ਦੱਸ ਦਈਏ ਕਿ ਈ-ਕਾਮਰਸ ਵੈੱਬਸਾਈਟ ‘ਤੇ ਪੁਰਾਣੇ ਅਤੇ ਪੁਰਾਤਨ ਸਿੱਕਿਆਂ ਅਤੇ ਨੋਟਾਂ ਦੀ ਵਿਕਰੀ ਹੁੰਦੀ ਹੈ।
Trending Photos
2 rupees old coin value in India: ‘Old is Gold!' ਅੱਜ ਦੇ ਸਮੇਂ ਵਿੱਚ ਇਸ ਕਹਾਵਤ ਨੂੰ ਬਹੁਤ ਵਾਰ ਦੁਹਰਾਇਆ ਜਾਂਦਾ ਹੈ। ਭਾਵੇਂ ਉਹ ਪੁਰਾਣੇ ਗੀਤ ਹੋਣ, ਫ਼ਿਲਮਾਂ ਹੋਣ ਜਾਂ ਪੁਰਾਣੇ ਪਹਿਰਾਵੇ ਹੋਣ, ਲੋਕ ਅੱਜ ਦੇ ਸਮੇਂ ਵਿੱਚ ਪੁਰਾਣੀ ਚੀਜ਼ਾਂ ਨੂੰ ਬਹੁਤ ਯਾਦ ਕਰਦੇ ਹਨ ਅਤੇ ਕੁਝ ਲੋਕਾਂ ਅਜਿਹੀਆਂ ਚੀਜ਼ਾਂ ਨੂੰ ਸਾਂਭ ਕੇ ਰੱਖਦੇ ਹਨ।
ਅਜਿਹੇ 'ਚ ਜੇਕਰ ਤੁਹਾਡੇ ਕੋਲ ਵੀ ਪੁਰਾਣੇ ਜ਼ਮਾਨੇ ਦਾ 2 ਰੁਪਏ ਦਾ ਸਿੱਕਾ ਹੈ ਤਾਂ ਤੁਸੀਂ ਵੀ ਅਮੀਰ ਬਣ ਸਕਦੇ ਹੋ। ਅਜਿਹੀਆਂ ਖ਼ਬਰਾਂ ਪੜ੍ਹ ਕੇ ਕਈ ਵਾਰ ਲੱਗਦਾ ਹੈ ਕਿ ਆਹ ਫ਼ਰਜ਼ੀ ਹੋਣਗੀਆਂ ਅਤੇ ਤੁਸੀਂ ਇਨ੍ਹਾਂ ਨੂੰ ਅੱਗੇ ਸ਼ੇਅਰ ਨਹੀਂ ਕਰਦੇ ਪਰ ਇਹ ਸਕੀਮ ਤੁਸੀਂ ਚੀਖ ਚੀਖ ਕੇ ਲੋਕਾਂ ਨੂੰ ਦੱਸ ਸਕਦੇ ਹੋ।
ਪੁਰਾਣੇ ਨੋਟ ਅਤੇ ਸਿੱਕੇ ਲੋਕਾਂ ਲਈ ਬਹੁਤ ਫਾਇਦੇਮੰਦ ਹੋ ਸਕਦੇ ਹਨ ਇਸ ਕਰਕੇ ਜੇਕਰ ਤੁਹਾਡੇ ਕੋਲ ਪੁਰਾਣੀਆਂ ਚੀਜ਼ਾਂ ਦਾ ਕਲੈਕਸ਼ਨ ਹੈ, ਤਾਂ ਇਹ ਤੁਹਾਨੂੰ ਚੰਗੀ ਕੀਮਤ ਵੀ ਦਵਾ ਸਕਦੇ ਹਨ। ਇਸ ਦੇ ਨਾਲ ਹੀ ਜੇਕਰ ਤੁਹਾਡੇ ਕੋਲ 2 ਰੁਪਏ ਦੇ ਪੁਰਾਣੇ ਸਿੱਕਾ ਹੈ ਤਾਂ ਤੁਸੀਂ ਇਸਦੀ ਕੀਮਤ ਜਾਣ ਕੇ ਹੈਰਾਨ ਹੋ ਜਾਵੋਗੇ।
