ਪੰਜਾਬ ਹਰਿਆਣਾ ਹਾਈ ਕੋਰਟ ਪਹੁੰਚਿਆ ਕੋਰੋਨਾ, ਚੀਫ ਜਸਟਿਸ ਹੋਏ ਸੰਕ੍ਰਮਿਤ, ਹੁਣ ਇਸ ਤਰ੍ਹਾਂ ਹੋਵੇਗੀ ਮਾਮਲਿਆਂ ਦੀ ਸੁਣਵਾਈ
Advertisement

ਪੰਜਾਬ ਹਰਿਆਣਾ ਹਾਈ ਕੋਰਟ ਪਹੁੰਚਿਆ ਕੋਰੋਨਾ, ਚੀਫ ਜਸਟਿਸ ਹੋਏ ਸੰਕ੍ਰਮਿਤ, ਹੁਣ ਇਸ ਤਰ੍ਹਾਂ ਹੋਵੇਗੀ ਮਾਮਲਿਆਂ ਦੀ ਸੁਣਵਾਈ

ਚੰਡੀਗੜ੍ਹ ਵਿੱਚ ਕਰੋਨਾ ਦੇ ਮਾਮਲੇ ਲਗਾਤਾਰ ਵਧਦੇ ਜਾ ਰਹੇ ਨੇ ਤੇ ਹੁਣ ਇਹ ਕਰੋਨਾ ਪੰਜਾਬ ਅਤੇ ਹਰਿਆਣਾ ਹਾਈਕੋਰਟ ਪਹੁੰਚ ਚੁੱਕਿਆ ਹੈ. ਕੋਰਟ ਦੇ ਚੀਫ਼ ਜਸਟਿਸ ਰਵੀ ਸ਼ੰਕਰ ਝਾਅ ਵੀ ਕੋਰੋਨਾ ਸੰਕਰਮਿਤ ਹੋ ਗਏ ਨੇ

ਪੰਜਾਬ ਹਰਿਆਣਾ ਹਾਈ ਕੋਰਟ ਪਹੁੰਚਿਆ ਕੋਰੋਨਾ, ਚੀਫ ਜਸਟਿਸ ਹੋਏ  ਸੰਕ੍ਰਮਿਤ, ਹੁਣ ਇਸ ਤਰ੍ਹਾਂ ਹੋਵੇਗੀ ਮਾਮਲਿਆਂ ਦੀ ਸੁਣਵਾਈ

ਨੀਤਿਕਾ ਮਹੇਸ਼ਵਰੀ/ਚੰਡੀਗੜ੍ਹ : ਚੰਡੀਗੜ੍ਹ ਵਿੱਚ ਕਰੋਨਾ ਦੇ ਮਾਮਲੇ ਲਗਾਤਾਰ ਵਧਦੇ ਜਾ ਰਹੇ ਨੇ ਤੇ ਹੁਣ ਇਹ ਕਰੋਨਾ ਪੰਜਾਬ ਅਤੇ ਹਰਿਆਣਾ ਹਾਈਕੋਰਟ ਪਹੁੰਚ ਚੁੱਕਿਆ ਹੈ. ਕੋਰਟ ਦੇ ਚੀਫ਼ ਜਸਟਿਸ ਰਵੀ ਸ਼ੰਕਰ ਝਾਅ ਵੀ ਕੋਰੋਨਾ ਸੰਕਰਮਿਤ ਹੋ ਗਏ ਨੇ. ਉਨ੍ਹਾਂ ਦੇ ਨਾਲ ਪੰਜਾਬ ਅਤੇ ਹਰਿਆਣਾ ਏਜੀ ਦਫ਼ਤਰਾਂ ਵਿੱਚ ਵੀ ਕਈ ਕਰਮੀ ਪਾਜ਼ੇਟਿਵ ਪਾਏ ਗਏ ਹਨ.  ਇਸ ਦੇ ਚੱਲਦੇ ਫਿਜ਼ੀਕਲ ਹੇਅਰਿੰਗ ਦੇ ਉੱਤੇ ਪੂਰੀ ਤਰ੍ਹਾਂ ਨਾਲ ਰੋਕ ਲਗਾ ਦਿੱਤੀ ਗਈ ਹੈ.

ਸਪੈਸ਼ਲ ਕਮੇਟੀ ਵੱਲੋਂ ਕੀਤੀ ਗਈ ਮੀਟਿੰਗ 

ਇਸ ਤੋਂ ਬਾਅਦ ਸਪੈਸ਼ਲ ਕਮੇਟੀ ਵੱਲੋਂ ਮੀਟਿੰਗ ਕੀਤੀ ਗਈ ਜਿਸ ਵਿੱਚ ਪੰਜਾਬ ਅਤੇ ਹਰਿਆਣਾ ਦੇ ਏਜੀ, ਕੇਂਦਰ ਸਰਕਾਰ  ਦੇ ਵਕੀਲ, ਚੰਡੀਗੜ੍ਹ ਪ੍ਰਸ਼ਾਸਨ ਸਟੈਂਡਿੰਗ ਕਾਉਂਸਿਲ ਦੇ ਨਾਲ ਨਾਲ ਪੰਜਾਬ ਅਤੇ ਹਰਿਆਣਾ ਹਾਈਕੋਰਟ ਬਾਰ ਜਪਸੀਏਸ਼ਨ ਦੇ ਪ੍ਰਧਾਨ ਅਤੇ ਸੇਕ੍ਰੇਟਰੀ ਸ਼ਾਮਿਲ ਰਹੇ 

