ਸ਼ਹਿਨਾਜ਼ ਗਿੱਲ ਨੇ ਕਿਸ ਦੀ ਲਗਾਈ ਲਾਈਵ ਵੀਡੀਓ 'ਚ ਝਾੜ , ਸ਼ਹਿਨਾਜ਼ ਨੂੰ ਗੁੱਸੇ 'ਚ ਦੇਖ...
Advertisement
Article Detail0/zeephh/zeephh1106499

ਸ਼ਹਿਨਾਜ਼ ਗਿੱਲ ਨੇ ਕਿਸ ਦੀ ਲਗਾਈ ਲਾਈਵ ਵੀਡੀਓ 'ਚ ਝਾੜ , ਸ਼ਹਿਨਾਜ਼ ਨੂੰ ਗੁੱਸੇ 'ਚ ਦੇਖ...

ਸ਼ਹਿਨਾਜ਼ ਗਿੱਲ ਨੂੰ ਲੋਕਾਂ ਵਲੋਂ ਖੂਬ ਪਿਆਰ ਮਿਲ ਰਿਹਾ ਹੈ ਜਿਸ ਤੋਂ ਬਾਅਦ ਉਹ ਵੱਖ ਵੱਖ ਐੱਡ ਕਰਦੀ ਨਜ਼ਰ ਆਉਂਦੀ ਹੈ ਤੇ ਹਰ ਕੋਈ ਚਾਹੁੰਦਾ ਹੈ ਕਿ  ਸ਼ਹਿਨਾਜ਼ ਗਿੱਲ ਤੋਂ ਆਪਣੀ ਪ੍ਰੋਮੋਸ਼ਨ ਕਰਵਾਈ ਜਾਵੇ  ਤੇ ਓਥੇ ਹੀ ਕਈ ਹੋਰ ਫੈਨਜ਼ ਨੇ ਵੀ ਆਪਣੇ ਟਵੀਟ ਰਾਹੀਂ ਸ਼ਹਿਨਾਜ਼ ਤੋਂ ਜਵਾਬ ਲੈਣ ਦੀ ਕੋਸ਼ਿਸ਼ ਕਰ ਰਹੇ ਨੇ ।

photo

ਚੰਡੀਗੜ੍ਹ - ਪੰਜਾਬ ਦੀ ਸ਼ੇਰਨੀ ਵੱਖਰੇ ਹੀ ਅੰਦਾਜ਼ ਚ ਅਕਸਰ ਨਜ਼ਰ ਆਉਂਦੀ ਹੈ , ਉਹ ਆਪਣੇ ਵੀਡੀਓਜ਼ ਅਤੇ ਤਸਵੀਰਾਂ ਅਕਸਰ ਸ਼ੇਅਰ ਕਰਦੀ ਹੈ , ਤੇ ਅਕਸਰ ਫੈਨਸ ਨਾਲ ਲਾਈਵ  ਵੀਡੀਓ ਚ ਰਾਬਤਾ ਕਾਇਮ ਕਰਦੀ ਹੈ ਤੇ ਇਸੇ ਤਰ੍ਹਾਂ ਹੀ ਸ਼ਹਿਨਾਜ਼ ਗਿੱਲ ਨੇ ਟਵਿੱਟਰ ‘ਤੇ ਇੱਕ ਲਾਈਵ ਸੈਸ਼ਨ ਰੱਖਿਆ ਸੀ ।ਇਸ ਸੈਸ਼ਨ ਦੇ ਦੌਰਾਨ ਉਸ ਨੇ ਆਪਣੇ ਪ੍ਰਸ਼ੰਸਕਾਂ ਦੇ ਨਾਲ ਗੱਲਬਾਤ ਵੀ ਕੀਤੀ ।

ਇਸ ਦੌਰਾਨ ਕਈ ਫੈਨਸ ਨੇ ਉਸ ਦੇ ਨਾਲ ਗੱਲਬਾਤ ਵੀ ਕੀਤੀ ਅਤੇ ਕਈ ਟਵੀਟ ਵਾਇਰਲ ਵੀ ਹੋ ਰਹੇ ਹਨ । ਜਿਨ੍ਹਾਂ ਦਾ ਸ਼ਹਿਨਾਜ਼ ਗਿੱਲ ਨੇ ਬਹੁਤ ਹੀ ਮਜ਼ੇਦਾਰ ਜਵਾਬ ਦਿੱਤਾ ਹੈ ।ਇੱਕ ਫੈਨ ਨੇ ਲਿਖਿਆ, 20 ਰੁਪਏ ਦੀ ਪੈਪਸੀ, ਸ਼ਹਿਨਾਜ਼ ਗਿੱਲ ਬਹੁਤ ਸੈਕਸੀ। ਇਸ ਦਾ ਜਵਾਬ ਦਿੰਦੇ ਹੋਏ ਸ਼ਹਿਨਾਜ਼ ਨੇ ਲਿਖਿਆ, ਤੇਰੇ ਟਵੀਟ ਦੀ ਐਸੀ ਕੀ ਤੈਸੀ।ਹਾਲਾਂਕਿ ਸ਼ਹਿਨਾਜ਼ ਨੇ ਮਜ਼ਾਕ 'ਚ ਅਜਿਹਾ ਇਸ ਲਈ ਕਿਹਾ ਕਿਉਂਕਿ ਉਨ੍ਹਾਂ ਨੇ ਇਸ ਟਵੀਟ ਨਾਲ ਕਈ ਹੱਸਣ ਵਾਲੇ ਇਮੋਜੀ ਸ਼ੇਅਰ ਕੀਤੇ ਹਨ ।

