Advertisement
Photo Details/zeephh/zeephh1501191
photoDetails0hindi

ਅੰਜਲੀ ਅਰੋੜਾ ਨੇ ਲੋਕਾਂ ਨੂੰ ਦਿੱਤੀ ਕ੍ਰਿਸਮਸ ਦੀ ਵਧਾਈ, ਸਾਂਝੀ ਕੀਤੀਆਂ ਨਵੀਆਂ ਤਸਵੀਰਾਂ

ਹਾਲ ਹੀ ਵਿੱਚ ਅੰਜਲੀ ਅਰੋੜਾ ਨੇ ਸ਼ਾਹਰੁਖ ਖਾਨ ਦੀ ਆਉਣ ਵਾਲੀ ਫ਼ਿਲਮ 'ਪਠਾਨ' ਦੇ ਗੀਤ 'ਬੇਸ਼ਰਮ ਰੰਗ' 'ਤੇ ਡਾਂਸ ਕੀਤਾ ਸੀ ।

 

Anjali Arora Photos

1/7
Anjali Arora Photos

Anjali Arora Christmas Photos: ਸੋਸ਼ਲ ਮੀਡੀਆ 'ਤੇ ਸੁਰਖੀਆਂ 'ਚ ਰਹਿਣ ਵਾਲੀ ਅੰਜਲੀ ਅਰੋੜਾ 'ਤੇ ਕ੍ਰਿਸਮਸ ਦਾ ਰੰਗ ਪੂਰੀ ਤਰ੍ਹਾਂ ਚੜ੍ਹਿਆ ਹੋਇਆ ਦਿਖਾਈ ਦੇ ਰਿਹਾ ਹੈ। ਜਿੱਥੇ ਦੁਨੀਆਂ ਭਰ ਵਿੱਚ ਲੋਕ ਅੱਜ ਕ੍ਰਿਸਮਸ ਮਨਾ ਰਹੇ ਹਨ, ਉੱਥੇ ਅੰਜਲੀ ਅਰੋੜਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਨਵੀਆਂ ਤਸਵੀਰਾਂ ਪੋਸਟ ਕੀਤੀਆਂ ਹਨ।  

 

Anjali Arora Photos

2/7
Anjali Arora Photos

Anjali Arora ਦੀਆਂ Christmas ਦੀਆਂ Photos ਵਿੱਚ ਅੰਜਲੀ ਅਰੋੜਾ ਇੱਕ ਕ੍ਰਿਸਮਸ ਟ੍ਰੀ ਦੇ ਨੇੜੇ ਬੈਠ ਕੇ ਤਸਵੀਰਾਂ ਲਈ ਪੋਜ਼ ਕਰਦੀ ਹੋਈ ਨਜ਼ਰ ਆ ਰਹੀ ਹੈ। ਉਸ ਦੀਆਂ ਤਸਵੀਰਾਂ ਨੂੰ ਉਸਦੇ ਪ੍ਰਸ਼ੰਸਕਾਂ ਵੱਲੋਂ ਖ਼ੂਬ ਪਸੰਦ ਕੀਤਾ ਜਾ ਰਿਹਾ ਹੈ। 

 

Anjali Arora Photos

3/7
Anjali Arora Photos

ਦੱਸ ਦਈਏ ਕਿ ਹਾਲ ਹੀ ਵਿੱਚ ਅੰਜਲੀ ਅਰੋੜਾ ਨੇ ਸ਼ਾਹਰੁਖ ਖਾਨ ਦੀ ਆਉਣ ਵਾਲੀ ਫ਼ਿਲਮ 'ਪਠਾਨ' ਦੇ ਗੀਤ 'ਬੇਸ਼ਰਮ ਰੰਗ' 'ਤੇ ਡਾਂਸ ਕੀਤਾ ਸੀ ਅਤੇ ਉਸਦੀ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋਈ ਸੀ। 

 

Anjali Arora Photos

4/7
Anjali Arora Photos

ਦਰਅਸਲ ਅੰਜਲੀ ਅਰੋੜਾ ਨੇ ਆਪਣੇ ਇੰਸਟਾਗ੍ਰਾਮ 'ਤੇ ਪਠਾਨ ਦੇ ਗੀਤ ਬੇਸ਼ਰਮ ਰੰਗ 'ਤੇ ਡਾਂਸ ਕਰਦੇ ਹੋਏ ਦਾ ਵੀਡੀਓ ਸ਼ੇਅਰ ਕੀਤਾ ਸੀ ਅਤੇ ਇਸ ਵੀਡੀਓ 'ਚ ਉਹ ਦੀਪਿਕਾ ਪਾਦੁਕੋਣ ਦੇ ਕਦਮਾਂ 'ਤੇ ਨੱਚਦੀ ਹੋਈ ਦਿਖਾਈ ਦੇ ਰਹੀ ਸੀ। ਇਸ ਵੀਡੀਓ ਨੂੰ ਦੇਖ ਕੇ ਉਸਦੇ ਪ੍ਰਸ਼ੰਸਕ ਬਹੁਤ ਉਤਸ਼ਾਹਿਤ ਸਨ ਅਤੇ ਲਗਾਤਾਰ ਅੰਜਲੀ ਦੇ ਡਾਂਸ ਦੀ ਤਾਰੀਫ਼ ਕਰਦੇ ਹੋਏ ਨਜ਼ਰ ਆ ਰਹੇ ਹਨ।

 

Anjali Arora Photos

5/7
Anjali Arora Photos

ਅੰਜਲੀ ਅਰੋੜਾ ਆਪਣੀਆਂ ਤਸਵੀਰਾਂ ਤੇ ਵੀਡੀਓਜ਼ ਨੂੰ ਲੈ ਕੇ ਲਗਾਤਾਰ ਸੁਰਖੀਆਂ 'ਚ ਰਹਿੰਦੀ ਹੈ। 

Anjali Arora Photos

6/7
Anjali Arora Photos

'ਕੱਚਾ ਬਦਾਮ' ਵਾਲੇ ਗੀਤ 'ਤੇ ਡਾਂਸ ਕਰਕੇ ਵਾਇਰਲ ਹੋਈ ਅੰਜਲੀ ਅਰੋੜਾ ਨੂੰ ਏਕਤਾ ਕਪੂਰ ਦੀ ਵੈੱਬ ਸੀਰੀਜ਼ - 'ਲਾਕ ਅੱਪ' 'ਚ ਵੀ ਦੇਖਿਆ ਗਿਆ ਸੀ, ਜਿਸ ਨੂੰ ਕੰਗਨਾ ਰਣੌਤ ਵੱਲੋਂ ਹੋਸਟ ਕੀਤਾ ਗਿਆ ਸੀ।

Anjali Arora Photos

7/7
Anjali Arora Photos

ਇਨ੍ਹੀਂ ਦਿਨੀਂ ਅੰਜਲੀ ਅਰੋੜਾ ਸੋਸ਼ਲ ਮੀਡੀਆ 'ਤੇ ਸਨਸਨੀ ਬਣੀ ਹੋਈ ਹੈ ਅਤੇ ਉਹ ਲਗਾਤਾਰ ਆਪਣੇ ਫੈਨਜ਼ ਨਾਲ ਪੋਸਟਾਂ ਸ਼ੇਅਰ ਕਰਦੀ ਨਜ਼ਰ ਆਉਂਦੀ ਹੈ।