Jalandhar Loot News: ਬਾਜ਼ਾਰ ਵਿੱਚ ਦੁਕਾਨਦਾਰ ਨੂੰ 3 ਨਕਾਬਪੋਸ਼ਾਂ ਨੇ ਪਿਸਤੌਲ ਦਿਖਾ ਕੇ ਲੁੱਟਿਆ
Advertisement
Article Detail0/zeephh/zeephh2300622

Jalandhar Loot News: ਬਾਜ਼ਾਰ ਵਿੱਚ ਦੁਕਾਨਦਾਰ ਨੂੰ 3 ਨਕਾਬਪੋਸ਼ਾਂ ਨੇ ਪਿਸਤੌਲ ਦਿਖਾ ਕੇ ਲੁੱਟਿਆ

 Jalandhar Loot News: ਜਲੰਧਰ ਵਿੱਚ ਬਾਜ਼ਾਰ ਵਿੱਚ ਦੁਕਾਨਦਾਰ ਨੂੰ ਪਿਸਤੌਲ ਦਿਖਾ ਕੇ ਲੁੱਟ ਦੀ ਵਾਰਦਾਤ ਸਾਹਮਣੇ ਆਈ ਹੈ।

Jalandhar Loot News: ਬਾਜ਼ਾਰ ਵਿੱਚ ਦੁਕਾਨਦਾਰ ਨੂੰ 3 ਨਕਾਬਪੋਸ਼ਾਂ ਨੇ ਪਿਸਤੌਲ ਦਿਖਾ ਕੇ ਲੁੱਟਿਆ

Jalandhar Loot News:  ਜਲੰਧਰ ਦੇ ਸਭ ਤੋਂ ਰੁਝੇਵੇਂ ਵਾਲੇ ਬਾਜ਼ਾਰ ਮਾਈ ਹੀਰਾਂ ਗੇਟ ਤੋਂ ਵੱਡੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਸਵੀਟੀ ਜੂਸ ਬਾਰ ਦੇ ਮਾਲਕ ਨੂੰ ਲੁਟੇਰਿਆਂ ਨੇ ਪਿਸਤੌਲ ਦਿਖਾ ਕੇ ਲੁੱਟ ਲਿਆ। ਸਾਰੀ ਘਟਨਾ ਉੱਥੇ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ। ਘਟਨਾ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ।

ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਦਿੰਦੇ ਹੋਏ ਪੀੜਤ ਦੁਕਾਨ ਮਾਲਕ ਅਨਮੋਲ ਨੇ ਦੱਸਿਆ ਕਿ ਉਹ ਖਾਣਾ ਖਾ ਰਿਹਾ ਸੀ। ਇਸ ਦੌਰਾਨ 3 ਨੌਜਵਾਨ ਐਕਟਿਵਾ 'ਤੇ ਆਏ ਜਿਨ੍ਹਾਂ ਨੇ ਮੂੰਹ ਢੱਕੇ ਹੋਏ ਸਨ। ਅਨਮੋਲ ਦਾ ਕਹਿਣਾ ਹੈ ਕਿ ਇੱਕ ਕੋਲ ਪਿਸਤੌਲ ਸੀ ਅਤੇ ਦੂਜੇ ਕੋਲ ਗੰਡਾਸਾ ਸੀ।

ਇਸ ਤੋਂ ਬਾਅਦ ਉਸ ਨੂੰ ਧਮਕੀਆਂ ਦੇਣ ਲੱਗ ਪਏ। ਅਨਮੋਲ ਨੇ ਦੱਸਿਆ ਕਿ ਹਮਲਾਵਰ ਸੇਫ ਦੀਆਂ ਚਾਬੀਆਂ ਮੰਗਣ ਲੱਗੇ। ਅਨਮੋਲ ਨੇ ਦੱਸਿਆ ਕਿ ਜਦੋਂ ਉਸ ਨੇ ਸੇਫ ਦੀਆਂ ਚਾਬੀਆਂ ਨਹੀਂ ਦਿੱਤੀਆਂ ਉਦੋਂ ਹਮਲਾਵਰਾਂ ਨੇ ਉਸ 'ਤੇ ਗੰਡਾਸੇ ਨਾਲ ਹਮਲਾ ਕਰ ਦਿੱਤਾ ਅਤੇ ਪਿਸਤੌਲ ਦੇ ਬੱਟ ਨਾਲ ਸਿਰ 'ਤੇ ਵਾਰ ਕਰ ਦਿੱਤਾ। ਇਸ ਤੋਂ ਬਾਅਦ ਉਹ ਸੇਫ ਦੀ ਚਾਬੀ ਲੈ ਕੇ 15,000 ਤੋਂ 20,000 ਰੁਪਏ ਅਤੇ ਸੋਨੇ ਦੀ ਚੂੜੀ ਲੈ ਕੇ ਭੱਜ ਗਿਆ।

