20 ਲੱਖ ਕਰੋੜ ਦੇ ਪੈਕੇਜ ਵਿੱਚ MSME ਦੇ ਲਈ ਇਹ ਵੱਡਾ ਐਲਾਨ,ਟੈਕਸ ਭਰਨ ਦੀ ਤਰੀਕ ਵੀ ਵਧੀ

 ਨਿਰਮਲ ਸੀਤਾ ਰਮਨ ਨੇ ਦਿੱਤਾ 20 ਲੱਖ ਕਰੋੜ ਦੇ ਪੈਕੇਜ ਦਾ ਬਿਉਰਾ 

20 ਲੱਖ ਕਰੋੜ ਦੇ ਪੈਕੇਜ ਵਿੱਚ MSME ਦੇ ਲਈ ਇਹ ਵੱਡਾ ਐਲਾਨ,ਟੈਕਸ ਭਰਨ ਦੀ ਤਰੀਕ ਵੀ ਵਧੀ
ਨਿਰਮਲ ਸੀਤਾ ਰਮਨ ਨੇ ਦਿੱਤਾ 20 ਲੱਖ ਕਰੋੜ ਦੇ ਪੈਕੇਜ ਦਾ ਬਿਉਰਾ

ਦਿੱਲੀ : ਮੰਗਲਵਾਰ ਨੂੰ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵੱਲੋਂ 20 ਲੱਖ ਕਰੋੜ ਦੇ ਆਰਥਿਕ ਪੈਕੇਜ ਦੇ ਐਲਾਨ ਤੋਂ ਬਾਅਦ ਬੁੱਧਵਾਰ ਨੂੰ ਕੇਂਦਰੀ ਖ਼ਜ਼ਾਨਾ ਮੰਤਰੀ ਨਿਰਮਲਾ ਸੀਤਾ ਰਮਨ ਨੇ ਪੈਕੇਜ ਦਾ ਬਿਉਰਾ ਪੇਸ਼ ਕੀਤਾ,ਉਨ੍ਹਾਂ ਕਿਹਾ ਕੀ ਪੈਕੇਜ ਭਾਰਤ ਦੇ ਆਤਮ ਨਿਰਭਰ ਮਿਸ਼ਨ ਨੂੰ ਧਿਆਨ ਵਿੱਚ ਰੱਖ ਦੇ ਹੋਏ ਬਣਾਇਆ ਗਿਆ ਹੈ,ਇਸ ਵਿੱਚ ਪੰਜ ਪਿੱਲਰ ਅਰਥਚਾਰਾ,ਬੁਨਿਆਦੀ ਢਾਂਚਾ,ਸਿਸਟਮ,ਡੇਮੋਗਰਾਫ਼ੀ ਅਤੇ ਡਿਮਾਂਡ ਨੂੰ ਧਿਆਨ ਵਿੱਚ ਰੱਖਿਆ ਗਿਆ ਹੈ ਕੇਂਦਰੀ ਖ਼ਜਾਨਾ ਮੰਤਰੀ ਨੇ ਕਿਹਾ ਕੀ ਆਤਮ ਨਿਰਭਰ ਦਾ ਮਤਲਬ ਹੈ ਕੀ ਸਾਡਾ ਫੋਕਸ ਲੋਕਲ ਬਰਾਂਡ ਨੂੰ ਗਲੋਬਲ ਤੱਕ ਪਹੁੰਚਾਉਣਾ ਹੈ,ਉਨ੍ਹਾਂ ਕਿਹਾ ਆਤਮ ਨਿਰਭਰ ਭਾਰਤ ਦੇ ਲਈ ਕਈ ਕਦਮ ਚੁੱਕੇ ਗਏ ਨੇ,ਕਿਸਾਨ,ਮਜ਼ਦੂਰਾਂ ਦੇ ਐਕਾਉਂਟ ਵਿੱਚ ਸਿੱਧੇ ਪੈਸੇ ਪਾਏ ਜਾਂਦੇ ਨੇ ਜੋ ਕੀ ਆਪਣੇ ਆਪ ਵਿੱਚ ਕਰਾਂਤੀ ਤੋਂ ਘੱਟ ਨਹੀਂ ਹੈ,ਨਿਰਮਲਾ ਸੀਤਾ ਰਮਨ ਨੇ ਕਿਹਾ ਕੀ ਪੀਐੱਮ ਕਿਸਾਨ ਯੋਜਨਾ,ਉੱਜਵਲਾ ਯੋਜਨਾ,ਸਵੱਛ ਭਾਰਤ ਅਭਿਆਨ,ਪ੍ਰਧਾਨ ਮੰਤਰੀ ਫ਼ਸਲ ਬੀਮਾ ਯੋਜਨਾ  ਦੇ ਜ਼ਰੀਏ ਸਿੱਧੇ ਲੋਕਾਂ ਦੇ ਖਾਤੇ ਵਿੱਚ ਰਕਮ ਪਹੁੰਚ ਰਹੀ ਹੈ,ਉਨ੍ਹਾਂ ਕਿਹਾ  ਕੀ 20 ਲੱਖ ਕਰੋੜ ਦੇ ਪੈਕੇਜ ਵਿੱਚ 8 ਲੱਖ ਕਰੋੜ ਦਾ ਪਹਿਲਾਂ ਹੀ (RBI)ਰਿਜ਼ਰਵ ਬੈਂਕ ਆਫ਼ ਇੰਡੀਆ ਐਲਾਨ ਕਰ ਚੁੱਕੀ ਹੈ ਜਦਕਿ 12 ਲੱਖ ਕਰੋੜ ਦਾ ਐਲਾਨ ਹੁਣ ਸਰਕਾਰ ਵੱਲੋਂ ਕੀਤਾ ਜਾ ਰਿਹਾ ਹੈ  

