ਇੱਕ ਹੋਰ ਵੱਡਾ ਇਹ ਸਿੱਖ ਚਿਹਰਾ ਸੁਖਦੇਵ ਸਿੰਘ ਢੀਂਡਸਾ ਦੀ ਨਵੀਂ ਪਾਰਟੀ ਵਿੱਚ ਹੋਇਆ ਸ਼ਾਮਲ
Advertisement
Article Detail0/zeephh/zeephh717419

ਇੱਕ ਹੋਰ ਵੱਡਾ ਇਹ ਸਿੱਖ ਚਿਹਰਾ ਸੁਖਦੇਵ ਸਿੰਘ ਢੀਂਡਸਾ ਦੀ ਨਵੀਂ ਪਾਰਟੀ ਵਿੱਚ ਹੋਇਆ ਸ਼ਾਮਲ

ਨਰਾਜ਼ ਆਗੂ ਵੱਡੀ ਗਿਣਤੀ ਵਿੱਚ ਸੁਖਦੇਵ ਸਿੰਘ ਢੀਂਡਸਾ ਦੀ ਪਾਰਟੀ ਵਿੱਚ ਸ਼ਾਮਲ ਹੋ ਰਹੇ ਨੇ

ਨਰਾਜ਼ ਆਗੂ ਵੱਡੀ ਗਿਣਤੀ ਵਿੱਚ ਸੁਖਦੇਵ ਸਿੰਘ ਢੀਂਡਸਾ ਦੀ ਪਾਰਟੀ ਵਿੱਚ ਸ਼ਾਮਲ ਹੋ ਰਹੇ ਨੇ

ਜਗਦੀਪ ਸੰਧੂ/ਚੰਡੀਗੜ੍ਹ : ਸੁਖਦੇਵ ਸਿੰਘ ਢੀਂਡਸਾ ਦੀ ਨਵੀਂ ਪਾਰਟੀ ਵਿੱਚ  ਇੱਕ ਹੋਰ ਵੱਡਾ ਸਿੱਖ ਚਿਹਰਾ ਸ਼ਾਮਲ ਹੋ ਗਿਆ ਹੈ, ਯੂਨਾਈਟਿਡ ਅਕਾਲੀ ਦਲ ਦੇ ਪ੍ਰਧਾਨ ਭਾਈ ਮੋਹਕਮ ਸਿੰਘ ਨੇ ਆਪਣੀ ਪਾਰਟੀ ਦਾ ਰਲੇਵਾ ਸੁਖਦੇਵ ਸਿੰਘ ਢੀਂਡਸਾ ਦੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਵਿੱਚ ਕਰ ਦਿੱਤਾ ਹੈ, ਇਸ ਤੋਂ ਪਹਿਲਾਂ ਅਕਾਲੀ ਦਲ ਤੋਂ ਅਸਤੀਫ਼ਾ ਦੇਕੇ ਸਾਬਕਾ ਵਿਧਾਇਕ ਰਣਜੀਤ ਸਿੰਘ ਤਲਵੰਡੀ ਵੀ 2 ਦਿਨ ਪਹਿਲਾਂ ਸੁਖਦੇਵ ਸਿੰਘ ਢੀਂਡਸਾ ਦੀ ਪਾਰਟੀ ਵਿੱਚ ਸ਼ਾਮਲ ਹੋਏ ਸਨ

