ਉਮੀਦ ਤੋਂ ਵਧ ਕੈਸ਼ ਮਿਲਣ 'ਤੇ ਚੋਰ ਨੂੰ ਪਿਆ ਦਿਲ ਦਾ ਦੌਰਾ, ਇਲਾਜ ਵਿੱਚ ਵੀ ਹੋ ਗਏ ਲੱਖਾਂ ਖ਼ਰਚ,ਇਸ ਤਰ੍ਹਾਂ ਫੜਿਆ ਗਿਆ
Advertisement

ਉਮੀਦ ਤੋਂ ਵਧ ਕੈਸ਼ ਮਿਲਣ 'ਤੇ ਚੋਰ ਨੂੰ ਪਿਆ ਦਿਲ ਦਾ ਦੌਰਾ, ਇਲਾਜ ਵਿੱਚ ਵੀ ਹੋ ਗਏ ਲੱਖਾਂ ਖ਼ਰਚ,ਇਸ ਤਰ੍ਹਾਂ ਫੜਿਆ ਗਿਆ

ਪੁਲਿਸ ਨੇ ਦੱਸਿਆ ਕੀ ਚੋਰ ਇਹ ਸੋਚ ਕੇ ਚੱਲ ਰਿਹਾ ਸੀ ਕੀ 40 ਤੋਂ 50 ਹਜ਼ਾਰ ਮਿਲਣਗੇ, ਪਰ ਲੱਖਾਂ ਰੁਪਏ ਵੇਖ ਕੇ ਉਸ ਦਾ ਬੱਲਡ ਪਰੈਸ਼ਨ ਵਧ ਗਿਆ 

ਪੁਲਿਸ ਨੇ ਦੱਸਿਆ ਕੀ ਚੋਰ ਇਹ ਸੋਚ ਕੇ ਚੱਲ ਰਿਹਾ ਸੀ ਕੀ 40 ਤੋਂ 50 ਹਜ਼ਾਰ ਮਿਲਣਗੇ, ਪਰ ਲੱਖਾਂ ਰੁਪਏ ਵੇਖ ਕੇ ਉਸ ਦਾ ਬੱਲਡ ਪਰੈਸ਼ਨ ਵਧ ਗਿਆ

ਦਿੱਲੀ : ਇੱਕ ਅਜਿਹੀ ਵਾਰਦਾਤ ਸਾਹਮਣੇ ਆਈ ਹੈ ਜਿਸ ਨੂੰ ਸੁਣ ਕੇ ਤੁਸੀਂ ਹੈਰਾਨ ਹੋ ਜਾਉਗੇ, ਸ਼ਾਤਰ ਚੋਰਾਂ 'ਤੇ ਵੀ ਤੁਹਾਨੂੰ ਤਰਸ ਆ ਜਾਵੇਗਾ, ਇੱਕ ਚੋਰ ਹਜ਼ਾਰਾਂ ਰੁਪਏ ਚੋਰੀ ਕਰਨ ਦੇ ਲਈ ਇੱਕ ਘਰ ਵਿੱਚ ਵੜਿਆ ਪਰ ਲੱਖਾਂ ਦਾ ਕੈਸ਼ ਵੇਖ ਕੇ ਹੈਰਾਨ ਰਹਿ ਗਿਆ ਅਤੇ ਉਸ ਨੂੰ ਦਿਲ ਦਾ ਦੌਰਾ ਪੈ ਗਿਆ, ਚੋਰਾਂ ਦੇ ਸਾਥੀਆਂ ਨੇ ਉਸ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਸਿਰਫ਼ ਇੰਨਾਂ ਹੀ ਨਹੀਂ ਲੱਖਾਂ ਦਾ ਬਿੱਲ ਬਣ ਗਿਆ 

