ਰੇਲਵੇ ਨੇ ਕੀਤਾ ਵੱਡਾ ਫ਼ੈਸਲਾ, 1ਜੂਨ ਤੋਂ ਚੱਲਣਗੀਆਂ 200 ਹੋਰ ਟ੍ਰੇਨਾਂ,ਹਰ ਕੋਈ ਲੈ ਸਕੇਗਾ ਲਾਭ
Advertisement
Article Detail0/zeephh/zeephh683773

ਰੇਲਵੇ ਨੇ ਕੀਤਾ ਵੱਡਾ ਫ਼ੈਸਲਾ, 1ਜੂਨ ਤੋਂ ਚੱਲਣਗੀਆਂ 200 ਹੋਰ ਟ੍ਰੇਨਾਂ,ਹਰ ਕੋਈ ਲੈ ਸਕੇਗਾ ਲਾਭ

 ਪ੍ਰਵਾਸੀ ਮਜ਼ਦੂਰਾਂ ਦੀ ਪਰੇਸ਼ਾਨੀ ਨੂੰ ਵੇਖ ਦੇ ਹੋਏ ਸਰਕਾਰ ਨੇ ਲਿਆ ਫ਼ੈਸਲਾ

 ਪ੍ਰਵਾਸੀ ਮਜ਼ਦੂਰਾਂ ਦੀ ਪਰੇਸ਼ਾਨੀ ਨੂੰ ਵੇਖ ਦੇ ਹੋਏ ਸਰਕਾਰ ਨੇ ਲਿਆ ਫ਼ੈਸਲਾ

ਦਿੱਲੀ : ਦੇਸ਼ ਭਰ ਵਿੱਚ ਪ੍ਰਵਾਸੀ ਮਜ਼ਦੂਰਾਂ ਦੀ ਪਰੇਸ਼ਾਨੀ ਨੂੰ ਵੇਖ ਦੇ ਹੋਏ ਰੇਲ ਮੰਤਰਾਲੇ ਨੇ ਵੱਡਾ ਫ਼ੈਸਲਾ ਲਿਆ ਹੈ, ਹੁਣ 1 ਜੂਨ ਤੋਂ 200 ਟ੍ਰੇਨਾਂ  ਟਾਈਮ ਟੇਬਲ ਤੈਅ ਕਰਕੇ ਚਲਾਇਆ ਜਾਣਗੀਆਂ, ਇਹ ਸਾਰੀ ਟ੍ਰੇਨਾਂ ਗੈਰ AC ਹੋਣਗੀਆਂ, ਸਭ ਤੋਂ ਖ਼ਾਸ ਗੱਲ ਇਹ ਹੈ ਕੀ ਟ੍ਰੇਨਾਂ ਸ਼ਰਮਿਤ ਰੇਲ ਗੱਡੀਆਂ ਤੋਂ ਇਲਾਵਾ ਹੋਣਗੀਆਂ, ਰੇਲ ਮੰਤਰਾਲੇ ਨੇ ਇਹ ਵੀ ਸਾਫ਼ ਕਰ ਦਿੱਤਾ ਹੈ ਕੀ 1 ਜੂਨ ਤੋਂ ਚੱਲਣ ਵਾਲੀਆਂ ਟ੍ਰੇਨਾਂ ਦੇ ਲਈ ਜਲਦ ਟਾਇਮ ਟੇਬਲ ਜਾਰੀ ਕੀਤਾ ਜਾਵੇਗਾ, ਇਸ ਦਾ ਰੂਟ ਵੀ ਜਾਰੀ ਕੀਤਾ ਜਾਵੇਗਾ 

ਇਨ੍ਹਾਂ ਟ੍ਰੇਨਾਂ ਦੇ ਆਨ ਲਾਇਨ ਬੁਕਿੰਗ ਹੀ ਹੋਵੇਗੀ, ਫ਼ਿਲਹਾਲ ਰੇਲਵੇ ਸਟੇਸ਼ਨਾਂ 'ਤੇ ਬੁਕਿੰਗ ਕਾਊਂਟਰ ਨਹੀਂ 
ਖੋਲੇ ਜਾਣਗੇ, ਟ੍ਰੇਨਾਂ ਨੂੰ ਸ਼ੁਰੂ ਕਰਨ ਦੇ ਲਈ ਮੱਦੇ ਨਜ਼ਰ ਰੇਲਵੇ ਦਾ ਇਹ ਇੱਕ ਅਹਿਮ ਕਦਮ ਹੈ, ਕਿਉਂਕਿ ਰੇਲ ਮੰਤਰਾਲੇ ਨੇ  ਜੋ ਜਾਣਕਾਰੀ ਦਿੱਤੀ ਹੈ ਉਸ ਮੁਤਾਬਿਕ ਇਨ੍ਹਾਂ ਰੇਲ ਗੱਡੀਆਂ ਦੇ ਚੱਲਣ ਦੇ ਬਾਵਜੂਦ ਸ਼ਮਰਿਤ ਟ੍ਰੇਨਾਂ ਚੱਲਦੀਆਂ ਰਹਿਣਗੀਆਂ ਇਸ ਤੋਂ ਇਲਾਵਾ ਜੋ ਹੋਰ ਟ੍ਰੇਨਾਂ ਚੱਲ ਰਹੀਆਂ ਨੇ ਉਹ ਵੀ ਉਸੇ ਤਰ੍ਹਾਂ ਚੱਲਦੀਆਂ ਰਹਿਣਗੀਆਂ