ਭਾਈ ਮੋਹਕਮ ਸਿੰਘ ਦੇ ਸ਼ਾਮਲ ਹੋਣ 'ਤੇ ਢੀਂਡਸਾ ਦਾ ਬਿਆਨ 

ਉਧਰ ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਭਾਈ ਮੋਹਕਮ ਸਿੰਘ ਦੇ ਪਾਰਟੀ ਵਿੱਚ ਸ਼ਾਮਲ ਹੋਣ ਨਾਲ ਪੰਥ ਵਿਰੋਧੀ ਤਾਕਤਾਂ ਖ਼ਿਲਾਫ਼ ਲੜਾਈ ਲੜਨ ਵਿੱਚ ਹੋਰ ਮਜ਼ਬੂਤੀ ਮਿਲੇਗੀ, ਢੀਂਡਸਾ ਨੇ ਕਿਹਾ ਅੱਜ ਵੱਡੀ ਗਿਣਤੀ ਵਿੱਚ ਅਕਾਲੀ ਦਲ ਦੇ ਆਗੂ ਉਨ੍ਹਾਂ ਨਾਲ ਜੁੜਨਾ ਚਾਉਂਦੇ ਨੇ ਉਨ੍ਹਾਂ ਨੇ ਸਾਫ਼ ਕੀਤਾ ਕਿ ਉਹ ਚੋਣ ਨਹੀਂ ਲੜਨਗੇ ਅਤੇ ਮੁੱਖ ਮੰਤਰੀ ਦੀ ਰੇਸ ਵਿੱਚ ਵੀ ਨਹੀਂ ਨੇ, ਸੁਖਦੇਵ ਸਿੰਘ ਢੀਂਡਸਾ ਨੇ ਇੱਕ ਗੱਲ ਹੋਰ ਸਾਫ਼ ਕੀਤੀ ਕਿ ਪਾਰਟੀ ਦਾ ਸਿਆਸੀ ਵਿੰਗ ਵੱਖ ਹੋਵੇਗਾ ਅਤੇ ਧਾਰਮਿਕ ਵੱਖ 

ਸੁਖਦੇਵ ਸਿੰਘ ਢੀਂਡਸਾ ਨੇ SGPC ਦੀਆਂ ਚੋਣਾਂ ਨੂੰ ਲੈਕੇ ਵੀ ਅਹਿਮ ਬਿਆਨ ਦਿੱਤਾ ਹੈ ਉਨ੍ਹਾਂ ਕਿਹਾ ਕਿ ਅਗਲੇ ਸਾਲ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਨੇ ਅਤੇ ਉਹ ਜਲਦ ਕੇਂਦਰ ਸਰਕਾਰ ਨਾਲ ਮਿਲਕੇ ਸਮੇਂ ਸਿਰ ਚੋਣਾਂ ਕਰਵਾਉਣ ਦੀ ਮੰਗ ਕਰਨਗੇ 

ਢੀਂਡਸਾ ਦੀ ਪਾਰਟੀ 'ਚ ਸ਼ਾਮਲ ਤੋਂ ਬਾਅਦ ਭਾਈ ਮੋਹਕਮ ਸਿੰਘ ਦਾ ਬਿਆਨ 

ਸੁਖਦੇਵ ਸਿੰਘ ਢੀਂਡਸਾ ਦੀ ਪਾਰਟੀ ਵਿੱਚ ਸ਼ਾਮਲ ਹੋਣ ਤੋਂ ਬਾਅਦ ਭਾਈ ਮੋਹਕਮ ਸਿੰਘ ਨੇ ਕਿਹਾ ਜਦੋਂ 2007 ਵਿੱਚ ਡੇਰਾ ਰਾਮ ਰਹੀਮ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਨਕਲ ਕਰਨ ਲਈ ਪੋਸ਼ਾਕ ਪਾਈ ਸੀ ਉਸ ਵੇਲੇ ਯੂਨਾਈਟਿਡ ਅਕਾਲੀ ਦਲ ਬਣਿਆ ਸੀ,ਭਾਈ ਮੋਹਕਮ ਸਿੰਘ ਨੇ ਕਿਹਾ ਡੇਰੇ ਖ਼ਿਲਾਫ਼ ਉਨ੍ਹਾਂ ਵੱਲੋਂ ਡਟ ਕੇ ਲੜਾਈ ਲੜੀ ਗਈ ਪਰ ਕੁੱਝ ਲੋਕਾਂ ਨੇ ਡੇਰੇ ਦਾ ਸਾਥ ਦਿੱਤਾ   
 

