ਕੋਰੋਨਾ ਤੋਂ ਬਚਣ ਲਈ ਪੰਜਾਬ ਦੀ ਰਾਹ 'ਤੇ ਤੁਰਿਆ ਚੰਡੀਗਡ਼੍ਹ, ਲੋਕਡਾਊਨ ਦਾ ਐਲਾਨ ਕਰ ਕਰਫ਼ਿਊ ਸਮੇਂ 'ਚ ਵੀ ਕੀਤਾ ਗਿਆ ਬਦਲਾਅ

ਪੰਜਾਬ ਦੀ ਤਰਜ਼ ਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਵੀ ਪੀ ਬਦਨੌਰ ਵੱਲੋਂ ਵੀ ਤਾਲਾਬੰਦੀ ਦਾ ਐਲਾਨ ਕੀਤਾ ਗਿਆ ਹੈ  

ਕੋਰੋਨਾ ਤੋਂ ਬਚਣ ਲਈ ਪੰਜਾਬ ਦੀ ਰਾਹ 'ਤੇ ਤੁਰਿਆ ਚੰਡੀਗਡ਼੍ਹ, ਲੋਕਡਾਊਨ ਦਾ ਐਲਾਨ ਕਰ ਕਰਫ਼ਿਊ ਸਮੇਂ 'ਚ ਵੀ ਕੀਤਾ ਗਿਆ ਬਦਲਾਅ
ਪੰਜਾਬ ਦੀ ਤਰਜ਼ ਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਵੀ ਪੀ ਬਦਨੌਰ ਵੱਲੋਂ ਤਾਲਾਬੰਦੀ ਦਾ ਐਲਾਨ ਕੀਤਾ ਗਿਆ ਹੈ

ਬਜ਼ਮ ਵਰਮਾ/ਚੰਡੀਗੜ੍ਹ : ਟ੍ਰਾਈਸਿਟੀ ਦੇ ਵਿੱਚ ਲਗਾਤਾਰ ਕੋਰੋਨਾ ਵਾਇਰਸ ਦੇ ਮਾਮਲੇ ਵਧਦੇ ਜਾ ਰਹੇ ਨੇ ਜਿਸ ਨੂੰ ਵੇਖਦੇ ਹੋਏ ਪੰਜਾਬ ਸਰਕਾਰ ਦੇ ਵੱਲੋਂ ਮੁਹਾਲੀ ਦੇ ਵਿਚ ਪਹਿਲਾਂ ਹੀ ਰਾਮ ਨੌਮੀ ਦੇ ਮੌਕੇ ਤੇ ਮੁਕੰਮਲ ਲਾਕਡਾਊਨ ਲਗਾਉਣ ਦਾ ਐਲਾਨ ਕੀਤਾ ਗਿਆ ਸੀ ਹੁਣ ਪੰਜਾਬ ਦੀ ਤਰਜ਼ ਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਵੀ ਪੀ ਬਦਨੌਰ ਵੱਲੋਂ ਵੀ ਰਾਮ ਨੌਮੀ ਮੌਕੇ ਤਾਲਾਬੰਦੀ ਦਾ ਐਲਾਨ ਕੀਤਾ ਗਿਆ ਹੈ  

ਇਹ ਫੈਸਲਾ ਚੰਡੀਗੜ੍ਹ ਦੇ ਪ੍ਰਸ਼ਾਸਕ ਵੀਪੀ ਸਿੰਘ ਬਦਨੌਰ ਦੀ ਅਗਵਾਈ ਹੇਠ ਗਵਰਨਰ ਹਾਊਸ ਵਿਚ ਹੋਈ ਮੀਟਿੰਗ ਦੇ ਵਿੱਚ ਲਿਆ ਗਿਆ  ਇਸ ਦੇ ਨਾਲ ਹੀ ਪ੍ਰਸ਼ਾਸਨ ਨੇ ਨੈਗੋਸ਼ਿਏਬਲ ਇੰਸਟਰੂਮੈਂਟ ਦੇ ਤਹਿਤ ਬੁੱਧਵਾਰ ਨੂੰ ਸਾਰੇ ਸਰਕਾਰੀ ਦਫਤਰਾਂ ਦੇ ਵਿੱਚ ਛੁੱਟੀ ਦਾ ਐਲਾਨ ਕੀਤਾ ਹੈ  

