ਕੇਂਦਰ ਖਿਲਾਫ਼ ਕਿਸਾਨ ਜਥੇਬੰਦੀਆਂ ਨੇ ਬਦਲੀ ਰਣਨੀਤੀ, ਹੁਣ ਇਸ ਤਰ੍ਹਾਂ ਘੇਰਾ ਪਾਉਣ ਦੀ ਤਿਆਰੀ

ਕੇਂਦਰ ਖਿਲਾਫ਼ ਕਿਸਾਨ ਜਥੇਬੰਦੀਆਂ ਨੇ ਬਦਲੀ ਰਣਨੀਤੀ, ਹੁਣ ਇਸ ਤਰ੍ਹਾਂ ਘੇਰਾ ਪਾਉਣ ਦੀ ਤਿਆਰੀ

ਪੱਛਮੀ ਬੰਗਾਲ ਵਿੱਚ ਬੀਜੇਪੀ ਦੀ ਵੱਡੀ ਸਾਕ ਦਾਅ 'ਤੇ ਲੱਗੀ ਹੈ ਇਸ ਲਈ ਕਿਸਾਨ ਆਗੂਆਂ ਨੇ ਦਬਾਅ ਬਣਾਉਣ ਦੇ ਲਈ ਬੀਜੇਪੀ ਦੇ ਖਿਲਾਫ਼ ਚੋਣ ਪ੍ਰਚਾਰ ਕਰਨ ਦਾ ਫ਼ੈਸਲਾ ਲਿਆ ਹੈ 

ਕੇਂਦਰ ਖਿਲਾਫ਼ ਕਿਸਾਨ ਜਥੇਬੰਦੀਆਂ ਨੇ ਬਦਲੀ ਰਣਨੀਤੀ, ਹੁਣ ਇਸ ਤਰ੍ਹਾਂ ਘੇਰਾ ਪਾਉਣ ਦੀ ਤਿਆਰੀ

ਦਿੱਲੀ:  ਕਿਸਾਨੀ ਅੰਦੋਲਨ ਨੂੰ 100 ਤੋਂ ਵੱਧ ਦਿਨਾ ਦਾ ਸਮਾਂ ਹੋ ਚੁੱਕਿਆ ਹੈ ਤੇ ਕਿਸਾਨ ਆਪਣੀਆਂ ਹੱਕੀ ਮੰਗਾਂ ਲਈ ਦਿੱਲੀ ਦੇ ਬਾਰਡਰਾਂ 'ਤੇ ਡਟੇ ਹੋਏ ਨੇ, ਇਸ ਵਿਚਾਲੇ ਕਿਸਾਨ ਕੇਂਦਰ ਸਰਕਾਰ ਨੂੰ ਘੇਰਨ ਦੀਆਂ ਨਵੀਆਂ ਰਣਨੀਤੀਆਂ ਤਿਆਰ ਕਰ ਰਹੇ ਨੇ, ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਵੱਡਾ ਐਲਾਨ ਕਰ ਦਿੱਤਾ ਹੈ  

