ਹਰਿਆਣਾ ਸਰਕਾਰ ਦਾ ਵੱਡਾ ਫ਼ੈਸਲਾ 15 ਮਈ ਤੋਂ ਇੰਨਾ ਰੂਟਾਂ 'ਤੇ ਚੱਲਣਗੀਆਂ ਰੋਡਵੇਜ਼ ਦੀਆਂ ਬੱਸਾਂ
Advertisement

ਹਰਿਆਣਾ ਸਰਕਾਰ ਦਾ ਵੱਡਾ ਫ਼ੈਸਲਾ 15 ਮਈ ਤੋਂ ਇੰਨਾ ਰੂਟਾਂ 'ਤੇ ਚੱਲਣਗੀਆਂ ਰੋਡਵੇਜ਼ ਦੀਆਂ ਬੱਸਾਂ

ਕੋਰੋਨਾ ਪ੍ਰਭਾਵਿਤ ਰੂਟ 'ਤੇ ਨਹੀਂ ਚੱਲਣਗੀਆਂ ਰੋਡਵੇਜ਼ ਦੀਆਂ ਬੱਸਾਂ

ਕੋਰੋਨਾ ਪ੍ਰਭਾਵਿਤ ਰੂਟ 'ਤੇ ਨਹੀਂ ਚੱਲਣਗੀਆਂ ਰੋਡਵੇਜ਼ ਦੀਆਂ ਬੱਸਾਂ

ਰਾਜਨ ਸ਼ਰਮਾ/ਚੰਡੀਗੜ੍ਹ :  24 ਮਾਰਚ ਤੋਂ ਬਾਅਦ ਹੁਣ ਮੁੜ ਤੋਂ ਹਰਿਆਣਾ ਰੋਡਵੇਜ਼ ਦੀਆਂ ਬੱਸਾਂ 15 ਮਈ ਤੋਂ ਸੜਕਾਂ 'ਤੇ ਉੱਤਰਨਗੀਆਂ,ਪਰ ਇਸ ਦੇ ਲਈ ਹਰਿਆਣਾ ਸਰਕਾਰ ਵੱਲੋਂ ਖ਼ਾਸ ਗਾਈਡ ਲਾਈਨ ਤਿਆਰ ਕੀਤੀਆਂ ਗਈਆਂ ਨੇ,ਸਿਰਫ਼ ਇਨ੍ਹਾਂ ਹੀ ਨਹੀਂ ਬੱਸ ਸੇਵਾ ਦੌਰਾਨ ਸੋਸ਼ਲ ਡਿਸਟੈਂਸਿੰਗ ਦੇ ਲਈ ਦਿਸ਼ਾ-ਨਿਰਦੇਸ਼ ਵੀ ਜਾਰੀ ਕੀਤੇ ਗਏ ਨੇ,ਹਰਿਆਣਾ ਵਿੱਚ ਬੱਸ ਸੇਵਾਵਾਂ ਸਾਰੇ ਰੂਟਾਂ 'ਤੇ ਨਹੀਂ ਬਲਕਿ ਕੁੱਝ ਰੂਟ 'ਤੇ ਹੀ ਸ਼ੁਰੂ ਹੋਵੇਗੀ, ਕੋਰੋਨਾ ਪ੍ਰਭਾਵਿਤ ਜ਼ੋਨ ਦੇ ਕਿਹੜੇ ਹਿੱਸੇ ਵਿੱਚ ਬੱਸਾਂ ਚੱਲਣਗੀਆਂ ਇਸ ਬਾਰੇ ਵੀ ਦਿਸ਼ਾ-ਨਿਰਦੇਸ਼ ਦਿੱਤੇ ਗਏ ਨੇ,ਟਿਕਟ ਕਿਵੇਂ ਮਿਲੇਗੀ ਇਸ ਬਾਰੇ ਵੀ ਹਰਿਆਣਾ ਸਰਕਾਰ ਨੇ ਨਿਯਮ ਬਣਾਏ ਨੇ,ਬੱਸ ਵਿੱਚ ਯਾਤਰਾ ਦੌਰਾਨ ਕਿੰਨੇ ਯਾਤਰੀ ਸਫ਼ਰ ਕਰ ਸਕਣਗੇ ਇਸ ਬਾਰੇ ਵਿੱਚ ਗਾਈਡ ਲਾਈਨ ਤਿਆਰ ਕੀਤੀਆਂ ਗਈਆਂ ਨੇ 

ਹਰਿਆਣਾ ਵਿੱਚ ਬੱਸ ਸੇਵਾਵਾਂ ਲਈ ਗਾਈਡ ਲਾਈਨ

15 ਮਈ ਤੋਂ ਹਰਿਆਣਾ ਵਿੱਚ ਸ਼ੁਰੂ ਹੋ ਰਹੀ ਬੱਸ ਸੇਵਾ ਸਿਰਫ਼ ਉਨ੍ਹਾਂ ਮਾਰਗ 'ਤੇ ਚੱਲਣਗੀਆਂ ਜਿੱਥੇ ਕੋਰੋਨਾ ਵਾਇਰਸ ਦੇ ਮਾਮਲੇ ਘੱਟ ਨੇ,ਇਸ ਦੇ ਲਈ ਟਰਾਂਸਪੋਰਟ ਮਹਿਕਮੇ ਵੱਲੋਂ ਸ਼ਹਿਰਾਂ ਦੀ ਨਿਸ਼ਾਨਦੇਹੀ ਕੀਤੀ ਗਈ ਹੈ, ਕੋਰੋਨਾ ਪ੍ਰਭਾਵਿਤ ਵਾਲੇ ਸ਼ਹਿਰਾਂ ਦੇ ਅੰਦਰ ਬੱਸ ਨਹੀਂ ਜਾਵੇ ਸਿਰਫ਼ ਬਾਈਪਾਸ ਤੋਂ ਹੀ ਬੱਸ ਨਿਕਲੇਗੀ, ਬੱਸ ਵਿੱਚ ਯਾਤਰਾ ਕਰਨ ਦੇ ਲਈ ਆਨਲਾਈਨ ਪੋਰਟਲ ਤੋਂ ਹੀ ਬੁਕਿੰਗ ਕਰਨੀ ਹੋਵੇਗੀ ਸਿਰਫ਼ ਕਨਫਰਮ ਬੁਕਿੰਗ ਵਾਲੇ ਯਾਤਰੀਆਂ ਨੂੰ ਹੀ ਬੱਸ ਅੱਡਿਆਂ 'ਤੇ ਆਉਣ ਦੀ ਇਜਾਜ਼ਤ ਹੋਵੇਗੀ, ਸਿਰਫ਼ ਇਨ੍ਹਾਂ ਹੀ ਨਹੀਂ ਸਮਾਜਿਕ ਨਿਯਮਾਂ ਦਾ ਪਾਲਨ ਕਰਵਾਉਣ ਦੇ ਲਈ ਬੱਸ ਵਿੱਚ ਸਿਰਫ਼ 30 ਯਾਤਰੀ ਹੀ ਸਫ਼ਰ ਕਰ ਸਕਣਗੇ  

 

Trending news