ਕੁੰਵਰ ਵਿਜੈ ਪ੍ਰਤਾਪ ਹੀ ਨਹੀਂ ਇਨ੍ਹਾਂ ਅਫਸਰਾਂ ਨੇ ਵੀ ਧਰੀਆ ਸਿਆਸਤ ਚ ਪੈਰ,ਸਿਰਫ ਇੱਕ ਬਣ ਸਕਿਆ ਮੰਤਰੀ
Advertisement
Article Detail0/zeephh/zeephh926390

ਕੁੰਵਰ ਵਿਜੈ ਪ੍ਰਤਾਪ ਹੀ ਨਹੀਂ ਇਨ੍ਹਾਂ ਅਫਸਰਾਂ ਨੇ ਵੀ ਧਰੀਆ ਸਿਆਸਤ ਚ ਪੈਰ,ਸਿਰਫ ਇੱਕ ਬਣ ਸਕਿਆ ਮੰਤਰੀ

ਹਾਲ ਹੀ ਵਿੱਚ ਸਾਬਕਾ ਆਈਜੀ ਕੁੰਵਰ ਵਿਜੈ ਪ੍ਰਤਾਪ ਵੱਲੋਂ ਸਿਆਸਤ ਵਿੱਚ ਕਦਮ ਰੱਖਿਆ ਗਿਆ ਹੈ ਜਿਸ ਤੋਂ ਬਾਅਦ ਉਹ ਹੁਣ ਖਾਕੀ  ਵਰਦੀ ਛੱਡ ਕੇ ਸਿਆਸੀ ਆਗੂਆਂ ਵੱਲੋਂ ਪਾਇਆ ਜਾਣ ਵਾਲਾ ਬਾਣਾ ਚਿੱਟਾ ਕੁੜਤਾ ਉਸਦੇ ਵਿਚ ਵਿਖਾਈ ਦੇਣਗੇ  

 ਕੁੰਵਰ ਵਿਜੈ ਪ੍ਰਤਾਪ ਹੀ ਨਹੀਂ ਇਨ੍ਹਾਂ ਅਫਸਰਾਂ ਨੇ ਵੀ ਧਰੀਆ ਸਿਆਸਤ ਚ ਪੈਰ,ਸਿਰਫ ਇੱਕ ਬਣ ਸਕਿਆ ਮੰਤਰੀ

ਚੰਡੀਗੜ੍ਹ : ਹਾਲ ਹੀ ਵਿੱਚ ਸਾਬਕਾ ਆਈਜੀ ਕੁੰਵਰ ਵਿਜੈ ਪ੍ਰਤਾਪ ਵੱਲੋਂ ਸਿਆਸਤ ਵਿੱਚ ਕਦਮ ਰੱਖਿਆ ਗਿਆ ਹੈ ਜਿਸ ਤੋਂ ਬਾਅਦ ਉਹ ਹੁਣ ਖਾਕੀ  ਵਰਦੀ ਛੱਡ ਕੇ ਸਿਆਸੀ ਆਗੂਆਂ ਵੱਲੋਂ ਪਾਇਆ ਜਾਣ ਵਾਲਾ ਬਾਣਾ ਚਿੱਟਾ ਕੁੜਤਾ ਉਸਦੇ ਵਿਚ ਵਿਖਾਈ ਦੇਣਗੇ  ਤੁਹਾਨੂੰ ਦੱਸ ਦਈਏ ਕਿ ਆਈਜੀ ਕੁੰਵਰ ਵਿਜੈ ਪ੍ਰਤਾਪ ਪਹਿਲੇ ਖ਼ਾਕੀ ਵਰਦੀ ਵਾਲੇ ਨਹੀਂ ਹਨ ਜਿਨ੍ਹਾਂ ਨੇ ਸਿਆਸਤ ਵਿੱਚ ਕਦਮ ਰੱਖਿਆ ਹੈ ਉਨ੍ਹਾਂ ਤੋਂ ਪਹਿਲਾਂ ਵੀ ਕਈ ਅਜਿਹੇ ਅਫ਼ਸਰ ਹਨ ਜੋ ਸਿਆਸਤ ਵਿਚ ਸ਼ਾਮਲ  ਅੱਜ ਹੋਏ ਕਈਆਂ ਨੂੰ ਕਾਮਯਾਬੀ ਮਿਲੀ ਅਤੇ ਕਈ ਗੁੰਮਨਾਮ ਹਨ

