ਸਰਗਮ ਕੌਸ਼ਲ ਨੇ ਜਿੱਤਿਆ 'Mrs World 2022' ਦਾ ਖਿਤਾਬ, 21 ਸਾਲਾਂ ਬਾਅਦ ਭਾਰਤ ਨੂੰ ਮਿਲਿਆ ਤਾਜ
Advertisement
Article Detail0/zeephh/zeephh1491828

ਸਰਗਮ ਕੌਸ਼ਲ ਨੇ ਜਿੱਤਿਆ 'Mrs World 2022' ਦਾ ਖਿਤਾਬ, 21 ਸਾਲਾਂ ਬਾਅਦ ਭਾਰਤ ਨੂੰ ਮਿਲਿਆ ਤਾਜ

Sargam Koushal Wins Mrs World 2022 :  ਇਸ ਮੁਕਾਬਲੇ ਵਿੱਚ ਜਿੱਤ ਤੋਂ ਬਾਅਦ ਸਰਗਮ ਦਾ ਤਾਜ ਪਹਿਨਣ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਇਸ ਮੁਕਾਬਲੇ ਵਿਚ ਮਿਸਿਜ਼ ਪੋਲੀਨੇਸ਼ੀਆ ਨੂੰ ਫਸਟ ਰਨਰ ਅੱਪ ਅਤੇ ਮਿਸਿਜ਼ ਕੈਨੇਡਾ ਨੂੰ ਸੈਕਿੰਡ ਰਨਰ ਅੱਪ ਐਲਾਨਿਆ ਗਿਆ। ਸਰਗਮ ਦੀ ਜਿੱਤ ਦੀ ਜਾਣਕਾਰੀ ਮਿਸਿਜ਼ ਇੰਡੀਆ ਪੇਜੈਂਟ ਨੇ ਆਪਣੇ ਅਧਿਕਾਰਤ ਇੰਸਟਾਗ੍ਰਾਮ ਪੇਜ 'ਤੇ ਦਿੱਤੀ।

ਸਰਗਮ ਕੌਸ਼ਲ ਨੇ ਜਿੱਤਿਆ 'Mrs World 2022'  ਦਾ ਖਿਤਾਬ, 21 ਸਾਲਾਂ ਬਾਅਦ ਭਾਰਤ ਨੂੰ ਮਿਲਿਆ ਤਾਜ

Sargam Koushal Wins Mrs World 2022 News: ਮਿਸਿਜ਼ ਵਰਲਡ 2022-23 ਦਾ ਐਲਾਨ ਹੋ ਚੁੱਕਿਆ ਹੈ। ਇਸ ਵਾਰ 21 ਸਾਲ ਬਾਅਦ ਭਾਰਤ ਨੇ ਇਸ ਮੁਕਾਬਲੇ ਵਿਚ ਕਮਾਲ ਕਰ ਦਿੱਤਾ ਹੈ। ਭਾਰਤ ਦੀ ਸਰਗਮ ਕੌਸ਼ਲ ਨੇ ਅਮਰੀਕਾ ਵਿੱਚ ਆਯੋਜਿਤ ਮਿਸਿਜ਼ ਵਰਲਡ 2022-23 ਵਿੱਚ (Mrs World 2022) ਖਿਤਾਬ ਜਿੱਤ ਕੇ ਇਤਿਹਾਸ ਰਚ ਦਿੱਤਾ ਹੈ। ਉਨ੍ਹਾਂ ਦੀ ਤਾਜਪੋਸ਼ੀ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।  ਇਸ ਦੇ ਨਾਲ ਹੀ ਬਾਲੀਵੁੱਡ ਸੈਲੇਬਸ ਉਨ੍ਹਾਂ ਨੂੰ (Mrs World 2022)ਵਧਾਈਆਂ ਦੇ ਰਹੇ ਹਨ।
 
ਸਰਗਮ (Sargam Koushal) ਦੀਆਂ ਬੇਹੱਦ ਖੂਬਸੂਰਤ ਤਸਵੀਰਾਂ ਅਤੇ ਵੀਡੀਓਜ਼ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ। ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਇਸ ਵੀਡੀਓ 'ਚ ਸਰਗਮ ਕੌਸ਼ਲ ਗੁਲਾਬੀ ਰੰਗ ਦੇ ਗਾਊਨ 'ਚ ਨਜ਼ਰ ਆ ਰਹੀ ਹੈ ਅਤੇ ਮਿਸਿਜ਼ ਇੰਡੀਆ ਦਾ ਤਾਜ ਜਿੱਤਣ ਤੋਂ ਬਾਅਦ ਸਰਗਮ ਦੀਆਂ ਅੱਖਾਂ 'ਚ ਖੁਸ਼ੀ ਦੇ ਹੰਝੂ ਹਨ। ਇਸ ਦੇ ਨਾਲ ਹੀ ਹਰ ਕੋਈ ਜਾਣਨ ਦਾ ਇੱਛੁਕ ਹੈ ਕਿ  ਸਰਗਮ ਕੌਸ਼ਲ ਕੌਣ ਹੈ

