ਤਮਿਲ ਫ਼ਿਲਮ ਵਿੱਚ ਡੇਬਯੂ ਕਰਨਗੇ ਹਰਭਜਨ ਸਿੰਘ,ਜਾਣੋ ਕਦੋਂ ਰਿਲੀਜ ਹੋਵੇਗੀ ਫ਼ਿਲਮ

ਹਰਭਜਨ ਸਿੰਘ ਨੇ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤਾ ਪੋਸਟਰ

ਤਮਿਲ ਫ਼ਿਲਮ ਵਿੱਚ ਡੇਬਯੂ ਕਰਨਗੇ ਹਰਭਜਨ ਸਿੰਘ,ਜਾਣੋ ਕਦੋਂ ਰਿਲੀਜ ਹੋਵੇਗੀ ਫ਼ਿਲਮ
ਹਰਭਜਨ ਸਿੰਘ ਨੇ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤਾ ਪੋਸਟਰ

ਦਿੱਲੀ : ਭਾਰਤੀ ਕ੍ਰਿਕਟਰ ਹਰਭਜਨ ਸਿੰਘ ( Harbhajan Singh)  ਸੋਸ਼ਲ ਮੀਡੀਆ 'ਤੇ ਆਪਣੀ ਐਕਟਿੰਗ ਦੇ ਜੌਹਰ ਵਿਖਾਉਂਦੇ-ਵਿਖਾਉਂਦੇ ਹੁਣ ਮਲਟੀਪਲੈਕਸ ਦੀ ਸਿਲਵਰ ਸਕ੍ਰੀਨ ਦੇ ਵੱਡੇ ਪਰਦੇ 'ਤੇ ਆਪਣਾ ਜਲਵਾ ਵਿਖਾਉਣ ਦੇ ਲਈ ਤਿਆਰ ਨੇ, ਟੀਮ ਇੰਡੀਆ ਦੇ ਲਈ ਆਪਣੀ ਗੇਂਦਬਾਜ਼ੀ ਨਾਲ  ਬਲੇਬਾਜ਼ਾਂ ਨੂੰ ਹੈਰਾਨ ਕਰਨ ਵਾਲੇ ਭੱਜੀ ਨੇ ਅਚਾਨਕ ਆਪਣੇ ਫੈਨਸ ਨੂੰ ਮੁੜ ਤੋਂ ਸਰਪਰਾਇਜ਼ ਕਰ ਦਿੱਤਾ ਹੈ ਜਦੋਂ ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਆਪਣੀ ਫ਼ਿਲਮ ਦਾ ਪੋਸਟਰ ਸ਼ੇਅਰ ਕੀਤਾ, ਹਰਭਜਨ ਤਮਿਲ ਭਾਸ਼ਾ ਦੀ ਫ਼ਿਲਮ ਫਰੈਂਡਸ਼ਿਪ ਵਿੱਚ ਕੰਮ ਕਰ ਰਹੇ ਨੇ, ਜੋ ਸ਼ਾਇਦ ਹਿੰਦੀ ਅਤੇ ਪੰਜਾਬ ਭਾਸ਼ਾ ਵਿੱਚ ਵੀ ਡਬਿੰਗ ਦੇ ਜ਼ਰੀਏ ਰਿਲੀਜ਼ ਕੀਤੀ ਜਾਵੇਗੀ, ਫਿਲਮ ਅਗਸਤ ਵਿੱਚ ਰਿਲੀਜ਼ ਕੀਤੇ ਜਾਣ ਦੀ ਸੰਭਾਵਨਾ ਹੈ

ਮਸ਼ਹੂਰ ਐਕਸ਼ਨ ਹੀਰੋ ਅਰਜੁਨ ਦੇ ਨਾਲ ਵਿਖਾਈ ਦੇਣਗੇ ਹਰਭਜਨ 

ਤਕਰੀਬਨ 4 ਸਾਲ ਤੋਂ ਟੀਮ ਇੰਡੀਆ ਤੋਂ ਬਾਹਰ ਚੱਲ ਰਹੇ ਹਰਭਜਨ ਸਿੰਘ ਆਪਣੀ ਡੈਬਯੂ ਫਿਲਮ ਦੱਖਣੀ ਭਾਰਤ ਦੇ ਮਸ਼ਹੂਰ ਐਕਸ਼ਨ ਹੀਰੋ ਅਰਜੁਨ ਦੇ ਨਾਲ ਵਿਖਾਈ ਦੇਣਗੇ, ਜੋ ਪੋਸਟਰ ਵਿੱਚ ਵੀ ਮੌਜੂਦ ਨੇ, ਫਿਲਮ ਦੀ ਡਾਇਰੈਕਸ਼ਨ
ਜਾਨ ਪਾਲ ਰਾਜ ਅਤੇ ਸ਼ਾਮ ਸੂਰਿਆ ਨੇ ਕੀਤੀ ਹੈ,ਫਿਲਮ ਵਿੱਚ ਹਰਭਜਨ ਸਿੰਘ ਕਿਹੜੀ ਭੂਮਿਕਾ ਨਿਭਾ ਰਹੇ ਨੇ ਇਸ ਬਾਰੇ ਫ਼ਿਲਹਾਲ ਕੁੱਝ ਨਹੀਂ ਪਤਾ ਹੈ ਪਰ ਉਨ੍ਹਾਂ ਵੱਲੋਂ ਸ਼ੇਅਰ ਕੀਤੇ ਗਏ ਪੋਸਟਰ ਵਿੱਚ ਜਿਸ ਤਰ੍ਹਾਂ ਉਨ੍ਹਾਂ ਨੂੰ ਅਹਿਮੀਅਤ ਦਿੱਤੀ ਗਈ ਹੈ ਉਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਫਿਲਮ ਵਿੱਚ ਉਨ੍ਹਾਂ ਰੋਲ ਅਹਿਮ ਹੋ ਸਕਦਾ ਹੈ,ਹਾਲਾਂਕਿ ਕੈਮਰੇ ਦਾ ਸਾਹਮਣਾ ਕਰਨਾ ਭੱਜੀ ਲਈ ਇਹ ਪਹਿਲਾਂ ਮੌਕਾ ਹੈ, ਇਸ ਤੋਂ ਪਹਿਲਾਂ ਉਹ ਕਈ ਵਿਗਿਆਪਨ ਕਰ ਚੁੱਕੇ ਨੇ, ਪਰ ਫ਼ਿਲਮੀ ਕੈਮਰੇ ਦੇ ਫ੍ਰੇਮ ਵਿੱਚ ਹੁਣ ਅਸੀਂ ਉਨ੍ਹਾਂ ਨੂੰ ਵੇਖਣ ਜਾ ਰਹੇ ਹਾਂ

