CM ਕੈਪਟਨ ਨੇ ਸਿੱਧੂ ਨੂੰ ਲੰਚ 'ਤੇ ਸੱਦਿਆ ! ਇਹ ਵੱਡੀ ਜ਼ਿੰਮੇਵਾਰੀ ਸੌਂਪਣ ਦੀਆਂ ਤਿਆਰੀਆਂ
Advertisement

CM ਕੈਪਟਨ ਨੇ ਸਿੱਧੂ ਨੂੰ ਲੰਚ 'ਤੇ ਸੱਦਿਆ ! ਇਹ ਵੱਡੀ ਜ਼ਿੰਮੇਵਾਰੀ ਸੌਂਪਣ ਦੀਆਂ ਤਿਆਰੀਆਂ

ਨਵਜੋਤ ਸਿੰਘ ਸਿੱਧੂ ਦੇ ਨਾਲ ਪਿਛਲੀ ਵਾਰ ਮੁੱਖ ਮੰਤਰੀ  ਕੈਪਟਨ ਨੇ 25 ਨਵੰਬਰ ਨੂੰ ਲੰਚ 'ਤੇ ਮੀਟਿੰਗ ਕੀਤੀ ਸੀ, ਉਸ ਤੋਂ ਬਾਅਦ ਹਰੀਸ਼ ਰਾਵਤ ਨੇ ਮੁੱਖ ਮੰਤਰੀ ਨਾਲ 9 ਮਾਰਚ ਅਤੇ ਸਿੱਧੂ ਨਾਲ 10 ਮਾਰਚ ਨੂੰ ਮੀਟਿੰਗ ਕੀਤੀ ਸੀ 

 ਨਵਜੋਤ ਸਿੰਘ ਸਿੱਧੂ ਦੇ ਨਾਲ ਪਿਛਲੀ ਵਾਰ ਮੁੱਖ ਮੰਤਰੀ  ਕੈਪਟਨ ਨੇ 25 ਨਵੰਬਰ ਨੂੰ ਲੰਚ 'ਤੇ ਮੀਟਿੰਗ ਕੀਤੀ ਸੀ

ਨਿਤਿਕਾ ਮਹੇਸ਼ਵਰੀ/ਚੰਡੀਗੜ੍ਹ : 2022 ਵਿਧਾਨਸਭਾ ਚੋਣਾਂ ਤੋਂ ਪਹਿਲਾਂ ਨਵਜੋਤ ਸਿੰਘ ਸਿੱਧੂ ਦੀ ਹੁਣ ਮੁੜ ਤੋਂ ਪੂਰੀ ਤਰ੍ਹਾਂ ਨਾਲ ਪੰਜਾਬ ਦੀ ਸਿਆਸਤ ਵਿੱਚ ਵਾਪਸੀ ਹੁੰਦੀ ਵਿਖਾਈ ਦੇ ਰਹੀ ਹੈ, ਲਗਾਤਾਰ ਹਾਈਕਮਾਨ ਨਾਲ ਮੀਟਿੰਗਾਂ ਦੇ ਦੌਰ ਤੋਂ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਹੁਣ ਨਵਜੋਤ ਸਿੰਘ ਸਿੱਧੂ ਨੂੰ ਲੰਚ 'ਤੇ ਸੱਦਿਆ ਹੈ, 17 ਮਾਰਚ ਨੂੰ ਸਿੱਧੂ ਕੈਪਟਨ ਅਮਰਿੰਦਰ ਸਿੰਘ ਦੇ ਸਿਸਵਾਂ ਵਾਲੇ ਘਰ ਵਿੱਚ ਮੁਲਾਕਾਤ ਕਰਨਗੇ, 9 ਮਾਰਚ ਨੂੰ ਪੰਜਾਬ ਕਾਂਗਰਸ ਦੇ ਪ੍ਰਭਾਰੀ ਹਰੀਸ਼ ਰਾਵਤ ਕੈਪਟਨ ਅਮਰਿੰਦਰ ਸਿੰਘ ਨੂੰ ਡਿਨਰ 'ਤੇ ਮਿਲੇ ਸਨ ਅਤੇ ਹਾਈਕਮਾਨ ਦੀ ਸਿੱਧੂ ਨੂੰ ਸੌਂਪੀ ਜਾਣ ਵਾਲੀ ਜ਼ਿੰਮੇਵਾਰੀ ਬਾਰੇ ਜਾਣਕਾਰੀ ਦਿੱਤੀ ਸੀ ਉਸ ਤੋਂ ਅਗਲੇ ਦਿਨ 10 ਮਾਰਚ ਨੂੰ ਰਾਵਤ ਨੇ ਸਿੱਧੂ ਨਾਲ ਮੁਲਾਕਾਤ  ਤੋਂ ਬਾਅਦ ਗੇਂਦ ਕੈਪਟਨ ਅਮਰਿੰਦਰ ਸਿੰਘ ਦੇ ਪਾਲੇ ਵਿੱਚ ਸੁੱਟ ਦਿੱਤੀ ਸੀ    