ਕੌਣ ਹੈ ਸਰਗਮ ਕੌਸ਼ਲ (Sargam Koushal) 
ਦਰਅਸਲ ਸਰਗਮ ਕੌਸ਼ਲ ਜੰਮੂ ਦੀ ਰਹਿਣ ਵਾਲੀ ਹੈ ਅਤੇ ਉਸਨੇ ਮਿਸਿਜ਼ ਵਰਲਡ ਦਾ ਖਿਤਾਬ (Mrs World 2022) ਜਿੱਤ ਕੇ ਭਾਰਤ ਦਾ ਨਾਂ ਰੌਸ਼ਨ ਕੀਤਾ ਹੈ। ਇਸ ਮੁਕਾਬਲੇ ਤੋਂ ਤੋਂ ਪਹਿਲਾਂ ਸਰਗਮ ਨੇ ਮਿਸਿਜ਼ ਇੰਡੀਆ ਵਰਲਡ ਦਾ ਖਿਤਾਬ ਜਿੱਤਿਆ ਸੀ। ਰਿਪੋਰਟ ਦੇ ਮੁਤਾਬਿਕ ਸਰਗਮ ਆਂਧਰਾ ਪ੍ਰਦੇਸ਼ ਦੇ ਵਿਸ਼ਾਖਾਪਟਨਮ 'ਚ ਅਧਿਆਪਕ ਸੀ। 

ਇਹ ਵੀ ਪੜ੍ਹੋ: FIFA 2022 Final Winner: ਮੇਸੀ ਦਾ ਸੁਪਨਾ ਹੋਇਆ ਪੂਰਾ, 36 ਸਾਲ ਬਾਅਦ ਅਰਜਨਟੀਨਾ ਬਣਿਆ ਵਿਸ਼ਵ ਚੈਂਪੀਅਨ

ਖ਼ਿਤਾਬ ਜਿੱਤਣ ਤੋਂ ਬਾਅਦ ਸਰਗਮ ਕੌਸ਼ਲ ਨੇ ਵੀ ਇੱਕ ਵੀਡੀਓ ਸ਼ੇਅਰ ਕਰਦੇ ਹੋਏ ਕਿਹਾ, 'ਮੈਂ ਬਹੁਤ ਖੁਸ਼ ਹਾਂ। ਸਾਨੂੰ 21-22 ਸਾਲਾਂ ਬਾਅਦ ਤਾਜ ਵਾਪਸ ਮਿਲਿਆ ਹੈ। ਮੈਂ ਬਹੁਤ ਉਤਸ਼ਾਹਿਤ ਹਾਂ। ਲਵ ਯੂ ਇੰਡੀਆ, ਲਵ ਯੂ ਵਰਲਡ। ਇਸ ਮੁਕਾਬਲੇ ਵਿੱਚ ਦੁਨੀਆ ਭਰ ਦੇ 63 ਦੇਸ਼ਾਂ ਦੀਆਂ ਔਰਤਾਂ ਨੇ ਭਾਗ ਲਿਆ। ਲਗਭਗ 21 ਸਾਲਾਂ ਬਾਅਦ ਕਿਸੇ ਭਾਰਤੀ ਮਹਿਲਾ ਨੇ ਇਹ ਖਿਤਾਬ ਜਿੱਤਿਆ ਹੈ। ਸਰਗਮ ਕੌਸ਼ਲ ਤੋਂ ਪਹਿਲਾਂ ਡਾ: ਅਦਿਤੀ ਗੋਵਿਤਰੀਕਰ ਨੇ ਸਾਲ 2001 ਵਿੱਚ ਇਹ ਖਿਤਾਬ ਜਿੱਤਿਆ ਸੀ।  ਵਿਵੇਕ ਓਬਰਾਏ, ਅਭਿਨੇਤਰੀ ਸੋਹਾ ਅਲੀ ਖਾਨ, ਅਦਿਤੀ ਗੋਵਿਤਰੀਕਰ ਅਤੇ ਮੁਹੰਮਦ ਅਜ਼ਹਰੂਦੀਨ ਅਮਰੀਕਾ ਦੇ ਲਾਸ ਵੇਗਾਸ ਵਿੱਚ ਹੋਏ ਇਸ ਸਮਾਗਮ ਵਿੱਚ ਜਿਊਰੀ ਪੈਨਲਿਸਟ ਵਿੱਚ ਸ਼ਾਮਲ ਸਨ।

Trending news