ਦੱਸ ਦਈਏ ਕਿ ਈ-ਕਾਮਰਸ ਵੈੱਬਸਾਈਟ ‘ਤੇ ਪੁਰਾਣੇ ਅਤੇ ਪੁਰਾਤਨ ਸਿੱਕਿਆਂ ਅਤੇ ਨੋਟਾਂ ਦੀ ਵਿਕਰੀ ਹੁੰਦੀ ਹੈ। ਇਸ ਦੌਰਾਨ ਜਿਨ੍ਹਾਂ ਕੋਲ ਪੁਰਾਣੇ ਸਿੱਕਿਆਂ ਦਾ ਕਲੈਕਸ਼ਨ ਹੈ, ਉਹ ਆਪਣੇ ਲੌਗਇਨ ਵਿੱਚ ਅੰਦਾਜ਼ਨ ਰਕਮ ਦੀ ਤਸਵੀਰ ਤੇ ਪੋਸਟ ਪਾ ਦਿੰਦੇ ਹਨ ਅਤੇ ਜੇਕਰ ਕਿਸੇ ਕੋਲ 2 ਰੁਪਏ ਦਾ ਪੁਰਾਣਾ ਸਿੱਕਾ ਹੈ, ਜਿਸ ‘ਤੇ ਭਾਰਤ ਦਾ ਨਕਸ਼ਾ ਹੋਵੇ ਅਤੇ ਹਿੰਦੀ ਜਾਂ ਅੰਗਰੇਜ਼ੀ ‘ਚ National Integration ਛਪਿਆ ਹੋਵੇ ਤਾਂ ਇਸ ਦੀ ਕੀਮਤ ਹੁਣ ਵਧ ਗਈ ਹੈ।
ਇਹ ਵੀ ਪੜ੍ਹੋ: ਦਿਸ਼ਾ ਪਟਾਨੀ ਨੇ ਆਪਣੇ ਬੁਆਏਫ੍ਰੈਂਡ ਨਾਲ ਪੋਸਟ ਕੀਤੀਆਂ ਹੌਟ ਫੋਟੋਆਂ, ਟਾਈਗਰ ਸ਼ਰਾਫ ਦੀ ਭੈਣ ਨੇ ਕੀਤਾ ਇਹ ਕੰਮੈਂਟ
Quikr.com ‘ਤੇ ਇਸ ਸਿੱਕੇ ਨੂੰ ਤੁਸੀਂ ਹਜ਼ਾਰਾਂ ਰੁਪਏ ਵਿੱਚ ਵੇਚ ਸਕਦੇ ਹੋ। ਕਈ ਵਾਰ ਤਾਂ ਕੁਝ ਲੋਕ ਅਜਿਹੇ ਸਿੱਕੇ ਲਈ ਲੱਖਾਂ ਰੁਪਏ ਤੱਕ ਦੇਣ ਲਈ ਤਿਆਰ ਹੋ ਜਾਂਦੇ ਹਨ, ਪਰ ਇਹ ਸਿੱਕਾ ਕਿੰਨਾ ਵਿਲੱਖਣ ਅਤੇ ਪੁਰਾਣਾ ਹੈ, ਉਸਤੇ ਨਿਰਭਰ ਕਰਦਾ ਹੈ।
ਇਹ ਵੀ ਪੜ੍ਹੋ: ਪੰਜਾਬ ਕੈਬਨਿਟ ਮੀਟਿੰਗ 'ਚ ਲਏ ਗਏ ਅਹਿਮ ਫ਼ੈਸਲੇ, ਖ਼ਾਲੀ ਅਸਾਮੀਆਂ ਭਰਨ ਬਾਰੇ ਕੀਤਾ ਵੱਡਾ ਐਲਾਨ