ਦੱਸ ਅਧਿਕਾਰੀਆਂ ਵਿੱਚੋਂ ਇਕ ਨੂੰ ਮਿਲੀ ਕੈਬਿਨੇਟ ਵਿੱਚ ਜਗ੍ਹਾ  

ਦੱਸ ਦੇਈਏ ਕਿ ਪੰਜਾਬ ਦੀ ਸਿਆਸਤ ਵਿੱਚ ਦੱਸ ਅਧਿਕਾਰੀਆਂ ਵੱਲੋਂ ਕਦਮ ਰੱਖਿਆ ਗਿਆ ਪਰ ਉਨ੍ਹਾਂ ਵਿੱਚੋਂ ਸਿਰਫ਼ ਇੱਕ ਹੀ ਕੈਬਿਨੇਟ ਦੇ ਵਿਚ ਜਗ੍ਹਾ ਬਣਾ ਪਾਏ।  ਟ੍ਰਿਬਿਊਨ 'ਚ ਲੱਗੀ ਖਬਰ ਮੁਤਾਬਕ ਉਨ੍ਹਾਂ ਵਿੱਚੋਂ ਜਾਂ ਤਾਂ ਕੁਝ ਵਿਧਾਇਕ ਬਣੇ ਜਾਂ ਫਿਰ ਜਿੱਤ ਹਾਸਲ ਨਹੀਂ ਕਰ ਸਕੇ 

ਪੰਜਾਬ ਦੇ ਸਾਬਕਾ ਡੀਜੀਪੀ ਜੰਮੂ ਕਸ਼ਮੀਰ ਪੀਐੱਸ ਗਿੱਲ ਉਸ ਵੇਲੇ ਇਕੋ ਦਮ ਹਾਈਲਾਈਟ ਹੋ ਗਏ ਸਨ ਜਦੋਂ ਉਨ੍ਹਾਂ ਨੇ ਮੋਗਾ ਤੋਂ ਚੋਣਾਂ ਲੜਨ ਦੇ ਲਈ  ਸ਼੍ਰੋਮਣੀ ਅਕਾਲੀ ਦਲ ਦਾ ਪੱਲਾ ਫੜਿਆ ਸੀ ਪਰ ਉਹ ਹਾਰ ਗਏ ਅਤੇ ਬਾਅਦ ਵਿਚ ਉਨ੍ਹਾਂ ਨੇ ਭਾਰਤੀ ਜਨਤਾ ਪਾਰਟੀ ਦਾ ਸਾਥ ਕਰ ਲਿਆ  

ਆਈ ਜੀ ਭਗਵਾਨ ਸਿੰਘ ਦਾਨੇਵਾਲੀਆ ਰਾਜਨੀਤੀ ਵਿੱਚ ਦੂਜੀ ਪਾਰੀ ਖੇਡਣ ਵਾਲੇ ਪਹਿਲਾਂ ਲੋਕਾਂ ਵਿੱਚ ਸ਼ਾਮਲ ਸਨ ਉਨ੍ਹਾਂ ਨੇ ਉਨੀ ਸੌ ਸੱਤਰ ਦੇ ਦਸ਼ਕ ਵਿਚ ਪੰਜਾਬ ਪੁਲਿਸ ਨੂੰ ਲੀਡ ਕੀਤਾ ਸੀ  ਉਨ੍ਹਾਂ ਵੱਲੋਂ ਤਿੰਨ ਕਿਤਾਬਾਂ ਵੀ ਲਿਖੀਆਂ ਗਈਆਂ ਸੀ ਇਸ ਤੋਂ ਬਾਅਦ ਉਨ੍ਹਾਂ ਨੇ ਆਪਣੀ ਪਾਰਟੀ ਬਣਾਉਣ ਦਾ ਫ਼ੈਸਲਾ ਕੀਤਾ ਕਿਉਂਕਿ ਉਨ੍ਹਾਂ ਨੂੰ ਕਾਂਗਰਸ ਅਤੇ ਅਕਾਲੀ ਦਲ ਵਿਚ ਜਾਣਾ  ਠੀਕ ਨਹੀਂ ਸੀ ਲੱਗਾ ਉਨ੍ਹਾਂ ਨੇ ਕਾਂਗਰਸੀ ਵਿਧਾਇਕ ਕਿੱਕੀ ਢਿੱਲੋਂ ਦੀ ਮਾਤਾ ਜਗਦੀਸ਼ ਕੌਰ ਦੇ ਖਿਲਾਫ ਫਰੀਦਕੋਟ ਤੋਂ ਉਪ ਚੋਣਾਂ ਲੜੀਆਂ ਸਨ ਪਰ ਉਨ੍ਹਾਂ ਨੂੰ ਕੁੱਝ ਹੀ ਵੋਟ ਪਏ  

