Bollywood News: ਦੇਸੀ ਗਰਲ ਨਾਲ ਮਸ਼ਹੂਰ ਅਦਾਕਾਰਾ ਪ੍ਰਿਅੰਕਾ ਚੋਪੜਾ ਵੱਲੋਂ ਬਾਲੀਵੁੱਡ ਛੱਡਣ ਦੇ ਖੁਲਾਸਿਆਂ ਪਿੱਛੋਂ ਮਾਮਲਾ ਭਖਦਾ ਜਾ ਰਿਹਾ ਹੈ। ਹੁਣ ਇਸ ਮਾਮਲੇ ਵਿੱਚ ਅਦਾਕਾਰਾ ਕੰਗਨਾ ਰਣੌਤ ਦੀ ਵੀ ਹੋ ਚੁੱਕੀ ਹੈ, ਜਿਸ ਨਾਲ ਬਾਲੀਵੁੱਡ ਮਾਫੀਆ ਨੂੰ ਆਪਣੇ ਨਿਸ਼ਾਨੇ ਤੇ ਲੈ ਲਿਆ ਹੈ।
Trending Photos
Bollywood News:'ਦੇਸੀ ਗਰਲ' ਵੱਲੋਂ ਬਾਲੀਵੁੱਡ ਛੱਡਣ ਦੇ ਖ਼ੁਲਾਸਿਆਂ ਮਗਰੋਂ ਅਦਾਕਾਰਾ ਕੰਗਨਾ ਰਣੌਤ ਵੀ ਪ੍ਰਿਅੰਕਾ ਚੋਪੜਾ ਦੀ ਹਮਾਇਤ ਵਿੱਚ ਆ ਗਈ ਹੈ। ਅਦਾਕਾਰਾ ਕੰਗਨਾ ਰਣੌਤ ਨੇ ਆਪਣੇ ਟਵਿੱਟਰ ਹੈਂਡਲ 'ਤੇ ਲਿਖਦੇ ਹੋਏ ਕਰਨ ਜੌਹਰ ਤੇ ਬਾਲੀਵੁੱਡ ਮਾਫੀਆ ਨੂੰ ਨਿਸ਼ਾਨਾ ਬਣਾਇਆ। ਗੌਰਤਲਬ ਹੈ ਕਿ ਬਾਲੀਵੁੱਡ ਅਦਾਕਾਰਾ ਪ੍ਰਿਅੰਕਾ ਚੋਪੜਾ ਇਨ੍ਹੀਂ ਦਿਨੀਂ ਕਾਫੀ ਸੁਰਖੀਆਂ 'ਚ ਹੈ। ਹਾਲ ਹੀ ਵਿੱਚ ਇੱਕ ਇੰਟਰਵਿਊ ਦੌਰਾਨ ਅਦਾਕਾਰਾ ਨੇ ਖੁਲਾਸਾ ਕੀਤਾ ਕਿ ਉਸ ਨੇ ਆਪਣੇ ਕਰੀਅਰ ਦੇ ਸਿਖ਼ਰ 'ਤੇ ਹਾਲੀਵੁੱਡ ਦਾ ਰੁਖ਼ ਕਿਉਂ ਕੀਤਾ? ਅਭਿਨੇਤਰੀ ਨੇ ਹਾਲੀਵੁੱਡ 'ਚ ਕਦਮ ਰੱਖਣ ਬਾਰੇ ਕਿਹਾ ਕਿ ਉਹ ਫ਼ਿਲਮ ਇੰਡਸਟਰੀ ਦੀ ਸਿਆਸਤ ਤੋਂ ਤੰਗ ਆ ਗਈ ਸੀ।
ਇਸ ਦੇ ਨਾਲ ਹੀ ਪ੍ਰਿਅੰਕਾ ਚੋਪੜਾ ਨੇ ਕਿਹਾ ਸੀ, "ਮੈਂ ਇੰਡਸਟਰੀ ਵਿੱਚ ਹਾਸ਼ੀਏ 'ਤੇ ਪਹੁੰਚ ਗਈ ਸੀ, ਬਹੁਤ ਸਾਰੇ ਲੋਕ ਸਨ ਜੋ ਮੈਨੂੰ ਕਾਸਟ ਨਹੀਂ ਕਰ ਰਹੇ ਸਨ, ਇਸ ਲਈ ਮੈਨੂੰ ਉਨ੍ਹਾਂ ਤੋਂ ਕਈ ਸ਼ਿਕਾਇਤਾਂ ਸਨ। ਕਿਉਂਕਿ ਮੈਨੂੰ ਇਹ ਸਾਰੀਆਂ ਗੇਮਾਂ ਖੇਡਣਾ ਪਸੰਦ ਨਹੀਂ ਹੈ ਤੇ ਮੈਂ ਬ੍ਰੇਕ ਚਾਹੁੰਦੀ ਸੀ।"