5 ਸੂਬਿਆਂ ਵਿੱਚ ਚੋਣ ਪ੍ਰਚਾਰ ਸਰਗਮ ਹੈ ਪਰ ਪੱਛਮੀ ਬੰਗਾਲ ਵਿੱਚ ਬੀਜੇਪੀ ਦੀ ਸਾਕ ਸਭ ਤੋਂ ਵਧ ਦਾਅ 'ਤੇ ਲੱਗੀ ਹੋਈ ਹੈ, ਪੱਛਮੀ ਬੰਗਾਲ ਦੇ ਚੋਣ ਨਤੀਜੇ ਨਾ ਸਿਰਫ਼ ਦੇਸ਼ ਦੀ ਸਿਆਸਤ ਦਾ ਰੁੱਖ ਤੈਅ ਕਰਨਗੇ ਪਰ  ਕਿਧਰੇ ਨਾ ਕਿਧਰੇ ਕਿਸਾਨ ਅੰਦੋਲਨ 'ਤੇ ਸਰਕਾਰ ਦੀ ਰਣਨੀਤੀ ਵੀ ਇਸ ਦੇ ਨਾਲ ਜੁੜੀ ਹੋਈ ਹੈ ਇਸ ਲਈ ਕਿਸਾਨ ਜਥੇਬੰਦੀਆਂ ਨੇ ਵੀ ਪੱਛਮੀ  ਬੰਗਾਲ ਦੇ ਲਈ ਖ਼ਾਸ ਰਣਨੀਤੀ ਤਿਆਰ ਕੀਤੀ ਹੈ, ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਹੈ ਕਿ ਜਥੇਬੰਦੀਆਂ ਦੇ ਆਗੂ ਬੰਗਾਲ 'ਚ ਜਾ ਕੇ ਲੋਕਾਂ ਨੂੰ ਭਾਜਪਾ ਨੂੰ ਵੋਟ ਨਾ ਪਾਉਣ ਦੀ ਅਪੀਲ ਕਰਨਗੀਆਂ, ਰਾਜੇਵਾਲ ਨੇ ਕਿਹਾ ਕਿ ਦੇਸ਼ 'ਚ ਜਿੱਥੇ ਵੀ ਚੋਣਾਂ ਹੋਣਗੀਆਂ ਕਿਸਾਨ ਜਾ ਕੇ ਭਾਜਪਾ ਦਾ ਵਿਰੋਧ ਕਰਨਗੇ, ਉਨ੍ਹਾਂ ਕਿਹਾ ਕਿਸਾਨ ਆਗੂ ਕਿਸੇ ਵੀ ਪਾਰਟੀ ਦਾ ਸਮਰਥਨ ਨਹੀਂ ਕਰਦੇ ਤੇ ਲੋਕ ਭਾਜਪਾ ਨੂੰ ਛੱਡ ਜਿਸ ਨੂੰ ਮਰਜ਼ੀ ਆਪਣਾ ਵੋਟ ਦੇਣ ਅਸੀਂ ਸਿਰਫ਼ ਭਾਜਪਾ ਦਾ ਹੀ ਵਿਰੋਧ ਕਰਾਂਗੇ, ਕਿਸਾਨ ਆਗੂਆਂ ਨੇ ਆਪਣੇ ਇਸ ਮਿਸ਼ਨ ਦੇ ਲਈ 2 ਟੀਮਾਂ ਤਿਆਰ ਕੀਤੀਆਂ ਨੇ ਜਿਸ ਵਿੱਚ ਇੱਕ ਟੀਮ ਬੰਗਾਲ ਜਾਕੇ ਬੀਜੇਪੀ ਦੇ ਖਿਲਾਫ਼ ਪ੍ਰਚਾਰ ਕਰੇਗੀ ਜਿਸ ਵਿੱਚ ਬਲਬੀਰ ਸਿੰਘ ਰਾਜੇਵਾਲ ਸ਼ਾਮਲ ਹੋਣਗੇ ਜਦਕਿ ਡਾਕਟਰ ਦਰਸ਼ਨ ਪਾਲ ਦੀ ਅਗਵਾਈ ਵਿੱਚ ਕੁੱਝ ਕਿਸਾਨ ਆਗੂ  ਦਿੱਲੀ ਮੋਰਚੇ ਵਿੱਚ ਡਟਣਗੇ

ਮੁੜ ਤੋਂ ਭਾਰਤ ਬੰਦ ਦਾ ਐਲਾਨ 

ਕਿਸਾਨ ਜਥੇਬੰਦੀਆਂ ਨੇ 26 ਮਾਰਚ ਨੂੰ ਮੁੜ ਤੋਂ ਭਾਰਤ ਬੰਦ ਕਰਨ ਦਾ ਐਲਾਨ ਕੀਤਾ ਹੈ,  ਇਸ ਤੋਂ ਪਹਿਲਾਂ 15 ਮਾਰਚ ਨੂੰ  ਪੈਟਰੋਲ, ਡੀਜ਼ਲ ਦੀਆਂ ਵਧੀ ਕੀਮਤਾਂ ਦੇ ਵਿਰੋਧ ਵਿੱਚ  DC ਦਫ਼ਤਰਾਂ ਦੇ ਸਾਹਮਣੇ  ਵਿਰੋਧ ਪ੍ਰਦਰਸ਼ਨ ਕਰਨ ਦਾ  ਫ਼ੈਸਲਾ ਕੀਤਾ ਹੈ,  ਇਸ ਦਿਨ ਨਿੱਜੀਕਰਨ ਦੇ ਵਿਰੋਧ ਵਿੱਚ ਮਜ਼ਦੂਰ ਜਥੇਬੰਦੀਆਂ ਦੇਸ਼ ਭਰ ਵਿੱਚ ਰੇਲਵੇ ਸਟੇਸ਼ਨਾਂ ਤੇ ਗੱਡੀਆਂ ਰੋਕਣਗੀਆਂ

 

 

 

Trending news