ਚੋਰੀ ਦੇ ਪੈਸੇ ਨਾਲ ਭਰਿਆ ਹਸਪਤਾਲ ਦਾ ਬਿੱਲ 

ਮਾਮਲਾ ਬਿਜਨੌਰ ਦਾ ਹੈ, ਜਿੱਥੇ ਚੋਰ ਇੱਕ ਘਰ ਵਿੱਚ ਚੋਰੀ ਦੇ ਇਰਾਦੇ ਨਾਲ ਦਾਖ਼ਲ ਹੋਏ, ਪੈਸੇ ਵੇਖ ਕੇ ਚੋਰ ਡਿੱਗ ਗਿਆ, ਜਦੋਂ ਉਸ ਦੇ ਸਾਥੀ ਹਸਪਤਾਲ ਲੈਕੇ ਗਿਆ ਤਾਂ ਪਤਾ ਚੱਲਿਆ ਕੀ ਉਸ ਨੂੰ ਦਿਲ ਦਾ ਦੌਰਾ ਪਿਆ ਹੈ, ਇਸ ਤੋਂ ਬਾਅਦ ਸਾਥੀਆਂ ਨੇ ਚੋਰੀ ਕੀਤੇ ਲੱਖਾਂ ਰੁਪਏ ਨਾਲ ਉਸ ਦਾ ਇਲਾਜ ਕਰਵਾਇਆ

ਜਨ ਸੁਵਿਧਾ ਕੇਂਦਰ ਵਿੱਚ ਹੋਈ 13 ਲੱਖ ਦੀ ਚੋਰੀ 

ਤੁਹਾਨੂੰ ਦੱਸ ਦੇਈਏ ਕਿ ਚੋਰਾਂ ਨੇ ਇੱਕ ਜਨਸੁਵਿਧਾ  ਤੋਂ ਚੋਰੀ ਕੀਤੀ ਸੀ, ਇਸ ਕੇਂਦਰ ਵਿੱਚ 13 ਲੱਖ ਦੇ ਕੈਸ਼ ਦੀ ਚੋਰੀ ਹੋਈ ਸੀ, ਜਿਸ ਦੀ ਪੁਲਿਸ ਵਿੱਚ ਸ਼ਿਕਾਇਤ ਦਰਜ ਕਰਵਾਈ ਗਈ ਸੀ, ਇਸ ਦੇ ਬਾਅਦ ਪੁਲਿਸ ਜਾਂਚ ਪੜਤਾਲ ਕਰ ਚੋਰਾਂ ਨੂੰ ਲੱਭਣ ਦੀ ਕੋਸ਼ਿਸ਼ ਵਿੱਚ ਲੱਗ ਗਈ, ਪਰ ਉਨ੍ਹਾਂ ਨੂੰ ਨਹੀਂ ਪਤਾ ਚੱਲਿਆ, ਇਸ ਦੇ ਬਾਅਦ ਸ਼ੱਕ ਹੋਣ 'ਤੇ ਪੁਲਿਸ ਨੇ ਨੌਸ਼ਾਦ ਨਾਂ ਦੇ ਇੱਕ ਸ਼ਖ਼ਸ ਨੂੰ ਚੋਰੀ ਦੇ ਮਾਮਲੇ ਫੜਿਆ ਪੁੱਛ-ਗਿੱਛ ਵੀ ਸਭ ਕੁੱਝ ਪਤਾ ਲੱਗਿਆ, ਜਿਸ ਤੋਂ  ਬਾਅਦ ਪੁਲਿਸ ਨੇ 3 ਲੱਖ 70 ਹਜ਼ਾਰ ਬਰਾਮਦ ਕਰ ਲਏ ਜਦਕਿ ਬਾਕੀ ਪੈਸੇ ਇਲਾਜ ਦੌਰਾਨ ਲੱਗ ਗਏ, ਹਾਲਾਂਕਿ ਚੋਰਾਂ ਦਾ ਕਹਿਣਾ ਹੈ ਕੀ ਉਨ੍ਹਾਂ ਨੇ 13 ਲੱਖ ਨਹੀਂ 7 ਲੱਖ 35 ਹਜ਼ਾਰ ਚੋਰੀ ਕੀਤੇ ਸਨ  

 

 

 

 

 

 

Trending news