ਗੁਰਦਾਸ ਮਾਨ ਦੇ ਪੁੱਤਰ ਗੁਰਿਕ ਮਾਨ ਦਾ ਸਾਬਕਾ ਫੇਮਿਨਾ ਮਿਸ ਇੰਡੀਆ ਸਿਮਰਨ ਕੌਰ ਨਾਲ ਹੋਇਆ ਵਿਆਹ
Advertisement
Article Detail0/zeephh/zeephh633463

ਗੁਰਦਾਸ ਮਾਨ ਦੇ ਪੁੱਤਰ ਗੁਰਿਕ ਮਾਨ ਦਾ ਸਾਬਕਾ ਫੇਮਿਨਾ ਮਿਸ ਇੰਡੀਆ ਸਿਮਰਨ ਕੌਰ ਨਾਲ ਹੋਇਆ ਵਿਆਹ

ਪਟਿਆਲਾ ਵਿੱਚ ਗੁਰਿਕ ਮਾਨ ਦੇ ਵਿਆਹ ਵਿੱਚ ਸਿਆਸੀ ਆਗੂ ਅਤੇ ਬਾਲੀਵੁੱਡ ਅਤੇ ਪੋਲੀਵੁੱਡ ਦੇ ਅਦਾਕਾਰ ਵੀ ਪਹੁੰਚੇ

ਗੁਰਦਾਸ ਮਾਨ ਦੇ ਪੁੱਤਰ ਦਾ ਵਿਆਹ

ਪਟਿਆਲਾ : ਮਕਬੂਲ ਕਲਾਕਾਰ ਗੁਰਦਾਸ ਮਾਨ ਦੇ ਪੁੱਤਰ ਗੁਰਿਕ  ਮਾਨ ਦੇ ਵਿਆਹ ਦੀਆਂ ਰੌਣਕਾਂ ਪਟਿਆਲਾ ਦੇ ਹੋਟਲ ’ਚ ਦੇਖਣ ਨੂੰ ਮਿਲੀਆਂ, ਗੁਰਿਕ ਮਾਨ ਦਾ ਵਿਆਹ ਸਾਬਕਾ ਫੇਮਿਨਾ ਮਿਸ ਇੰਡੀਆ ਸਿਮਰਨ ਕੌਰ ਨਾਲ ਹੋਇਆ ਹੈ, ਵਿਆਹ ਸਿੱਖ ਰੀਤੀ ਰਿਵਾਜਾ ਨਾਲ ਕੀਤਾ ਗਿਆ, ਮਾਲ ਰੋਡ 'ਤੇ ਸਥਿਤ ਗੁਰਦੁਆਰਾ ਸਿੰਘ ਸਭਾ ’ਚ ਅਨੰਦ ਕਾਰਜ ਦੀ ਰਸਮ ਪੂਰੀ ਕੀਤੀ ਗਈ, ਇਸ ਮੌਕੇ ਪੰਜਾਬੀ ਅਤੇ ਹਿੰਦੀ ਫਿਲਮ ਦੇ ਕਈ ਅਦਾਕਾਰ ਨੇ ਸ਼ਿਰਕਤ ਕੀਤੀ 

ਵਿਆਹ ਵਿੱਚ ਸਿਆਸੀ ਆਗੂ ਵੀ ਪਹੁੰਚੇ 

ਗੁਰਦਾਸ ਮਾਨ ਦੇ ਪੁੱਤਰ ਗੁਰਿਕ  ਮਾਨ ਦੇ ਵਿਆਹ ’ਚ ਸਿਆਸੀ ਆਗੂ  ਵੀ ਪਹੁੰਚੇ ਸਨ, ਜਿਨ੍ਹਾਂ ਵਿੱਚ ਗੁਰਦਾਸ ਮਾਨ ਦੇ ਸਭ ਤੋਂ ਕਰੀਬੀ ਦੋਸਤ ਅਤੇ ਕਾਂਗਰਸ ਦੇ ਵਿਧਾਇਕ ਰਾਜਾ ਵੜਿੰਗ ਸਨ  ..... ਗੁਰਿਕ  ਮਾਨ ਪਿਛਲੇ ਲੰਮੇ ਸਮੇਂ ਤੋਂ ਮੁੰਬਈ ‘ਚ ਰਹਿ ਰਿਹਾ ਹੈ,,,  ਗੁਰਿਕ ਮਾਨ ਨੇ  ਗੁਰਦਾਸ ਮਾਨ ਵਲੋਂ ਗਾਏ ਗੀਤ ਦੀ ਡਾਇਰੈਕਸ਼ਨ ਵੀ ਕੀਤੀ ਸੀ,ਜਦਕਿ ਉਨ੍ਹਾਂ ਦੀ ਪਤਨੀ  ਸਿਮਰਨ ਕੌਰ ਨੇ ਫ਼ੈਮਿਨਾ ਮਿਸ ਇੰਡੀਆ, ਮਿਸ ਯੂਨੀਵਰਸ ਸਮੇਤ ਕਈ ਖਿਤਾਬ ਆਪਣੇ ਨਾਂ ਕੀਤੇ ਸਨ, ਸਿਮਰਨ ਕੌਰ ਨੇ ਪੰਜਾਬੀ ਫ਼ਿਲਮਾਂ ਵਿੱਚ ਵੀ ਕੰਮ ਕੀਤਾ ਹੈ,ਸਿਮਰਨ ਨੇ ਪੰਜਾਬੀ ਫਿਲਮ 'ਬੈਸਟ ਆਫ਼ ਲੱਕ’ ਅਤੇ ‘ਮੁੰਡਿਆਂ ਤੋਂ ਬਚਕੇ ਰਹੀ’ ਵਿੱਚ ਆਪਣੀ ਅਦਾਕਾਰੀ ਦੇ ਜ਼ੋਹਰ ਵਿਖਾਏ ਸਨ

Trending news