ਭਲਕੇ ਮੋਗਾ 'ਚ ਰੇਲ ਮਾਰਗ ਸਣੇ 6 ਕੌਮੀ ਸ਼ਾਹ ਮਾਰਗ ਮੁਕੰਮਲ ਬੰਦ
Advertisement

ਭਲਕੇ ਮੋਗਾ 'ਚ ਰੇਲ ਮਾਰਗ ਸਣੇ 6 ਕੌਮੀ ਸ਼ਾਹ ਮਾਰਗ ਮੁਕੰਮਲ ਬੰਦ

ਮੋਗਾ ਵਿੱਚ ਕੁਲ 18 ਜਗ੍ਹਾਵਾਂ ਉੱਤੇ ਕਿਸਾਨ ਜਥੇਬੰਦੀਆਂ ਵੱਲੋਂ ਧਰਨੇ ਦਿੱਤੇ ਜਾਣਗੇ

ਭਲਕੇ ਮੋਗਾ 'ਚ ਰੇਲ ਮਾਰਗ ਸਣੇ 6 ਕੌਮੀ ਸ਼ਾਹ ਮਾਰਗ ਮੁਕੰਮਲ ਬੰਦ

ਨਵਦੀਪ ਮਹੇਸਰੀ / ਮੋਗਾ : ਸੰਯੁਕਤ ਕਿਸਾਨ ਮੋਰਚੇ ਦੇ ਵੱਲੋਂ 27 ਤਾਰੀਖ ਨੂੰ ਭਾਰਤ ਬੰਦ ਦੀ ਕਾਲ ਦਿੱਤੀ ਗਈ ਹੈ ਜਿਸਨੂੰ ਲੈ ਕੇ ਕੱਲ ਪੰਜਾਬ ਭਰ ਵਿੱਚ ਸਵੇਰੇ 6:00 ਵਜੇ ਵਲੋਂ ਲੈ ਕੇ ਸ਼ਾਮ 4:00 ਵਜੇ ਤੱਕ ਨੇਸ਼ਨਲ ਹਾਈਵੇ ਅਤੇ ਰੇਲਵੇ ਮਾਰਗ ਮੁਕੰਮਲ ਤੌਰ ਉੱਤੇ ਜਾਮ ਕੀਤੇ ਜਾਣਗੇ। 

ਉਥੇ ਹੀ ਜੇਕਰ ਗੱਲ ਕੀਤੀ ਜਾਵੇ ਮੋਗਾ ਕੀਤੀ ਤਾਂ ਮੋਗਾ ਵਿੱਚ ਕੁਲ 18 ਜਗ੍ਹਾਵਾਂ ਉੱਤੇ ਕਿਸਾਨ ਜਥੇਬੰਦੀਆਂ ਵੱਲੋਂ ਧਰਨੇ ਦਿੱਤੇ ਜਾਣਗੇ । 

ਕੱਲ ਮੋਗਾ ਵਿੱਚ ਇਹ ਹਾਈਵੇ ਅਤੇ ਰੇਲ ਰਸਤਾ ਰਹਿਣਗੇ ਮੁਕੰਮਲ ਤੌਰ ਉੱਤੇ ਬੰਦ : 

ਫਿਰੋਜਪੁਰ - ਮੋਗਾ - ਲੁਧਿਆਨਾ ਰੇਲਵੇ ਮਾਰਗ 

 ਮੋਗਾ - ਫਿਰੋਜਪੁਰ ਹਾਇਵੇ  
 ਮੋਗਾ-ਲੁਧਿਆਨਾ ਹਾਇਵੇ 
 ਮੋਗਾ - ਬਠਿੰਡਾ ਹਾਇਵੇ 
 ਮੋਗਾ - ਜੰਲਧਰ ਹਾਇਵੇ 
 ਮੋਗਾ - ਬਰਨਾਲਾ ਹਾਇਵੇ 
 ਮੋਗਾ-ਅਮ੍ਰਿਤਸਰ ਹਾਇਵੇ

ਪੈਟਰੋਲ ਪੰਪ ਐਸੋਸੀਏਸ਼ਨ ਵੱਲੋਂ ਕਿਸਾਨਾਂ ਦੀ ਕੀਤੀ ਗਈ ਹਮਾਇਤ ਜ਼ਿਲ੍ਹੇ ਦੇ 130 ਪਟਰੋਲ ਪੰਪ ਮੁਕੰਮਲ ਤੌਰ ਤੇ ਰਹਿਣਗੇ ਬੰਦ ।

ਜਾਣਕਾਰੀ ਦਿੰਦਿਆਂ ਮੋਗਾ ਪੈਟਰੋਲ ਪੰਪ ਐਸੋਸੀਏਸ਼ਨ ਦੇ ਪ੍ਰਧਾਨ ਸੁਖਜਿੰਦਰ ਸਿੰਘ ਬਲਖੰਡੀ ਨੇ ਦੱਸਿਆ ਕਿ ਕੱਲ੍ਹ ਜ਼ਿਲ੍ਹੇ ਦੇ ਸਾਰੇ ਪੈਟਰੋਲ ਪੰਪ ਬੰਦ ਰਹਿਣਗੇ ਅਤੇ ਸਿਰਫ਼ ਤੇ ਸਿਰਫ਼ ਐਂਬੂਲੈਂਸ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਦੀਆਂ ਗੱਡੀਆਂ ਤੇ ਹੀ ਤੇਲ ਪਾਇਆ ਜਾਵੇਗਾ । ਨਾਲ ਹੀ ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਸਵੇਰੇ ਛੇ ਵਜੇ ਤੋਂ ਲੈ ਕੇ ਸ਼ਾਮ ਚਾਰ ਵਜੇ ਤਕ ਉਹ ਪੈਟਰੋਲ ਪੰਪ ਤੇ ਆ ਕੇ ਉਨ੍ਹਾਂ ਨੂੰ ਤੰਗ ਨਾ ਕਰਨ  ।

WATCH LIVE TV

Trending news