ਕਪਿਲ ਸ਼ਰਮਾ ਤੇ ਸੁਨੀਲ ਗਰੋਵਰ ਦੀ ਮੁੜ ਹੋਈ ਦੋਸਤੀ, ਸ਼ੋਅ 'ਚ ਹੋਵੇਗੀ ਵਾਪਸੀ, ਇਸ ਅਦਾਕਾਰ ਨੇ ਕਰਵਾਇਆ ਪੈਚਅੱਪ

ਕਪਿਲ ਸ਼ਰਮਾ ਸ਼ੋਅ ਥੋੜੇ ਦਿਨ ਪਹਿਲਾਂ ਕੁੱਝ ਦਿਨਾਂ ਦੇ ਲਈ ਬੰਦ ਹੋ ਗਿਆ ਸੀ ਪਰ ਹੁਣ ਇੱਕ ਚੰਗੀ ਖ਼ਬਰ ਆਈ ਹੈ ਕਿ ਸੁਨੀਲ ਗਰੋਵਰ ਅਤੇ ਕਪਿਲ ਵਿੱਚ ਦੌਸਤੀ ਹੋ ਗਈ ਅਤੇ ਦੋਵੇ ਇੱਕ ਵਾਰ ਮੁੜ ਤੋਂ ਇਕੱਠੇ ਨਜ਼ਰ ਆਉਣਗੇ 

ਦਿੱਲੀ :  'ਦਾ ਕਪਿਲ ਸ਼ਰਮਾ ਸ਼ੋਅ' ਦੀ ਹਿੱਟ ਜੋੜੀ ਕਪਿਲ ਤੇ  ਸੁਨੀਲ ਗਰੋਵਰ ਮੁੜ ਤੋਂ ਇੱਕ ਹੀ ਸ਼ੋਅ ਵਿੱਚ  ਨਜ਼ਰ ਆਉਣਗੇ, The Kapil Sharma Show ਦੇ ਪ੍ਰੋਡੂਸਰ ਨੇ ਨਵੀਂ ਐਨਰਜੀ ਭਰਨ ਦੇ ਲਈ ਇਸ ਸ਼ੋਅ ਵਿੱਚ ਸੁਨੀਲ ਗਰੋਵਰ ਨੂੰ ਲਿਆਉਣ ਦੀ ਤਿਆਰੀ ਕਰ ਰਹੇ ਨੇ

ਸਲਮਾਨ ਖ਼ਾਨ ਨੇ ਕਰਵਾਈ ਦੋਸਤੀ 

ਕੋਈਮੋਈ.ਕਾਮ  ਮੁਤਾਬਿਕ The Kapil Shamrma Show ਨੂੰ ਅਦਾਕਾਰ ਸਲਮਾਨ ਖ਼ਾਨ ਪ੍ਰੋਡੂਸ ਕਰਦੇ ਨੇ, ਉਹ ਸੁਨੀਲ ਗਰੋਵਰ ਦੇ ਵੀ ਚੰਗੇ ਦੋਸਤ ਨੇ, ਇਸ ਲਈ ਮੰਨਿਆ ਜਾ ਰਿਹਾ ਹੈ ਕਪਿਲ ਅਤੇ ਸੁਨੀਲ ਗਰੋਵਰ ਦੀ ਮੁੜ ਤੋਂ ਦੋਸਤੀ ਸਲਮਾਨ ਖ਼ਾਨ ਨੇ ਹੀ ਕਰਵਾਈ ਹੈ, ਇਸ ਤੋਂ  ਕੁੱਝ ਦਿਨ ਪਹਿਲਾਂ ਕਪਿਲ ਸ਼ਰਮਾ ਦੇ Makeup ਆਰਟਿਸਟ ਨੇ ਸੁਨੀਲ ਗਰੋਵਰ ਦੇ ਨਾਲ ਫੇਸਬੁੱਕ 'ਤੇ ਫ਼ੋਟੋ ਸ਼ੇਅਰ ਕੀਤੀ ਸੀ, ਇਸ ਫ਼ੋਟੋ ਦੇ ਸਾਹਮਣੇ ਆਉਣ ਦੇ ਬਾਅਦ ਕਿਆਸ ਲਗਾਏ ਜਾ ਰਹੇ ਸਨ ਕੀ ਸੁਨੀਲ ਗਰੋਵਰ ਜਲਦ ਸ਼ੋਅ ਵਿੱਚ ਵਾਪਸੀ ਕਰਨਗੇ 

ਮੇਕਰਸ ਨਾਲ ਸੁਨੀਲ ਦੀ ਹੋ ਰਹੀ ਹੈ ਗੱਲਬਾਤ 

ਸ਼ੋਅ ਦੇ ਪ੍ਰੋਡੂਸਰ ਵੀ ਸੁਨੀਲ ਗਰੋਵਰ ਨਾਲ ਗੱਲਬਾਤ ਕਰ ਰਹੇ ਨੇ, ਅਜਿਹੇ ਵਿੱਚ ਉਨ੍ਹਾਂ ਦੀ ਵਾਪਸੀ ਤੈਅ ਮੰਨੀ ਜਾ ਰਹੀ ਹੈ, ਹਾਲਾਂਕਿ ਸੁਨੀਲ ਗਰੋਵਰ ਵੱਲੋਂ ਹੁਣ ਤੱਕ ਕੋਈ ਵੀ ਅਧਿਕਾਰਕ ਐਲਾਨ ਨਹੀਂ ਕੀਤਾ ਗਿਆ ਹੈ, ਪਰ ਕਪਿਲ ਅਤੇ ਸੁਨੀਲ ਗਰੋਵਰ ਨੂੰ ਨਾਲ ਵੇਖਣ ਦੇ ਲਈ ਫੈਨਸ ਕਾਫ਼ੀ ਬੇਕਰਾਰ ਨੇ