Paris Olympics 2024: 26 ਜੁਲਾਈ ਤੋਂ ਪੈਰਿਸ ਓਲੰਪਿਕ 2024 ਸ਼ੁਰੂ ਹੋਣ ਜਾ ਰਿਹਾ ਹੈ। ਇਸ ਵਾਰ ਭਾਰਤੀ ਹਾਕੀ ਟੀਮ ਵਿੱਚ ਪੰਜਾਬ ਦੇ 10 ਖਿਡਾਰੀਆਂ ਨੇ ਆਪਣੀ ਜਗ੍ਹਾ ਪੱਕੀ ਕਰ ਲਈ ਹੈ।
Trending Photos
Paris Olympics 2024: ਖੇਡਾਂ ਦਾ ਸਭ ਤੋਂ ਵੱਡਾ ਮਹਾਕੁੰਭ ਯਾਨੀ ਓਲੰਪਿਕ ਨੂੰ ਹੁਣ ਕੁੱਝ ਦਿਨ ਹੀ ਬਾਕੀ ਰਹਿ ਗਏ ਹਨ। 26 ਜੁਲਾਈ ਤੋਂ ਪੈਰਿਸ ਓਲੰਪਿਕ 2024 ਸ਼ੁਰੂ ਹੋਣ ਜਾ ਰਿਹਾ ਹੈ ਜਿਸ ਵਿਚ ਵੱਖ-ਵੱਖ ਦੇਸ਼ਾਂ ਦੇ ਖਿਡਾਰੀ ਵੱਖ-ਵੱਖ ਖੇਡਾਂ 'ਚ ਹਿੱਸਾ ਲੈ ਰਹੇ ਹਨ। ਇਸ ਵਾਰ ਪੈਰਿਸ ਓਲੰਪਿਕ ਲਈ ਪੰਜਾਬ ਦੇ 10 ਖਿਡਾਰੀਆਂ ਨੇ ਹਾਕੀ ਟੀਮ ਵਿਚ ਆਪਣੀ ਜਗ੍ਹਾ ਪੱਕੀ ਕਰ ਲਈ ਹੈ।
2024 ਓਲੰਪਿਕ ਦਾ ਪਹਿਲਾ ਹਾਕੀ ਮੈਚ ਭਾਰਤ ਤੇ ਨਿਊਜ਼ੀਲੈਂਡ ਵਿਚਾਲੇ 27 ਜੁਲਾਈ ਨੂੰ ਖੇਡਿਆ ਜਾਵੇਗਾ।
ਇਹ 10 ਖਿਡਾਰੀ ਪੰਜਾਬ ਤੋਂ ਭਾਰਤੀ ਹਾਕੀ ਟੀਮ ਵਿੱਚ ਖੇਡ ਰਹੇ ਹਨ
ਭਾਰਤੀ ਹਾਕੀ ਟੀਮ ਦੇ ਮੈਚ ਕਦੋਂ ਹੋਣਗੇ?
ਭਾਰਤ ਦਾ ਹਾਕੀ ਸ਼ਡਿਊਲ ਜਾਰੀ ਕਰ ਦਿੱਤਾ ਗਿਆ ਹੈ। ਪੈਰਿਸ ਓਲੰਪਿਕ 2024 ਦਾ ਪਹਿਲਾ ਹਾਕੀ ਮੈਚ ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ 27 ਜੁਲਾਈ ਨੂੰ ਖੇਡਿਆ ਜਾਵੇਗਾ।
ਭਾਰਤੀ ਟੀਮ ਆਪਣੇ ਗਰੁੱਪ ਦੀਆਂ ਪੰਜ ਹੋਰ ਟੀਮਾਂ ਨਾਲ ਖੇਡੇਗੀ।
ਚੋਟੀ ਦੀਆਂ ਅੱਠ ਟੀਮਾਂ ਕੁਆਰਟਰ ਫਾਈਨਲ ਵਿੱਚ ਪਹੁੰਚਣਗੀਆਂ। ਕੁਆਰਟਰ ਫਾਈਨਲ 4 ਅਗਸਤ ਤੋਂ ਸ਼ੁਰੂ ਹੋਣਗੇ। 6 ਅਗਸਤ ਨੂੰ ਸੈਮੀਫਾਈਨਲ ਤੇ 8 ਅਗਸਤ ਨੂੰ ਮੈਡਲ ਮੈਚ ਖੇਡੇ ਜਾਣਗੇ। ਸਾਰੇ ਮੈਚ ਯਵੇਸ-ਡੂ-ਮਾਨੋਇਰ ਸਟੇਡੀਅਮ 'ਚ ਹੋਣਗੇ। ਦੱਸ ਦਈਏ ਕਿ ਪਿਛਲੇ ਕਈ ਸਾਲਾਂ ਤੋਂ ਭਾਰਤੀ ਹਾਕੀ ਟੀਮ ਦਾ ਪ੍ਰਦਰਸ਼ਨ ਕਾਫੀ ਸ਼ਾਨਦਾਰ ਰਿਹਾ ਹੈ।
ਭਾਰਤ ਦਾ ਹਾਕੀ ਸ਼ਡਿਊਲ ਸ਼ੈਡਿਊਲ
ਮਿਤੀ: 27 ਜੁਲਾਈ
ਮੈਚ: ਭਾਰਤ ਬਨਾਮ ਨਿਊਜ਼ੀਲੈਂਡ
ਸਥਾਨ: ਯਵੇਸ-ਡੂ-ਮਾਨੋਇਰ ਸਟੇਡੀਅਮ
ਸਮਾਂ (IST): ਰਾਤ 9:00 ਵਜੇ
ਮਿਤੀ: 29 ਜੁਲਾਈ
ਮੈਚ: ਭਾਰਤ ਬਨਾਮ ਅਰਜਨਟੀਨਾ
ਸਥਾਨ: ਯਵੇਸ-ਡੂ-ਮਾਨੋਇਰ ਸਟੇਡੀਅਮ
ਸਮਾਂ (IST): ਸ਼ਾਮ 04:15 ਵਜੇ
ਮਿਤੀ: 30 ਜੁਲਾਈ
ਮੈਚ: ਆਇਰਲੈਂਡ ਬਨਾਮ ਭਾਰਤ
ਸਥਾਨ: ਯਵੇਸ-ਡੂ-ਮਾਨੋਇਰ ਸਟੇਡੀਅਮ
ਸਮਾਂ (IST): ਸ਼ਾਮ 04:45 ਵਜੇ
ਮਿਤੀ: 1 ਅਗਸਤ
ਮੈਚ: ਭਾਰਤ ਬਨਾਮ ਬੈਲਜੀਅਮ
ਸਥਾਨ: ਯਵੇਸ-ਡੂ-ਮਾਨੋਇਰ ਸਟੇਡੀਅਮ
ਸਮਾਂ (IST): ਦੁਪਹਿਰ 01:30 ਵਜੇ
ਮਿਤੀ: 2 ਅਗਸਤ
ਮੈਚ: ਆਸਟ੍ਰੇਲੀਆ ਬਨਾਮ ਭਾਰਤ
ਸਥਾਨ: ਯਵੇਸ-ਡੂ-ਮਾਨੋਇਰ ਸਟੇਡੀਅਮ
ਸਮਾਂ (IST): ਸ਼ਾਮ 04:45 ਵਜੇ
ਪੈਰਿਸ ਓਲੰਪਿਕ 26 ਜੁਲਾਈ ਤੋਂ 11 ਅਗਸਤ ਤੱਕ ਚੱਲੇਗਾ।