ਹੁਣ ਅਦਾਕਾਰਾ ਕੰਗਨਾ ਰਣੌਤ ਨੇ ਪ੍ਰਿਅੰਕਾ ਚੋਪੜਾ ਦੇ ਬਾਲੀਵੁੱਡ ਛੱਡਣ ਦੇ ਇਸ ਬਿਆਨ 'ਤੇ ਪ੍ਰਤੀਕਿਰਿਆ ਦਿੱਤੀ ਹੈ। ਕੰਗਨਾ ਨੇ ਲਗਾਤਾਰ ਕਈ ਟਵੀਟ ਕੀਤੇ। ਪ੍ਰਿਅੰਕਾ ਚੋਪੜਾ ਦੇ ਬਿਆਨ ਨੂੰ ਲੈ ਕੇ ਕੰਗਨਾ ਰਣੌਤ ਨੇ ਆਪਣੇ ਟਵਿੱਟਰ ਹੈਂਡਲ 'ਤੇ ਲਿਖਿਆ, ''ਪ੍ਰਿਅੰਕਾ ਚੋਪੜਾ ਬਾਰੇ ਸਾਰਿਆਂ ਦਾ ਇਹੀ ਕਹਿਣਾ ਹੈ, ਲੋਕਾਂ ਨੇ ਉਸ ਖਿਲਾਫ਼ ਗੈਂਗ ਬਣਾ ਲਈ ਹੈ, ਉਸ ਨਾਲ ਧੱਕੇਸ਼ਾਹੀ ਕੀਤੀ ਗਈ ਅਤੇ ਫ਼ਿਲਮ ਇੰਡਸਟਰੀ ਤੋਂ ਬਾਹਰ ਕੱਢ ਦਿੱਤਾ ਗਿਆ, ਜਿਸ ਕਾਰਨ ਸੇਲਫਮੇਡ ਔਰਤ ਨੂੰ ਭਾਰਤ ਛੱਡਣਾ ਪਿਆ। ਹਰ ਕੋਈ ਜਾਣਦਾ ਹੈ ਕਿ ਕਰਨ ਜੌਹਰ ਨੇ ਉਸ ਉਪਰ ਪਾਬੰਦੀ ਲਗਾ ਦਿੱਤੀ ਸੀ।
ਇਹ ਵੀ ਪੜ੍ਹੋ : Amritpal Singh News: ਅੰਮ੍ਰਿਤਪਾਲ ਸਿੰਘ ਨੂੰ ਲੈ ਕੇ ਭਾਰਤੀ ਸਫ਼ਾਰਤਖਾਨੇ ਨੇ ਨੇਪਾਲ ਨੂੰ ਲਿਖੀ ਚਿੱਠੀ 'ਚ ਕੀਤੀ ਇਹ ਮੰਗ
ਉਸ ਨੇ ਇੱਕ ਟਵੀਟ ਵਿੱਚ ਲਿਖਿਆ- ਪ੍ਰਿਅੰਕਾ ਦਾ ਬਾਲੀਵੁੱਡ ਬਾਰੇ ਇਹ ਕਹਿਣਾ ਹੈ। ਲੋਕਾਂ ਨੇ ਉਸ ਖਿਲਾਫ਼ ਗੈਂਗਅੱਪ ਕੀਤਾ, ਇੱਕ ਸਮੇਂ ਉਸ ਨਾਲ ਗੇਮਾਂ ਖੇਡੀਆਂ, ਉਸ ਨੂੰ ਘੇਰ ਲਿਆ, ਜਿਸ ਕਾਰਨ ਉਸ ਨੂੰ ਭਾਰਤ ਵਿੱਚ ਕੰਮ ਛੱਡਣਾ ਪਿਆ। ਸਭ ਨੂੰ ਪਤਾ ਹੈ ਕਿ ਇੱਥੇ ਕਿਸ ਗੈਂਗ ਦੀ ਗੱਲ ਕੀਤੀ ਜਾ ਰਹੀ ਹੈ। ਮੀਡੀਆ ਨੇ ਉਨ੍ਹਾਂ ਦਿਨਾਂ ਵਿੱਚ ਕਰਨ ਜੌਹਰ ਅਤੇ ਪ੍ਰਿਅੰਕਾ ਚੋਪੜਾ ਦੀ ਲੜਾਈ ਦੀਆਂ ਕਈ ਵਾਰ ਖ਼ਬਰਾਂ ਪ੍ਰਕਾਸ਼ਿਤ ਕੀਤੀਆਂ ਸਨ। ਕੰਗਨਾ ਰਣੌਤ ਦੇ ਇਸ ਟਵੀਟ 'ਤੇ ਲੋਕ ਕਾਫੀ ਪ੍ਰਤੀਕਿਰਿਆ ਦੇ ਰਹੇ ਹਨ। ਕਾਬਿਲੇਗੌਰ ਹੈ ਕਿ ਕੰਗਨਾ ਤੇ ਪ੍ਰਿਅੰਕਾ 'ਫੈਸ਼ਨ' ਵਿੱਚ ਇਕੱਠੇ ਨਜ਼ਰ ਆ ਚੁੱਕੇ ਹਨ।
ਇਹ ਵੀ ਪੜ੍ਹੋ : Punjab Cabinet Meeting News: 31 ਮਾਰਚ ਨੂੰ ਹੋਵੇਗੀ ਪੰਜਾਬ ਕੈਬਨਿਟ ਦੀ ਮੀਟਿੰਗ; ਲਏ ਜਾ ਸਕਦੇ ਹਨ ਅਹਿਮ ਫੈਸਲੇ