ਸਰੋਵਰ ਦੇ ਵਿੱਚ ਇੱਕ ਸ਼ਖ਼ਸ ਨੇ ਛਾਲ ਮਾਰ ਕੇ ਕੀਤੀ ਖ਼ੁਦਕੁਸੀ ਇਹ ਸੀ ਵਜ੍ਹਾ
Advertisement

ਸਰੋਵਰ ਦੇ ਵਿੱਚ ਇੱਕ ਸ਼ਖ਼ਸ ਨੇ ਛਾਲ ਮਾਰ ਕੇ ਕੀਤੀ ਖ਼ੁਦਕੁਸੀ ਇਹ ਸੀ ਵਜ੍ਹਾ

ਲਕ ਭਰ ਵਿੱਚ ਰੰਗਾਂ ਦੇ ਤਿਉਹਾਰ ਹੋਲੀ ਮਨਾਈ ਜਾ ਰਹੀ ਸੀ  ਉੱਥੇ ਹੀ ਅੰਮ੍ਰਿਤਸਰ ਤੋਂ ਅਜਿਹੀ ਖ਼ਬਰ ਆਈ ਜਿਸ ਨੇ ਹੈਰਾਨ ਕਰ ਦਿੱਤਾ

 ਸਰੋਵਰ ਦੇ ਵਿੱਚ ਇੱਕ ਸ਼ਖ਼ਸ ਨੇ ਛਾਲ ਮਾਰ ਕੇ ਕੀਤੀ ਖ਼ੁਦਕੁਸੀ ਇਹ ਸੀ ਵਜ੍ਹਾ

ਤਪਿਨ ਮਲਹੋਤਰਾ/ਅੰਮ੍ਰਿਤਸਰ:  ਮੁਲਕ ਭਰ ਵਿੱਚ ਰੰਗਾਂ ਦੇ ਤਿਉਹਾਰ ਹੋਲੀ ਮਨਾਈ ਜਾ ਰਹੀ ਸੀ  ਉੱਥੇ ਹੀ  ਅੰਮ੍ਰਿਤਸਰ ਤੋਂ ਅਜਿਹੀ ਖ਼ਬਰ ਆਈ ਜਿਸ ਨੇ ਹੈਰਾਨ ਕਰ ਦਿੱਤਾ, ਦਰਾਅਸਲ  ਦੁਰਗਿਆਣਾ ਮੰਦਿਰ ਦੇ ਸਰੋਵਰ ਵਿੱਚ ਇੱਕ ਵਿਅਕਤੀ ਵੱਲੋਂ ਖੁਦਕੁਸ਼ੀ ਕਰ ਲਈ ਗਈ, ਮ੍ਰਿਤਕ ਦੀ ਪਛਾਣ  47 ਸਾਲਾ ਸੁਨੀਲ ਮਹਿਰਾ ਵਜੋਂ ਹੋਈ ਹੈ. ਹਾਲਾਂਕਿ ਮੌਕੇ 'ਤੇ ਮੌਜੂਦ ਦੁਰਗਿਆਣਾ ਮੰਦਿਰ ਦੇ ਸਿਕਿਉਰਿਟੀ ਅਧਿਕਾਰੀ ਵੱਲੋਂ ਉਸ ਨੂੰ ਬਾਹਰ ਕੱਢਿਆ ਗਿਆ ਪਰ ਉਦੋਂ ਤੱਕ ਉਸ ਦੀ ਮੌਤ ਹੋ ਚੁੱਕੀ ਸੀ. 

ਇਸ ਮੌਕੇ ਗੱਲਬਾਤ ਕਰਦਿਆਂ ਮ੍ਰਿਤਕ ਦੇ ਭਰਾਵਾਂ ਨੇ ਦੱਸਿਆ ਕਿ ਸੁਨੀਲ ਆਰਥਿਕ ਮੰਦਹਾਲੀ ਦਾ ਸ਼ਿਕਾਰ ਹੋਣ ਕਾਰਨ ਪਰੇਸ਼ਾਨ ਸੀ. ਉਹ ਘਰੋਂ ਦੋਸਤ ਨੂੰ ਮਿਲਣ ਦੀ ਗਲ ਕਹਿ ਕੇ ਨਿਕਲਿਆ ਸੀ ਪਰ ਉਸ ਵੱਲੋਂ ਦੁਰਗਿਆਣਾ ਮੰਦਿਰ ਪਹੁੰਚ ਕੇ ਸਰੋਵਰ ਵਿੱਚ ਛਾਲ ਲੱਗਾ ਖੁਦਕੁਸ਼ੀ ਕਰ ਲਈ ਗਈ.

ਉਧਰ ਪੁਲਿਸ ਅਧਿਕਾਰੀ ਜਵਾਹਰ ਲਾਲ ਦਾ ਕਹਿਣਾ ਹੈ ਕਿ ਮ੍ਰਿਤਕ  ਸੁਨੀਲ ਮਹਿਰਾ  ਜਗਦੰਬੇ ਕਲੋਨੀ ਦਾ ਰਹਿਣ ਵਾਲਾ ਸੀ, ਉਸ ਵੱਲੋਂ ਦੁਰਗਿਆਣਾ ਮੰਦਿਰ ਦੇ ਸਰੋਵਰ ਵਿੱਚ ਛਲਾਂਗ ਲੱਗਾ ਖੁਦਕੁਸ਼ੀ ਕਰ ਲਈ ਹੈ, ਸੁਨੀਲ ਦੀ ਮ੍ਰਿਤਕ ਦੇਹ ਪਰਿਵਾਰਕ ਮੈਂਬਰਾਂ ਦੇ ਹਵਾਲੇ ਕਰ ਦਿੱਤੀ ਗਈ ਹੈ, ਮ੍ਰਿਤਕ ਪਰਿਵਾਰਿਕ ਮੈਂਬਰਾਂ ਦੇ ਬਿਆਨਾਂ ਦੇ ਅਧਾਰ 'ਤੇ ਬਣ ਦੀ ਕਾਰਵਾਹੀ ਕੀਤੀ ਜਾਵੇਗੀ

WATCH LIVE TV

Trending news