UAE ’ਚ ਸ਼ੇਖਾਂ ਸਾਹਮਣੇ ਪਰੋਸਿਆ ਜਾਂਦਾ ਹੈ ਪੰਜਾਬਣਾਂ ਨੂੰ, ਗ਼ਰੀਬੀ ਦਾ ਫ਼ਾਇਦਾ ਚੁੱਕਦੇ ਹਨ ਦਲਾਲ
Advertisement
Article Detail0/zeephh/zeephh1507743

UAE ’ਚ ਸ਼ੇਖਾਂ ਸਾਹਮਣੇ ਪਰੋਸਿਆ ਜਾਂਦਾ ਹੈ ਪੰਜਾਬਣਾਂ ਨੂੰ, ਗ਼ਰੀਬੀ ਦਾ ਫ਼ਾਇਦਾ ਚੁੱਕਦੇ ਹਨ ਦਲਾਲ

ਦੁਬਈ ’ਚ ਫਸੀ ਪੰਜਾਬਣ ਕੁੜੀ ਨੇ ਵੀਡੀਓ ਮੈਸਜ ਭੇਜ ਅਸਲ ਹਲਾਤਾਂ ਤੋਂ ਜਾਣੂ ਕਰਵਾਇਆ ਹੈ ਅਤੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਿਸੇ ਤਰ੍ਹਾਂ ਸੁਰੱਖਿਅਤ ਵਾਪਸ ਬੁਲਾ ਲੈਣ ਦੀ ਅਪੀਲ ਕੀਤੀ ਹੈ।

UAE ’ਚ ਸ਼ੇਖਾਂ ਸਾਹਮਣੇ ਪਰੋਸਿਆ ਜਾਂਦਾ ਹੈ ਪੰਜਾਬਣਾਂ ਨੂੰ, ਗ਼ਰੀਬੀ ਦਾ ਫ਼ਾਇਦਾ ਚੁੱਕਦੇ ਹਨ ਦਲਾਲ

Exploitation of Punjabi Girls in UAE: ਪੰਜਾਬ ਦੀਆਂ ਗ਼ਰੀਬ ਕੁੜੀਆਂ ਨੂੰ ਦੁਬਈ ’ਚ ਨੌਕਰੀ ਦੇਣ ਦੇ ਬਹਾਨੇ ਭੇਜਿਆ ਜਾ ਰਿਹਾ ਹੈ, ਪਰ ਅਸਲ ’ਚ ਉੱਥੇ ਪਹੁੰਚਦਿਆਂ ਹੀ ਕੁੜੀਆਂ ਨੂੰ ਵੱਖ-ਵੱਖ ਸ਼ਹਿਰਾਂ ’ਚ ਭੇਡਾਂ-ਬੱਕਰੀਆਂ ਵਾਂਗ ਵੇਚਿਆ ਜਾ ਰਿਹਾ ਹੈ। ਸ਼ੇਖ ਰਾਤ-ਦਿਨ ਕੁੜੀਆਂ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਉਂਦੇ ਹਨ ਅਤੇ ਭੋਜਨ ਦੇ ਨਾਮ ’ਤੇ ਮੀਟ ਪਰੋਸਿਆ ਜਾਂਦਾ ਹੈ।

ਪੀੜਤ ਕੁੜੀ ਨੇ ਮੁੱਖ ਮੰਤਰੀ ਮਾਨ ਨੂੰ ਕੀਤੀ ਅਪੀਲ

ਪੰਜਾਬ ’ਚ ਦੁਬਈ ਵਿੱਚ ਬੈਠੇ ਏਜੰਟਾਂ ਦੇ ਦਲ਼ਾਲ ਘੁੰਮ ਰਹੇ ਹਨ, ਇਸ ਗੱਲ ਦਾ ਖ਼ੁਲਾਸਾ ਦੁਬਈ ’ਚ ਪੰਜਾਬਣ ਕੁੜੀ ਨੇ ਵੀਡੀਓ ਮੈਸਜ ਭੇਜ ਅਸਲ ਹਲਾਤਾਂ ਤੋਂ ਜਾਣੂ ਕਰਵਾਇਆ ਹੈ ਅਤੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਿਸੇ ਤਰ੍ਹਾਂ ਸੁਰੱਖਿਅਤ ਵਾਪਸ ਬੁਲਾ ਲੈਣ ਦੀ ਅਪੀਲ ਕੀਤੀ ਹੈ।