ਸਿੱਧੂ ਨਾਲ ਮੁਲਾਕਾਤ ਤੋਂ ਬਾਅਦ ਰਾਵਤ ਦਾ ਵੱਡਾ ਬਿਆਨ 

ਹਰੀਸ਼ ਰਾਵਤ ਨੇ 10 ਮਾਰਚ ਨੂੰ ਜਦੋਂ ਸਿੱਧੂ ਨਾਲ ਬ੍ਰੇਕ ਫਾਸਟ 'ਤੇ ਮੀਟਿੰਗ ਕੀਤੀ ਸੀ ਤਾਂ ਸਾਫ਼ ਕਹਿ ਦਿੱਤਾ ਸੀ ਕਿ ਉਨ੍ਹਾਂ ਨੇ ਹਾਈ ਕਮਾਨ ਦੀ ਸਿੱਧੂ ਨੂੰ ਲੈਕੇ ਸੋਚ ਬਾਰੇ  ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਜਾਣਕਾਰੀ ਦਿੱਤੀ ਹੈ ਪਰ ਅੰਤਿਮ ਫ਼ੈਸਲਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਹੀ ਕਰਨਾ ਹੈ, ਯਾਨੀ ਉਹ ਸਮਾਂ ਹੁਣ ਆ ਗਿਆ ਹੈ ਕਿ ਕੈਪਟਨ ਅਮਰਿੰਦਰ ਸਿੰਘ ਸਿੱਧੂ ਦੇ ਸਿਆਸੀ ਭਵਿੱਖ ਨੂੰ ਲੈਕੇ ਲੰਚ 'ਤੇ ਹੋਣ ਵਾਲੀ ਮੀਟਿੰਗ ਤੋਂ ਬਾਅਦ ਫ਼ੈਸਲਾ ਲੈ ਸਕਦੇ ਨੇ, ਚਰਚਾਵਾਂ ਨੇ ਕੀ ਕੈਪਟਨ ਸਿੱਧੂ ਨੂੰ ਉਨ੍ਹਾਂ ਦੇ ਮਨਪਸੰਦ ਦਾ ਮੰਤਰਾਲੇ ਜਿਵੇਂ ਮੁੜ ਤੋਂ ਸਥਾਨਕ ਸਰਕਾਰਾ ਬਾਰੇ  ਮੰਤਰਾਲੇ ਕੈਪਟਨ ਆਫ਼ਰ ਕਰ ਸਕਦੇ ਨੇ, ਇਸ ਤੋਂ ਇਲਾਵਾ ਡਿਪਟੀ ਸੀਐੱਮ ਬਣਾਉਣ ਦੀਆਂ ਵੀ ਚਰਚਾਵਾਂ ਨੇ, ਜਾਂ ਫਿਰ ਸੂਬਾ ਕਾਂਗਰਸ ਪ੍ਰਧਾਨ ਬਾਰੇ ਵੀ ਗੱਲਬਾਤ ਚੱਲ ਰਹੀ ਹੈ, ਪਰ ਸਥਾਨਕ ਚੋਣਾਂ ਵਿੱਚ ਜ਼ਬਰਦਸਤ ਜਿੱਤ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਦਾ ਸਿੱਧੂ ਨਾਲ ਸਿਆਸੀ ਤੋਲਮੋਲ ਕਰਨ ਵਿੱਚ ਹੱਥ ਉੱਤੇ ਹੈ, ਜੇਕਰ ਸਿੱਧੂ ਡਿਪਟੀ ਸੀਐੱਮ ਅਤੇ ਸੂਬਾ ਕਾਂਗਰਸ ਪ੍ਰਧਾਨ ਦੀ ਕੁਰਸੀ 'ਤੇ ਅੜ ਦੇ ਨੇ ਤਾਂ ਲੰਚ ਦਾ ਸਵਾਦ ਖ਼ਰਾਬ ਹੋ ਸਕਦਾ ਹੈ, ਕਿਉਂਕਿ ਇਹ ਦੋਵੇਂ ਅਹੁਦੇ  ਕੈਪਟਨ ਅਮਰਿੰਦਰ ਸਿੰਘ ਦੇ ਕਾਂਗਰਸ ਵਿੱਚ ਦਬਦਬੇ ਨੂੰ ਚੁਣੌਤੀ ਦੇਣ ਵਾਲੇ ਨੇ