MSME ਲਈ ਵੱਡਾ ਐਲਾਨ 

ਖ਼ਜ਼ਾਨਾ ਮੰਤਰੀ ਨਿਰਮਲਾ ਸੀਤਾ ਰਮਨ ਨੇ ਦੱਸਿਆ ਕੀ MSME ਨੂੰ 3 ਲੱਖ ਕਰੋੜ ਦਾ ਲੋਨ ਦਿੱਤਾ ਜਾਵੇਗਾ, 4 ਸਾਲ ਦੇ ਲਈ ਦਿੱਤਾ ਜਾਣ ਵਾਲਾ ਲੋਨ ਗਰੰਟੀ ਫ੍ਰੀ ਹੋਵੇਗਾ,ਸਿਰਫ਼ ਉਨ੍ਹਾਂ ਸਨਅਤਾਂ ਨੂੰ ਹੀ ਮਿਲੇਗਾ ਜਿਨ੍ਹਾਂ ਦਾ ਬਕਾਇਆ ਲੋਨ 25 ਕਰੋੜ ਤੋਂ ਘੱਟ ਹੈ ਅਤੇ ਟਰਨ ਓਵਰ 100 ਕਰੋੜ ਤੋਂ ਜ਼ਿਆਦਾ ਹੋਵੇ,10 ਮਹੀਨੇ ਤੱਕ ਲੋਨ ਦੇਣ ਵਿੱਚ ਛੋਟ ਮਿਲ ਸਕਦੀ ਹੈ,31 ਅਕਤੂਬਰ 2020 ਤੱਕ ਲੋਨ ਲਈ ਅਪਲਾਈ ਕੀਤਾ ਜਾ ਸਕਦਾ ਹੈ,ਦੇਸ਼ ਦੀਆਂ 45 ਲੱਖ MSME ਨੂੰ ਇਸ ਨਾਲ ਫ਼ਾਇਦਾ ਮਿਲੇਗਾ,ਹੁਣ ਹਰ ਤਰ੍ਹਾਂ   ਦੇ MSME ਸਰਕਾਰੀ ਟੈਂਡਰ ਵਿੱਚ ਹਿੱਸਾ ਲੈ ਸਕਣਗੇ,ਲੋਕਲ ਉਦਯੋਗ ਨੂੰ ਵਧਾਵਾ ਦੇਣ ਦੇ ਲਈ ਹੁਣ 200 ਕਰੋੜ ਤੋਂ ਘੱਟ ਦੇ ਟੈਂਡਰ ਗਲੋਬਲ  ਨਹੀਂ ਹੋਣਗੇ, ਸਰਕਾਰ MSME ਨੂੰ ਟੈਂਡਰ ਦੇਵੇਗੀ, 20 ਕਰੋੜ ਦੇ ਉਦਯੋਗ ਦਰਮਿਆਨੇ ਖੇਤਰ ਵਿੱਚ ਆਉਣਗੇ,1 ਕਰੋੜ ਦੇ ਉਦਯੋਗ ਮਾਈਕਰੋ ਹੋਣਗੇ,10 ਕਰੋੜ ਤੱਕ ਨਿਵੇਸ਼ ਕਰਨ ਵਾਲੇ ਉਦਯੋਗ ਲਘੂ ਉਦਯੋਗ ਹੋਣਗੇ,MSME ਨੂੰ EMI ਵਿੱਚ 1 ਸਾਲ ਤੱਕ ਦੀ ਰਾਹਤ ਵੀ ਦਿੱਤੀ ਗਈ ਹੈ, ਖ਼ਜ਼ਾਨਾ ਮੰਤਰੀ ਨੇ ਕਿਹਾ ਕੀ MSMEਨੂੰ ਈ-ਮਾਰਕੀਟ ਨਾਲ ਜੋੜਿਆ ਜਾਵੇਗਾ

