PM ਮੋਦੀ ਅੱਜ ਦੇਸ਼ਵਾਸੀਆਂ ਨਾਲ ਕਰਨਗੇ 'ਮਨ ਕੀ ਬਾਤ', ਲੋਕਾਂ ਨੂੰ ਕੀਤੀ ਇਹ ਅਪੀਲ
Advertisement

PM ਮੋਦੀ ਅੱਜ ਦੇਸ਼ਵਾਸੀਆਂ ਨਾਲ ਕਰਨਗੇ 'ਮਨ ਕੀ ਬਾਤ', ਲੋਕਾਂ ਨੂੰ ਕੀਤੀ ਇਹ ਅਪੀਲ

ਪ੍ਰਧਾਨ ਮੰਤਰੀ ਮੋਦੀ ਨੇ ਆਪਣੇ ਟਵਿਟਰ ਹੈਂਡਲ 'ਤੇ ਪੋਸਟ ਸ਼ੇਅਰ ਕਰ ਲੋਕਾਂ ਨੂੰ ਪ੍ਰੋਗਰਾਮ ਸੁਣਨ ਦੀ ਅਪੀਲ ਕੀਤੀ ਹੈ

ਫਾਈਲ ਫੋਟੋ

ਨਵੀਂ ਦਿੱਲੀ:ਦੇਸ਼ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅੱਜ 11 ਵਜੇ ਰੇਡੀਓ 'ਤੇ 'ਮਨ ਕੀ ਬਾਤ' ਜ਼ਰੀਏ ਦੇਸ਼ ਵਾਸੀਆਂ ਨੂੰ ਸੰਬੋਧਨ ਕਰਨਗੇ। ਪ੍ਰਧਾਨ ਮੰਤਰੀ ਮੋਦੀ ਨੇ ਆਪਣੇ ਟਵਿਟਰ ਹੈਂਡਲ 'ਤੇ ਪੋਸਟ ਸ਼ੇਅਰ ਕਰ ਲੋਕਾਂ ਨੂੰ ਪ੍ਰੋਗਰਾਮ ਸੁਣਨ ਦੀ ਅਪੀਲ ਕੀਤੀ ਹੈ। ਇਸ ਦੌਰਾਨ ਪੀਐਮ ਮੋਦੀ ਦੇਸ਼ ਦੇ ਲੋਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨਗੇ। ਮਹੀਨਾਵਾਰ ਰੇਡੀਓ ਪ੍ਰੋਗਰਾਮ ਦਾ ਇਹ 70ਵਾਂ ਐਪੀਸੋਡ ਹੋਵੇਗਾ। ਆਕਾਸ਼ਵਾਣੀ ਅਤੇ ਦੂਰਦਰਸ਼ਨ ਦੇ ਸਮੁੱਚੇ ਨੈਟਵਰਕ 'ਤੇ ਇਸ ਦਾ ਪ੍ਰਸਾਰਣ ਹੋਵੇਗਾ।  ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨੇ 27 ਸਤੰਬਰ ਨੂੰ 'ਮਨ ਕੀ ਬਾਤ' ਪ੍ਰੋਗਰਾਮ ਜ਼ਰੀਏ ਲੋਕਾਂ ਨੂੰ ਸੰਬੋਧਨ ਕੀਤਾ ਸੀ।

Watch Live TV-

Trending news