ਤਰਨਤਾਰਨ ਵਿੱਚ ਨਸ਼ੇ ਖ਼ਿਲਾਫ਼ ਪੁਲਿਸ ਦੀ ਵੱਡੀ ਕਾਰਵਾਹੀ
Advertisement
Article Detail0/zeephh/zeephh642330

ਤਰਨਤਾਰਨ ਵਿੱਚ ਨਸ਼ੇ ਖ਼ਿਲਾਫ਼ ਪੁਲਿਸ ਦੀ ਵੱਡੀ ਕਾਰਵਾਹੀ

70 ਲੱਖ ਦੀ ਜਾਇਦਾਦ ਪੁਲਿਸ ਪ੍ਰਸ਼ਾਸਨ ਨੇ ਕੀਤੀ ਜ਼ਬਤ 

ਤਰਨਤਾਰਨ ਵਿੱਚ ਨਸ਼ੇ ਖ਼ਿਲਾਫ਼ ਪੁਲਿਸ ਦੀ ਵੱਡੀ ਕਾਰਵਾਹੀ

ਤਰਨਤਾਰਨ : (DRUG) ਨਸ਼ੇ ਖ਼ਿਲਾਫ਼ ਪੰਜਾਬ ਪੁਲਿਸ ਨੇ ਹੁਣ ਵੱਡੀ ਕਾਰਵਾਹੀ ਸ਼ੁਰੂ ਕਰ ਦਿੱਤੀ ਹੈ, ਜਿੰਨਾ ਡਰੱਗ ਸਮਗਲਰਾਂ ਨੂੰ ਪੁਲਿਸ ਨੇ ਫੜਿਆ ਹੈ ਹੁਣ ਉਨਾਂ ਡਰੱਗ ਸਮਗਲਰਾਂ ਦੀ ਜਾਇਦਾਦ ਜ਼ਬਤ ਕੀਤੀਆਂ ਜਾ ਰਹੀਆਂ ਨੇ, ਸਰਹੱਦੀ ਜ਼ਿਲ੍ਹਾ ਤਰਨਤਾਰਨ ਵਿੱਚ ਵੀ ਨਸ਼ਾ ਸਮਗਲਰ ਦੀ 70 ਲੱਖ ਦੀ ਜਾਇਦਾਦ ਜ਼ਬਤ ਕੀਤੀ ਗਈ ਹੈ 

70 ਲੱਖ ਦੀ ਜਾਇਦਾਦ ਜ਼ਬਤ 

ਤਰਨਤਾਰਨ ਪੁਲਿਸ ਨੇ ਡਰੱਗ ਦੇ ਮਾਮਲੇ ਵਿੱਚ ਸਮਗਲਰ ਖ਼ਿਲਾਫ਼ ਵੱਡੀ ਕਾਰਵਾਹੀ ਕਰਦੇ ਹੋਏ 70 ਲੱਖ ਦਾ ਜਾਇਦਾਦ ਨੂੰ ਜ਼ਬਤ ਕਰ ਲਿਆ ਗਿਆ ਹੈ,ਤਰਨਤਾਰਨ ਪੁਲਿਸ ਮੁਤਾਬਿਕ ਹੁਣ ਤੱਕ  ਕੁੱਲ 33 ਨਸ਼ਾ ਤਸਕਰਾਂ ਦੀਆਂ 37 ਕਰੋੜ 1 ਲੱਖ, 16 ਹਜ਼ਾਰ 923 ਰੁ. ਦੀ ਜਾਇਦਾਦਾਂ ਜ਼ਬਤ ਕੀਤੀ ਚੁੱਕੀ ਹੈ ਅਤੇ ਇਸ ਸਬੰਧ ਵਿੱਚ ਕੇਂਦਰੀ ਗ੍ਰਹਿ ਮੰਤਰਾਲੇ ਨੂੰ ਵੀ ਜਾਣਕਾਰੀ ਦਿੱਤੀ ਗਈ ਹੈ 

ਅੰਗਰੇਜ਼ ਸਿੰਘ ਸਮਗਲਰ ਦੀ ਜਾਇਦਾਦ ਜ਼ਬਤ

ਤਰਨਤਾਰਨ ਪੁਲਿਸ ਮੁਤਾਬਿਕ ਅੰਗਰੇਜ਼ ਸਿੰਘ  ਦੀ ਜਾਇਦਾਦ ਨੂੰ ਜ਼ਬਤ ਕੀਤੀ ਗਈ ਹੈ, ਅੰਗਰੇਜ਼ ਸਿੰਘ ਖ਼ਿਲਾਫ਼ ਡਰੱਗ ਦੀਆਂ ਵੱਖ-ਵੱਖ ਧਾਰਾਵਾਂ ਅਧੀਨ ਮਾਮਲੇ ਦਰਜ ਨੇ,ਪੁਲਿਸ ਨੇ ਅੰਗਰੇਜ਼ ਸਿੰਘ ਦੀ 60 ਲੱਖ ਦੀ ਇੱਕ ਕੋਠੀ,  ਇਸ ਤੋਂ ਇਲਾਵਾ 8 ਕਨਾਲ ਜ਼ਮੀਨ, ਜਿਸ ਦੀ ਕੀਮਤ 10 ਲੱਖ ਬਣਦੀ ਹੈ ਉਸ ਨੂੰ ਜ਼ਬਤ ਕਰ ਲਿਆ ਹੈ,ਪੁਲਿਸ ਮੁਤਾਬਿਕ ਅੰਗਰੇਜ਼ ਸਿੰਘ ਨੇ ਇਹ ਪੂਰੀ ਜਾਇਦਾਦ ਗੈਰ ਕਾਨੂੰਨੀ ਤਰੀਕੇ ਨਾਲ ਬਣਾਈ ਹੈ
 