ਭਾਈ ਮੋਹਕਮ ਸਿੰਘ ਬਾਰੇ ਜਾਣਕਾਰੀ 

ਭਾਈ ਮੋਹਕਮ ਸਿੰਘ  ਬਰਗਾੜੀ ਮੋਰਚੇ ਵਿੱਚ ਵੀ ਸ਼ਾਮਲ ਸਨ ਅਤੇ ਬਾਦਲ ਪਰਿਵਾਰ ਦੇ ਵਿਰੋਧ ਵਿੱਚ ਹਮੇਸ਼ਾ ਆਪਣੀ ਅਵਾਜ਼ ਬੁਲੰਦ ਕਰਦੇ ਰਹੇ ਨੇ ਪਰ ਪਿਛਲੇ ਸਾਲ ਉਨ੍ਹਾਂ ਦੀ ਆਪਣੀ ਪਾਰਟੀ 2 ਫਾੜ ਹੋ ਗਈ ਸੀ 

ਪਿਛਲੇ ਸਾਲ ਯੂਨਾਈਟਿਡ ਅਕਾਲੀ ਦਲ 2 ਫਾੜ ਹੋ ਗਈ ਸੀ,ਪਾਰਟੀ ਦੇ ਇੱਕ ਧੜੇ ਨੇ ਹੰਗਾਮੀ ਮੀਟਿੰਗ ਸੱਦ ਕੇ ਭਾਈ ਮੋਹਕਮ ਸਿੰਘ ਨੂੰ ਪ੍ਰਧਾਨ ਦੇ ਅਹੁਦੇ ਤੋਂ ਹਟਾ ਦਿੱਤਾ ਸੀ,ਉਨ੍ਹਾਂ ਦੀ ਥਾਂ ਭਾਈ ਗੁਰਦੀਪ ਸਿੰਘ ਬਠਿੰਡਾ ਨੂੰ ਪ੍ਰਧਾਨ ਬਣਾਇਆ ਸੀ,ਹਾਲਾਂਕਿ ਭਾਈ ਮੋਹਕਮ ਸਿੰਘ ਨੇ ਇਸ ਦਾ ਵਿਰੋਧ ਕਰ ਦੇ ਹੋਏ ਕਿਹਾ ਸੀ ਕਿ ਉਨ੍ਹਾਂ ਦੀ ਮਨਜ਼ੂਰੀ ਤੋਂ ਬਿਨਾਂ ਜਰਨਲ ਮੀਟਿੰਗ ਨਹੀਂ ਸੱਦੀ ਜਾ ਸਕਦੀ ਹੈ 

ਦੂਜੇ ਧੜੇ ਨੇ ਭਾਈ ਮੋਹਕਮ ਸਿੰਘ ਦੀ ਇਸ ਗੱਲ ਨੂੰ ਇਹ ਕਹਿੰਦੇ ਹੋਏ ਖ਼ਾਰਜ ਕਰ ਦਿੱਤਾ ਸੀ ਕਿ ਪਾਰਟੀ ਸੰਵਿਧਾਨ ਮੁਤਾਬਿਕ ਕੋਈ ਵੀ ਸ਼ਖ਼ਸ 2 ਸਾਲ ਤੋਂ ਵਧ ਪ੍ਰਧਾਨਗੀ ਦਾ ਅਹੁਦਾ ਨਹੀਂ ਸੰਭਾਲ ਸਕਦਾ ਹੈ ਜਦਕਿ ਭਾਈ ਮੋਹਕਮ ਸਿੰਘ 7 ਸਾਲ ਤੋਂ ਪ੍ਰਧਾਨ ਸਨ, ਇਸ ਲਈ ਮੁੜ ਤੋਂ ਚੋਣ ਕੀਤੀ ਗਈ ਸੀ,ਹਾਲਾਂਕਿ ਉਸ ਵੇਲੇ ਭਾਈ ਮੋਹਕਮ ਸਿੰਘ ਨੇ ਇਸ ਦਾ ਵਿਰੋਧ ਕੀਤਾ ਸੀ ਅਤੇ ਇਸ ਚੋਣ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਸੀ  

Trending news