ਚੋਣਾਂ ਤੋਂ ਠੀਕ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਕਦੇ ਵੀ ਨਹੀਂ ਚਾਉਣਗੇ ਕੀ ਉਹ ਸਖ਼ਸ ਸੂਬਾ ਪ੍ਰਧਾਨ ਬਣੇ ਜੋ ਉਨ੍ਹਾਂ ਦੇ ਨਜ਼ਦੀਕੀ ਨਾ ਹੋਵੇ, ਕਿਉਂਕਿ ਟਿਕਟ ਵੰਡ ਤੋਂ ਪ੍ਰਚਾਰ ਤੱਕ ਅਹਿਮ ਜ਼ਿੰਮੇਵਾਰੀ ਸੂਬਾ ਪ੍ਰਧਾਨ ਦੀ ਹੁੰਦੀ ਹੈ, ਜੇਕਰ ਸਿੱਧੂ ਨੂੰ ਸੂਬਾ ਪ੍ਰਧਾਨ ਦੀ ਜ਼ਿੰਮੇਵਾਰੀ ਸੌਂਪੀ ਜਾਂਦੀ ਹੈ ਤਾਂ ਕੈਪਟਨ ਅਮਰਿੰਦਰ ਸਿੰਘ ਲਈ ਮੁਸ਼ਕਿਲਾਂ ਖੜੀ ਹੋ ਸਕਦੀਆਂ ਨੇ, ਵਿਧਾਇਕਾਂ ਵਿੱਚ ਗੱਲਤ ਸੁਨੇਹਾ ਜਾ ਸਕਦਾ ਹੈ, ਇਸ ਤੋਂ ਇਲਾਵਾ ਡਿਪਟੀ ਸੀਐੱਮ ਦਾ ਅਹੁਦਾ ਵੀ ਕੈਪਟਨ ਅਮਰਿੰਦਰ ਸਿੰਘ ਦੀ ਪਾਰਟੀ ਵਿੱਚ ਮਜ਼ਬੂਤੀ ਨੂੰ ਚੁਣੌਤੀ ਹੋਵੇਗੀ, ਇਸ ਨਾਲ ਵੀ   ਸੁਨੇਹਾ ਜਾ ਸਕਦਾ ਹੈ ਕਿ ਹਾਈਕਮਾਨ ਸਿੱਧੂ ਨੂੰ ਭਵਿੱਖ ਦੇ ਆਗੂ ਦੇ ਤੌਰ 'ਤੇ ਵੱਡੀ ਜ਼ਿੰਮੇਵਾਰੀ ਦੇਣਾ ਚਾਉਂਦੀ ਹੈ, ਜਿਸ ਦਾ ਅਸਰ 2022 ਵਿੱਚ ਜਦੋਂ ਪਾਰਟੀ ਮੁੱਖ ਮੰਤਰੀ ਦਾ ਨਾਂ ਤੈਅ ਕਰੇਗੀ ਉਸ 'ਤੇ ਪੈ ਸਕਦਾ ਹੈ   

 

 

Trending news