NBFC ਦੇ ਲਈ ਐਲਾਨ

ਕੇਂਦਰੀ ਖ਼ਜਾਨਾ ਮੰਤਰੀ ਨਿਰਮਲਾ ਸੀਤਾ ਰਮਨ ਨੇ ਗੈਰ ਬੈਂਕਿੰਗ ਵਿੱਤੀ ਕੰਪਨੀਆਂ ਦੇ ਲਈ 30 ਹਜ਼ਾਰ ਕਰੋੜ ਦੀ ਸਪੈਸ਼ਲ ਲਿਕਵਿਡਿਟੀ ਸਕੀਮ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ,NBFC ਦੇ ਨਾਲ ਹਾਊਸਿੰਗ ਫਾਈਨਾਂਸ ਅਤੇ ਮਾਇਕਰੋ ਫਾਈਨਾਂਸ ਨੂੰ ਵੀ 30 ਹਜ਼ਾਰ ਕਰੋੜ ਨਾਲ ਜੋੜਿਆ ਗਿਆ ਹੈ ਇਨ੍ਹਾਂ ਦੀ ਪੂਰੀ ਗਰੰਟੀ ਭਾਰਤ ਸਰਕਾਰ ਦੇਵੇਗੀ,45 ਹਜ਼ਾਰ ਕਰੋੜ ਦੀ ਕਰੈਡਿਟ ਗਰੰਟੀ NBFC ਨੂੰ ਦਿੱਤੀ ਜਾਵੇਗੀ

ਬਿਜਲੀ ਕੰਪਨੀਆਂ ਨੂੰ ਵੱਡੀ ਰਾਹਤ 

ਕੇਂਦਰੀ ਖ਼ਜ਼ਾਨਾ ਮੰਤਰੀ ਨਿਰਮਲਾ ਸੀਤਾ ਰਮਨ ਨੇ ਬਿਜਲੀ ਕੰਪਨੀਆਂ ਲਈ ਪੈਕੇਜ ਵਿੱਚ ਵੱਡਾ ਐਲਾਨ ਕੀਤਾ ਹੈ ਉਨ੍ਹਾਂ ਨੇ ਕਿਹਾ ਕੀ ਬਿਜਲੀ ਕੰਪਨੀਆਂ ਨੂੰ 90 ਹਜ਼ਾਰ ਕਰੋੜ ਦੀ ਨਕਦੀ ਦਿੱਤੀ ਜਾਵੇਗੀ,ਬਿਜਲੀ ਕੰਪਨੀਆਂ ਮੁਸ਼ਕਿਲ ਦੌਰ ਤੋਂ ਗੁਜ਼ਰ ਰਹੀਆਂ ਨੇ

ਬਿਲਡਰਾਂ ਨੂੰ ਵੱਡੀ ਰਾਹਤ 

ਆਰਥਿਕ ਪੈਕੇਜ ਵਿੱਚ ਰੀਅਲ ਅਸਟੇਟ ਨੂੰ ਵੀ ਵੱਡੀ ਰਾਹਤ ਦਿੱਤੀ ਗਈ ਹੈ, ਪ੍ਰੋਜੈਕਟ ਨੂੰ ਪੂਰਾ ਕਰਨ ਦੇ ਲਈ 6 ਮਹੀਨੇ ਦੀ ਛੋਟ ਦਿੱਤੀ ਜਾਵੇਗੀ,ਬਿਲਡਰਾਂ ਨੂੰ ਮਕਾਨ ਪੂਰਾ ਕਰਨ ਦੇ ਲਈ ਪੂਰਾ ਵਕਤ ਦਿੱਤਾ ਜਾਵੇਗਾ ਕੇਂਦਰੀ ਖ਼ਜਾਨਾ ਮੰਤਰੀ ਨੇ ਐਲਾਨ ਕੀਤਾ ਕੀ ਭਾਰਤ ਵਿੱਚ ਇਨਕਮ ਟੈਸਟ ਰਿਟਰਨ ਭਰਨ ਦੀ ਤਰੀਕ ਵਧਾ ਦਿੱਤੀ ਗਈ ਹੈ ਹੁਣ 30 ਨਵੰਬਰ ਤੱਕ ਰਿਟਰਨ ਭਰੀ ਜਾਵੇਗੀ