 ਕੇਸਾਂ ਦੀ ਮੈਂਸ਼ਨਿੰਗ ਕਰਵਾਉਣੀ ਜ਼ਰੂਰੀ ਨਹੀਂ 
ਇਸ ਬਾਰੇ ਵਧੇਰੀ  ਜਾਣਕਾਰੀ ਦਿੰਦਿਆਂ ਪੰਜਾਬ ਹਰਿਆਣਾ ਹਾਈ ਕੋਰਟ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਜੀ ਪੀ ਐਸ ਢਿਲੋਂ ਅਤੇ ਸੈਕਰੇਟਰੀ ਚੰਚਲ ਸਿੰਗਲਾ ਨੇ ਦੱਸਿਆ ਕਿ ਫਿਲਹਾਲ ਕੋਰਟ ਵਿੱਚ ਫਿਜ਼ੀਕਲ ਹੀਅਰਿੰਗ ਉੱਤੇ ਪੂਰੀ ਤਰ੍ਹਾਂ ਨਾਲ ਰੋਕ ਲਗਾ ਦਿੱਤੀ ਗਈ ਹੈ। ਇਹ ਫੈਸਲਾ ਹਾਈ ਕੋਰਟ ਉੱਤੇ ਤਾਂ ਲਾਗੂ ਰਹੇਗਾ ਹੀ ਨਾਲ ਹੀ ਲੋਅਰ ਕੋਰਟ ਨੂੰ ਲੈ ਕੇ ਵੀ ਜਲਦੀ ਫ਼ੈਸਲਾ ਕੀਤਾ ਜਾਵੇਗਾ। ਉਨ੍ਹਾਂ ਵੱਲੋਂ ਦੱਸਿਆ ਗਿਆ ਕਿ ਬੜੀ ਮੁਸ਼ਕਿਲ ਤੋਂ ਬਾਅਦ 12 ਕੋਰਟਾਂ ਦੇ ਵਿੱਚ ਫਿਜ਼ੀਕਲ ਹੀਅਰਿੰਗ ਚੱਲ ਰਹੀ ਸੀ. ਜਦਕਿ ਹੋਰ ਕੋਟ ਵਰਚੁਅਲ ਹੇਅਰਿੰਗ ਨਾਲ ਕੰਮ ਚਲਾ ਰਹੇ ਸੀ ਬੜੀ ਮੁਸ਼ੱਕਤ ਦੇ ਨਾਲ ਫਿਜ਼ੀਕਲ ਹੇਅਰਿੰਗ ਸ਼ੁਰੂ ਕਰਵਾਈ ਗਈ ਸੀ. ਪਰ ਹੁਣ ਕੋਰੋਨਾ ਦੇ ਲਗਾਤਾਰ ਵਧਦੇ ਮਾਮਲਿਆਂ ਦੀ ਵਜ੍ਹਾ ਨਾਲ ਇਕ ਫਿਰ ਤੋਂ ਇਹ ਫ਼ੈਸਲਾ ਲਿਆ ਗਿਆ ਹੈ. ਹਾਲਾਂਕਿ ਥੋੜ੍ਹੇ ਦਿਨ ਬਾਅਦ ਹਾਲਾਤਾਂ ਦਾ ਮੁੜ ਜਾਇਜ਼ਾ ਲੈਣ ਤੋਂ ਬਾਅਦ ਇਹ ਫ਼ੈਸਲਾ ਕੀਤਾ ਜਾਵੇਗਾ ਕਿ ਫਿਜ਼ੀਕਲ ਹੀਅਰਿੰਗ ਸ਼ੁਰੂ ਹੋਵੇਗੀ ਜਾਂ ਫਿਰ ਨਹੀਂ। ਉਹਨਾਂ ਦੱਸਿਆ ਕਿ ਵਰਚੁਅਲ ਹੀਅਰਿੰਗ ਦੌਰਾਨ  ਕੇਸਾਂ ਦੀ ਮੈਂਸ਼ਨਿੰਗ ਕਰਵਾਉਣੀ ਜ਼ਰੂਰੀ ਨਹੀਂ ਹੋਵੇਗੀ 

 ਦੱਸ ਦੇਈਏ ਕਿ ਹਰ ਰੋਜ਼ ਲਗਪਗ ਹਜ਼ਾਰ ਦੇ ਕਰੀਬ ਮਾਮਲੇ ਫਿਜ਼ੀਕਲ ਕੋਰਟ ਵਿੱਚ ਲੱਗ ਰਹੇ ਸੀ ਪਰ ਹੁਣ ਵਰਚੁਅਲ ਮੋਡ ਦੇ ਜ਼ਰੀਏ ਹੀ ਹੇਅਰਿੰਗ ਹੋਵੇਗੀ ਹਾਲਾਂਕਿ ਹਾਈਕੋਰਟ ਵਿੱਚ ਕੰਮ ਕਰਨ ਵਾਲੇ ਕਰਮਚਾਰੀਆਂ ਨੂੰ ਕੋਰਟ ਆਉਣਾ ਹੋਵੇਗਾ

WATCH LIVE TV

Trending news