ਡੀਐੱਸਪੀ ਬਿਸ਼ੰਬਰ ਦਾਸ ਰਿਟਾਇਰਮੈਂਟ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋ ਗਏ ਅਤੇ ਨਰੋਟ ਮਹਿਰਾ ਵਿਧਾਨ ਸਭਾ ਚੋਣਾਂ ਜਿੱਤੇ ਉਨ੍ਹਾਂ ਦੇ ਪੁੱਤਰ ਹਰਦੀਪ ਕੁਮਾਰ  ਭਾਰਤ ਨੇ ਸਾਲ ਦੋ ਹਜਾਰ ਵੀਹ ਦੇ ਵਿਚ ਸ਼੍ਰੋਮਣੀ ਅਕਾਲੀ ਦਲ ਦਾ ਸਾਥ ਕਰ ਲਿਆ  

ਭੁਲੱਥ ਤੋਂ ਵਿਧਾਇਕ ਸੁਖਪਾਲ ਖਹਿਰਾ ਦੇ ਪਿਤਾ ਸੁਖਜਿੰਦਰ ਸਿੰਘ ਖਹਿਰਾ ਰਾਜਨੀਤੀ ਵਿਚ ਆਉਣ ਤੋਂ ਪਹਿਲਾਂ ਡੀਐੱਸਪੀ ਸਨ ਉਹ ਪ੍ਰਕਾਸ਼ ਸਿੰਘ ਬਾਦਲ ਸਰਕਾਰ ਵਿੱਚ ਸਿੱਖਿਆ ਮੰਤਰੀ ਬਣੇ ਪਰ ਬਾਅਦ ਵਿਚ ਆਪਸ ਚ ਮਨ ਮੁਟਾਵ ਹੋਣ ਤੋਂ ਬਾਅਦ  ਉਨ੍ਹਾਂ ਨੇ ਇਸ ਨੂੰ ਛੱਡ ਦਿੱਤਾ  

ਕਦੀ ਏਐੱਸਪੀ ਦੇ ਅਹੁਦੇ ਤੇ ਤੈਨਾਤ ਰਹੇ ਹਰਮੋਹਨ ਸਿੰਘ ਨੇ ਅਕਾਲੀ ਦਲ ਵਿੱਚ ਸ਼ਾਮਲ ਹੋਣ ਤੋਂ ਪਹਿਲਾਂ ਹੀ ਰਿਟਾਇਰਮੈਂਟ ਲੈ ਲਈ ਸੀ ਉਹ ਸਾਬਕਾ ਅਕਾਲੀ ਮੰਤਰੀ ਅਤੇ ਚਮਕੌਰ ਸਾਹਿਬ ਤੋਂ ਪੰਜ ਵਾਰ ਵਿਧਾਇਕ ਰਹੇ ਸਤਵੰਤ ਕੌਰ ਸੰਧੂ ਦੇ ਪੁੱਤਰ  ਹਨ

Trending news