇ ਪਤੀ-ਪਤਨੀ

ਤੁਹਾਨੂੰ ਦੱਸ ਦੇਈਏ ਕਿ ਫ਼ੋਜ ਦੇ ਇੱਕ ਅਫ਼ਸਰ ਨੇ ਆਪਣੀ ਪਤਨੀ ਦੇ ਦਿਮਾਗੀ ਤੌਰ 'ਤੇ ਪਰੇਸ਼ਾਨ ਕਰਨ ਦਾ ਇਲਜ਼ਾਮ ਲਗਾਇਆ ਸੀ, ਦੋਵਾਂ ਦਾ ਵਿਆਹ 2006 ਵਿੱਚ ਹੋਇਆ ਸੀ, ਉਹ ਕੁੱਝ ਮਹੀਨੇ ਨਾਲ ਰਹੇ, ਪਰ ਵਿਆਹ ਦੀ ਸ਼ੁਰੂਆਤ ਤੋਂ ਹੀ ਉਨ੍ਹਾਂ ਦੇ ਵਿੱਚ ਮਤਭੇਦ ਹੋਣ ਲੱਗੇ, 2007 ਤੋਂ ਉਹ ਵੱਖ ਰਹਿਣ ਲੱਗੇ,ਪਤਨੀ ਨੇ ਵੱਖ-ਵੱਖ ਥਾਵਾਂ ਤੇ ਪਤੀ ਦੇ ਸਨਮਾਨ ਨੂੰ ਠੇਸ ਪਹੁੰਚਾਈ

ਪਤਨੀ ਦੇ ਇਸ ਵਤੀਰੇ ਨੂੰ ਮੁਆਫ਼ ਕਰਨਾ ਮੁਸ਼ਕਲ

ਸੁਪਰੀਮ ਅਦਾਲਤ ਨੇ ਕਿਹਾ ਜੀਵਨਸਾਥੀ ਇੱਕ ਦੂਜੇ ਦੇ  ਸਨਮਾਨ ਨੂੰ ਸਮਾਜ ਵਿੱਚ ਬਦਨਾਮ ਨਹੀਂ ਕਰ ਸਕਦੇ ਨੇ, ਅਜਿਹੇ ਵਤੀਰੇ ਨੂੰ ਮਾਫ਼ ਨਹੀਂ ਕੀਤਾ ਜਾ ਸਕਦਾ ਹੈ

Trending news