ਚੰਡੀਗੜ੍ਹ: ਪਾਲੀਵੁੱਡ ਤੋਂ ਬਾਅਦ ਬਾਲੀਵੁੱਡ ਵਿੱਚ ਆਪਣੀ ਅਦਾਕਾਰੀ ਦਾ ਜਲਵਾ ਵਿਖਾਉਣ ਵਾਲੇ ਪੰਜਾਬ ਦੇ ਗੱਭਰੂ ਦਿਲਜੀਤ ਪਾਲੀਵੁੱਡ ਵਿੱਚ ਵਾਪਸੀ ਕਰ ਰਹੇ ਹਨ ਅਤੇ ਇਸ ਵਾਰ ਬਤੌਰ Producer Debut ਕਰਨ ਜਾ ਰਹੇ ਹਨ.
ਇੰਸਟਾਗ੍ਰਾਮ 'ਤੇ ਸ਼ੇਅਰ ਕੀਤਾ ਫ਼ਿਲਮ ਦਾ ਪੋਸਟਰ
ਦਿਲਜੀਤ ਨੇ ਆਪਣੀ ਅਪਕਮਿੰਗ ਪਾਲੀਵੁੱਡ ਫਿਲਮ ਹੌਸਲਾ ਰੱਖ ਦਾ ਪੋਸਟਰ ਆਪਣੇ ਇੰਸਟਾਗ੍ਰਾਮ ਅਕਾਉਂਟ 'ਤੇ ਪੋਸਟ ਕੀਤਾ ਹੈ, ਪੋਸਟਰ ਵਿੱਚ ਦਿਲਜੀਤ ਆਪਣੀ ਪਿੱਠ 'ਤੇ ਇੱਕ ਬੱਚਾ ਕੈਰੀ ਕਰਦੇ ਵਿਖਾਈ ਦੇ ਰਹੇ ਨੇ
ਪਾਲੀਵੁੱਡ ਦੇ ਇਹ ਅਦਾਕਾਰ ਵੀ ਹੋਣਗੇ ਫ਼ਿਲਮ ਵਿੱਚ ਸ਼ਾਮਲ
ਉਨ੍ਹਾਂ ਨੇ ਇਸ ਗੱਲ ਦਾ ਖੁਲਾਸਾ ਕੀਤਾ ਕਿ ਇਸ ਫਿਲਮ ਦੇ ਵਿੱਚ ਬਿੱਗ ਬੋਸ 13 ਦੀ ਕੰਟੈਸਟ ਰਹੀ ਪੰਜਾਬੀ ਅਦਾਕਾਰਾ ਸ਼ਹਿਨਾਜ਼ ਗਿੱਲ ਵੀ ਨਜ਼ਰ ਆਉਣਗੇ ਉਨ੍ਹਾਂ ਦੇ ਨਾਲ ਸੋਨਮ ਬਾਜਵਾ ਅਤੇ ਪੰਜਾਬੀ ਅਦਾਕਾਰ ਗਿੱਪੀ ਗਰੇਵਾਲ ਦਾ ਬੇਟਾ ਛਿੰਦਾ ਗਰੇਵਾਲ ਵੀ ਇਸ ਫਿਲਮ ਦਾ ਹਿੱਸਾ ਹੋਣਗੇ।
ਬਤੋਰ ਪ੍ਰੋਡਿਊਸਰ ਦਿਲਜੀਤ ਦੀ ਪਹਿਲੀ ਫ਼ਿਲਮ
ਦਸ਼ਹਿਰੇ ਨੂੰ ਰਿਲੀਜ਼ ਹੋਣ ਵਾਲੀ ਹੌਸਲਾ ਰੱਖ ਫ਼ਿਲਮ ਦਿਲਜੀਤ ਦੁਸਾਂਝ ਦੀ ਬਤੌਰ ਪ੍ਰੋਡਿਊਸਰ ਪਹਿਲੀ ਫ਼ਿਲਮ ਹੋਵੇਗੀ, ਇਸ ਤੋਂ ਪਹਿਲਾਂ ਦਿਲਜੀਤ ਆਪਣੀ ਅਦਾਕਾਰੀ ਦੇ ਨਾਲ ਪੰਜਾਬੀ ਅਤੇ ਹਿੰਦੀ ਫ਼ਿਲਮਾਂ ਵਿੱਚ ਧੱਕ ਪਾ ਚੁੱਕੇ ਨੇ, ਹੁਣ ਵੇਖਣ ਵਾਲੀ ਗੱਲ ਹੋਵੇਗੀ ਕਿ ਬਤੌਰ ਪ੍ਰੋਡਿਊਸਰ ਉਨ੍ਹਾਂ ਦੀ ਫ਼ਿਲਮ ਕਿੰਨਾਂ ਕਮਾਲ ਕਰਦੀ ਹੈ
ਦੱਸ ਦਈਏ ਕਿ ਇਹ ਫ਼ਿਲਮ 15 ਅਕਤੂਬਰ 2021 ਨੂੰ ਦਸ਼ਹਿਰੇ ਦੇ ਮੌਕੇ ਰਿਲੀਜ਼ ਹੋਵੇਗੀ। ਫਿਲਮ ਦਾ ਨਿਰਦੇਸ਼ਨ ਅਮਰਜੀਤ ਸਿੰਘ ਨੇ ਕੀਤਾ ਹੈ ਅਤੇ ਇਸ ਫਿਲਮ ਦੇ ਵਿੱਚ ਦਿਲਜੀਤ ਦੇ ਨਾਲ ਸੋਨਮ ਬਾਜਵਾ ਵੀ ਵਿਖਾਈ ਦੇਣਗੇ ਅਤੇ ਇਸ ਫਿਲਮ ਦੇ ਪ੍ਰੋਡਿਊਸਰ ਦਿਲਜੀਤ ਆਪ ਹੋਣਗੇ
WATCH LIVE TV