ਸ਼ਹਿਨਾਜ਼ ਗਿੱਲ ਨੂੰ ਲੋਕਾਂ ਵਲੋਂ ਖੂਬ ਪਿਆਰ ਮਿਲ ਰਿਹਾ ਹੈ ਜਿਸ ਤੋਂ ਬਾਅਦ ਉਹ ਵੱਖ ਵੱਖ ਐੱਡ ਕਰਦੀ ਨਜ਼ਰ ਆਉਂਦੀ ਹੈ ਤੇ ਹਰ ਕੋਈ ਚਾਹੁੰਦਾ ਹੈ ਕਿ  ਸ਼ਹਿਨਾਜ਼ ਗਿੱਲ ਤੋਂ ਆਪਣੀ ਪ੍ਰੋਮੋਸ਼ਨ ਕਰਵਾਈ ਜਾਵੇ  ਤੇ ਓਥੇ ਹੀ ਕਈ ਹੋਰ ਫੈਨਜ਼ ਨੇ ਵੀ ਆਪਣੇ ਟਵੀਟ ਰਾਹੀਂ ਸ਼ਹਿਨਾਜ਼ ਤੋਂ ਜਵਾਬ ਲੈਣ ਦੀ ਕੋਸ਼ਿਸ਼ ਕਰ ਰਹੇ ਨੇ । ਇਸ ਤੋਂ ਬਾਅਦ ਇੱਕ ਫੈਨ ਨੇ ਇੱਕ ਟਵੀਟ ਵਿੱਚ ਸ਼ਹਿਨਾਜ਼ ਨੂੰ ਕਿਹਾ ਕਿ ਉਹ ਠੀਕ ਨਹੀਂ ਮਹਿਸੂਸ ਕਰ ਰਹੀ ਹੈ ਅਤੇ ਗਲੇ ਮਿਲਣਾ ਚਾਹੁੰਦਾ ਹੈ।ਇਸ 'ਤੇ ਸ਼ਹਿਨਾਜ਼ ਨੇ ਮਜ਼ਾਕੀਆ ਅੰਦਾਜ਼ 'ਚ ਕਿਹਾ, ਛੇ ਫੁੱਟ ਦੀ ਦੂਰੀ ਰੱਖੋ, ਤੁਹਾਨੂੰ ਵੈਲੇਨਟਾਈਨ ਦੀ ਨਹੀਂ, ਕੁਆਰੰਟੀਨ ਦੀ ਜ਼ਰੂਰਤ ਹੈ।

ਸ਼ਹਿਨਾਜ਼ ਗਿੱਲ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਬਿੱਗ ਬੌਸ ਤੋਂ ਬਾਅਦ ਚਰਚਾ ‘ਚ ਆਈ ਸੀ ।ਬਿੱਗ ਬੌਸ ‘ਚ ਹੀ ਸਿਧਾਰਥ ਸ਼ੁਕਲਾ ਦੇ ਨਾਲ ਉਸ ਦੀ ਜੋੜੀ ਨੂੰ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਸੀ ।ਇਸ ਤੋਂ ਇਲਾਵਾ ਪੰਜਾਬੀ ਇੰਡਸਟਰੀ ‘ਚ ਬਤੌਰ ਮਾਡਲ ਉਸ ਨੇ ਕਈ ਗੀਤਾਂ ‘ਚ ਕੰਮ ਕੀਤਾ ਹੈ । ਕੁਝ ਸਮਾਂ ਪਹਿਲਾਂ ਹੀ ਸ਼ਹਿਨਾਜ਼ ਗਿੱਲ ਦੀ ਦਿਲਜੀਤ ਦੋਸਾਂਝ ਦੇ ਨਾਲ ਫ਼ਿਲਮ ‘ਹੌਸਲਾ ਰੱਖ’ ‘ਚ ਨਜ਼ਰ ਆਈ ਸੀ । ਤੇ ਹੁਣ ਆਉਣ ਵਾਲੇ ਸਮੇਂ ਸ਼ਹਿਨਾਜ਼ ਜਲਦ ਵੱਖ ਵੱਖ ਪ੍ਰੋਜੈਕਟਸ ਕਰਦੀ ਨਜ਼ਰ ਆਵੇਗੀ 

Trending news