ਪੰਜਾਬ ਦੇ ਸਰਕਾਰੀ ਦਫ਼ਤਰਾਂ ਵਿੱਚ 100 ਫ਼ੀਸਦੀ ਸਟਾਫ਼ ਕੰਮ ਕਰੇਗਾ
Trending Photos
ਤਪਿਨ ਮਲਹੋਤਰਾ/ਚੰਡੀਗੜ੍ਹ : ਪੰਜਾਬ ਦੇ ਸਰਕਾਰੀ ਮੁਲਾਜ਼ਮਾਂ ਦੇ ਲਈ ਅਹਿਮ ਖ਼ਬਰ ਹੈ, ਸੂਬਾ ਸਰਕਾਰ ਨੇ ਮੁਲਾਜ਼ਮਾਂ ਨੂੰ ਨਿਰਦੇਸ਼ ਦਿੱਤੇ ਨੇ ਕਿ ਹੁਣ ਉਹ ਦਫ਼ਤਰ ਵਿੱਚ 100 ਫ਼ੀਸਦੀ ਹਾਜ਼ਰੀ ਯਕੀਨੀ ਬਣਾਉਣ,ਕੋਵਿਡ ਦੀ ਵਜ੍ਹਾਂ ਕਰਕੇ ਸਿਰਫ਼ 50 ਫ਼ੀਸਦੀ ਸਟਾਫ਼ ਨੂੰ ਸਰਕਾਰੀ ਦਫ਼ਤਰ ਵਿੱਚ ਬੁਲਾਇਆ ਜਾ ਰਿਹਾ ਸੀ ਪਰ ਸੂਬੇ ਵਿੱਚ ਕੋਵਿਡ ਦੇ ਲਗਾਤਾਰ ਘੱਟ ਹੋਏ ਮਾਮਲਿਆਂ ਤੋਂ ਬਾਅਦ ਸਰਕਾਰੀ ਦਫ਼ਤਰਾਂ ਨੂੰ ਨਿਰਦੇਸ਼ ਦਿੱਤੇ ਗਏ ਨੇ ਕਿ ਉਹ 100 ਫ਼ੀਸਦੀ ਸਟਾਫ਼ ਨਾਲ ਕੰਮ ਕਰਨ
ਪੰਜਾਬ ਸਰਕਾਰ ਦੇ ਇਸ ਫ਼ੈਸਲੇ ਨਾਲ ਸਰਕਾਰੀ ਦਫ਼ਤਰਾਂ ਵਿੱਚ ਕੰਮ ਦੀ ਰਫ਼ਤਾਰ ਵਿੱਚ ਕਮੀ ਆਈ ਸੀ,ਘੱਟ ਸਟਾਫ਼ ਹੋਣ ਦੀ ਵਜ੍ਹਾਂ ਕਰਕੇ ਸਰਕਾਰੀ ਦਫ਼ਤਰਾਂ ਵਿੱਚ ਕਾਫ਼ੀ ਪੈਂਡਿੰਗ ਕੰਮ ਹੋ ਗਿਆ ਸੀ,ਪਰ ਸਰਕਾਰ ਦੇ ਹੁਣ ਇਸ ਫ਼ੈਸਲੇ ਨਾਲ ਸਰਕਾਰੀ ਕੰਮ ਦੀ ਰਫ਼ਤਾਰ ਵਧਣ ਦੀ ਉਮੀਦ ਜਤਾਈ ਜਾ ਰਹੀ ਹੈ, ਪਰ ਸਰਕਾਰ ਨੇ ਹਿਦਾਇਤਾਂ ਦਿੱਤੀਆਂ ਨੇ ਸਰਕਾਰੀ ਦਫ਼ਤਰਾਂ ਵਿੱਚ ਕੋਵਿਡ ਦੇ ਨਿਯਮਾਂ ਦਾ ਪੂਰੀ ਤਰ੍ਹਾਂ ਪਾਲਨ ਕੀਤਾ ਜਾਵੇ, ਸੋਸ਼ਲ ਡਿਸਟੈਂਸਿੰਗ,ਮਾਸਕ ਅਤੇ ਸੈਨੀਟਾਇਜ਼ਰ ਦੀ ਵਰਤੋਂ ਕੀਤੀ ਜਾਵੇ ਅਤੇ ਥਰਮਲ ਚੈਕਿੰਗ ਕੀਤੀ ਜਾਵੇ
ਪੰਜਾਬ ਵਿੱਚ ਕੋਰੋਨਾ ਦੀ ਰਫ਼ਤਾਰ ਘਟੀ
24 ਘੰਟੇ ਦੇ ਅੰਦਰ ਪੰਜਾਬ ਵਿੱਚ 468 ਨਵੇਂ ਕੋਰੋਨਾ ਪੋਜ਼ੀਟਿਵ ਕੇਸ ਆਏ ਨੇ, ਕੁੱਲ 132727 ਕੋਰੋਨਾ ਪੋਜ਼ੀਟਿਵ ਕੇਸਾਂ ਵਿੱਚੋਂ 124293 ਮਰੀਜ਼ ਠੀਕ ਹੋ ਚੁੱਕੇ ਨੇ, ਯਾਨੀ 90 ਫ਼ੀਸਦੀ ਸੂਬੇ ਦੀ ਰਿਕਵਰੀ ਰੇਟ ਹੈ,4266 ਕੋਰੋਨਾ ਦੇ ਐਕਟਿਵ ਕੇਸ ਨੇ, ਜਦਕਿ ਸੂਬੇ ਵਿੱਚ ਹੁਣ ਤੱਕ 4168 ਮਰੀਜ਼ ਕੋਰੋਨਾ ਤੋਂ ਜ਼ਿੰਦਗੀ ਦੀ ਜੰਗ ਹਾਰ ਗਏ ਨੇ