ਧੋਖ਼ੇ ਨਾਲ ਪੀੜਤ ਕੁੜੀ ਨੂੰ ਪਹੁੰਚਾਇਆ ਓਮਾਨ

ਫਿਲੌਰ ਦੇ  ਡੀ. ਐੱਸ. ਪੀ. ਜਗਦੀਸ਼ ਰਾਜ ਨੂੰ ਦਿੱਤੀ ਗਈ ਸ਼ਿਕਾਇਤ ’ਚ ਪੀੜਤ ਕੁੜੀ ਦੇ ਮਾਤਾ-ਪਿਤਾ ਨੇ ਦੱਸਿਆ ਕਿ ਇੱਕ ਏਜੰਟ ਜੋ ਉਨ੍ਹਾਂ ਦੀ ਜਾਣ-ਪਹਿਚਾਣ ਦਾ ਸੀ, ਉਸਨੇ ਉਨ੍ਹਾਂ ਦੀ ਵਿਆਹੀ ਹੋਈ ਕੁੜੀ ਨੂੰ ਝਾਂਸੇ ’ਚ ਲੈਕੇ ਦੁਬਈ ਭੇਜ ਦਿੱਤਾ।

ਏਜੰਟ ਨੇ ਸਿਰਫ਼ 35 ਹਜ਼ਾਰ ਰੁਪਏ ਲੈਕੇ ਡੇਢ ਮਹੀਨਾ ਪਹਿਲਾਂ ਉਨ੍ਹਾਂ ਦੀ ਧੀ ਨੂੰ ਦੁਬਈ ਦੇ ਸ਼ਾਰਜਾਹ ਭੇਜ ਦਿੱਤਾ। ਉਨ੍ਹਾਂ ਦੀ ਧੀ ਨੇ ਕਿਸੇ ਤਰ੍ਹਾਂ ਫ਼ੋਨ ’ਤੇ ਹੱਡਬੀਤ੍ਹੀ ਸੁਣਾਈ ਤੇ ਦੱਸਿਆ ਕਿ ਦੁਬਈ ਏਅਰਪੋਰਟ ’ਤੇ ਉਤਰਦਿਆਂ ਹੀ ਉਸਨੂੰ ਲੈਣ ਲਈ ਏਜੰਟ ਦੇ ਜਾਣਕਾਰ ਏਅਰਪੋਰਟ ’ਤੇ ਖੜ੍ਹੇ ਸਨ। ਜਿਨ੍ਹਾਂ ਨੇ ਉਸਨੂੰ ਬੁਰਕਾ ਪਹਿਨਾ ਦਿੱਤਾ। ਦੁਬਈ ਤੋਂ ਲਗਾਤਾਰ 3 ਦਿਨ ਕਾਰ ਰਾਹੀਂ ਸਫ਼ਰ ਕਰਦਿਆਂ ਉਸਨੂੰ ਓਮਾਨ ਪਹੁੰਚਾ ਦਿੱਤਾ।

