ਅੱਤਵਾਦੀਆਂ ਦੀ ਰਡਾਰ 'ਤੇ ਪੰਜਾਬ ਪੁਲਿਸ ਦੇ ਸੀਨੀਅਰ ਅਧਿਕਾਰੀ, ਖੂਫ਼ੀਆ ਰਿਪੋਰਟਾਂ 'ਚ ਹੋਇਆ ਖੁਲਾਸਾ
Advertisement
Article Detail0/zeephh/zeephh1310960

ਅੱਤਵਾਦੀਆਂ ਦੀ ਰਡਾਰ 'ਤੇ ਪੰਜਾਬ ਪੁਲਿਸ ਦੇ ਸੀਨੀਅਰ ਅਧਿਕਾਰੀ, ਖੂਫ਼ੀਆ ਰਿਪੋਰਟਾਂ 'ਚ ਹੋਇਆ ਖੁਲਾਸਾ

ਸੀਨੀਅਰ ਅਧਿਕਾਰੀ ਇਸ ਮਾਮਲੇ 'ਤੇ ਬਾਰੀਕੀ ਨਾਲ ਨਜ਼ਰ ਰੱਖ ਰਹੇ ਹਨ। ਫਿਲਹਾਲ ਇਹ ਕਹਿਣਾ ਮੁਸ਼ਕਿਲ ਹੈ ਕਿ ਇਹ ਆਈ. ਈ. ਡੀ.  ਕਿੱਥੋਂ ਆਈ ਹੈ। ਹਾਲਾਂਕਿ ਪੰਜਾਬ ਵਿਚ ਹੁਣ ਤੱਕ ਜਿੰਨੇ ਵੀ ਆਈ. ਈ. ਡੀ. ਬਰਾਮਦ ਹੋਏ ਹਨ, ਉਹ ਸਾਰੇ ਪਾਕਿਸਤਾਨ ਤੋਂ ਆਏ ਹਨ।

ਅੱਤਵਾਦੀਆਂ ਦੀ ਰਡਾਰ 'ਤੇ ਪੰਜਾਬ ਪੁਲਿਸ ਦੇ ਸੀਨੀਅਰ ਅਧਿਕਾਰੀ, ਖੂਫ਼ੀਆ ਰਿਪੋਰਟਾਂ 'ਚ ਹੋਇਆ ਖੁਲਾਸਾ

ਚੰਡੀਗੜ: ਪੰਜਾਬ 'ਚ ਮੋਹਾਲੀ, ਤਰਨਤਾਰਨ, ਅੰਮ੍ਰਿਤਸਰ ਅਤੇ ਹੋਰ ਕਈ ਜ਼ਿਲਿਆਂ 'ਚ ਪੁਲਸ ਅਧਿਕਾਰੀਆਂ ਦੇ ਦਫਤਰ ਅੱਤਵਾਦੀਆਂ ਦੇ ਰਾਡਾਰ 'ਤੇ ਹਨ। ਖੁਫੀਆ ਸੂਤਰਾਂ ਦੇ ਹਵਾਲੇ ਨਾਲ ਮੀਡੀਆ ਰਿਪੋਰਟ 'ਚ ਇਹ ਖਬਰ ਪ੍ਰਕਾਸ਼ਿਤ ਕੀਤੀ ਗਈ ਹੈ। ਇਹ ਖਬਰ ਅੰਮ੍ਰਿਤਸਰ 'ਚ ਇਕ ਪੁਲਸ ਅਧਿਕਾਰੀ ਦੀ ਗੱਡੀ ਦੇ ਹੇਠਾਂ ਤੋਂ ਵਿਸਫੋਟਕ ਬਰਾਮਦ ਹੋਣ ਤੋਂ ਬਾਅਦ ਸਾਹਮਣੇ ਆਈ ਹੈ। ਪੰਜਾਬ ਪੁਲਿਸ ਨੇ ਗੱਡੀ ਵਿਚ ਵਿਸਫੋਟਕ ਪਦਾਰਥ ਰੱਖਣ ਦੇ ਦੋਸ਼ ਵਿਚ ਦਿੱਲੀ ਤੋਂ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਦੋਵੇਂ ਵਿਅਕਤੀ ਪੰਜਾਬ ਦੇ ਤਰਨਤਾਰਨ ਜ਼ਿਲ੍ਹੇ ਦੇ ਪੱਟੀ ਇਲਾਕੇ ਦੇ ਵਸਨੀਕ ਹਨ।