ਪੀੜਤ ਨੇ ਦੱਸਿਆ ਕਿ ਉਸ ਨੇ ਲੁਟੇਰਿਆਂ ਦਾ ਪਿੱਛਾ ਵੀ ਕੀਤਾ ਪਰ ਉਹ ਧੱਕਾ ਮਾਰ ਕੇ ਫ਼ਰਾਰ ਹੋ ਗਏ। ਅਨਮੋਲ ਨੇ ਦੱਸਿਆ ਕਿ ਲੁਟੇਰੇ 3 ਤੋਲੇ ਵਜ਼ਨ ਦੀ ਚੂੜੀ ਲੈ ਕੇ ਭੱਜ ਗਏ। ਸੀਸੀਟੀਵੀ ਵਿੱਚ ਦੇਖਿਆ ਜਾ ਸਕਦਾ ਹੈ ਕਿ ਇੱਕ ਦੇ ਕੋਲ ਹਥਿਆਰ ਅਤੇ ਦੂਜੇ ਕੋਲ ਪਿਸਤੌਲ ਸੀ।

ਇਸ ਦੌਰਾਨ ਦੋ ਵਿਅਕਤੀ ਦੁਕਾਨ ਅੰਦਰ ਆਏ ਜਦਕਿ ਇੱਕ ਐਕਟਿਵਾ 'ਤੇ ਬੈਠਾ ਸੀ। ਇਸ ਦੌਰਾਨ ਸੀਸੀਟੀਵੀ 'ਚ ਦੇਖਿਆ ਜਾ ਸਕਦਾ ਹੈ ਕਿ ਹਮਲਾਵਰਾਂ ਨੇ ਦੁਕਾਨ ਮਾਲਕ 'ਤੇ ਹਮਲਾ ਕਰ ਦਿੱਤਾ ਸੀ। ਪੀੜਤ ਨੇ ਦੱਸਿਆ ਕਿ ਹਮਲਾਵਰ ਕਾਲੇ ਰੰਗ ਦੀ ਬਿਨਾਂ ਨੰਬਰੀ ਐਕਟਿਵਾ 'ਤੇ ਆਏ ਸਨ ਅਤੇ ਵਾਰਦਾਤ ਨੂੰ ਅੰਜਾਮ ਦੇ ਕੇ ਫ਼ਰਾਰ ਹੋ ਗਏ ਸਨ।

ਮੌਕੇ 'ਤੇ ਪਹੁੰਚੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਸਵੀਟੀ ਜੂਸ ਬਾਰ ਦੇ ਮਾਲਕ ਅਨਮੋਲ ਨੇ ਦੱਸਿਆ ਕਿ ਤਿੰਨ ਵਿਅਕਤੀ ਐਕਟਿਵਾ 'ਤੇ ਸਵਾਰ ਹੋ ਕੇ ਆਏ ਅਤੇ 20 ਹਜ਼ਾਰ ਰੁਪਏ ਦੀ ਨਕਦੀ ਅਤੇ ਸੋਨੇ ਦੀ ਚੂੜੀ ਲੈ ਕੇ ਫ਼ਰਾਰ ਹੋ ਗਏ। ਪੁਲਿਸ ਨੇ ਦੱਸਿਆ ਕਿ ਪੀੜਤ ਨੇ ਉਨ੍ਹਾਂ ਨੂੰ ਦੱਸਿਆ ਕਿ ਹਮਲਾਵਰਾਂ ਕੋਲ ਪਿਸਤੌਲ ਅਤੇ ਹਥਿਆਰ ਸਨ।

ਇਹ ਵੀ ਪੜ੍ਹੋ : Farmers News: ਫ਼ਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ ਦੀ ਕਾਨੂੰਨੀ ਗਰੰਟੀ ਦਵੇ ਸਰਕਾਰ-ਡੱਲੇਵਾਲ

Trending news