ਪੰਚਕੂਲਾ ਨੇ ਕੀਤਾ ਇਨਕਾਰ

 ਯੂ ਟੀ ਪ੍ਰਸ਼ਾਸਨ ਟਰਾਈਸਿਟੀ ਪੰਚਕੂਲਾ ਮੁਹਾਲੀ ਅਤੇ ਚੰਡੀਗੜ੍ਹ ਦੇ ਵਿੱਚ ਇਕੱਠਾ ਲੋਕਡਾਊਨ ਲਗਵਾਉਣਾ ਚਾਹੁੰਦਾ ਸੀ ਪਰ ਪੰਚਕੂਲਾ ਹਰਿਆਣਾ ਦੀ ਸੀਮਾ ਵਿਚਕਾਰ ਆਉਂਦਾ ਹੈ ਤੇ ਹਰਿਆਣਾ ਸਰਕਾਰ  ਨੇ ਉੱਥੇ ਲੋਕਡਾਊਨ ਲਗਾਉਣ ਦੇ ਲਈ ਮਨ੍ਹਾ ਕਰ ਦਿੱਤਾ  ਪਰ ਪੰਜਾਬ ਸਰਕਾਰ ਦੇ ਵੱਲੋਂ ਮੁਹਾਲੀ ਦੇ ਵਿੱਚ ਪਹਿਲਾਂ ਹੀ ਰਾਮ ਨੂੰ ਵੀ ਮੌਕੇ ਪੁੰਨ ਤੌਰ ਤੇ ਲਾਕਡਾਊਨ ਲਗਾਨ ਦਾ ਅੈਲਾਨ ਕੀਤਾ ਜਾ ਚੁੱਕਿਆ ਸੀ ਤੇ ਅੱਜ ਚੰਡੀਗਡ਼੍ਹ ਨੇ ਵੀ  ਮੁਕੰਮਲ ਲਾਕਡਾਊਨ ਦਾ ਅੈਲਾਨ ਕੀਤਾ  

ਲਗਾਈਆਂ ਗਈਆਂ ਨਵੀਆਂ ਪਾਬੰਦੀਆਂ
 ਸ਼ਹਿਰ ਦੇ ਵਿਚ ਇਸ ਹਫਤੇ ਵੀ ਵੀਕੈਂਡ ਤੇ ਮੁਕੰਮਲ ਤਾਲਾਬੰਦੀ ਰਹੇਗੀ ਸ਼ੁੱਕਰਵਾਰ ਰਾਤੀਂ ਅੱਠ ਵਜੇ ਤੋਂ ਸੋਮਵਾਰ ਸਵੇਰੇ ਪੰਜ ਵਜੇ ਤੱਕ  ਲਾਕਡਾਊਨ ਜਾਰੀ ਰਹੇਗਾ ਚੰਡੀਗਡ਼੍ਹ ਦੇ ਵਿਚਕਾਰ ਪੰਜਾਬ ਦੀ ਤਰਜ਼ ਤੇ ਨਾਈਟ ਕਰਫਿਊ ਦੇ ਸਮੇਂ ਦੇ ਵਿਚ ਵੀ ਵਾਧਾ ਕੀਤਾ ਗਿਆ ਹੈ ਹੁਣ ਰੋਜ਼ਾਨਾ ਰਾਤੀਂ 8 ਵਜੇ ਤੋਂ ਸਵੇਰੇ 5 ਵਜੇ ਤੱਕ ਨਾਈਟ ਕਰਫਿਊ ਲਗਾਇਆ ਜਾਵੇਗਾ ਪਹਿਲਾਂ ਇਹ ਸਮਾਂ ਰਾਤੀਂ 10 ਵਜੇ ਤੋਂ ਸਵੇਰੇ 5 ਵਜੇ ਤੱਕ ਦਾ ਹੁੰਦਾ ਸੀ  

ਚੰਡੀਗੜ੍ਹ ਦੇ ਵਿੱਚ ਵੀ ਇੱਕ ਹਫ਼ਤੇ ਦੇ ਲੋਕਡਾਊਨ ਉਤੇ ਵਿਚਾਰ ਕੀਤਾ ਜਾ ਰਿਹਾ ਹੈ ਇਸ ਬਾਰੇ ਫੈਸਲਾ ਤੇਈ ਅਪ੍ਰੈਲ ਨੂੰ ਹੋਣ ਵਾਲੀ ਵਾਰ ਰੂਮ ਬੈਠਕ ਦੇ ਵਿਚ ਕੋਵਿਡ ਮਰੀਜ਼ਾਂ ਦੀ ਗਿਣਤੀ ਨੂੰ ਵੇਖਦੇ ਹੋਏ ਲਿਆ ਜਾਵੇਗਾ

WATCH LIVE TV