 

ਪੁਲਿਸ ਅਧਿਕਾਰੀ ਦੀ ਗੱਡੀ ਹੇਠ 2.70 ਕਿਲੋ ਵਿਸਫੋਟਕ

ਪੁਲਿਸ ਨੂੰ ਸੀ. ਸੀ. ਟੀ. ਵੀ. ਫੁਟੇਜ ਤੋਂ ਪਤਾ ਲੱਗਾ ਕਿ ਮੋਟਰਸਾਈਕਲ 'ਤੇ ਆਏ ਦੋ ਅਣਪਛਾਤੇ ਵਿਅਕਤੀਆਂ ਨੇ ਧਮਾਕਾਖੇਜ਼ ਸਮੱਗਰੀ ਗੱਡੀ ਦੇ ਹੇਠਾਂ ਰੱਖੀ ਹੋਈ ਸੀ। ਵਧੀਕ ਡਾਇਰੈਕਟਰ ਜਨਰਲ ਆਫ਼ ਪੁਲਿਸ ਆਰ. ਐਨ. ਢੋਕੇ ਨੇ ਦੱਸਿਆ ਕਿ ਵਿਸਫੋਟਕ ਦਾ ਵਜ਼ਨ ਕਰੀਬ 2.70 ਕਿਲੋ ਸੀ, ਜਿਸ ਵਿੱਚ ਆਰ. ਡੀ. ਐਕਸ. ਅਤੇ ਟਾਈਮਰ ਲਗਾਇਆ ਗਿਆ ਸੀ। ਉਨ੍ਹਾਂ ਦੱਸਿਆ ਕਿ ਮੌਕੇ ਤੋਂ ਇੱਕ ਮੋਬਾਈਲ ਫ਼ੋਨ ਵੀ ਬਰਾਮਦ ਕੀਤਾ ਗਿਆ ਹੈ।

 

ਆਈ. ਈ. ਡੀ. ਕਿਥੋਂ ਆਈ ?

ਅਧਿਕਾਰੀ ਨੇ ਕਿਹਾ ਕਿ ਪੁਲਿਸ ਇਸ ਦੀ ਅੱਤਵਾਦੀ ਪੱਖ ਤੋਂ ਵੀ ਜਾਂਚ ਕਰ ਰਹੀ ਹੈ। ਸੀਨੀਅਰ ਅਧਿਕਾਰੀ ਇਸ ਮਾਮਲੇ 'ਤੇ ਬਾਰੀਕੀ ਨਾਲ ਨਜ਼ਰ ਰੱਖ ਰਹੇ ਹਨ। ਫਿਲਹਾਲ ਇਹ ਕਹਿਣਾ ਮੁਸ਼ਕਿਲ ਹੈ ਕਿ ਇਹ ਆਈ. ਈ. ਡੀ.  ਕਿੱਥੋਂ ਆਈ ਹੈ। ਹਾਲਾਂਕਿ ਪੰਜਾਬ ਵਿਚ ਹੁਣ ਤੱਕ ਜਿੰਨੇ ਵੀ ਆਈ. ਈ. ਡੀ. ਬਰਾਮਦ ਹੋਏ ਹਨ, ਉਹ ਸਾਰੇ ਪਾਕਿਸਤਾਨ ਤੋਂ ਆਏ ਹਨ।

 

WATCH LIVE TV 

Trending news