ਪਹਿਲਾਂ ਵੀ ਜਾਇਦਾਦਾਂ ਹੋਈਆਂ ਅਟੈਚ

ਕੁੱਝ ਦਿਨ  ਪਹਿਲਾਂ ਹੀ ਤਰਨਤਾਰਨ ਤੋਂ ਹੀ 4 ਨਾਮੀ ਨਸ਼ਾ ਤਸਕਰਾਂ ਦੀਆਂ ਜਾਇਦਾਦਾਂ ਨੂੰ ਜ਼ਬਤ ਕੀਤਾ ਗਈ ਸੀ ਅਤੇ ਇਹ ਸਿਲਸਿਲਾ ਲਗਾਤਾਰ ਜਾਰੀ ਹੈ,ਤਰਨਤਾਰਨ ਪੁਲਿਸ ਨੇ ਸਾਫ਼ ਕਰ ਦਿੱਤਾ ਹੈ ਡਰੱਗ ਸਮਲਿੰਗ ਦੇ ਮਾਮਲੇ ਵਿੱਚ ਕਿਸੇ ਨੂੰ ਬਖ਼ਸ਼ਿਆ ਨਹੀਂ ਜਾਵੇਗਾ,ਸਿਰਫ਼ ਇੰਨਾ ਹੀ ਨਹੀਂ ਪਿਛਲੇ ਦਿਨਾਂ ਦੌਰਾਨ ਡਰੱਗ ਸਮਗਲਰਾਂ ਦੀ ਗਿਰਫ਼ਤਾਰੀ ਤੋਂ ਬਾਅਦ ਪੁਲਿਸ ਦੇ ਹੱਥ ਕਈ ਅਹਿਮ ਸੁਰਾਗ ਲੱਗੇ ਸਨ 

ਅੰਮ੍ਰਿਤਸਰ ਤੋਂ 194 ਕਿੱਲੋ ਹੈਰੋਈਨ ਫੜੀ ਗਈ ਸੀ

ਪਿਛਲੇ ਮਹੀਨੇ ਅੰਮ੍ਰਿਤਸਰ ਤੋਂ 194 ਕਿੱਲੋ ਹੈਰੋਈਨ ਫੜੀ ਸੀ, ਇਹ ਹੈਰੋਈਨ ਗੁਜਰਾਤ ਤੋਂ ਆਈ ਸੀ,  ਪੁਲਿਸ ਨੇ ਗੁਜਰਾਤ ਨੰਬਰ ਦਾ ਉਹ ਟਰੱਕ ਵੀ ਬਰਾਮਦ ਕੀਤਾ ਸੀ ਜਿਸ ਦੇ ਜ਼ਰੀਏ ਡਰੱਗ ਅੰਮ੍ਰਿਤਸਰ ਵਿੱਚ ਆਈ ਸੀ, ਇਸ ਮਾਮਲੇ ਵਿੱਚ ਕਈ ਸਫ਼ੇਦ ਪੋਸ਼ ਲੋਕਾਂ ਦੀ ਗਿਰਫ਼ਤਾਰੀ ਵੀ ਹੋਈ ਸੀ

ਡ੍ਰੋਨ ਦੇ ਜ਼ਰੀਏ ਡਰੱਗ ਦੀ ਸਪਲਾਈ 

ਜਨਵਰੀ ਵਿੱਚ ਵੀ DGP ਪੰਜਾਬ ਦਿਨਕਰ ਗੁਪਤਾ  ਨੇ ਡਰੱਗ 'ਤੇ  ਵੱਡਾ ਖ਼ੁਲਾਸਾ ਕੀਤਾ, ਪੰਜਾਬ ਪੁਲਿਸ ਨੇ ਪਾਕਿਸਤਾਨ ਤੋਂ ਡ੍ਰੋਨ ਦੇ ਜ਼ਰੀਏ ਭਾਰਤ ਆਉਣ ਵਾਲੀ ਡਰੱਗ ਦੇ ਮਾਮਲੇ ਵਿੱਚ ਕਈ ਗਿਰਫ਼ਤਾਰੀਆਂ ਕੀਤੀਆਂ ਸਨ, ਇਸ ਮਾਮਲੇ ਵਿੱਚ ਫੌਜ ਦਾ ਇੱਕ ਜਵਾਨ ਵੀ ਸ਼ਾਮਲ ਸੀ, ਡਰੱਗ ਦੇ ਇਸ ਮਾਮਲੇ ਦੇ ਤਾਰ ਪੰਜਾਬ  ਦੇ ਨਾਲ ਹਰਿਆਣਾ ਨਾਲ ਵੀ ਜੁੜੇ ਸਨ 

Trending news