ਪ੍ਰਵਾਸੀ ਮਜ਼ਦੂਰਾਂ ਨੂੰ ਧਿਆਨ ਵਿੱਚ ਰੱਖ ਦੇ ਹੋਏ ਰੇਲ ਮੰਤਰਾਲੇ  ਸ਼ਰਮਿਤ ਟ੍ਰੇਨਾਂ 1 ਮਈ ਤੋਂ ਲਗਾਤਾਰ ਚਲਾ ਰਿਹਾ ਹੈ, 19 ਦਿਨਾਂ ਦੇ ਅੰਦਰ 21 ਲੱਖ ਤੋਂ ਵਧ ਯਾਤਰੀ ਟ੍ਰੇਨ ਦਾ ਸਫ਼ਰ ਕਰ ਚੁੱਕੇ ਨੇ, ਹੁਣ ਤੱਕ 1600 ਤੋਂ ਵਧ ਸ਼ਰਮਿਤ ਰੇਲ ਗੱਡੀਆਂ ਚੱਲ ਚੁੱਕੀਆਂ ਨੇ,ਰੋਜ਼ਾਨਾ ਸ਼ਰਮਿਤ ਸਪੈਸ਼ਲ ਟ੍ਰੇਨਾਂ ਚੱਲ ਰਹੀਆਂ ਨੇ ਉਨ੍ਹਾਂ ਦੀ ਗਿਣਤੀ ਵਧਾ ਕੇ 400 ਸਪੈਸ਼ਲ ਟ੍ਰੇਨਾਂ ਰੋਜ਼ਾਨਾ ਚਲਾਉਣ ਦਾ ਫ਼ੈਸਲਾ ਲਿਆ ਗਿਆ ਹੈ

ਹੁਣ ਤੱਕ ਇਹ ਨਿਯਮ ਸੀ ਕੀ ਸ਼ਰਮਿਤ ਟ੍ਰੇਨਾਂ ਵਿੱਚ ਸਫ਼ਰ ਕਰਨ ਦੇ ਲਈ ਯਾਤਰੀਆਂ ਨੂੰ ਸੂਬਾ ਸਰਕਾਰ ਕੋਲ ਰਜਿਸਟਰਡ ਕਰਵਾਉਣਾ ਹੁੰਦਾ ਸੀ,ਉਸ ਤੋਂ ਬਾਅਦ ਸੂਬਾ ਸਰਕਾਰ ਲਿਸਟ ਰੇਲਵੇ ਨੂੰ ਭੇਜ ਦੀ ਸੀ ਉਸ ਤੋਂ ਬਾਅਦ ਮਜ਼ਦੂਰ ਇਨ੍ਹਾਂ ਟ੍ਰੇਨਾਂ ਵਿੱਚ ਸਫ਼ਰ ਕਰ ਪਾਉਂਦੇ ਸਨ, 1 ਜੂਨ ਤੋਂ ਵੱਡੀ ਰਾਹਤ ਇਹ ਮਿਲਣ ਵਾਲੀ ਹੈ ਕੀ ਹੁਣ ਲੋਕ ਸੂਬਿਆਂ ਵਿੱਚ ਰਜਿਸਟਰਡ ਕਰਨ ਦੀ ਬਜਾਏ ਆਪ ਵੀ ਟਿਕਟ ਬੁੱਕ ਕਰਵਾ ਸਕਦੇ ਨੇ, ਰੇਲਵੇ ਨੇ ਮਜ਼ਦੂਰਾਂ ਨੂੰ ਅਪੀਲ ਕੀਤੀ ਹੈ ਕੀ ਜੋ ਲੋਕ ਆਪਣੇ ਘਰਾਂ ਨੂੰ ਜਾਣਾ ਚਾਉਂਦੇ ਨੇ ਉਹ ਪਰੇਸ਼ਾਨ ਨਾ ਹੋਣ 1 ਜੂਨ ਤੋਂ ਰੇਲਵੇ ਉਨ੍ਹਾਂ ਨੂੰ ਘਰ ਪਹੁੰਚਾਏਗੀ

 

 

 

 

Trending news