ਜਿਸਮ ਫਿਰੋਸ਼ੀ ਲਈ ਸ਼ੇਖਾਂ ਅੱਗੇ ਜਾਂਦਾ ਹੈ ਪਰੋਸਿਆ

ਉਸਨੂੰ ਓਮਾਨ ਦਾ ਪਤਾ ਉਸ ਸਮੇਂ ਲੱਗਿਆ ਜਦੋਂ ਉੱਥੇ ਦਾਖ਼ਲ ਹੋਣ ਤੋਂ ਪਹਿਲਾਂ ਮੈਡੀਕਲ ਕਰਵਾਇਆ ਗਿਆ ਤੇ ਪਾਸਪੋਰਟ ’ਤੇ ਓਮਾਨ ਦੀ ਮੋਹਰ ਲਗਾ ਦਿੱਤੀ ਗਈ। ਪੀੜਤ ਕੁੜੀ ਨੇ ਦੱਸਿਆ ਕਿ ਉੱਥੇ ਅਮੀਰ ਸ਼ੇਖਾਂ ਦੀ ਵੱਡੀ ਫ਼ਾਰਮ-ਹਾਊਸ ਹਨ, ਜਿੱਥੇ ਆਏ ਦਿਨ ਦਾਅਵਤਾਂ ਹੁੰਦੀਆਂ ਹਨ। ਪੂਰਾ ਦਿਨ ਉਸਦੇ ਸਣੇ ਹੋਰਨਾਂ ਕੁੜੀਆਂ ਤੋਂ ਸਫ਼ਾਈ ਅਤੇ ਖਾਣਾ ਬਣਾਉਣ ਵਰਗੇ ਕੰਮ ਲਏ ਜਾਂਦੇ ਹਨ, ਰਾਤ ਨੂੰ ਜਦੋਂ ਥੱਕ-ਟੁੱਟ ਜਾਂਦੀਆਂ ਹਨ ਤਾਂ ਹੈਵਾਨਾਂ ਅੱਗੇ ਪਰੋਸ ਦਿੱਤਾ ਜਾਂਦਾ ਹੈ, ਜੋ ਆਪਣੀ ਹਵਸ ਬੁਝਾਉਂਦੇ ਹਨ।

ਨਾਂਹ-ਨੁੱਕਰ ਕਰਨ ’ਤੇ ਕੀਤੀ ਜਾਂਦੀ ਕੁੱਟਮਾਰ

ਇਸ ਤੋਂ ਬਾਅਦ ਉਨ੍ਹਾਂ ਨੂੰ ਕਮਰੇ ’ਚ ਬੰਦ ਕਰ ਦਿੱਤਾ ਜਾਂਦਾ ਹੈ, ਭੋਜਨ ਦੇ ਨਾਮ ’ਤੇ ਪਤਾ ਨਹੀਂ ਕਿਹੜੇ –ਕਿਹੜੇ ਜਾਨਵਰਾਂ ਦਾ ਮੀਟ ਦਿੱਤਾ ਜਾਂਦਾ ਹੈ। ਜਿਹੜੀ ਕੁੜੀ ਨਹੀਂ ਮੰਨਦੀ ਉਸ ਨਾਲ ਸ਼ੇਖਾਂ ਦੇ ਰੱਖੇ ਹੋਏ ਆਦਮੀ ਬੁਰੀ ਤਰ੍ਹਾਂ ਕੁੱਟ-ਮਾਰ ਕਰਦੇ ਹਨ।

ਕੁੜੀ ਨੂੰ ਵਾਪਸ ਭੇਜਣ ਬਦਲੇ ਹੋਰ ਕੁੜੀ ਦੀ ਕੀਤੀ ਗਈ ਮੰਗ

ਮਾਪਿਆਂ ਨੂੰ ਦੁਬਈ ਤੋਂ ਫ਼ੋਨ ਆਇਆ ਕਿ ਜੇਕਰ ਤੁਸੀਂ ਆਪਣੀ ਕੁੜੀ ਨੂੰ ਵਾਪਸ ਬੁਲਾਉਣਾ ਚਾਹੁੰਦੇ ਹੋ ਤਾਂ ਸਾਢੇ 7 ਲੱਖ ਰੁਪਏ ਦਾ ਇੰਤਜਾਮ ਕਰ ਦਿਓ ਨਹੀਂ ਤਾਂ ਹੋਰ ਕੁੜੀ ਦਾ ਬੰਦੋਬਸਤ ਕਰੋ। ਜਿਵੇਂ ਹੀ ਪੰਜਾਬ ਤੋਂ ਦੂਜੀ ਕੁੜੀ ਜਹਾਜ਼ ’ਚ ਬੈਠ ਜਾਵੇਗੀ ਉਨ੍ਹਾਂ ਦੀ ਧੀ ਨੂੰ ਵਾਪਸ ਪੰਜਾਬ ਲਈ ਰਵਾਨਾ ਕਰ ਦਿੱਤਾ ਜਾਵੇਗਾ।  

ਇਹ ਵੀ ਪੜ੍ਹੋ: ਘਰਵਾਲੇ ਨੂੰ ਛੱਡ ਮਤਰੇਏ ਪੁੱਤ ਨਾਲ ਕਰਵਾਇਆ ਵਿਆਹ, ਹੁਣ ਬਣੀ ਉਸਦੇ ਬੱਚੇ ਦੀ ਮਾਂ

Trending news