IPL ਟੀਮ ਦੇ ਲਈ ਤਮਿਲ ਸਿੱਖਣ ਦਾ ਮਿਲਿਆ ਫਾਇਦਾ

ਮੰਨਿਆ ਜਾ ਰਿਹਾ ਹੈ ਕਿ 39 ਸਾਲ ਦੇ ਹਰਭਜਨ ਸਿੰਘ ਨੂੰ IPL ਵਿੱਚ ਚੈਨਈ ਸੁਪਰ ਕਿੰਗ (Chennai Super Kings) ਤੋਂ ਖੇਡਣ ਦਾ ਫ਼ਾਇਦਾ ਮਿਲਿਆ ਹੈ, ਇਸ ਟੀਮ ਦੇ ਜ਼ੋਰਦਾਰ ਪ੍ਰਦਰਸ਼ਨ ਕਰਨ ਦੀ ਵਜ੍ਹਾਂ ਨਾਲ ਤਮਿਲਨਾਡੂ ਦੇ ਆਲੇ-ਦੁਆਲੇ ਦੇ ਸੂਬਿਆਂ ਵਿੱਚ ਹਰਭਜਨ ਸਿੰਘ ਦੇ ਕਾਫ਼ੀ ਫੈਨਸ ਨੇ, ਟਰਬੁਨੇਟਰ ਦੇ ਨਾਂ ਨਾਲ ਮਸ਼ਹੂਰ ਭੱਜੀ ਆਪ ਤਮਿਲ ਸਿੱਖ ਚੁੱਕੇ ਨੇ,ਉਹ ਤਮਿਲ ਵਿੱਚ ਹੀ ਟਵੀਟ ਕਰਦੇ ਰਹਿੰਦੇ ਨੇ, ਆਪਣੀ ਫਿਲਮ ਦਾ ਟਵੀਟ ਵੀ ਉਨ੍ਹਾਂ ਨੇ ਤਮਿਲ ਭਾਸ਼ਾ ਵਿੱਚ ਹੀ ਕੀਤਾ ਹੈ, ਉਨ੍ਹਾਂ ਨੂੰ ਇਨ੍ਹਾਂ ਚੀਜ਼ਾ ਦਾ ਹੀ ਫਾਇਦਾ ਮਿਲਿਆ ਹੈ

ਹਰਭਜਨ ਦੀ ਪਤਨੀ ਵੀ ਅਦਾਕਾਰਾ ਹੈ 

ਹਰਭਜਨ ਸਿੰਘ ਦੀ ਪਤਨੀ ਗੀਤਾ ਬਸਰਾ (Geeta Basara) ਆਪ ਵੀ ਅਦਾਕਾਰ ਅਤੇ ਮਾਡਲ ਰਹਿ ਚੁੱਕੀ ਹੈ, ਇਸ ਦਾ ਫਾਇਦਾ ਵੀ ਹਰਭਜਨ ਸਿੰਘ ਨੂੰ ਮਿਲਿਆ ਹੈ, ਗੀਤਾ ਦੀ ਮਦਦ ਨਾਲ ਉਹ ਆਸਾਨੀ ਨਾਲ ਐਕਟਿੰਗ ਦੀ ABCD ਸਮਝਣ ਵਿੱਚ ਸਫ਼ਲ ਰਹੇ ਨੇ, ਇਸ ਤੋਂ ਇਲਾਵਾ ਕੋਵਿਡ-19 ਦੇ ਚੱਲਦਿਆਂ IPL ਸੀਜ਼ਨ ਪਹਿਲਾਂ ਹੀ ਰੱਦ ਹੋ ਚੁੱਕਿਆ ਹੈ,ਹਰਭਜਨ ਇਹ ਵੀ ਸਮਝ ਚੁੱਕੇ ਨੇ ਕਿ 40 ਸਾਲ ਦੀ ਉਮਰ ਵਿੱਚ ਕ੍ਰਿਕਟ ਦੇ ਮੈਦਾਨ ਵਿੱਚ ਉਨ੍ਹਾਂ ਦੇ ਲਈ ਜ਼ਿਆਦਾ ਸੰਭਾਵਨਾਵਾਂ ਨਹੀਂ ਨੇ, ਇਸ ਲਈ ਵੀ ਉਨ੍ਹਾਂ ਨੇ ਆਪਣੇ ਕੈਰੀਅਰ ਨੂੰ ਨਵਾਂ ਮੋੜ ਦਿੱਤਾ ਹੈ