ਔਰਤ ਨੇ ਚੰਡੀਗੜ ਵਿਚ ਮੀਡੀਆ ਨੂੰ ਦੱਸਿਆ ਕਿ ਐਫ. ਆਈ. ਆਰ. ਦਰਜ ਕਰਨ ਦੇ ਬਾਵਜੂਦ ਪੁਲੀਸ ਵਿਭਾਗ ਨੇ ਪੰਜਾਬ ਪੁਲੀਸ ਦੇ ਸੀਨੀਅਰ ਪੁਲੀਸ ਅਧਿਕਾਰੀ ਅਤੇ ਉਸ ਦੇ ਦੋ ਸਾਥੀਆਂ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕੀਤੀ।
Trending Photos
ਚੰਡੀਗੜ: ਹਰਿਆਣਾ ਦੀ ਇਕ ਔਰਤ ਨੇ ਪੰਜਾਬ ਪੁਲਿਸ ਦੇ ਇਕ ਸੀਨੀਅਰ ਅਧਿਕਾਰੀ 'ਤੇ ਦੋ ਹੋਰਾਂ 'ਤੇ ਬਲਾਤਕਾਰ ਕਰਨ ਦਾ ਦੋਸ਼ ਲਗਾਇਆ ਹੈ। ਮਹਿਲਾ ਦਾ ਕਹਿਣਾ ਹੈ ਕਿ ਜੇਕਰ ਆਉਣ ਵਾਲੇ 10 ਦਿਨਾਂ 'ਚ ਉਨ੍ਹਾਂ ਖਿਲਾਫ ਕਾਰਵਾਈ ਨਾ ਕੀਤੀ ਗਈ ਤਾਂ ਉਹ ਸੀ. ਐਮ. ਹਾਊਸ ਦੇ ਬਾਹਰ ਧਰਨਾ ਦੇਵੇਗੀ। ਔਰਤ ਦਾ ਕਹਿਣਾ ਹੈ ਕਿ ਪੁਲਿਸ ਹਿਰਾਸਤ ਦੌਰਾਨ ਉਸ ਨਾਲ ਬਲਾਤਕਾਰ ਕੀਤਾ ਗਿਆ।
ਔਰਤ ਨੇ ਚੰਡੀਗੜ ਵਿਚ ਮੀਡੀਆ ਨੂੰ ਦੱਸਿਆ ਕਿ ਐਫ. ਆਈ. ਆਰ. ਦਰਜ ਕਰਨ ਦੇ ਬਾਵਜੂਦ ਪੁਲੀਸ ਵਿਭਾਗ ਨੇ ਪੰਜਾਬ ਪੁਲੀਸ ਦੇ ਸੀਨੀਅਰ ਪੁਲੀਸ ਅਧਿਕਾਰੀ ਅਤੇ ਉਸ ਦੇ ਦੋ ਸਾਥੀਆਂ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕੀਤੀ। ਮਹਿਲਾ ਨੇ ਪਠਾਨਕੋਟ ਸ਼ਾਹਪੁਰ ਕੰਢੀ ਦੇ ਚੌਥੇ ਆਈਆਰਬੀ ਵਿਚ ਕਮਾਂਡੈਂਟ ਆਸ਼ੀਸ਼ ਕਪੂਰ 'ਤੇ ਦੋਸ਼ ਲਾਏ ਹਨ।
ਮੁੱਖ ਮੰਤਰੀ ਨੂੰ ਲਿਖੇ ਪੱਤਰ ਵਿਚ ਕੀ ਕਿਹਾ ਗਿਆ ?
ਔਰਤ ਨੇ ਪੰਜਾਬ ਦੇ ਮੁੱਖ ਮੰਤਰੀ ਨੂੰ ਲਿਖੇ ਪੱਤਰ ਵਿਚ ਦੱਸਿਆ ਹੈ ਕਿ ਉਹ ਸਾਲ 2016 ਵਿਚ ਆਸ਼ੀਸ਼ ਕਪੂਰ ਦੇ ਸੰਪਰਕ ਵਿਚ ਆਈ ਸੀ। ਜਦੋਂ ਉਹ ਇਕ ਕੇਸ ਵਿਚ ਸੁਣਵਾਈ ਅਧੀਨ ਸੀ। ਫਿਰ ਆਸ਼ੀਸ਼ ਨੇ ਆਪਣੇ ਦਫ਼ਤਰ ਵਿਚ ਉਸ ਨਾਲ ਬਲਾਤਕਾਰ ਕੀਤਾ। ਇਸ ਦੌਰਾਨ ਉਹ ਗਰਭਵਤੀ ਵੀ ਹੋ ਗਈ। ਆਸ਼ੀਸ਼ ਕਪੂਰ ਨੇ ਜੇਲ੍ਹ ਦੇ ਅੰਦਰ ਮੇਰੇ ਨਾਲ ਵਿਆਹ ਕਰਵਾਇਆ ਅਤੇ ਜ਼ਮਾਨਤ ਦਿਵਾਉਣ ਵਿਚ ਵੀ ਮੇਰੀ ਮਦਦ ਕੀਤੀ।
ਮੇਰੇ ਕੋਲ ਆਸ਼ੀਸ਼ ਕਪੂਰ ਦੇ ਸੈਲਰੀ ਖਾਤੇ ਦਾ ਡੈਬਿਟ ਕਾਰਡ ਸੀ। ਇਸ ਦਾ ਪੂਰਾ ਵੇਰਵਾ ਵੀ ਉਪਲਬਧ ਹੈ। ਆਸ਼ੀਸ਼ ਨੇ ਆਪਣੇ ਕੁਰੂਕਸ਼ੇਤਰ ਦੇ ਘਰ ਵੀ ਜਾਣਾ ਸੀ। ਉਸ ਨੇ ਉਸ ਨੂੰ ਗੁਰੂਗ੍ਰਾਮ 'ਚ 3.5 ਕਰੋੜ ਦਾ ਘਰ ਲੈਣ ਦੀ ਗੱਲ ਵੀ ਕਹੀ ਸੀ।
ਪੁਲਿਸ ਅਧਿਕਾਰੀ ਨੇ ਦੋਸ਼ਾਂ ਨੂੰ ਨਕਾਰਿਆ
ਵਿਜੀਲੈਂਸ ਬਿਊਰੋ ਦੇ ਡਾਇਰੈਕਟਰ ਕੇ ਆਸ਼ੀਸ਼ ਕਪੂਰ ਨੇ ਦੱਸਿਆ ਕਿ ਉਕਤ ਔਰਤ ਆਦਤਨ ਅਪਰਾਧੀ ਹੈ। ਉਸ 'ਤੇ ਕੁਰੂਕਸ਼ੇਤਰ, ਮੋਹਾਲੀ ਅਤੇ ਅੰਮ੍ਰਿਤਸਰ 'ਚ ਧੋਖਾਧੜੀ ਦੇ ਤਿੰਨ ਕੇਸ ਚੱਲ ਰਹੇ ਹਨ। ਔਰਤ ਵੱਲੋਂ ਉਸ 'ਤੇ ਲਗਾਏ ਗਏ ਦੋਸ਼ ਝੂਠੇ ਹਨ।
WATCH LIVE TV